ਆਂਧਰਾ ਪ੍ਰਦੇਸ਼ ਦੇ ਪੁੱਟਾਪਰਥੀ ਵਿੱਚ ਸ੍ਰੀ ਸੱਤਿਆ ਸਾਈਂ ਬਾਬਾ ਦੇ ਜਨਮ ਸ਼ਤਾਬਦੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

November 19th, 11:00 am

ਸ੍ਰੀ ਸੱਤਿਆ ਸਾਈਂ ਬਾਬਾ ਦਾ ਇਹ ਜਨਮ ਸ਼ਤਾਬਦੀ ਵਰ੍ਹਾ, ਸਾਡੀ ਪੀੜ੍ਹੀ ਲਈ ਸਿਰਫ਼ ਇੱਕ ਤਿਉਹਾਰ ਨਹੀਂ, ਇਹ ਇੱਕ ਵੱਡਾ ਵਰਦਾਨ ਹੈ। ਅੱਜ ਭਲੇ ਹੀ ਉਹ ਸਾਡੇ ਵਿੱਚ ਸਰੀਰਕ ਤੌਰ ’ਤੇ ਨਹੀਂ ਹਨ, ਪਰ ਉਨ੍ਹਾਂ ਦੀ ਸਿੱਖਿਆ, ਉਨ੍ਹਾਂ ਦਾ ਪ੍ਰੇਮ, ਉਨ੍ਹਾਂ ਦੀ ਸੇਵਾ ਭਾਵਨਾ, ਅੱਜ ਵੀ ਕਰੋੜਾਂ ਲੋਕਾਂ ਦਾ ਮਾਰਗ-ਦਰਸ਼ਨ ਕਰ ਰਹੀ ਹੈ। 140 ਤੋਂ ਜ਼ਿਆਦਾ ਦੇਸ਼ਾਂ ਵਿੱਚ ਲੱਖਾਂ ਜੀਵਨ, ਨਵੇਂ ਪ੍ਰਕਾਸ਼, ਨਵੀਂ ਦਿਸ਼ਾ, ਅਤੇ ਨਵੇਂ ਸੰਕਲਪ ਦੇ ਨਾਲ ਅੱਗੇ ਵੱਧ ਰਹੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਧਰਾਂ ਪ੍ਰਦੇਸ਼ ਦੇ ਪੁੱਟਾਪਰਥੀ ਵਿੱਚ ਸ਼੍ਰੀ ਸੱਤਿਆ ਸਾਈਂ ਬਾਬਾ ਦੇ ਜਨਮ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕੀਤਾ

November 19th, 10:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਧਰਾਂ ਪ੍ਰਦੇਸ਼ ਦੇ ਪੁੱਟਾਪਰਥੀ ਵਿੱਚ ਭਗਵਾਨ ਸ਼੍ਰੀ ਸੱਤਿਆ ਸਾਈਂ ਬਾਬਾ ਦੇ ਜਨਮ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਸਾਈਂ ਰਾਮ ਨਾਲ ਕੀਤੀ ਅਤੇ ਕਿਹਾ ਕਿ ਪੁੱਟਾਪਰਥੀ ਦੀ ਪਵਿੱਤਰ ਧਰਤੀ 'ਤੇ ਤੁਹਾਡੇ ਸਾਰਿਆਂ ਦੇ ਵਿੱਚ ਮੌਜੂਦ ਹੋਣਾ ਇੱਕ ਭਾਵਨਾਤਮਕ ਅਤੇ ਅਧਿਆਤਮਿਕ ਅਹਿਸਾਸ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਦੇਰ ਪਹਿਲਾਂ ਹੀ ਉਨ੍ਹਾਂ ਨੂੰ ਬਾਬਾ ਦੀ ਸਮਾਧੀ 'ਤੇ ਫੁੱਲ ਭੇਟ ਕਰਨ ਦਾ ਮੌਕਾ ਮਿਲਿਆ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਬਾਬਾ ਦੇ ਚਰਨਾਂ 'ਤੇ ਮੱਥਾ ਟੇਕਣਾ ਅਤੇ ਉਨ੍ਹਾਂ ਦਾ ਪ੍ਰਾਪਤ ਕਰਨਾ ਹਮੇਸ਼ਾ ਦਿਲ ਨੂੰ ਡੂੰਘੀਆਂ ਭਾਵਨਾਵਾਂ ਨਾਲ ਭਰ ਦਿੰਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਬ੍ਰਾਜ਼ੀਲ ਦੇ ਰਾਸ਼ਟਰਪਤੀ ਦਾ ਟੈਲੀਫੋਨ ਆਇਆ

August 07th, 09:27 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ, ਸ਼੍ਰੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਦਾ ਟੈਲੀਫੋਨ ਆਇਆ।

ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

July 09th, 06:02 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਬ੍ਰਾਸੀਲੀਆ ਦੀ ਸਰਕਾਰੀ ਯਾਤਰਾ ‘ਤੇ ਹਨ। ਸ਼੍ਰੀ ਮੋਦੀ ਨੇ ਅੱਜ ਬ੍ਰਾਸੀਲੀਆ ਦੇ ਅਲਵੋਰਾਡਾ ਪੈਲੇਸ ਵਿੱਚ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਲੂਲਾ ਨੇ ਸ਼੍ਰੀ ਮੋਦੀ ਦੀ ਉਨ੍ਹਾਂ ਦੇ ਆਗਮਨ ‘ਤੇ ਗਰਮਜੋਸ਼ੀ ਨਾਲ ਮੇਜ਼ਬਾਨੀ ਕੀਤੀ ਅਤੇ ਉਨ੍ਹਾਂ ਦਾ ਸ਼ਾਨਦਾਰ ਅਤੇ ਰੰਗਾਰੰਗ ਰਸਮੀ ਸੁਆਗਤ ਕੀਤਾ ਗਿਆ।

ਸੰਯੁਕਤ ਬਿਆਨ: ਭਾਰਤ ਅਤੇ ਬ੍ਰਾਜ਼ੀਲ- ਉਚੇਰੇ ਉਦੇਸ਼ਾਂ ਵਾਲੇ ਦੋ ਮਹਾਨ ਰਾਸ਼ਟਰ

July 09th, 05:55 am

ਭਾਰਤ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨੇ 8 ਜੁਲਾਈ 2025 ਨੂੰ ਬ੍ਰਾਜ਼ੀਲ ਦੀ ਸਰਕਾਰੀ ਯਾਤਰਾ ਕੀਤੀ। ਇਹ ਯਾਤਰਾ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਲੁਈਸ ਇਨਾਸੀਓ ਲੂਲਾ ਦਾ ਸਿਲਵਾ (His Excellency Mr. Luiz Inácio Lula da Silva) ਦੇ ਸੱਦੇ ‘ਤੇ ਕੀਤੀ ਗਈ। ਮਿੱਤਰਤਾ ਅਤੇ ਵਿਸ਼ਵਾਸ ਦੀ ਭਾਵਨਾ ਨਾਲ ਹੋਈ ਇਹ ਯਾਤਰਾ ਲਗਭਗ ਅੱਠ ਦਹਾਕਿਆਂ ਤੋਂ ਬ੍ਰਾਜ਼ੀਲ-ਭਾਰਤ ਸਬੰਧਾਂ ਦਾ ਆਧਾਰ ਰਹੀ ਹੈ। ਵਰ੍ਹੇ 2006 ਵਿੱਚ ਇਸ ਸਬੰਧ ਨੂੰ ਰਣਨੀਤਕ ਸਾਂਝੇਦਾਰੀ (Strategic Partnership) ਤੱਕ ਵਧਾਇਆ ਗਿਆ।

ਪਰਿਣਾਮਾਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਬ੍ਰਾਜ਼ੀਲ ਦੀ ਸਰਕਾਰੀ ਯਾਤਰਾ

July 09th, 03:14 am

ਅੰਤਰਰਾਸ਼ਟਰੀ ਆਤੰਕਵਾਦ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨਾਲ ਨਿਪਟਣ ਵਿੱਚ ਸਹਿਯੋਗ ‘ਤੇ ਸਮਝੌਤਾ।(Agreement on Cooperation in Combating International Terrorism and Transnational Organized Crime.)

ਪ੍ਰਧਾਨ ਮੰਤਰੀ ਨੂੰ ਬ੍ਰਾਜ਼ੀਲ ਦੇ ਸਰਬਉੱਚ ਰਾਸ਼ਟਰੀ ਸਨਮਾਨ “ਦ ਗ੍ਰੈਂਡ ਕਾਲਰ ਆਵ੍ ਦ ਨੈਸ਼ਨਲ ਆਰਡਰ ਆਵ੍ ਦ ਸਦਰਨ ਕ੍ਰਾਸ” ਨਾਲ ਸਨਮਾਨਿਤ ਕੀਤਾ ਗਿਆ

July 09th, 12:58 am

ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਬ੍ਰਾਜ਼ੀਲ ਦੇ ਸਰਬਉੱਚ ਰਾਸ਼ਟਰੀ ਸਨਮਾਨ “ਦ ਗ੍ਰੈਂਡ ਕਾਲਰ ਆਵ੍ ਦ ਨੈਸ਼ਨਲ ਆਰਡਰ ਆਵ੍ ਦ ਸਦਰਨ ਕ੍ਰਾਸ” (The Grand Collar of the National Order of the Southern Cross”) ਨਾਲ ਸਨਮਾਨਿਤ ਕੀਤਾ।

ਬ੍ਰਾਜ਼ੀਲ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

July 08th, 08:30 pm

“ਰੀਓ” ਅਤੇ “ਬ੍ਰਾਸੀਲੀਆ” ਵਿੱਚ ਸਾਡੇ ਗਰਮਜੋਸ਼ੀ ਭਰੇ ਸੁਆਗਤ ਦੇ ਲਈ ਮੈਂ ਰਾਸ਼ਟਰਪਤੀ ਲੂਲਾ ਦਾ, ਮੇਰੇ ਮਿੱਤਰ ਦਾ, ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਐਮਾਜ਼ਨ ਦੀ ਕੁਦਰਤੀ ਸੁੰਦਰਤਾ, ਅਤੇ ਤੁਹਾਡੀ ਆਤਮੀਅਤਾ, ਦੋਹਾਂ ਨੇ ਸਾਨੂੰ ਮੰਤਰ-ਮੁੰਗਧ ਕਰ ਦਿੱਤਾ ਹੈ।

ਪ੍ਰਧਾਨ ਮੰਤਰੀ ਮੋਦੀ ਬ੍ਰਾਜ਼ੀਲ ਦੇ ਬ੍ਰਾਸੀਲੀਆ ਪਹੁੰਚ

July 08th, 02:55 am

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਥੋੜ੍ਹੀ ਦੇਰ ਪਹਿਲਾਂ ਹੀ ਸਰਕਾਰੀ ਦੌਰੇ ਲਈ ਬ੍ਰਾਜ਼ੀਲ ਪਹੁੰਚੇ। ਉਹ ਭਾਰਤ-ਬ੍ਰਾਜ਼ੀਲ ਸਬੰਧਾਂ ਦੇ ਵੱਖ-ਵੱਖ ਪਹਿਲੂਆਂ 'ਤੇ ਰਾਸ਼ਟਰਪਤੀ ਲੂਲਾ ਨਾਲ ਵਿਸਤ੍ਰਿਤ ਗੱਲਬਾਤ ਕਰਨਗੇ।

ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਵਿੱਚ ਭਾਰਤੀ ਸਮੁਦਾਇ ਦੀ ਤਰਫ਼ੋਂ ਗਰਮਜੋਸ਼ੀ ਭਰੇ ਸੁਆਗਤ ਦੀ ਸ਼ਲਾਘਾ ਕੀਤੀ

July 06th, 08:28 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰੀਓ ਡੀ ਜਨੇਰੀਓ ਵਿੱਚ ਆਪਣੇ ਗਰਮਜੋਸ਼ੀ ਭਰੇ ਸੁਆਗਤ ਦੇ ਲਈ ਬ੍ਰਾਜ਼ੀਲ ਵਿੱਚ ਰਹਿਣ ਵਾਲੇ ਭਾਰਤੀ ਸਮੁਦਾਇ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਹੈਰਾਨੀ ਜਤਾਈ ਕਿ ਉਹ ਕਿਸ ਤਰ੍ਹਾਂ ਭਾਰਤੀ ਸੱਭਿਆਚਾਰ ਨਾਲ ਜੁੜੇ ਹੋਏ ਹਨ ਅਤੇ ਭਾਰਤ ਦੇ ਵਿਕਾਸ ਦੇ ਪ੍ਰਤੀ ਭੀ ਬਹੁਤ ਭਾਵੁਕ ਹਨ। ਸ਼੍ਰੀ ਮੋਦੀ ਨੇ ਸੁਆਗਤ ਦੀਆਂ ਕੁਝ ਝਲਕੀਆਂ ਭੀ ਸਾਂਝਾ ਕੀਤੀਆਂ।

ਪ੍ਰਧਾਨ ਮੰਤਰੀ ਮੋਦੀ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਪਹੁੰਚੇ

July 06th, 04:47 am

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਥੋੜ੍ਹੀ ਦੇਰ ਪਹਿਲਾਂ ਬ੍ਰਾਜ਼ੀਲ ਪਹੁੰਚੇ ਸਨ। ਉਹ ਰੀਓ ਡੀ ਜਨੇਰੀਓ ਵਿੱਚ ਬ੍ਰਿਕਸ ਸਮਿਟ ਵਿੱਚ ਸ਼ਾਮਲ ਹੋਣਗੇ ਅਤੇ ਕਈ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕਰਨਗੇ।

ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ, ਅਤੇ ਨਾਮੀਬੀਆ ਦੀ ਯਾਤਰਾ ‘ਤੇ ਰਵਾਨਾ ਹੋਣ ਤੋਂ ਪਹਿਲੇ ਪ੍ਰਧਾਨ ਮੰਤਰੀ ਦਾ ਬਿਆਨ

July 02nd, 07:34 am

ਅੱਜ, ਮੈਂ 2 ਜੁਲਾਈ ਤੋਂ 9 ਜੁਲਾਈ 2025 ਤੱਕ ਪੰਜ ਦੇਸ਼ਾਂ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦੀ ਯਾਤਰਾ ‘ਤੇ ਰਵਾਨਾ ਹੋ ਰਿਹਾ ਹਾਂ।

ਪ੍ਰਧਾਨ ਮੰਤਰੀ ਦਾ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦਾ ਦੌਰਾ (02-09 ਜੁਲਾਈ)

June 27th, 10:03 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2-3 ਜੁਲਾਈ 2025 ਨੂੰ ਘਾਨਾ ਦਾ ਦੌਰਾ ਕਰਨਗੇ । ਇਹ ਪ੍ਰਧਾਨ ਮੰਤਰੀ ਦਾ ਘਾਨਾ ਦਾ ਪਹਿਲਾ ਦੁਵੱਲਾ ਦੌਰਾ ਹੋਵੇਗਾ। ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦਾ ਘਾਨਾ ਦਾ ਇਹ ਪਹਿਲਾ ਦੌਰਾ ਤਿੰਨ ਦਹਾਕਿਆਂ ਬਾਅਦ ਹੋ ਰਿਹਾ ਹੈ। ਦੌਰੇ ਦੌਰਾਨ , ਪ੍ਰਧਾਨ ਮੰਤਰੀ ਘਾਨਾ ਦੇ ਰਾਸ਼ਟਰਪਤੀ ਨਾਲ ਮਜ਼ਬੂਤ ਦੁਵੱਲੀ ਸਾਂਝੇਦਾਰੀ ਦੀ ਸਮੀਖਿਆ ਕਰਨ ਅਤੇ ਆਰਥਿਕ , ਊਰਜਾ ਅਤੇ ਰੱਖਿਆ ਸਹਿਯੋਗ ਅਤੇ ਵਿਕਾਸ ਸਹਿਯੋਗ ਸਾਂਝੇਦਾਰੀ ਰਾਹੀਂ ਇਸ ਨੂੰ ਵਧਾਉਣ ਦੇ ਲਈ ਅਗੇ ਦੇ ਮੌਕਿਆਂ ‘ਤੇ ਚਰਚਾ ਕਰਨ ਲਈ ਗੱਲਬਾਤ ਕਰਨਗੇ । ਇਹ ਦੌਰਾ ਦੁਵੱਲੇ ਸਬੰਧਾਂ ਨੂੰ ਡੂੰਘਾ ਕਰਨ ਅਤੇ ECOWAS [ ਇਕੌਨਮਿਕ ਕਮਿਊਨਿਟੀ ਆਫ ਵੇਸਟ ਅਫਰੀਕਨ ਸਟੇਟਸ] ਅਤੇ ਅਫ਼ਰੀਕੀ ਯੂਨੀਅਨ (ਅਫ਼ਰੀਕੀ ਯੂਨੀਅਨ) ਨਾਲ ਭਾਰਤ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੀ ਦੋਹਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕਰੇਗਾ।

ਪ੍ਰਧਾਨ ਮੰਤਰੀ ਨੇ ਜੀ7 ਸਮਿਟ ਵਿੱਚ ਸਾਊਥ ਅਫਰੀਕਾ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀਆਂ ਨਾਲ ਮੁਲਾਕਾਤ ਕੀਤੀ

June 18th, 03:05 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 17 ਜੂਨ 2025 ਨੂੰ ਕੈਨੇਡਾ ਦੇ ਕਨਾਨਾਸਕਿਸ ਵਿੱਚ ਜੀ7 ਸਮਿਟ ਵਿੱਚ ਸਾਊਥ ਅਫਰੀਕਾ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਸਿਰਿਲ ਰਾਮਫੋਸਾ (Mr. Cyril Ramaphosa) ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਲੁਇਜ਼ ਇਨਾਸਿਓ ਲੂਲਾ ਦਾ ਸਿਲਵਾ (Mr. Luiz Inácio Lula da Silva) ਨਾਲ ਸਾਰਥਕ ਗਰਮਜੋਸ਼ੀ ਭਰੀ ਗੱਲਬਾਤ ਕੀਤੀ। ਉਨ੍ਹਾਂ ਨੇ ਗਲੋਬਲ ਸਾਊਥ ਲਈ ਭਾਰਤ ਦੀ ਅਟੁੱਟ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

ਮਨ ਕੀ ਬਾਤ ਦੀ 120ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (30.03.2025)

March 30th, 11:30 am

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਅੱਜ, ਇਸ ਸ਼ੁਭ ਦਿਨ 'ਤੇ, ਮੈਨੂੰ ਤੁਹਾਡੇ ਨਾਲ 'ਮਨ ਕੀ ਬਾਤ' ਸਾਂਝੀ ਕਰਨ ਦਾ ਮੌਕਾ ਮਿਲਿਆ ਹੈ। ਅੱਜ ਚੈਤ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਾਰੀਖ ਹੈ। ਅੱਜ ਤੋਂ ਚੈਤ ਦੇ ਨਵਰਾਤ੍ਰਿਆਂ ਦੀ ਸ਼ੁਰੂਆਤ ਹੋ ਰਹੀ ਹੈ। ਭਾਰਤੀ ਨਵਾਂ ਸਾਲ ਵੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਵਾਰ ਵਿਕਰਮ ਸੰਵਤ 2082 ਸ਼ੁਰੂ ਹੋ ਰਿਹਾ ਹੈ। ਇਸ ਸਮੇਂ ਮੇਰੇ ਸਾਹਮਣੇ ਤੁਹਾਡੀਆਂ ਬਹੁਤ ਸਾਰੀਆਂ ਚਿੱਠੀਆਂ ਪਈਆਂ ਹਨ। ਕੁਝ ਬਿਹਾਰ ਤੋਂ ਹਨ, ਕੁਝ ਬੰਗਾਲ ਤੋਂ ਹਨ, ਕੁਝ ਤਮਿਲ ਨਾਡੂ ਤੋਂ ਹਨ, ਕੁਝ ਗੁਜਰਾਤ ਤੋਂ ਹਨ। ਇਨ੍ਹਾਂ ਵਿੱਚ ਲੋਕਾਂ ਨੇ ਆਪਣੇ ਵਿਚਾਰ ਬਹੁਤ ਹੀ ਦਿਲਚਸਪ ਢੰਗ ਨਾਲ ਲਿਖੇ ਹਨ। ਕਈ ਚਿੱਠੀਆਂ ਵਿੱਚ ਸ਼ੁਭਕਾਮਨਾਵਾਂ ਅਤੇ ਵਧਾਈ ਸੰਦੇਸ਼ ਵੀ ਹੁੰਦੇ ਹਨ। ਪਰ ਅੱਜ ਮੇਰਾ ਮਨ ਕਰਦਾ ਹੈ ਕਿ ਮੈਂ ਤੁਹਾਡੇ ਨਾਲ ਕੁਝ ਸੰਦੇਸ਼ ਸਾਂਝੇ ਕਰਾਂ –

ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਦੀ ਸਰਜਰੀ ਦੇ ਬਾਅਦ ਉਨ੍ਹਾਂ ਦੀ ਚੰਗੀ ਸਿਹਤ ਅਤੇ ਜਲਦੀ ਸਵਸਥ ਹੋਣ ਦੀ ਕਾਮਨਾ ਕੀਤੀ

December 12th, 09:50 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਦਾ ਸਿਲਵਾ (Lula da Silva) ਦੀ ਸਰਜਰੀ ਦੇ ਬਾਅਦ ਉਨ੍ਹਾਂ ਦੀ ਚੰਗੀ ਸਿਹਤ ਅਤੇ ਜਲਦੀ ਸਵਸਥ ਹੋਣ ਦੀ ਕਾਮਨਾ ਕੀਤੀ।

ਦੂਸਰੇ ਭਾਰਤ-ਕੈਰੀਕੌਮ ਸਮਿਟ ਸਮੇਂ ਪ੍ਰਧਾਨ ਮੰਤਰੀ ਦਾ ਸਮਾਪਨ ਭਾਸ਼ਣ (ਦੀਆਂ ਸਮਾਪਨ ਟਿੱਪਣੀਆਂ)

November 21st, 02:21 am

ਮੈਂ ਆਪ ਸਭ ਦੇ ਬਹੁਮੁੱਲੇ ਸੁਝਾਵਾਂ ਅਤੇ ਵਿਅਕਤ ਕੀਤੇ ਗਏ ਸਕਾਰਾਤਮਕ ਵਿਚਾਰਾਂ ਦਾ ਸੁਆਗਤ ਕਰਦਾ ਹਾਂ। ਭਾਰਤ ਦੇ ਪ੍ਰਸਤਾਵਾਂ ਦੇ ਸਬੰਧ ਵਿੱਚ ਮੇਰੀ ਟੀਮ ਤੁਹਾਡੇ ਨਾਲ ਸਾਰੇ ਵੇਰਵੇ ਸਾਂਝੇ ਕਰੇਗੀ ਅਤੇ ਅਸੀਂ ਸਾਰੇ ਵਿਸ਼ਿਆਂ ‘ਤੇ ਸਮਾਂਬੱਧ ਤਰੀਕੇ ਨਾਲ ਅੱਗੇ ਵਧਾਂਗੇ।

ਪ੍ਰਧਾਨ ਮੰਤਰੀ ਨੇ ਚਿਲੀ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

November 20th, 08:36 pm

ਦੋਹਾਂ ਲੀਡਰਾਂ ਨੇ ਦੁਵੱਲੇ ਸਬੰਧਾਂ ‘ ਤੇ ਚਰਚਾ ਕੀਤੀ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਕਈ ਪਹਿਲਾਂ (several initiatives) ਦੀ ਪਹਿਚਾਣ ਕੀਤੀ। ਪ੍ਰਧਾਨ ਮੰਤਰੀ ਨੇ ਡਿਜੀਟਲ ਪਬਲਿਕ ਬੁਨਿਆਦੀ ਢਾਂਚਾ, ਸਿਹਤ ਸੇਵਾ, ਆਈਟੀ, ਸਾਇੰਸ ਅਤੇ ਟੈਕਨੋਲੋਜੀ, ਪੁਲਾੜ, ਅਖੁੱਟ ਊਰਜਾ ਅਤੇ ਰੱਖਿਆ (digital public infrastructure, healthcare, IT, science & technology, space, renewable energy and defence) ਵਿੱਚ ਭਾਰਤ ਦੀ ਸਮਰੱਥਾ ‘ਤੇ ਪ੍ਰਕਾਸ਼ ਪਾਇਆ ਅਤੇ ਇਨ੍ਹਾਂ ਖੇਤਰਾਂ ਵਿੱਚ ਚਿਲੀ ਦੇ ਨਾਲ ਆਪਣੇ ਅਨੁਭਵ ਸਾਂਝੇ ਕਰਨ ਦੇ ਲਈ ਭਾਰਤ ਦੀ ਇੱਛਾ ਵਿਅਕਤ ਕੀਤੀ।

ਪ੍ਰਧਾਨ ਮੰਤਰੀ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

November 20th, 08:09 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੀ-20 ਸਮਿਟ (G20 Summit) ਦੇ ਦੌਰਾਨ 19 ਨਵੰਬਰ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜਨੇਰੀਓ ਵਿੱਚ ਅਰਜਨਟੀਨਾ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਜੇਵੀਅਰ ਮਾਇਲੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

November 20th, 08:05 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 19 ਨਵੰਬਰ ਨੂੰ ਰੀਓ ਡੀ ਜਨੇਰੀਓ (Rio de Janeiro) ਵਿੱਚ ਜੀ-20 ਸਮਿਟ ਦੇ ਦੌਰਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ (H.E. Mr. Luiz Inacio Lula da Silva) ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਰਾਸ਼ਟਰਪਤੀ ਲੂਲਾ ਦਾ ਉਨ੍ਹਾਂ ਦੀ ਪ੍ਰਾਹੁਣਾਚਾਰੀ ਦੇ ਲਈ ਧੰਨਵਾਦ ਕੀਤਾ ਅਤੇ ਬ੍ਰਾਜ਼ੀਲ ਦੀ ਪ੍ਰਧਾਨਗੀ ਵਿੱਚ ਜੀ-20 ਅਤੇ ਆਈਬੀਐੱਸਏ (Brazil’s G20 and IBSA presidencies) ਦੇ ਸਫ਼ਲ ਆਯੋਜਨ ਦੇ ਲਈ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਗ਼ਰੀਬੀ ਅਤੇ ਭੁੱਖਮਰੀ ਦੇ ਖ਼ਿਲਾਫ਼ ਆਲਮੀ ਗਠਬੰਧਨ (Global Alliance Against Poverty and Hunger) ਸ਼ੁਰੂ ਕਰਨ ਵਿੱਚ ਬ੍ਰਾਜ਼ੀਲ ਦੁਆਰਾ ਸਮਰਥਿਤ ਪਹਿਲ ਦੀ ਸ਼ਲਾਘਾ ਕੀਤੀ ਅਤੇ ਇਸ ਦੇ ਲਈ ਭਾਰਤ ਦੀ ਤਰਫ਼ੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨੇ ਜੀ-20 ਟ੍ਰੌਇਕਾ ਮੈਂਬਰ (G 20 Troika member) ਦੇ ਰੂਪ ਵਿੱਚ ਟਿਕਾਊ ਵਿਕਾਸ ਅਤੇ ਆਲਮੀ ਸ਼ਾਸਨ ਸੁਧਾਰ ‘ਤੇ ਕੇਂਦ੍ਰਿਤ ਬ੍ਰਾਜ਼ੀਲ ਦੇ ਜੀ-20 ਏਜੰਡਾ (Brazilian G 20 agenda) ਦੇ ਪ੍ਰਤੀ ਭਾਰਤ ਦੇ ਸਮਰਥਨ ਦਾ ਭੀ ਉਲੇਖ ਕੀਤਾ, ਜਿਸ ਵਿੱਚ ਗਲੋਬਲ ਸਾਊਥ (Global South) ਦੀਆਂ ਚਿੰਤਾਵਾਂ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। ਸ਼੍ਰੀ ਮੋਦੀ ਨੇ ਅਗਲੇ ਵਰ੍ਹੇ ਹੋਣ ਵਾਲੇ ਬ੍ਰਿਕਸ ਅਤੇ ਸੀਓਪੀ 30 (BRICS and COP 30) ਵਿੱਚ ਬ੍ਰਾਜ਼ੀਲ ਦੀ ਲੀਡਰਸ਼ਿਪ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਾਰਤ ਦੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।