ਸਾਇਪ੍ਰਸ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਸਾਇਪ੍ਰਸ ਅਤੇ ਭਾਰਤ ਦੇ ਵਪਾਰਕ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕੀਤੀ

June 16th, 02:17 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਇਪ੍ਰਸ ਦੇ ਰਾਸ਼ਟਰਪਤੀ ਮਹਾਮਹਿਮ ਨਿਕੋਸ ਕ੍ਰਿਸਟੋਡੌਲਿਡੇਸ ਦੇ ਨਾਲ ਅੱਜ ਲਿਮਾਸੋਲ ਵਿੱਚ ਸਾਇਪ੍ਰਸ ਅਤੇ ਭਾਰਤ ਦੇ ਵਪਾਰਕ ਪ੍ਰਤੀਨਿਧੀਆਂ ਦੇ ਨਾਲ ਰਾਉਂਡ ਟੇਬਲ ਗੱਲਬਾਤ ਕੀਤੀ। ਪ੍ਰਤੀਭਾਗੀਆਂ ਵਿੱਚ ਬੈਂਕਿੰਗ, ਵਿੱਤੀ ਸੰਸਥਾਵਾਂ, ਮੈਨੂਫੈਕਚਰਿੰਗ, ਰੱਖਿਆ, ਲੌਜਿਸਟਿਕਸ, ਸਮੁੰਦਰੀ, ਸ਼ਿਪਿੰਗ, ਟੈਕਨੋਲੋਜੀ, ਇਨੋਵੇਸ਼ਨ, ਡਿਜੀਟਲ ਟੈਕਨੋਲੋਜੀ, ਏਆਈ, ਆਈਟੀ ਸੇਵਾਵਾਂ, ਟੂਰਿਜ਼ਮ ਅਤੇ ਗਤੀਸ਼ੀਲਤਾ ਜਿਹੇ ਵਿਵਿਧ ਖੇਤਰਾਂ ਦੇ ਪ੍ਰਤੀਨਿਧੀ ਸ਼ਾਮਲ ਸਨ।

ਸਾਇਪ੍ਰਸ ਵਿੱਚ ਭਾਰਤ-ਸਾਇਪ੍ਰਸ ਬਿਜ਼ਨਸ ਰਾਊਂਡਟੇਬਲ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

June 15th, 11:10 pm

ਸਭ ਤੋਂ ਪਹਿਲੇ ਮੈਂ ਰਾਸ਼ਟਰਪਤੀ ਜੀ ਦਾ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ ਕਿ ਅੱਜ ਉਹ ਖ਼ੁਦ ਏਅਰਪੋਰਟ ‘ਤੇ ਮੈਨੂੰ ਰਿਸੀਵ ਕਰਨ ਦੇ ਲਈ ਆਏ ਸਨ। ਬਿਜ਼ਨਸ ਲੀਡਰਸ ਦੇ ਨਾਲ ਇਤਨਾ ਬੜਾ ਰਾਊਂਡਟੇਬਲ ਉਨ੍ਹਾਂ ਨੇ ਆਰਗੇਨਾਇਜ਼ ਕੀਤਾ, ਮੈਂ ਇਸ ਦੇ ਲਈ ਬਹੁਤ ਆਭਾਰੀ ਹਾਂ। ਉਨ੍ਹਾਂ ਨੇ ਮੇਰੇ ਲਈ ਅਤੇ ਸਾਡੀ ਪਾਰਟਨਰਸ਼ਿਪ ਦੇ ਲਈ ਜੋ ਸਕਾਰਾਤਮਕ ਵਿਚਾਰ ਰੱਖੇ ਹਨ, ਮੈਂ ਇਸ ਦੇ ਲਈ ਭੀ ਤੁਹਾਡਾ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।