ਅਜਮੇਰ ਤੋਂ ਵਿਕਾਸ ਕਾਰਜਾਂ ਅਤੇ ਐੱਚਪੀਵੀ ਟੀਕਾਕਰਨ ਲਈ ਰਾਸ਼ਟਰਵਿਆਪੀ ਮੁਹਿੰਮ ਦੀ ਸ਼ੁਰੂਆਤ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
February 28th, 12:00 pm
ਤੀਰਥਰਾਜ ਪੁਸ਼ਕਰ ਅਤੇ ਮਾਤਾ ਸਾਵਿਤਰੀ ਦੀ ਇਸ ਪਾਵਨ ਧਰਤੀ 'ਤੇ, ਅੱਜ ਮੈਨੂੰ ਤੁਹਾਡੇ ਸਾਰਿਆਂ ਦਰਮਿਆਨ ਆਉਣ ਦਾ, ਤੁਹਾਡਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ। ਇਸ ਮੰਚ ਤੋਂ ਮੈਂ ਸੁਰਸੁਰਾ ਦੇ ਤੇਜਾਜੀ ਧਾਮ ਨੂੰ, ਪ੍ਰਿਥਵੀਰਾਜ ਦੀ ਧਰਤੀ ਅਜਮੇਰ ਨੂੰ ਪ੍ਰਣਾਮ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਅਜਮੇਰ ਵਿੱਚ ਰਾਸ਼ਟਰਵਿਆਪੀ ਐੱਚਪੀਵੀ ਟੀਕਾਕਰਨ ਮੁਹਿੰਮ ਅਤੇ 17,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ
February 28th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਜਮੇਰ ਵਿੱਚ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਅੱਜ ਦੇ ਦਿਨ ਨੂੰ ਰਾਜਸਥਾਨ ਦੇ ਵਿਕਾਸ ਮਾਰਗ ਵਿੱਚ ਵੱਡਾ ਪੜਾਅ ਦੱਸਿਆ। ਪ੍ਰਧਾਨ ਮੰਤਰੀ ਨੇ ਸੁਰਸੁਰਾ ਦੇ ਤੇਜਾਜੀ ਧਾਮ ਅਤੇ ਮੇਜਰ ਦਲਪਤ ਸਿੰਘ ਦੀ ਬਹਾਦਰੀ ਸਮੇਤ ਇਸ ਖੇਤਰ ਦੀ ਸਭਿਆਚਾਰਕ ਅਤੇ ਸੂਰਬੀਰਤਾ ਦੀ ਵਿਰਾਸਤ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦੀ ਹਾਈਫਾ ਨੂੰ ਮੁਕਤ ਕਰਵਾਉਣ ਵਿੱਚ ਭੂਮਿਕਾ ਨੂੰ ਅੱਜ ਵੀ ਇਜ਼ਰਾਈਲ ਵਿੱਚ ਸਤਿਕਾਰਿਆ ਜਾਂਦਾ ਹੈ।ਕੈਬਨਿਟ ਨੇ ਬਾਇਓ-ਮੈਡੀਕਲ ਰਿਸਰਚ ਕਰੀਅਰ ਪ੍ਰੋਗਰਾਮ (ਬੀਆਰਸੀਪੀ) ਦੇ ਤੀਸਰੇ ਪੜਾਅ ਨੂੰ ਮਨਜ਼ੂਰੀ ਦਿੱਤੀ
October 01st, 03:28 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਬਾਇਓ -ਮੈਡੀਕਲ ਰਿਸਰਚ ਕਰੀਅਰ ਪ੍ਰੋਗਰਾਮ (ਬੀਆਰਸੀਪੀ- BRCP), ਪੜਾਅ -।।। ਨੂੰ ਜਾਰੀ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਗਰਾਮ ਡਿਪਾਰਟਮੈਂਟ ਆਫ ਬਾਇਓ-ਟੈਕਨੋਲੋਜੀ (ਡੀਬੀਟੀ) ਅਤੇ ਵੈਲਕਮ ਟਰਸਟ (WT), ਬ੍ਰਿਟੇਨ ਅਤੇ ਐੱਸਪੀਵੀ (SPV), ਇੰਡੀਆ ਅਲਾਇੰਸ ਦੇ ਦਰਮਿਆਨ ਤੀਸਰੇ ਪੜਾਅ (2025-26 ਤੋਂ 2030-31 ਅਤੇ ਅਗਲੇ ਛੇ ਵਰ੍ਹਿਆਂ (2031-32 ਤੋਂ 2037-38 ਤੱਕ) ਲਈ ਸਾਂਝੇਦਾਰੀ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ 1500 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ 2030-31 ਤੱਕ ਮਨਜ਼ੂਰ ਫੈਲੋਸ਼ਿਪ ਅਤੇ ਗ੍ਰਾਂਟਾਂ ਪ੍ਰਦਾਨ ਕਰਨਾ ਹੈ, ਜਿਸ ਵਿੱਚ ਡੀਬੀਟੀ ਅਤੇ ਡਬਲਿਊਟੀ, ਬ੍ਰਿਟੇਨ ਲੜੀਵਾਰ 1000 ਕਰੋੜ ਰੁਪਏ ਅਤੇ 500 ਕਰੋੜ ਰੁਪਏ ਦਾ ਯੋਗਦਾਨ ਦੇਣਗੇ।