'ਮਨ ਕੀ ਬਾਤ' ਲੋਕਾਂ ਦੇ ਸਮੂਹਿਕ ਯਤਨਾਂ ਨੂੰ ਜਨਤਾ ਸਾਹਮਣੇ ਲਿਆਉਣ ਲਈ ਇੱਕ ਸ਼ਾਨਦਾਰ ਪਲੈਟਫਾਰਮ ਹੈ: ਪ੍ਰਧਾਨ ਮੰਤਰੀ ਮੋਦੀ
November 30th, 11:30 am
ਇਸ ਮਹੀਨੇ ਦੀ ਮਨ ਕੀ ਬਾਤ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਨਵੰਬਰ ਦੇ ਮੁੱਖ ਸਮਾਗਮਾਂ ਨੂੰ ਉਜਾਗਰ ਕੀਤਾ, ਜਿਸ ਵਿੱਚ ਸੰਵਿਧਾਨ ਦਿਵਸ ਸਮਾਰੋਹ, ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ, ਅਯੁੱਧਿਆ ਵਿੱਚ ਧਰਮ ਧਵਜ ਲਹਿਰਾਉਣਾ, ਆਈਐੱਨਐੱਸ 'ਮਾਹੇ' ਦੀ ਸ਼ੁਰੂਆਤ ਅਤੇ ਕੁਰੂਕਸ਼ੇਤਰ ਵਿੱਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਸ਼ਾਮਲ ਹਨ। ਉਨ੍ਹਾਂ ਨੇ ਕਈ ਮਹੱਤਵਪੂਰਨ ਵਿਸ਼ਿਆਂ ਜਿਵੇਂ ਕਿ ਰਿਕਾਰਡ ਅਨਾਜ ਅਤੇ ਸ਼ਹਿਦ ਉਤਪਾਦਨ, ਭਾਰਤ ਦੀਆਂ ਖੇਡ ਸਫ਼ਲਤਾਵਾਂ, ਅਜਾਇਬ ਘਰ ਅਤੇ ਕੁਦਰਤੀ ਖੇਤੀ 'ਤੇ ਵੀ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਕਾਸ਼ੀ-ਤਮਿਲ ਸੰਗਮ ਦਾ ਹਿੱਸਾ ਬਣਨ ਦੀ ਤਾਕੀਦ ਕੀਤੀ।ਸ਼ੁਭਾਂਸ਼ੂ ਸ਼ੁਕਲਾ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
August 19th, 09:43 am
ਹਾਂ ਸਰ, ਲੇਕਿਨ ਇੱਕ ਵਾਰ ਜਦੋਂ ਤੁਸੀਂ ਪੁਲਾੜ ਵਿੱਚ ਪਹੁੰਚ ਜਾਂਦੇ ਹੋ, ਤਾਂ ਤੁਸੀਂ ਆਪਣਾ ਸੀਟ ਖੋਲ੍ਹ ਕੇ, ਆਪਣਾ harness ਖੋਲ੍ਹ ਕੇ ਤੁਸੀਂ ਉਸੇ ਕੈਪਸੂਲ ਵਿੱਚ ਤੁਸੀਂ ਨੋ ਗ੍ਰਾਊਂਡ ਤੁਸੀਂ ਜਾ ਸਕਦੇ ਹੋ, ਇੱਧਰ-ਉਧਰ ਚੀਜ਼ਾਂ ਕਰ ਸਕਦੇ ਹੋ।ਪ੍ਰਧਾਨ ਮੰਤਰੀ ਨੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨਾਲ ਮੁਲਾਕਾਤ ਕੀਤੀ
August 19th, 09:42 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਪੁਲਾੜ ਯਾਤਰਾ ਦੇ ਪਰਿਵਰਤਨਕਾਰੀ ਅਨੁਭਵ ਦੇ ਸਬੰਧ ਵਿੱਚ ਚਰਚਾ ਕਰਦੇ ਹੋਏ ਕਿਹਾ ਕਿ ਇੰਨੀ ਮਹੱਤਵਪੂਰਣ ਯਾਤਰਾ ਕਰਨ ਤੋਂ ਬਾਅਦ, ਵਿਅਕਤੀ ਨੂੰ ਵੱਡਾ ਬਦਲਾਅ ਮਹਿਸੂਸ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਸਮਝਣ ਦਾ ਯਤਨ ਕੀਤਾ ਕਿ ਪੁਲਾੜ ਯਾਤਰੀ ਇਸ ਪਰਿਵਰਤਨ ਨੂੰ ਕਿਵੇਂ ਸਮਝਦੇ ਹਨ ਅਤੇ ਕਿਸ ਤਰ੍ਹਾਂ ਉਨ੍ਹਾਂ ਦਾ ਅਨੁਭਵ ਕਰਦੇ ਹਨ। ਪ੍ਰਧਾਨ ਮੰਤਰੀ ਦੇ ਸਵਾਲਾਂ ਦੇ ਜਵਾਬ ਵਿੱਚ ਸ਼ੁਭਾਂਸ਼ੂ ਸ਼ੁਕਲਾ ਨੇ ਕਿਹਾ ਕਿ ਪੁਲਾੜ ਦਾ ਵਾਤਾਵਰਣ ਬਿਲਕੁਲ ਅਲਗ ਹੁੰਦਾ ਹੈ, ਜਿਸ ਵਿੱਚ ਗ੍ਰੈਵਿਟੀ ਦਾ ਅਭਾਵ ਇੱਕ ਪ੍ਰਮੁੱਖ ਕਾਰਕ ਹੈ।ਵੀਡੀਓ ਸੰਦੇਸ਼ ਰਾਹੀਂ ਪੁਲਾੜ ਖੋਜ 'ਤੇ ਗਲੋਬਲ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 07th, 12:00 pm
ਆਲਮੀ ਪੁਲਾੜ ਖੋਜ ਕਾਨਫਰੰਸ 2025 ਵਿੱਚ ਤੁਹਾਡੇ ਸਾਰਿਆਂ ਨਾਲ ਜੁੜ ਕੇ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ। ਪੁਲਾੜ ਸਿਰਫ਼ ਇੱਕ ਮੰਜਿਲ ਨਹੀਂ ਹੈ। ਇਹ ਜਗਿਆਸਾ, ਸਾਹਸ ਅਤੇ ਸਾਹਸੀ ਪ੍ਰਗਤੀ ਦੀ ਘੋਸ਼ਣਾ ਹੈ। ਭਾਰਤ ਦੀ ਪੁਲਾੜ ਯਾਤਰਾ ਇਸੇ ਭਾਵਨਾ ਨੂੰ ਪ੍ਰਦਰਸ਼ਿਤ ਕਰਦੀ ਹੈ। ਸਾਲ 1963 ਵਿੱਚ ਇੱਕ ਛੋਟੇ ਰਾਕੇਟ ਨੂੰ ਲਾਂਚ ਕਰਨ ਤੋਂ ਲੈ ਕੇ, ਚੰਦ੍ਰਮਾ ਦੇ ਦੱਖਣੀ ਧਰੁਵ ਕੋਲ ਉਤਰਨ ਵਾਲਾ ਪਹਿਲਾ ਦੇਸ਼ ਬਣਨ ਤੱਕ, ਸਾਡੀ ਯਾਤਰਾ ਜ਼ਿਕਰਯੋਗ ਰਹੀ ਹੈ। ਸਾਡੇ ਰਾਕੇਟ ਪੇਲੋਡ ਤੋਂ ਵੱਧ ਵਜ਼ਨ ਲੈ ਜਾਂਦੇ ਹਨ। ਉਹ ਇੱਕ ਅਰਬ ਚਾਲ੍ਹੀ ਕਰੋੜ ਭਾਰਤੀਆਂ ਦੇ ਸੁਪਨੇ ਲੈ ਕੇ ਚੱਲਦੇ ਹਨ। ਭਾਰਤ ਦੀਆਂ ਉਪਲਬਧੀਆਂ ਮਹੱਤਵਪੂਰਨ ਵਿਗਿਆਨਿਕ ਉਪਲਬਧੀਆਂ ਹਨ। ਇਸ ਤੋਂ ਇਲਾਵਾ, ਉਹ ਇਸ ਗੱਲ ਦਾ ਸਬੂਤ ਹਨ ਕਿ ਮਾਨਵੀ ਭਾਵਨਾ ਗੁਰੂਤਾ ਸ਼ਕਤੀ ਦਾ ਮੁਕਾਬਲਾ ਕਰ ਸਕਦੀ ਹੈ। ਭਾਰਤ ਨੇ ਸਾਲ 2014 ਵਿੱਚ ਆਪਣੇ ਪਹਿਲੇ ਯਤਨ ਵਿੱਚ ਮੰਗਲ ਗ੍ਰਹਿ ‘ਤੇ ਪਹੁੰਚ ਕੇ ਇਤਿਹਾਸ ਰਚ ਦਿੱਤਾ। ਚੰਦ੍ਰਯਾਨ-1 ਨੇ ਚੰਦ੍ਰਮਾ ‘ਤੇ ਪਾਣੀ ਦੀ ਖੋਜ ਵਿੱਚ ਸਹਾਇਤਾ ਕੀਤੀ। ਚੰਦ੍ਰਯਾਨ-2 ਨੇ ਸਾਨੂੰ ਚੰਦ੍ਰਮਾ ਦੀ ਉੱਚਤਮ-ਰੈਜੋਲਿਊਸ਼ਨ ਵਾਲੀਆਂ ਤਸਵੀਰਾਂ ਭੇਜੀਆਂ। ਚੰਦ੍ਰਯਾਨ-3 ਨੇ ਚੰਦ੍ਰਮਾ ਦੇ ਦੱਖਣੀ ਧਰੁਵ ਬਾਰੇ ਸਾਡੀ ਸਮਝ ਨੂੰ ਵਧਾਇਆ। ਅਸੀਂ ਰਿਕਾਰਡ ਸਮੇਂ ਵਿੱਚ ਕ੍ਰਾਯੋਜੈਨਿਕ ਇੰਜਣ ਤਿਆਰ ਕੀਤੇ। ਅਸੀਂ ਇੱਕ ਹੀ ਮਿਸ਼ਨ ਵਿੱਚ 100 ਸੈਟੇਲਾਈਟ ਲਾਂਚ ਕੀਤੇ। ਅਸੀਂ ਆਪਣੇ ਲਾਂਚ ਵ੍ਹੀਕਲਸ ‘ਤੇ 34 ਦੇਸ਼ਾਂ ਦੇ 400 ਤੋਂ ਵੱਧ ਸੈਟੇਲਾਈਟਸ ਲਾਂਚ ਕੀਤੇ ਹਨ। ਇਸ ਵਰ੍ਹੇ ਅਸੀਂ ਦੋ ਸੈਟੇਲਾਈਟਾਂ ਨੂੰ ਪੁਲਾੜ ਵਿੱਚ ਸਥਾਪਿਤ ਕੀਤਾ, ਜੋ ਇੱਕ ਵੱਡਾ ਕਦਮ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਲਮੀ ਪੁਲਾੜ ਖੋਜ ਸਮਿਟ (ਗਲੇਕਸ) 2025 ਨੂੰ ਸੰਬੋਧਨ ਕੀਤਾ
May 07th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਆਲਮੀ ਪੁਲਾੜ ਖੋਜ ਕਾਨਫਰੰਸ (ਗਲੇਕਸ) 2025 ਨੂੰ ਸੰਬੋਧਨ ਕੀਤਾ। ਦੁਨੀਆ ਭਰ ਤੋਂ ਆਏ ਵਿਸ਼ਿਸ਼ਟ ਡੈਲੀਗੇਟਸ, ਵਿਗਿਆਨੀਆਂ ਅਤੇ ਪੁਲਾੜ ਯਾਤਰੀਆਂ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਨੇ ਭਾਰਤ ਦੀ ਜ਼ਿਕਰਯੋਗ ਪੁਲਾੜ ਪ੍ਰਗਤੀ ‘ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਲਾੜ ਸਿਰਫ਼ ਇੱਕ ਮੰਜ਼ਿਲ ਨਹੀਂ ਹੈ, ਸਗੋਂ ਜਗਿਆਸਾ, ਸਾਹਸ ਅਤੇ ਸਮੂਹਿਕ ਪ੍ਰਗਤੀ ਦੀ ਘੋਸ਼ਣਾ ਹੈ। ਉਨ੍ਹਾਂ ਨੇ ਕਿਹਾ ਕਿ 1963 ਵਿੱਚ ਇੱਕ ਛੋਟੇ ਰਾਕੇਟ ਨੂੰ ਲਾਂਚ ਕਰਨ ਤੋਂ ਲੈ ਕੇ, ਚੰਦ੍ਰਮਾ ਦੇ ਦੱਖਣੀ ਧਰੁਵ ਕੋਲ ਉਤਰਨ ਵਾਲਾ ਪਹਿਲਾ ਦੇਸ਼ ਬਣਨ ਤੱਕ, ਭਾਰਤ ਦੀਆਂ ਪੁਲਾੜ ਉਪਲਬਧੀਆਂ ਇਸੇ ਭਾਵਨਾ ਨੂੰ ਦਰਸਾਉਂਦੀਆਂ ਹਨ। ਉਨ੍ਹਾੰ ਨੇ ਕਿਹਾ ਕਿ ਭਾਰਤ ਦੇ ਰਾਕੇਟ ਸਿਰਫ਼ ਪੇਲੋਡ ਨਹੀਂ ਲੈ ਜਾਂਦੇ ਸਗੋਂ 140 ਅਰਬ ਭਾਰਤੀਆਂ ਦੇ ਸੁਪਨੇ ਨੂੰ ਵੀ ਲੈ ਕੇ ਚੱਲਦੇ ਹਨ।ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
April 27th, 11:30 am
ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਅੱਜ ਜਦੋਂ ਮੈਂ ਤੁਹਾਡੇ ਨਾਲ ‘ਮਨ ਕੀ ਬਾਤ’ ਕਰ ਰਿਹਾ ਹਾਂ ਤਾਂ ਮਨ ਵਿੱਚ ਡੂੰਘੀ ਪੀੜ ਹੈ। 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਈ ਅੱਤਵਾਦੀ ਹਮਲੇ ਨੇ ਦੇਸ਼ ਦੇ ਹਰ ਨਾਗਰਿਕ ਨੂੰ ਦੁੱਖ ਪਹੁੰਚਾਇਆ ਹੈ। ਪੀੜ੍ਹਤ ਪਰਿਵਾਰਾਂ ਦੇ ਪ੍ਰਤੀ ਹਰ ਭਾਰਤੀ ਦੇ ਮਨ ਵਿੱਚ ਡੂੰਘੀ ਸੰਵੇਦਨਾ ਹੈ। ਭਾਵੇਂ ਉਹ ਕਿਸੇ ਵੀ ਰਾਜ ਦਾ ਹੋਵੇ, ਉਹ ਕੋਈ ਵੀ ਭਾਸ਼ਾ ਬੋਲਦਾ ਹੋਵੇ, ਲੇਕਿਨ ਉਹ ਉਨ੍ਹਾਂ ਲੋਕਾਂ ਦੇ ਦਰਦ ਨੂੰ ਮਹਿਸੂਸ ਕਰ ਰਿਹਾ ਹੈ, ਜਿਨ੍ਹਾਂ ਨੇ ਇਸ ਹਮਲੇ ਵਿੱਚ ਆਪਣੇ ਅਜ਼ੀਜਾਂ ਨੂੰ ਗੁਆਇਆ ਹੈ। ਮੈਨੂੰ ਅਹਿਸਾਸ ਹੈ ਕਿ ਹਰ ਭਾਰਤੀ ਦਾ ਖੂਨ ਅੱਤਵਾਦੀ ਹਮਲੇ ਦੀਆਂ ਤਸਵੀਰਾਂ ਨੂੰ ਵੇਖ ਕੇ ਖੌਲ ਰਿਹਾ ਹੈ। ਪਹਿਲਗਾਮ ਵਿੱਚ ਹੋਇਆ ਇਹ ਹਮਲਾ ਅੱਤਵਾਦ ਨੂੰ ਸ਼ੈਅ ਦੇਣ ਵਾਲਿਆਂ ਦੀ ਨਿਰਾਸ਼ਾ ਨੂੰ ਦਿਖਾਉਂਦਾ ਹੈ, ਉਨ੍ਹਾਂ ਦੀ ਬੁਜ਼ਦਿਲੀ ਨੂੰ ਦਰਸਾਉਂਦਾ ਹੈ। ਅਜਿਹੇ ਸਮੇਂ ਵਿੱਚ ਜਦੋਂ ਕਸ਼ਮੀਰ ਵਿੱਚ ਸ਼ਾਂਤੀ ਹੋ ਰਹੀ ਸੀ, ਸਕੂਲਾਂ-ਕਾਲਜਾਂ ਵਿੱਚ ਇੱਕ vibrancy ਸੀ, ਨਿਰਮਾਣ ਕਾਰਜਾਂ ਵਿੱਚ ਅਨੋਖੀ ਗਤੀ ਆਈ ਸੀ, ਲੋਕਤੰਤਰ ਮਜ਼ਬੂਤ ਹੋ ਰਿਹਾ ਸੀ, ਸੈਲਾਨੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋ ਰਿਹਾ ਸੀ, ਲੋਕਾਂ ਦੀ ਕਮਾਈ ਵਧ ਰਹੀ ਸੀ, ਨੌਜਵਾਨਾਂ ਦੇ ਲਈ ਨਵੇਂ ਮੌਕੇ ਤਿਆਰ ਹੋ ਰਹੇ ਸਨ। ਦੇਸ਼ ਦੇ ਦੁਸ਼ਮਣਾਂ ਨੂੰ, ਜੰਮੂ-ਕਸ਼ਮੀਰ ਦੇ ਦੁਸ਼ਮਣਾਂ ਨੂੰ ਇਹ ਰਾਸ ਨਹੀਂ ਆਇਆ। ਅੱਤਵਾਦੀ ਅਤੇ ਅੱਤਵਾਦ ਦੇ ਆਕਾ ਚਾਹੁੰਦੇ ਹਨ ਕਿ ਕਸ਼ਮੀਰ ਫਿਰ ਤੋਂ ਤਬਾਹ ਹੋ ਜਾਵੇ, ਇਸ ਲਈ ਇੰਨੀ ਵੱਡੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਅੱਤਵਾਦ ਦੇ ਖਿਲਾਫ ਇਸ ਯੁੱਧ ਵਿੱਚ ਦੇਸ਼ ਦੀ ਏਕਤਾ, 140 ਕਰੋੜ ਭਾਰਤੀਆਂ ਦੀ ਇੱਕਜੁੱਟਤਾ, ਸਾਡੀ ਸਭ ਤੋਂ ਵੱਡੀ ਤਾਕਤ ਹੈ। ਇਹੀ ਏਕਤਾ ਅੱਤਵਾਦ ਦੇ ਖਿਲਾਫ ਸਾਡੀ ਫੈਸਲਾਕੁੰਨ ਲੜਾਈ ਦਾ ਅਧਾਰ ਹੈ। ਅਸੀਂ ਦੇਸ਼ ਦੇ ਸਾਹਮਣੇ ਆਈ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਆਪਣੇ ਸੰਕਲਪਾਂ ਨੂੰ ਮਜ਼ਬੂਤ ਕਰਨਾ ਹੈ। ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚ ਦ੍ਰਿੜ੍ਹ ਇੱਛਾ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਹੈ। ਅੱਜ ਦੁਨੀਆ ਵੇਖ ਰਹੀ ਹੈ, ਇਸ ਅੱਤਵਾਦੀ ਹਮਲੇ ਤੋਂ ਬਾਅਦ ਪੂਰਾ ਦੇਸ਼ ਇੱਕ ਸੁਰ ਵਿੱਚ ਬੋਲ ਰਿਹਾ ਹੈ।ਹਿਮਾਚਲ ਪ੍ਰਦੇਸ਼ ਦੇ ਲੇਪਚਾ ਵਿੱਚ ਸੁਰੱਖਿਆ ਬਲਾਂ ਦੇ ਨਾਲ ਦੀਵਾਲੀ ਮਨਾਉਣ ਦੇ ਮੌਕੇ ‘ਤੇ ਦਿੱਤੇ ਹੋਏ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
November 12th, 03:00 pm
ਮਾਂ ਭਾਰਤੀ ਦੇ ਜੈਘੋਸ਼ ਦੀ ਇਹ ਗੂੰਜ, ਭਾਰਤੀ ਸੈਨਾਵਾਂ ਅਤੇ ਸੁਰੱਖਿਆ ਬਲਾਂ ਦੇ ਪਰਾਕ੍ਰਮ ਦਾ ਇਹ ਉਦਘੋਸ਼, ਇਤਿਹਾਸਿਕ ਧਰਤੀ, ਅਤੇ ਦੀਵਾਲੀ ਦਾ ਇਹ ਪਵਿੱਤਰ ਤਿਉਹਾਰ। ਇਹ ਅਦਭੁਤ ਸੰਯੋਗ ਹੈ, ਇਹ ਅਦਭੁਤ ਮਿਲਾਪ ਹੈ। ਸੰਤੋਖ ਅਤੇ ਆਨੰਦ ਨਾਲ ਭਰ ਦੇਣ ਵਾਲਾ ਇਹ ਪਲ ਮੇਰੇ ਲਈ ਵੀ, ਤੁਹਾਡੇ ਲਈ ਵੀ ਅਤੇ ਦੇਸ਼ਵਾਸੀਆਂ ਦੇ ਲਈ ਵੀ ਦੀਵਾਲੀ ਵਿੱਚ ਨਵਾਂ ਪ੍ਰਕਾਸ਼ ਪਹੁੰਚਾਏਗਾ, ਅਜਿਹਾ ਮੇਰਾ ਵਿਸ਼ਵਾਸ ਹੈ। ਮੈਂ ਤੁਹਾਨੂੰ ਸਾਰਿਆਂ ਨੂੰ, ਸਾਰੇ ਦੇਸ਼ਵਾਸੀਆਂ ਨੂੰ ਸੀਮਾ ਪਾਰ ਤੋਂ, ਆਖਿਰੀ ਪਿੰਡ ਤੋਂ ਜਿਸ ਨੂੰ ਮੈਂ ਹੁਣ ਪਹਿਲਾਂ ਪਿੰਡ ਕਹਿੰਦਾ ਹਾਂ, ਉੱਥੇ ਤੈਨਾਤ ਸਾਡੇ ਸੁਰੱਖਿਆ ਬਲ ਦੇ ਸਾਥੀਆਂ ਦੇ ਨਾਲ ਜਦੋਂ ਦੀਵਾਲੀ ਮਨਾ ਰਿਹਾ ਹਾਂ, ਤਾਂ ਸਾਰੇ ਦੇਸ਼ਵਾਸੀਆਂ ਨੂੰ ਦੀਵਾਲੀ ਦੀ ਇਹ ਵਧਾਈ ਵੀ ਬਹੁਤ ਸਪੈਸ਼ਲ ਹੋ ਜਾਂਦੀ ਹੈ। ਦੇਸ਼ਵਾਸੀਆਂ ਨੂੰ ਮੇਰੀ ਬਹੁਤ-ਬਹੁਤ ਵਧਾਈ, ਦੀਵਾਲੀ ਦੀਆਂ ਸ਼ੁਭਕਾਮਨਾਵਾਂ।ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਲੇਪਚਾ ਵਿੱਚ ਬਹਾਦਰ ਜਵਾਨਾਂ ਨਾਲ ਦੀਵਾਲੀ ਮਨਾਈ
November 12th, 02:31 pm
ਆਪਣੇ ਤਜ਼ਰਬੇ ਨੂੰ ਬਿਆਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿਉਹਾਰ ਉੱਥੇ ਹੁੰਦਾ ਹੈ ਜਿੱਥੇ ਪਰਿਵਾਰ ਹੁੰਦਾ ਹੈ ਅਤੇ ਸਰਹੱਦ ਦੀ ਸੁਰੱਖਿਆ ਲਈ ਤਿਉਹਾਰ ਵਾਲੇ ਦਿਨ ਪਰਿਵਾਰ ਤੋਂ ਦੂਰ ਰਹਿਣ ਦੀ ਸਥਿਤੀ ਨੂੰ ਡਿਊਟੀ ਪ੍ਰਤੀ ਸਮਰਪਣ ਦਾ ਸਿਖਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 140 ਕਰੋੜ ਭਾਰਤੀਆਂ ਨੂੰ ਆਪਣਾ ਪਰਿਵਾਰ ਸਮਝਣ ਦੀ ਭਾਵਨਾ ਸੁਰੱਖਿਆ ਕਰਮੀਆਂ ਨੂੰ ਮਕਸਦ ਦੀ ਭਾਵਨਾ ਦਿੰਦੀ ਹੈ। ਉਨ੍ਹਾਂ ਕਿਹਾ “ਦੇਸ਼ ਇਸ ਲਈ ਤੁਹਾਡਾ ਆਭਾਰੀ ਅਤੇ ਰਿਣੀ ਹੈ। ਇਸੇ ਲਈ ਹਰ ਘਰ ਵਿੱਚ ਤੁਹਾਡੀ ਸੁਰੱਖਿਆ ਲਈ ਇੱਕ 'ਦੀਆ' ਜਗਾਇਆ ਜਾਂਦਾ ਹੈ।” ਉਨ੍ਹਾਂ ਅੱਗੇ ਕਿਹਾ “ਜਿੱਥੇ ਜਵਾਨ ਤੈਨਾਤ ਹਨ, ਉਹ ਜਗ੍ਹਾ ਮੇਰੇ ਲਈ ਕਿਸੇ ਮੰਦਿਰ ਤੋਂ ਘੱਟ ਨਹੀਂ ਹੈ। ਜਿੱਥੇ ਵੀ ਤੁਸੀਂ ਹੋ, ਉਥੇ ਹੀ ਮੇਰਾ ਤਿਉਹਾਰ ਹੈ। ਇਹ ਸ਼ਾਇਦ 30-35 ਸਾਲਾਂ ਤੋਂ ਇਵੇਂ ਹੀ ਚੱਲ ਰਿਹਾ ਹੈ।”Chandrayaan Mission and PM Modi’s Penchant Towards Space Tech
September 03rd, 02:25 pm
Prime Minister Narendra Modi always had a keen interest in technology and an inclination towards space-tech long before he became the PM. In 2006, when Shri Modi was the Chief Minister of Gujarat, he accompanied the then President APJ Abdul Kalam to the Space Applications Centre (SAC), ISRO, Ahmedabad.ਬੰਗਲੁਰੂ ਵਿੱਚ ਇਸਰੋ ਸੈਂਟਰ ਤੋਂ ਵਾਪਸ ਆਉਣ ਦੇ ਬਾਅਦ ਦਿੱਲੀ ਵਿੱਚ ਇਕੱਠ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਦਾ ਮੂਲ-ਪਾਠ
August 26th, 01:18 pm
ਅੱਜ ਸਵੇਰੇ ਮੈਂ ਬੰਗਲੁਰੂ ਵਿੱਚ ਸਾਂ, ਸੁਬ੍ਹਾ ਬਹੁਤ ਜਲਦੀ ਪਹੁੰਚਿਆ ਸਾਂ ਅਤੇ ਤੈਅ ਕੀਤਾ ਸੀ ਕਿ ਭਾਰਤ ਵਿੱਚ ਜਾ ਕੇ ਦੇਸ਼ ਨੂੰ ਇਤਨੀ ਬੜੀ ਸਿੱਧੀ ਦਿਵਾਉਣ ਵਾਲੇ ਵਿਗਿਆਨੀਆਂ ਦੇ ਦਰਸ਼ਨ ਕਰਾਂ ਅਤੇ ਇਸ ਲਈ ਮੈਂ ਸੁਬ੍ਹਾ-ਸੁਬ੍ਹਾ ਉੱਥੇ ਚਲਿਆ ਗਿਆ। ਲੇਕਿਨ ਉੱਥੇ ਜਨਤਾ ਜਨਾਰਦਨ ਨੇ ਸੁਬ੍ਹਾ ਹੀ ਸੂਰਯੋਦਯ(ਸੂਰਜ ਚੜ੍ਹਨ) ਤੋਂ ਭੀ ਪਹਿਲਾਂ ਹੱਥ ਵਿੱਚ ਤਿਰੰਗਾ ਲੈ ਕੇ ਚੰਦਰਯਾਨ ਦੀ ਸਫ਼ਲਤਾ ਦਾ ਜਿਸ ਪ੍ਰਕਾਰ ਦਾ ਉਤਸਵ ਮਨਾਇਆ, ਉਹ ਬਹੁਤ ਹੀ ਪ੍ਰੇਰਿਤ ਕਰਨ ਵਾਲਾ ਸੀ ਅਤੇ ਕਦੇ ਸਖ਼ਤ ਧੁੱਪ ਵਿੱਚ ਸੂਰਜ ਬਰਾਬਰ ਤਪ ਰਿਹਾ ਹੈ ਅਤੇ ਇਸ ਮਹੀਨੇ ਦੀ ਧੁੱਪ ਤਾਂ ਚਮੜੀ ਨੂੰ ਭੀ ਚੀਰ ਦਿੰਦੀ ਹੈ। ਐਸੀ ਸਖ਼ਤ ਧੁੱਪ ਵਿੱਚ ਆਪ ਸਭ ਦਾ ਇੱਥੇ ਆਉਣਾ ਅਤੇ ਚੰਦਰਯਾਨ ਦੀ ਸਫ਼ਲਤਾ ਨੂੰ ਸੈਲੀਬ੍ਰੇਟ ਕਰਨਾ ਅਤੇ ਮੈਨੂੰ ਭੀ ਸੈਲੀਬ੍ਰੇਸ਼ਨ ਵਿੱਚ ਹਿੱਸੇਦਾਰ ਬਣਨ ਦਾ ਸੁਭਾਗ ਮਿਲੇ, ਇਹ ਭੀ ਮੇਰਾ ਸੁਭਾਗ ਹੈ। ਅਤੇ ਮੈਂ ਇਸ ਦੇ ਲਈ ਆਪ ਸਭ ਦਾ ਅਭਿਨੰਦਨ ਕਰਦਾ ਹਾਂ।ਪ੍ਰਧਾਨ ਮੰਤਰੀ ਦਾ ਦਿੱਲੀ ਪਹੁੰਚਣ ‘ਤੇ ਸ਼ਾਨਦਾਰ ਸੁਆਗਤ
August 26th, 12:33 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਦਿੱਲੀ ਪਹੁੰਚਣ ‘ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਚੰਦਰਯਾਨ - 3 ਮੂਨ ਲੈਂਡਰ ਦੀ ਸਫ਼ਲ ਲੈਂਡਿੰਗ ਦੇ ਕ੍ਰਮ ਵਿੱਚ ਇਸਰੋ ਟੀਮ (ISRO team) ਦੇ ਨਾਲ ਗੱਲਬਾਤ ਕਰਨ ਦੇ ਬਾਅਦ ਪ੍ਰਧਾਨ ਮੰਤਰੀ ਅੱਜ ਬੰਗਲੁਰੂ ਤੋਂ ਦਿੱਲੀ ਪਹੁੰਚੇ। ਪ੍ਰਧਾਨ ਮੰਤਰੀ ਦੱਖਣੀ ਅਫਰੀਕਾ ਅਤੇ ਗ੍ਰੀਸ ਦੀ ਆਪਣੀ ਚਾਰ ਦਿਨ ਦੀ ਯਾਤਰਾ ਦੇ ਬਾਅਦ ਸਿੱਧੇ ਬੰਗਲੁਰੂ ਪਹੁੰਚ ਗਏ ਸਨ। ਸ਼੍ਰੀ ਜੇ ਪੀ ਨੱਡਾ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਦੀ ਸਫ਼ਲ ਯਾਤਰਾ ਦੀਆਂ ਉਪਲਬਧੀਆਂ ਅਤੇ ਭਾਰਤੀ ਵਿਗਿਆਨੀਆਂ ਦੀ ਮਹੱਤਵਪੂਰਨ ਉਪਲਬਧੀ ‘ਤੇ ਖੁਸ਼ੀ ਜਾਹਰ ਕੀਤੀ।ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ‘ਤੇ ਟੀਮ ਇਸਰੋ ਨੂੰ ਕੀਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 26th, 08:15 am
ਆਪ ਸਭ ਦੇ ਦਰਮਿਆਨ ਆ ਕੇ ਅੱਜ ਇੱਕ ਅਲੱਗ ਹੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਸ਼ਾਇਦ ਐਸੀ ਖੁਸ਼ੀ ਬਹੁਤ rare occasion ‘ਤੇ ਹੁੰਦੀ ਹੈ। ਜਦੋਂ ਤਨ ਮਨ ਖੁਸ਼ੀਆਂ ਨਾਲ ਭਰ ਗਿਆ ਹੋਵੇ ਅਤੇ ਵਿਅਕਤੀ ਦੇ ਜੀਵਨ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਘਟਦੀਆਂ ਹਨ ਕਿ ਉਸ ‘ਤੇ ਬੇਸਬਰੀ ਹਾਵੀ ਹੋ ਜਾਂਦੀ ਹੈ। ਇਸ ਵਾਰ ਮੇਰੇ ਨਾਲ ਭੀ ਇਸੇ ਤਰ੍ਹਾਂ ਹੀ ਹੋਇਆ ਹੈ, ਇਤਨੀ ਬੇਸਬਰੀ। ਮੈਂ ਸਾਊਥ ਅਫਰੀਕਾ ਵਿੱਚ ਸਾਂ ਫਿਰ ਗ੍ਰੀਸ ਦਾ ਕਾਰਜਕ੍ਰਮ ਸੀ ਤਾਂ ਉੱਥੇ ਚਲਾ ਗਿਆ ਲੇਕਿਨ ਮੇਰਾ ਮਨ ਪੂਰੀ ਤਰ੍ਹਾਂ ਤੁਹਾਡੇ ਨਾਲ ਹੀ ਲਗਿਆ ਹੋਇਆ ਸੀ। ਲੇਕਿਨ ਕਦੇ-ਕਦੇ ਲਗਦਾ ਹੈ ਕਿ ਮੈਂ ਆਪ(ਤੁਸੀਂ) ਲੋਕਾਂ ਦੇ ਨਾਲ ਅਨਿਆਂ ਕਰ ਦਿੰਦਾ ਹਾਂ। ਬੇਸਬਰੀ ਮੇਰੀ ਅਤੇ ਮੁਸੀਬਤ ਤੁਹਾਡੀ। ਇਤਨੀ ਸਵੇਰੇ-ਸਵੇਰੇ ਆਪ ਸਭ ਨੂੰ ਅਤੇ ਇਤਨਾ ਟਾਇਮ ਲੇਕਿਨ ਬੱਸ ਮਨ ਕਰ ਰਿਹਾ ਸੀ ਜਾਵਾਂ ਤੁਹਾਨੂੰ ਨਮਨ ਕਰਾਂ। ਤੁਹਾਨੂੰ ਦਿੱਕਤ ਹੋਈ ਹੋਵੇਗੀ, ਲੇਕਿਨ ਮੈਂ ਭਾਰਤ ਵਿੱਚ ਆਉਂਦੇ ਹੀ ਜਲਦੀ ਤੋਂ ਜਲਦੀ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਸਾਂ। ਆਪ ਸਭ ਨੂੰ ਸੈਲਿਊਟ ਕਰਨਾ ਚਾਹੁੰਦਾ ਸਾਂ। ਸੈਲਿਊਟ ਤੁਹਾਡੇ ਪਰਿਸ਼੍ਰਮ (ਤੁਹਾਡੀ ਮਿਹਨਤ) ਨੂੰ, ਸੈਲਿਊਟ ਤੁਹਾਡੇ ਧੀਰਜ ਨੂੰ, ਸੈਲਿਊਟ ਤੁਹਾਡੀ ਲਗਨ ਨੂੰ, ਸੈਲਿਊਟ ਤੁਹਾਡੀ ਜੀਵੰਤਤਾ ਨੂੰ, ਸੈਲਿਊਟ ਤੁਹਾਡੇ ਜਜ਼ਬੇ ਨੂੰ। ਆਪ (ਤੁਸੀਂ) ਦੇਸ਼ ਨੂੰ ਜਿਸ ਉਚਾਈ ‘ਤੇ ਲੈ ਕੇ ਗਏ ਹੋ, ਇਹ ਕੋਈ ਸਾਧਾਰਣ ਸਫ਼ਲਤਾ ਨਹੀਂ ਹੈ। ਇਹ ਅਨੰਤ ਅੰਤਰਿਕਸ਼(ਪੁਲਾੜ) ਵਿੱਚ ਭਾਰਤ ਦੀ ਵਿਗਿਆਨਿਕ ਸਮਰੱਥਾ ਦਾ ਸ਼ੰਖਨਾਦ ਹੈ।ਚੰਦਰਯਾਨ-3 ਦੀ ਸਫ਼ਲਤਾ 'ਤੇ ਪ੍ਰਧਾਨ ਮੰਤਰੀ ਨੇ ਇਸਰੋ ਦੀ ਟੀਮ ਨੂੰ ਸੰਬੋਧਨ ਕੀਤਾ
August 26th, 07:49 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗ੍ਰੀਸ ਤੋਂ ਪਰਤਣ ਬਾਅਦ ਬੰਗਲੁਰੂ ਵਿੱਚ ਇਸਰੋ ਟੈਲੀਮੈਟਰੀ ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ (ਆਈਐੱਸਟੀਆਰਏਸੀ) ਦਾ ਦੌਰਾ ਕੀਤਾ ਅਤੇ ਚੰਦਰਯਾਨ-3 ਦੀ ਸਫ਼ਲਤਾ 'ਤੇ ਟੀਮ ਇਸਰੋ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਚੰਦਰਯਾਨ-3 ਮਿਸ਼ਨ ਵਿੱਚ ਸ਼ਾਮਲ ਇਸਰੋ ਦੇ ਵਿਗਿਆਨੀਆਂ ਨਾਲ ਮੁਲਾਕਾਤ ਅਤੇ ਗੱਲਬਾਤ ਕੀਤੀ, ਜਿੱਥੇ ਉਨ੍ਹਾਂ ਨੂੰ ਚੰਦਰਯਾਨ-3 ਮਿਸ਼ਨ ਦੇ ਨਤੀਜਿਆਂ ਅਤੇ ਪ੍ਰਗਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ।PM pays tribute to the great personalities who participated in India's freedom struggle
March 12th, 03:21 pm
PM Narendra Modi paid tribute to all the freedom fighters, movements, uprising and struggle of the freedom movement. He specially paid homage to the movements, struggles and personalities who have not been duly recognized in the saga of the glorious freedom struggle of India.We are proud of our Constitution and our democratic tradition: PM Modi
March 12th, 10:31 am
PM Narendra Modi flagged off the ‘Padyatra’ from Sabarmati Ashram, Ahmedabad and inaugurated the curtain raiser activities of the ‘Azadi Ka Amrit Mahotsav’. The PM reiterated five pillars i.e. Freedom Struggle, Ideas at 75, Achievements at 75, Actions at 75 and Resolves at 75 as guiding force for moving forward keeping dreams and duties as inspiration.PM inaugurates the curtain raiser activities of the ‘Azadi Ka Amrit Mahotsav’ India@75
March 12th, 10:30 am
PM Narendra Modi flagged off the ‘Padyatra’ from Sabarmati Ashram, Ahmedabad and inaugurated the curtain raiser activities of the ‘Azadi Ka Amrit Mahotsav’. The PM reiterated five pillars i.e. Freedom Struggle, Ideas at 75, Achievements at 75, Actions at 75 and Resolves at 75 as guiding force for moving forward keeping dreams and duties as inspiration.India has a rich legacy in science, technology and innovation: PM Modi
December 22nd, 04:31 pm
Prime Minister Narendra Modi delivered the inaugural address at India International Science Festival (IISF) 2020. PM Modi said, All our efforts are aimed at making India the most trustworthy centre for scientific learning. At the same time, we want our scientific community to share and grow with the best of global talent.PM delivers inaugural address at IISF 2020
December 22nd, 04:27 pm
Prime Minister Narendra Modi delivered the inaugural address at India International Science Festival (IISF) 2020. PM Modi said, All our efforts are aimed at making India the most trustworthy centre for scientific learning. At the same time, we want our scientific community to share and grow with the best of global talent.Address by the President of India Shri Ram Nath Kovind to the joint sitting of Two Houses of Parliament
January 31st, 01:59 pm
In his remarks ahead of the Budget Session of Parliament, PM Modi said, Let this session focus upon maximum possible economic issues and the way by which India can take advantage of the global economic scenario.Read what PM Modi said about Chandrayaan and the hardworking ISRO scientists...
January 24th, 11:00 am
At the Pariksha Pe Charcha townhall, PM Modi said Chandrayaan landing is a perfect example of overcoming failures in life. “I can never forget my visit to ISRO during Chandrayaan landing and the time spent with our hardworking scientists.”