ਅਸਾਮ ਦੇ ਗੁਹਾਟੀ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
March 13th, 05:30 pm
ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰਿਆ ਜੀ, ਇੱਥੋਂ ਦੇ ਪ੍ਰਸਿੱਧ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਾਥੀ ਸਰਬਾਨੰਦ ਸੋਨੋਵਾਲ ਜੀ, ਮੌਜੂਦ ਸੂਬਾ ਸਰਕਾਰ ਦੇ ਸਾਰੇ ਮੰਤਰੀ, ਜਨਪ੍ਰਤਿਨਿਧੀ, ਦੇਸ਼ ਭਰ ਤੋਂ ਤਕਨਾਲੋਜੀ ਦੇ ਜ਼ਰੀਏ, ਇਸ ਸਮਾਗਮ ਵਿੱਚ ਜੁੜੇ ਸਾਡੇ ਸਾਰੇ ਅੰਨਦਾਤਾ ਸਾਥੀ, ਟੀ-ਗਾਰਡਨ ਵਿੱਚ ਕੰਮ ਕਰਨ ਵਾਲੇ ਮੇਰੇ ਭਾਈ-ਭੈਣ, ਅਤੇ ਮੈਂ ਦੇਖ ਰਿਹਾ ਹਾਂ ਕਿ ਕਾਫ਼ੀ ਸੀਨੀਅਰ ਸਾਡੇ ਸਾਰੇ ਮੁੱਖ ਮੰਤਰੀ ਜੀ ਵੀ ਅੱਜ ਸਾਡੇ ਨਾਲ ਇਸ ਸਮਾਗਮ ਵਿੱਚ ਦੇਸ਼ ਦੇ ਕੋਨੇ-ਕੋਨੇ ਵਿੱਚ ਜੁੜੇ ਹੋਏ ਹਨ, ਮੇਰਾ ਸਭ ਨੂੰ ਨਮਸਕਾਰ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਗੁਹਾਟੀ ਵਿੱਚ 19,480 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ; ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਲਈ 18,000 ਕਰੋੜ ਰੁਪਏ ਤੋਂ ਵੱਧ ਦੀ 'ਪੀਐੱਮ ਕਿਸਾਨ ਸਨਮਾਨ ਨਿਧੀ' ਜਾਰੀ ਕੀਤੀ
March 13th, 05:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਗੁਹਾਟੀ ਵਿੱਚ ਲਗਭਗ 19,480 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਗੁਹਾਟੀ ਵਿੱਚ ਇਕੱਠ ਨੂੰ ਸੰਬੋਧਨ ਕੀਤਾ ਅਤੇ ਸ਼ਹਿਰ ਦੇ ਲੋਕਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦੇਸ਼ ਭਰ ਤੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਕਿਸਾਨਾਂ, ਨਾਲ ਹੀ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੇ ਭੈਣ-ਭਰਾਵਾਂ ਦਾ ਵੀ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਨਰਾਤਿਆਂ ਦੀ ਪੂਰਵ ਸੰਧਿਆ 'ਤੇ ਮਾਂ ਕਾਮਾਖਿਆ ਦੀ ਪਵਿੱਤਰ ਧਰਤੀ 'ਤੇ ਮੌਜੂਦ ਹੋਣ ਦਾ ਸੁਭਾਗ ਮਿਲਣ 'ਤੇ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ, ਨਰਾਤੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ, ਮਾਂ ਕਾਮਾਖਿਆ ਦੀ ਇਸ ਪਵਿੱਤਰ ਧਰਤੀ 'ਤੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਸੁਭਾਗ ਮੈਨੂੰ ਪ੍ਰਾਪਤ ਹੋਇਆ ਹੈ।ਪ੍ਰਧਾਨ ਮੰਤਰੀ ਨੇ ਅਸਾਮ ਦੇ ਗੁਹਾਟੀ ਵਿੱਚ ਕੁਮਾਰ ਭਾਸਕਰ ਵਰਮਾ ਸੇਤੂ ਦਾ ਉਦਘਾਟਨ ਕੀਤਾ
February 14th, 07:20 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਗੁਹਾਟੀ ਵਿੱਚ ਬ੍ਰਹਮਪੁੱਤਰ ਉੱਤੇ ਕੁਮਾਰ ਭਾਸਕਰ ਵਰਮਾ ਸੇਤੂ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪੁਲ਼ ਗੁਹਾਟੀ ਅਤੇ ਇਸਦੇ ਆਲ਼ੇ-ਦੁਆਲ਼ੇ ਦੇ ਖੇਤਰਾਂ ਲਈ ਇੱਕ ਜ਼ਰੂਰੀ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ, ਸੰਪਰਕ ਸਹੂਲਤ,ਅਰਾਮ ਅਤੇ ਵਪਾਰ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਇਸ ਨਾਲ ਸ਼ਰਧਾਲੂ ਕਾਮਾਖਿਆ ਮੰਦਰ ਦੇ ਦਰਸ਼ਨ ਵਧੇਰੇ ਆਸਾਨੀ ਨਾਲ ਕਰ ਸਕਣਗੇ।ਕੈਬਨਿਟ ਨੇ ਅਸਾਮ ਵਿੱਚ ਬ੍ਰਹਮਪੁੱਤਰ ਨਦੀ ਦੇ ਹੇਠਾਂ ਦੋ ਲੇਨ ਵਾਲੀ ਟਵਿਨ ਟਿਊਬ ਟੀਬੀਐੱਮ ਸੜਕ ਅੰਡਰਵਾਟਰ ਸੁਰੰਗ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ, ਜਿਸ ਦੀ ਕੁੱਲ ਲੰਬਾਈ 33.7 ਕਿਲੋਮੀਟਰ ਹੈ
February 14th, 12:56 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲੇ ਬਾਰੇ ਕੈਬਨਿਟ ਕਮੇਟੀ ਨੇ ਕੱਲ੍ਹ ਐੱਨਐੱਚ-15 'ਤੇ ਗੋਹਪੁਰ ਤੋਂ 715 ਸੈਕਸ਼ਨ 'ਤੇ ਨੁਮਾਲੀਗੜ੍ਹ ਤੱਕ 4-ਮਾਰਗੀ ਐਕਸੈਸ-ਕੰਟਰੋਲਡ ਗ੍ਰੀਨਫੀਲਡ ਕਨੈਕਟੀਵਿਟੀ ਦੇ ਨਿਰਮਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਵਿੱਚ ਬ੍ਰਹਮਪੁੱਤਰ ਨਦੀ ਦੇ ਹੇਠਾਂ 15.79 ਕਿਲੋਮੀਟਰ ਸੜਕ-ਕਮ-ਰੇਲ ਸੁਰੰਗ ਸ਼ਾਮਲ ਹੈ ਜੋ ਅਸਾਮ ਵਿੱਚ ਇੰਜੀਨੀਅਰਿੰਗ ਖਰੀਦ ਨਿਰਮਾਣ (ਈਪੀਸੀ) 'ਤੇ 18,662 ਕਰੋੜ ਰੁਪਏ ਦੀ ਕੁੱਲ ਪੂੰਜੀ ਲਾਗਤ ਨਾਲ ਵਿਕਸਿਤ ਕੀਤੀ ਜਾਵੇਗੀ।