ਪ੍ਰਧਾਨ ਮੰਤਰੀ ਨੇ ਸੇਵਾ ਤੀਰਥ ਵਿੱਚ ਏਆਈ ਅਤੇ ਡੀਪਟੈਕ ਸਟਾਰਟਅੱਪਸ ਦੇ ਸੀਈਓ ਨਾਲ ਗੋਲਮੇਜ਼ ਸੰਮੇਲਨ ਕੀਤਾ
February 20th, 12:27 pm
ਇਸ ਗੋਲਮੇਜ਼ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਸਟਾਰਟਅੱਪਸ ਮੁੱਖ ਸੈਕਟਰਾਂ ਵਿੱਚ ਆਬਾਦੀ-ਪੱਧਰੀ ਚੁਣੌਤੀਆਂ ਦਾ ਹੱਲ ਕਰ ਰਹੇ ਹਨ। ਸਿਹਤ ਸੰਭਾਲ ਵਿੱਚ, ਉਹ ਅਡਵਾਂਸ ਡਾਇਗਨੌਸਟਿਕਸ, ਜੀਨ ਥੈਰੇਪੀ ਅਤੇ ਕੁਸ਼ਲ ਰੋਗੀ ਰਿਕਾਰਡ ਪ੍ਰਬੰਧਨ ਲਈ ਏਆਈ ਦੀ ਵਰਤੋਂ ਕਰਦੇ ਹਨ ਤਾਂ ਕਿ ਆਖਰੀ ਮੀਲ ਤੱਕ ਗੁਣਵੱਤਾਪੂਰਨ ਦੇਖਭਾਲ ਪਹੁੰਚਾਈ ਜਾ ਸਕੇ। ਖੇਤੀਬਾੜੀ ਵਿੱਚ, ਉਹ ਉਤਪਾਦਕਤਾ ਵਧਾਉਣ ਅਤੇ ਜਲਵਾਯੂ ਜੋਖ਼ਮਾਂ ਦੇ ਪ੍ਰਬੰਧਨ ਵਿੱਚ ਮਦਦ ਕਰਨ ਲਈ ਭੂ-ਸਥਾਨਕ ਅਤੇ ਅੰਡਰਵਾਟਰ ਇੰਟੈਲੀਜੈਂਸ ਦਾ ਲਾਭ ਉਠਾਉਂਦੇ ਹਨ। ਇਸ ਸਮੂਹ ਵਿੱਚ ਸਾਈਬਰ ਸੁਰੱਖਿਆ, ਨੈਤਿਕ ਏਆਈ, ਪੁਲਾੜ, ਨਿਆਂ ਅਤੇ ਸਿੱਖਿਆ ਤੱਕ ਸਥਾਨਕ ਬੋਲੀ ਵਿੱਚ ਪਹੁੰਚ ਜ਼ਰੀਏ ਸਮਾਜਿਕ ਸਸ਼ਕਤੀਕਰਨ ਅਤੇ ਉੱਦਮ ਉਤਪਾਦਕਤਾ ਨੂੰ ਮਜ਼ਬੂਤ ਕਰਨ ਲਈ ਪੁਰਾਣੀਆਂ ਪ੍ਰਣਾਲੀਆਂ ਦੇ ਆਧੁਨਿਕੀਕਰਨ 'ਤੇ ਕੇਂਦ੍ਰਿਤ ਉੱਦਮ ਵੀ ਸ਼ਾਮਲ ਹਨ। ਇਹ ਸਾਰੇ ਮਿਲ ਕੇ ਇੱਕ ਅਜਿਹੇ ਈਕੋਸਿਸਟਮ ਦੀ ਨੁਮਾਇੰਦਗੀ ਕਰਦੇ ਹਨ ਜੋ ਸਥਾਨਕ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਏਆਈ-ਸੰਚਾਲਿਤ ਇਨੋਵੇਸ਼ਨ ਵਿੱਚ ਵਿਸ਼ਵ ਅਗਵਾਈ ਦਾ ਨਿਰਮਾਣ ਕਰਦਾ ਹੈ।ਪ੍ਰਧਾਨ ਮੰਤਰੀ 19 ਫ਼ਰਵਰੀ ਨੂੰ 'ਇੰਡੀਆ ਏਆਈ ਇੰਪੈਕਟ ਸਮਿਟ 2026' ਦਾ ਉਦਘਾਟਨ ਕਰਨਗੇ
February 18th, 03:55 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਫ਼ਰਵਰੀ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ 'ਇੰਡੀਆ ਏਆਈ ਇੰਪੈਕਟ ਸਮਿਟ 2026' ਦਾ ਦੌਰਾ ਕਰਨਗੇ ਅਤੇ ਇਸ ਦਾ ਉਦਘਾਟਨ ਕਰਨਗੇ। ਇਸ ਤੋਂ ਪਹਿਲਾਂ 18 ਫ਼ਰਵਰੀ ਨੂੰ ਸ਼ਾਮ ਤਕਰੀਬਨ 7 ਵਜੇ, ਪ੍ਰਧਾਨ ਮੰਤਰੀ ਭਾਰਤ ਮੰਡਪਮ ਵਿੱਚ ਸਮਿਟ ਵਿੱਚ ਹਿੱਸਾ ਲੈਣ ਵਾਲੇ ਵੱਖ-ਵੱਖ ਦੇਸ਼ਾਂ ਦੇ ਆਗੂਆਂ ਦਾ ਸਵਾਗਤ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਸਮਿਟ ਵਿੱਚ ਸ਼ਾਮਲ ਹੋਣ ਵਾਲੇ ਕਈ ਆਲਮੀ ਆਗੂਆਂ ਨਾਲ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ।PM Modi attends the CEOs Roundtable
September 23rd, 06:20 am
PM Modi interacted with technology industry leaders in New York. The PM highlighted the economic transformation happening in India, particularly in electronics and information technology manufacturing, semiconductors, biotech and green development. The CEOs expressed their strong interest in investing and collaborating with India.