ਗੁਜਰਾਤ ਦੇ ਸੂਰਤ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 05th, 04:30 pm
ਮੈਨੂੰ ਕਈ ਵਾਰ ਲੱਗਦਾ ਹੈ ਕਿ, ਇਹ ਸੂਰਤ ਸ਼ਹਿਰ ਨਹੀਂ ਹੈ, ਸੂਰਤ ਇੱਕ ਜਜ਼ਬਾ ਹੈ, ਅਤੇ ਜੇ ਇਹ ਜਜ਼ਬਾ ਹੋਵੇ, ਤਾਂ ਹੀ ਵਾਤਾਵਰਣ ਦਿਵਸ ਮੌਕੇ ਹਰ ਪਰਿਵਾਰ ਨੂੰ ਨਾਲ ਜੋੜ ਕੇ, ਅਜਿਹੇ 15,000 ਵਾਤਾਵਰਣ ਨੂੰ ਸਮਰਪਿਤ ਬਹੁਤ ਸੋਹਣੇ ਪੋਸਟਰ ਬਣਾ ਕੇ ਲੋਕ ਲਿਆਏ ਹਨ। ਜਿਨ੍ਹਾਂ ਵੀ ਪਰਿਵਾਰਾਂ ਦੇ ਸਾਥੀਆਂ ਨੇ ਇਹ ਕੰਮ ਕੀਤਾ ਹੈ, ਮੈਂ ਉਨ੍ਹਾਂ ਸਾਰਿਆਂ ਦੀ ਬਹੁਤ-ਬਹੁਤ ਸ਼ਲਾਘਾ ਕਰਦਾ ਹਾਂ। ਕਿਉਂਕਿ ਜਦੋਂ ਉਨ੍ਹਾਂ ਨੇ ਇਹ ਵਿਚਾਰ ਕੀਤਾ ਹੋਵੇਗਾ ਨਾ, ਤਾਂ ਉਨ੍ਹਾਂ ਦਾ ਮਨ ਹੁਣ ਇਸ ਵਾਤਾਵਰਣ ਦੀ ਰਾਖੀ ਵਿੱਚ ਲੱਗ ਗਿਆ ਹੋਵੇਗਾ। ਸਾਡੇ ਕਾਠੀਆਵਾੜ ਦੇ ਬਹੁਤ ਸਾਰੇ ਭਰਾ ਇੱਥੇ ਸੂਰਤ ਵਿੱਚ ਰਹਿੰਦੇ ਹਨ, ਅਤੇ ਉਨ੍ਹਾਂ ਦੀ ਉੱਥੇ ਖੇਤੀ ਹੈ, ਤਾਂ ਮੇਰੀ ਉਨ੍ਹਾਂ ਨੂੰ ਇੱਕ ਅਪੀਲ ਹੈ ਕਿ ਵਾਤਾਵਰਣ ਦੇ ਇੱਕ ਕੰਮ ਦੇ ਹਿੱਸੇ ਵਜੋਂ ‘ਖੇਤ ਬਚਾਓ’ ਮੁਹਿੰਮ ਨਾਲ ਜੁੜ ਜਾਣ। ਕੈਮੀਕਲ ਮੁਕਤ ਖੇਤੀ, ਸਾਡੇ ਬਜ਼ੁਰਗ ਜੋ ਕੁਦਰਤੀ ਖੇਤੀ ਕਰਦੇ ਸਨ, ਅਤੇ ਮੈਂ ਤਾਂ ਸੂਰਤ ਦੇ ਜਿਨ੍ਹਾਂ-ਜਿਨ੍ਹਾਂ ਲੋਕਾਂ ਦੀ ਜਿੱਥੇ-ਜਿੱਥੇ ਵੀ ਖੇਤੀ ਹੈ, ਸਾਰਿਆਂ ਨੂੰ ਹੱਕ ਨਾਲ ਕਹਿਣਾ ਹੈ, ਕਿ ਮੇਰਾ ਇੰਨਾ ਕੰਮ ਜ਼ਰੂਰ ਕਰਨਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਸੂਰਤ ਵਿੱਚ 18,800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਉਨ੍ਹਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ
June 05th, 04:16 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ। ਪ੍ਰਧਾਨ ਮੰਤਰੀ ਨੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਗੁਜਰਾਤ ਦੇ ਲੋਕਾਂ ਦੇ ਅਟੁੱਟ ਸਾਥ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਤੋਂ ਬਾਅਦ ਮੈਂ ਪਹਿਲੀ ਵਾਰ ਸੂਰਤ ਆਇਆ ਹਾਂ। ਮੈਂ ਸੂਰਤ ਤੋਂ ਪੂਰੇ ਗੁਜਰਾਤ ਦੇ ਲੋਕਾਂ ਨੂੰ ਸਲਾਮ ਕਰਦਾ ਹਾਂ ਅਤੇ ਵਧਾਈ ਦਿੰਦਾ ਹਾਂ।Narendra Modi speaking on the historic day when Gujarat dedicated 600 MW solar power to the nation!
April 19th, 10:39 am
Narendra Modi speaking on the historic day when Gujarat dedicated 600 MW solar power to the nation!