ਪ੍ਰਧਾਨ ਮੰਤਰੀ ਨੇ ਸੰਵਿਧਾਨ ਹੱਤਿਆ ਦਿਵਸ ‘ਤੇ ਲੋਕਤੰਤਰ ਦੇ ਰੱਖਿਅਕਾਂ ਨੂੰ ਸ਼ਰਧਾਂਧਲੀ ਭੇਟ ਕੀਤੀ ਐਂਟੀ-ਐਮਰਜੈਂਸੀ ਮੂਵਮੈਂਟ ਨੇ ਸਾਡੇ ਲੋਕਤੰਤਰੀ ਢਾਂਚੇ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ਦੀ ਮੁੜ ਤੋਂ ਪੁਸ਼ਟੀ ਕੀਤੀ :ਪ੍ਰਧਾਨ ਮੰਤਰੀ
June 25th, 09:32 am
ਸੰਵਿਧਾਨਿਕ ਕਦਰਾਂ ਕੀਮਤਾਂ ‘ਤੇ ਹੋਏ ਗੰਭੀਰ ਹਮਲੇ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 25 ਜੂਨ ਸੰਵਿਧਾਨ ਹੱਤਿਆ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ-ਇੱਕ ਅਜਿਹਾ ਦਿਨ ਜਦੋਂ ਮੌਲਿਕ ਅਧਿਕਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਪ੍ਰੈੱਸ ਦੀ ਆਜ਼ਾਦੀ ਖ਼ਤਮ ਕਰ ਦਿੱਤੀ ਗਈ ਸੀ ਅਤੇ ਅਣਗਿਣਤ ਰਾਜਨੀਤਕ ਨੇਤਾਵਾਂ, ਸਮਾਜ ਸੇਵਕਾਂ, ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ।'ਇਗਨਾਇਟਿੰਗ ਕਲੈਕਟਿਵ ਗੁੱਡਨੈੱਸ: ਮਨ ਕੀ ਬਾਤ @100' - ਮਨ ਕੀ ਬਾਤ ਦੀ ਸ਼ਾਨਦਾਰ ਯਾਤਰਾ
October 22nd, 11:41 am
ਸੰਨ 2014 ਵਿੱਚ ਵਿਜੈ ਦਸ਼ਮੀ 'ਤੇ ਸ਼ੁਰੂ ਹੋਏ ਮਕਬੂਲ ਰੇਡੀਓ ਸ਼ੋਅ 'ਮਨ ਕੀ ਬਾਤ' ਦੀ ਯਾਤਰਾ ਦੇ 100 ਐਪੀਸੋਡਸ ਦੇ ਮਹੱਤਵਪੂਰਨ ਮਾਇਲਸਟੋਨ ਦਾ ਜਸ਼ਨ ਮਨਾਉਣ ਦੇ ਲਈ ਇੱਕ ਪੁਸਤਕ ਤਿਆਰ ਕੀਤੀ ਗਈ ਹੈ। ਪੁਸਤਕ, 'ਇਗਨਾਇਟਿੰਗ ਕਲੈਕਟਿਵ ਗੁੱਡਨੈੱਸ: ਮਨ ਕੀ ਬਾਤ @100' ਇਸ ਪ੍ਰੇਰਣਾਦਾਇਕ ਯਾਤਰਾ ਨੂੰ ਸ਼ਰਧਾਂਜਲੀ ਹੈ, ਜਿਸ ਵਿੱਚ ਖ਼ੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਲਿਖਿਤ ਇੱਕ ਵਿਸ਼ੇਸ਼ ਪ੍ਰਸਤਾਵਨਾ ਸ਼ਾਮਲ ਹੈ। ਹੁਣ ਇਹ ਔਨਲਾਈਨ ਉਪਲਬਧ ਹੈ। ਇਹ ਪੁਸਤਕ ਕੇਵਲ ਪ੍ਰਤੀਲਿਪੀਆਂ ਦਾ ਸੰਗ੍ਰਹਿ ਜਾਂ ਅਤੀਤ ਦਾ ਪ੍ਰਤੀਬਿੰਬ ਮਾਤਰ ਨਹੀਂ ਹੈ, ਇਸ ਦੀ ਬਜਾਏ ਇਹ ਭਾਰਤ ਦੀ ਪ੍ਰਗਤੀ ਦੀ ਕਹਾਣੀ ਦਾ ਇੱਕ ਇਤਿਹਾਸਿਕ ਦਸਤਾਵੇਜ਼ ਹੈ।