ਆਈਸੀਸੀ ਮਹਿਲਾ ਵਿਸ਼ਵ ਕੱਪ ਚੈਂਪੀਅਨਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ

November 06th, 10:15 am

ਮਾਣਯੋਗ ਪ੍ਰਧਾਨ ਮੰਤਰੀ ਬਹੁਤ-ਬਹੁਤ ਧੰਨਵਾਦ। ਸਾਨੂੰ ਇੱਥੇ ਆ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਸਿਰਫ਼ ਇੱਕ ਕੈਂਪੇਨ ਬਾਰੇ ਦੱਸਣਾ ਚਾਹਾਂਗਾ, ਜੋ ਇਨ੍ਹਾਂ ਕੁੜੀਆਂ ਨੇ ਕਮਾਲ ਕਰ ਦਿੱਤਾ ਹੈ। ਦੇਸ਼ ਦੀਆਂ ਬੇਟੀਆਂ ਨੇ ਕਮਾਲ ਕਰ ਦਿੱਤਾ ਹੈ। ਪਿਛਲੇ ਦੋ ਸਾਲਾਂ ਤੋਂ ਇਹ ਲੱਗੀਆਂ ਹੋਈਆਂ ਸਨ ਸਰ, ਇਨ੍ਹਾਂ ਨੇ ਬੇਹੱਦ ਮਿਹਨਤ ਕੀਤੀ ਹੈ। ਹਰ ਪ੍ਰੈਕਟਿਸ ਸੈਸ਼ਨ ਓਨੀ ਹੀ ਤੀਬਰਤਾ ਨਾਲ ਖੇਡਿਆ, ਹਰ ਵਾਰ ਗਰਾਊਂਡ ਵਿੱਚ ਓਨੀ ਹੀ ਊਰਜਾ ਨਾਲ ਉੱਤਰੀਆਂ ਅਤੇ ਮੈਂ ਕਹਾਂਗਾ ਕਿ ਇਨ੍ਹਾਂ ਦੀ ਮਿਹਨਤ ਰੰਗ ਲਿਆਈ।

ਪ੍ਰਧਾਨ ਮੰਤਰੀ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ 2025 ਦੀਆਂ ਚੈਂਪੀਅਨਾਂ ਨਾਲ ਗੱਲਬਾਤ ਕੀਤੀ

November 06th, 10:00 am

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਦੇ 7, ਲੋਕ ਕਲਿਆਣ ਮਾਰਗ ਵਿਖੇ ਆਈਸੀਸੀ ਮਹਿਲਾ ਵਿਸ਼ਵ ਕੱਪ 2025 ਦੀਆਂ ਜੇਤੂ ਖਿਡਾਰਨਾਂ ਨਾਲ ਗੱਲਬਾਤ ਕੀਤੀ। ਭਾਰਤੀ ਟੀਮ ਨੇ ਐਤਵਾਰ 2 ਨਵੰਬਰ, 2025 ਨੂੰ ਫਾਈਨਲ ਵਿੱਚ ਦੱਖਣੀ ਅਫਰੀਕਾ ਵਿਰੁੱਧ ਜਿੱਤ ਹਾਸਲ ਕੀਤੀ ਸੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਇੱਕ ਬਹੁਤ ਮਹੱਤਵਪੂਰਨ ਦਿਨ ਹੈ, ਕਿਉਂਕਿ ਇਹ ਦੇਵ ਦੀਵਾਲੀ ਅਤੇ ਗੁਰਪੁਰਬ ਦੋਵਾਂ ਨੂੰ ਦਰਸਾਉਂਦਾ ਹੈ ਅਤੇ ਉਨ੍ਹਾਂ ਨੇ ਮੌਜੂਦ ਸਾਰਿਆਂ ਨੂੰ ਆਪਣੇ ਵੱਲੋਂ ਵਧਾਈਆਂ ਵੀ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਮਹਾਮਹਿਮ ਕਿੰਗ ਚਾਰਲਸ ਤੀਸਰੇ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ

February 06th, 11:14 am

ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਅਤੇ ਭਾਰਤ ਦੇ ਲੋਕਾਂ ਦੀ ਤਰਫ਼ੋਂ ਮਹਾਮਹਿਮ ਕਿੰਗ ਚਾਰਲਸ ਤੀਸਰੇ ਦੇ ਜਲਦੀ ਠੀਕ ਹੋਣ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।

ਪ੍ਰਧਾਨ ਮੰਤਰੀ ਨੇ ਰਾਜਾ ਚਾਰਲਸ III ਅਤੇ ਮਹਾਰਾਣੀ ਕੈਮਿਲਾ ਨੂੰ ਉਨ੍ਹਾਂ ਦੀ ਤਾਜਪੋਸ਼ੀ 'ਤੇ ਵਧਾਈ ਦਿੱਤੀ

May 07th, 09:57 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜਾ ਚਾਰਲਸ III ਅਤੇ ਮਹਾਰਾਣੀ ਕੈਮਿਲਾ ਨੂੰ ਉਨ੍ਹਾਂ ਦੀ ਤਾਜਪੋਸ਼ੀ ‘ਤੇ ਵਧਾਈ ਦਿੱਤੀ ਹੈ।