ਕਾਸ਼ੀ-ਤਮਿਲ ਸੰਗਮਮ ਅਤੇ ਏਕ ਭਾਰਤ, ਸ਼੍ਰੇਸ਼ਠ ਭਾਰਤ ਨੂੰ ਸ਼ਰਧਾਂਜਲੀ

January 15th, 08:30 am

ਕਾਸ਼ੀ-ਤਮਿਲ ਸੰਗਮਮ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਪ੍ਰੋਗਰਾਮ ਨੇ ਸੱਭਿਆਚਾਰਕ ਸਮਝ ਨੂੰ ਮਜ਼ਬੂਤ ਕਰਨ, ਅਕਾਦਮਿਕ ਅਤੇ ਲੋਕਾਂ-ਤੋਂ-ਲੋਕਾਂ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਦੇ ਉਨ੍ਹਾਂ ਹਿੱਸਿਆਂ ਵਿਚਕਾਰ ਸਥਾਈ ਸਬੰਧ ਬਣਾਉਣ ਵਰਗੇ ਸਾਰਥਕ ਨਤੀਜੇ ਪ੍ਰਦਾਨ ਕੀਤੇ ਹਨ ਜੋ ਇੱਕ ਸੱਭਿਅਤਾਵਾਦੀ ਕਦਰਾਂ-ਕੀਮਤਾਂ ਨੂੰ ਸਾਂਝਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨੇ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦੀ ਭਾਵਨਾ ਨੂੰ ਅੱਗੇ ਵਧਾਇਆ ਹੈ।

ਸੋਮਨਾਥ ਸਵਾਭੀਮਾਨ ਪਰਵ - ਅਟੁੱਟ ਆਸਥਾ ਦੇ 1000 ਸਾਲ (1026-2026)

January 05th, 08:00 am

ਪ੍ਰਧਾਨ ਮੰਤਰੀ ਮੋਦੀ ਨੇ ਇੱਕ ਬਲੌਗ ਵਿੱਚ ਕਿਹਾ, “ਸੋਮਨਾਥ ਮੰਦਿਰ ਲਈ ਸਾਲ 2026 ਮਹੱਤਵਪੂਰਨ ਹੈ। ਇਸ ਮਹਾਨ ਤੀਰਥ ਸਥਾਨ 'ਤੇ ਪਹਿਲੇ ਹਮਲੇ ਨੂੰ 1,000 ਸਾਲ ਹੋ ਗਏ ਹਨ। ਇਹ ਜਨਵਰੀ 1026 ਵਿੱਚ ਸੀ ਜਦੋਂ ਗਜ਼ਨੀ ਦੇ ਮਹਿਮੂਦ ਨੇ ਇੱਕ ਹਿੰਸਕ ਅਤੇ ਵਹਿਸ਼ੀ ਹਮਲੇ ਰਾਹੀਂ ਵਿਸ਼ਵਾਸ ਅਤੇ ਸੱਭਿਅਤਾ ਦੇ ਇੱਕ ਮਹਾਨ ਪ੍ਰਤੀਕ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇਸ ਮੰਦਿਰ 'ਤੇ ਹਮਲਾ ਕੀਤਾ ਸੀ। ਫਿਰ ਵੀ, ਇੱਕ ਹਜ਼ਾਰ ਸਾਲ ਬਾਅਦ, ਸੋਮਨਾਥ ਨੂੰ ਇਸ ਦੀ ਸ਼ਾਨ ਵਿੱਚ ਬਹਾਲ ਕਰਨ ਦੇ ਕਈ ਯਤਨਾਂ ਕਾਰਨ ਇਹ ਮੰਦਿਰ ਪਹਿਲਾਂ ਵਾਂਗ ਹੀ ਸ਼ਾਨਦਾਰ ਖੜ੍ਹਾ ਹੈ।”

2025 – ਸੁਧਾਰਾਂ ਦਾ ਸਾਲ

December 30th, 04:25 pm

ਪ੍ਰਧਾਨ ਮੰਤਰੀ ਮੋਦੀ ਨੇ ਇੱਕ ਲਿੰਕਡਇਨ ਪੋਸਟ ਵਿੱਚ ਕਿਹਾ, ਭਾਰਤ ਆਲਮੀ ਧਿਆਨ ਦੇ ਕੇਂਦਰ ਵਜੋਂ ਉੱਭਰਿਆ ਹੈ। ਇਹ ਸਾਡੇ ਲੋਕਾਂ ਦੇ ਇਨੋਵੇਟਿਵ ਜੋਸ਼ ਕਾਰਨ ਹੈ। ਅੱਜ, ਦੁਨੀਆ ਭਾਰਤ ਨੂੰ ਉਮੀਦ ਅਤੇ ਵਿਸ਼ਵਾਸ ਨਾਲ ਦੇਖਦੀ ਹੈ। ਉਹ ਅਗਲੀ ਪੀੜ੍ਹੀ ਦੇ ਸੁਧਾਰਾਂ ਨਾਲ ਤਰੱਕੀ ਦੀ ਗਤੀ ਨੂੰ ਤੇਜ਼ ਕਰਨ ਦੇ ਤਰੀਕੇ ਦੀ ਕਦਰ ਕਰਦੇ ਹਨ, ਜੋ ਕਿ ਅੰਤਰ-ਖੇਤਰੀ ਹਨ ਅਤੇ ਦੇਸ਼ ਦੀ ਵਿਕਾਸ ਸੰਭਾਵਨਾ ਨੂੰ ਵਧਾਉਂਦੇ ਹਨ।

Your Money, Your Right

December 10th, 09:00 am

From bank deposits to insurance proceeds, many Indians have money waiting to be claimed. With the Your Money, Your Right initiative, the Government is simplifying the process so every family can recover its rightful savings.

ਭਾਰਤ ਅਤੇ ਕੁਦਰਤੀ ਖੇਤੀ... ਅੱਗੇ ਦਾ ਰਸਤਾ!

December 03rd, 01:07 pm

ਇਸ ਸਾਲ ਅਗਸਤ ਵਿੱਚ, ਤਮਿਲ ਨਾਡੂ ਦੇ ਕਿਸਾਨਾਂ ਦਾ ਇੱਕ ਸਮੂਹ ਮੈਨੂੰ ਮਿਲਿਆ ਅਤੇ ਇਸ ਬਾਰੇ ਗੱਲ ਕੀਤੀ ਕਿ ਉਹ ਸਥਿਰਤਾ ਅਤੇ ਉਤਪਾਦਕਤਾ ਨੂੰ ਵਧਾਉਣ ਲਈ ਨਵੀਆਂ ਖੇਤੀਬਾੜੀ ਤਕਨੀਕਾਂ ਦਾ ਅਭਿਆਸ ਕਿਵੇਂ ਕਰ ਰਹੇ ਹਨ। ਉਨ੍ਹਾਂ ਨੇ ਮੈਨੂੰ ਕੋਇੰਬਟੂਰ ਵਿੱਚ ਹੋਣ ਵਾਲੇ ਕੁਦਰਤੀ ਖੇਤੀ 'ਤੇ ਇੱਕ ਸੰਮੇਲਨ ਵਿੱਚ ਸੱਦਾ ਦਿੱਤਾ। ਮੈਂ ਉਨ੍ਹਾਂ ਦਾ ਸੱਦਾ ਸਵੀਕਾਰ ਕਰ ਲਿਆ ਅਤੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਮੈਂ ਪ੍ਰੋਗਰਾਮ ਦੌਰਾਨ ਉਨ੍ਹਾਂ ਦੇ ਨਾਲ ਹੋਵਾਂਗਾ। ਇਸ ਤਰ੍ਹਾਂ, ਕੁਝ ਹਫ਼ਤੇ ਪਹਿਲਾਂ, 19 ਨਵੰਬਰ ਨੂੰ, ਮੈਂ ਕੋਇੰਬਟੂਰ ਦੇ ਸੁੰਦਰ ਸ਼ਹਿਰ ਵਿੱਚ ਸਾਂ, ਸਾਊਥ ਇੰਡੀਆ ਨੈਚੁਰਲ ਫਾਰਮਿੰਗ ਸਮਿਟ 2025 ਵਿੱਚ ਹਿੱਸਾ ਲੈ ਰਿਹਾ ਸਾਂ। ਇੱਕ ਅਜਿਹਾ ਸ਼ਹਿਰ ਜੋ ਐੱਮਐੱਸਐੱਮਈ ਦੀ ਰੀੜ੍ਹ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਉਹ ਕੁਦਰਤੀ ਖੇਤੀ 'ਤੇ ਇੱਕ ਵੱਡੇ ਸਮਾਗਮ ਦੀ ਮੇਜ਼ਬਾਨੀ ਕਰ ਰਿਹਾ ਸੀ।

ਸੰਵਿਧਾਨ ਦਿਵਸ 'ਤੇ ਪ੍ਰਧਾਨ ਮੰਤਰੀ ਦਾ ਪੱਤਰ

November 26th, 09:00 am

ਸੰਵਿਧਾਨ ਦਿਵਸ 'ਤੇ, 140 ਕਰੋੜ ਨਾਗਰਿਕਾਂ ਨੂੰ ਲਿਖੇ ਇੱਕ ਪੱਤਰ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 26 ਨਵੰਬਰ ਹਰ ਭਾਰਤੀ ਲਈ ਬਹੁਤ ਮਾਣ ਵਾਲਾ ਦਿਨ ਹੈ। 1949 ਵਿੱਚ ਇਸੇ ਦਿਨ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਸੀ, ਇੱਕ ਪਵਿੱਤਰ ਦਸਤਾਵੇਜ਼ ਜੋ ਸਪੱਸ਼ਟਤਾ ਅਤੇ ਦ੍ਰਿੜ੍ਹਤਾ ਨਾਲ ਦੇਸ਼ ਦੀ ਤਰੱਕੀ ਦਾ ਮਾਰਗਦਰਸ਼ਨ ਕਰਦਾ ਰਿਹਾ ਹੈ।

ਭਾਰਤ ਦਾ ਸਮੁੰਦਰੀ ਪੁਨਰਜਾਗਰਣ

October 30th, 02:56 pm

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਮੈਰੀਟਾਈਮ ਟ੍ਰਾਂਸਫਾਰਮੇਸ਼ਨ ਅਤੇ ਦੇਸ਼ ਦੇ ਇਸ ਦੀ ਮਾਣਮੱਤੇ ਸਮੁੰਦਰੀ ਵਿਰਾਸਤ ਨਾਲ ਨਵੇਂ ਸਬੰਧ ਨੂੰ ਉਜਾਗਰ ਕਰਦੇ ਹੋਏ ਇੱਕ ਬਲੌਗ ਲਿਖਿਆ। ਉਨ੍ਹਾਂ ਨੇ ਸਾਂਝਾ ਕੀਤਾ ਕਿ ਕਿਵੇਂ ਆਧੁਨਿਕ ਬੁਨਿਆਦੀ ਢਾਂਚੇ, ਗ੍ਰੀਨ ਪਹਿਲਕਦਮੀਆਂ ਅਤੇ ਮੁੱਖ ਸੁਧਾਰਾਂ ਨੇ ਬੇਮਿਸਾਲ ਵਿਕਾਸ ਨੂੰ ਸ਼ਕਤੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਆਲਮੀ ਨਿਵੇਸ਼ਕਾਂ ਨੂੰ ਭਾਰਤ ਦੀ ਵਧਦੀ ਬਲੂ ਇਕੌਨਮੀ ਦਾ ਹਿੱਸਾ ਬਣਨ ਲਈ ਵੀ ਸੱਦਾ ਦਿੱਤਾ।

ਵੀ.ਕੇ. ਮਲਹੋਤਰਾ ਜੀ ਨੂੰ ਸ਼ਰਧਾਂਜਲੀ

October 06th, 08:00 am

ਪ੍ਰਧਾਨ ਮੰਤਰੀ ਮੋਦੀ ਲਿਖਦੇ ਹਨ, ਕੁਝ ਦਿਨ ਪਹਿਲਾਂ, ਅਸੀਂ ਆਪਣੇ ਸਭ ਤੋਂ ਸੀਨੀਅਰ ਨੇਤਾਵਾਂ ਵਿੱਚੋਂ ਇੱਕ, ਸ਼੍ਰੀ ਵਿਜੈ ਕੁਮਾਰ ਮਲਹੋਤਰਾ ਜੀ ਨੂੰ ਗੁਆ ਦਿੱਤਾ। ਉਨ੍ਹਾਂ ਨੇ ਇੱਕ ਲੰਬਾ ਅਤੇ ਸੰਪੂਰਨ ਜੀਵਨ ਬਤੀਤ ਕੀਤਾ, ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੇ ਅਣਥੱਕ ਮਿਹਨਤ, ਦ੍ਰਿੜ੍ਹਤਾ ਅਤੇ ਸੇਵਾ ਵਾਲਾ ਜੀਵਨ ਬਤੀਤ ਕੀਤਾ। ਉਨ੍ਹਾਂ ਦੇ ਜੀਵਨ ਦੀ ਇੱਕ ਝਲਕ ਹਰ ਕਿਸੇ ਨੂੰ ਆਰਐੱਸਐੱਸ, ਜਨ ਸੰਘ ਅਤੇ ਭਾਜਪਾ ਦੇ ਮੂਲ ਸਿਧਾਂਤਾਂ ਨੂੰ ਸਮਝਣ ਵਿੱਚ ਮਦਦ ਕਰੇਗੀ... ਮੁਸੀਬਤਾਂ ਦਾ ਸਾਹਮਣਾ ਕਰਨ ਵਿੱਚ ਸਾਹਸ, ਆਪਣੇ ਆਪ ਤੋਂ ਉੱਪਰ ਸੇਵਾ ਅਤੇ ਰਾਸ਼ਟਰੀ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਪ੍ਰਤੀ ਗਹਿਰੀ ਪ੍ਰਤੀਬੱਧਤਾ।

ਰਾਸ਼ਟਰ ਦੀ ਸੇਵਾ ਦੇ 100 ਸਾਲ

October 02nd, 08:00 am

ਪ੍ਰਧਾਨ ਮੰਤਰੀ ਮੋਦੀ ਲਿਖਦੇ ਹਨ, ਸੌ ਸਾਲ ਪਹਿਲਾਂ, ਵਿਜੈਦਸ਼ਮੀ ਦੇ ਪਵਿੱਤਰ ਮੌਕੇ 'ਤੇ, ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ ਕੀਤੀ ਗਈ ਸੀ। ਇਹ ਕਿਸੇ ਪੂਰੀ ਤਰ੍ਹਾਂ ਨਵੀਂ ਚੀਜ਼ ਦੀ ਸਿਰਜਣਾ ਨਹੀਂ ਸੀ। ਇਹ ਇੱਕ ਪ੍ਰਾਚੀਨ ਪਰੰਪਰਾ ਦਾ ਇੱਕ ਨਵਾਂ ਪ੍ਰਗਟਾਵਾ ਸੀ, ਜਿੱਥੇ ਭਾਰਤ ਦੀ ਸਦੀਵੀ ਰਾਸ਼ਟਰੀ ਚੇਤਨਾ ਸਮੇਂ-ਸਮੇਂ 'ਤੇ, ਵੱਖ-ਵੱਖ ਰੂਪਾਂ ਵਿੱਚ, ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਪ੍ਰਗਟ ਕਰਦੀ ਹੈ। ਸਾਡੇ ਸਮੇਂ ਵਿੱਚ, ਸੰਘ ਉਸ ਸਦੀਵੀ ਰਾਸ਼ਟਰੀ ਚੇਤਨਾ ਦਾ ਰੂਪ ਹੈ।

ਪ੍ਰਧਾਨ ਮੰਤਰੀ ਦਾ ਪੱਤਰ

September 22nd, 05:23 pm

ਇਸ ਤਿਉਹਾਰੀ ਸੀਜ਼ਨ ਵਿੱਚ, ਆਓ 'ਜੀਐੱਸਟੀ ਬੱਚਤ ਉਤਸਵ' ਮਨਾਈਏ! ਜੀਐੱਸਟੀ ਦਰਾਂ ਘੱਟ ਹੋਣ ਦਾ ਮਤਲਬ ਹੈ ਹਰ ਘਰ ਦੇ ਲਈ ਜ਼ਿਆਦਾ ਬੱਚਤ ਅਤੇ ਕਾਰੋਬਾਰਾਂ ਦੇ ਲਈ ਜ਼ਿਆਦਾ ਅਸਾਨੀ। - ਪ੍ਰਧਾਨ ਮੰਤਰੀ ਨਰੇਂਦਰ ਮੋਦੀ

A leader who has connected power to the people

September 22nd, 12:10 pm

PM Modi’s political journey reflects grassroots leadership rooted in the struggles of ordinary Indians. Born in a modest household in Vadnagar, the Prime Minister displayed social responsibility early, running charity stalls and campaigns for underprivileged children. Unlike dynasty-driven leaders, his rise challenged elite politics, emphasizing service, empathy, and direct engagement with citizens.

ਮੋਹਨ ਭਾਗਵਤ ਜੀ ਹਮੇਸ਼ਾ 'ਏਕ ਭਾਰਤ ਸ਼੍ਰੇਸ਼ਠ ਭਾਰਤ' ਦੇ ਪੱਕੇ ਸਮਰਥਕ ਰਹੇ ਹਨ: ਪ੍ਰਧਾਨ ਮੰਤਰੀ ਮੋਦੀ

September 11th, 08:00 am

ਪ੍ਰਧਾਨ ਮੰਤਰੀ ਮੋਦੀ ਨੇ ਆਰਐੱਸਐੱਸ ਸਰਸੰਘਚਾਲਕ ਮੋਹਨ ਭਾਗਵਤ ਜੀ ਦੇ 75ਵੇਂ ਜਨਮਦਿਨ 'ਤੇ ਸ਼ਰਧਾਂਜਲੀ ਅਰਪਿਤ ਕਰਦੇ ਹੋਏ 11 ਸਤੰਬਰ ਦੀਆਂ ਮਹੱਤਵਪੂਰਨ ਘਟਨਾਵਾਂ, ਜਿਵੇਂ ਸਵਾਮੀ ਵਿਵੇਕਾਨੰਦ ਦੇ ਸ਼ਿਕਾਗੋ ਭਾਸ਼ਣ ਅਤੇ 9/11 ਦੇ ਹਮਲਿਆਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਹਨ ਭਾਗਵਤ ਜੀ ਦੇ ਕਾਰਜਕਾਲ ਨੂੰ ਆਰਐੱਸਐੱਸ ਦੇ 100 ਵਰ੍ਹਿਆਂ ਦੇ ਸਫ਼ਰ ਵਿੱਚ ਸਭ ਤੋਂ ਪਰਿਵਰਤਨਸ਼ੀਲ ਪੜਾਅ ਵਜੋਂ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ 'ਪੰਚ ਪਰਿਵਰਤਨ' ਦੇ ਦ੍ਰਿਸ਼ਟੀਕੋਣ ਰਾਹੀਂ, ਮੋਹਨ ਜੀ ਭਾਰਤੀਆਂ ਨੂੰ ਇੱਕ ਮਜ਼ਬੂਤ, ਸਮ੍ਰਿੱਧ ਰਾਸ਼ਟਰ ਬਣਾਉਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।

ਭੂਪੇਨ ਦਾ ਨੂੰ ਸ਼ਰਧਾਂਜਲੀ

September 08th, 08:30 am

ਭੂਪੇਨ ਹਜ਼ਾਰਿਕਾ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਅਸਾਮ ਦੀ ਇੱਕ ਅਜਿਹੀ ਸਦੀਵੀ ਆਵਾਜ਼ ਦੱਸਿਆ ਜੋ ਸਰਹੱਦਾਂ ਤੋਂ ਪਰੇ ਜਾ ਕੇ ਮਾਨਵਤਾ ਦਾ ਪ੍ਰਤੀਕ ਬਣੀ। ਉਨ੍ਹਾਂ ਨੇ ਅੱਗੇ ਕਿਹਾ ਕਿ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦੀ ਭਾਵਨਾ ਭੂਪੇਨ ਦਾ ਦੀ ਜੀਵਨ ਯਾਤਰਾ ਵਿੱਚ ਸਸ਼ਕਤ ਤੌਰ ‘ਤੇ ਅਭਿਵਿਅਕਤ ਹੋਈ, ਕਿਉਂਕਿ ਉਹ ਜਨ ਸੇਵਾ ਨਾਲ ਗਹਿਰਾਈ ਨਾਲ ਜੁੜੇ ਰਹੇ। ਪ੍ਰਧਾਨ ਮੰਤਰੀ ਨੇ ਮਾਣ ਨਾਲ ਕਿਹਾ ਕਿ ਭੂਪੇਨ ਹਜ਼ਾਰਿਕਾ ਨੂੰ 2019 ਵਿੱਚ ਐੱਨਡੀਏ ਸਰਕਾਰ ਦੇ ਕਾਰਜਕਾਲ ਦੌਰਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।

ਡਿਜੀਟਲ ਇੰਡੀਆ ਦਾ ਇੱਕ ਦਹਾਕਾ

July 01st, 09:00 am

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਦਸ ਸਾਲ ਪਹਿਲਾਂ, ਭਾਰਤ ਨੇ ਆਪਣੇ ਲੋਕਾਂ ਦੀਆਂ ਸਮਰੱਥਾਵਾਂ 'ਤੇ ਭਰੋਸਾ ਕਰਕੇ ਡਿਜੀਟਲ ਪਾੜੇ ਨੂੰ ਪੂਰਾ ਕਰਨ ਲਈ ਇੱਕ ਸਾਹਸਿਕ ਯਾਤਰਾ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਇੰਡੀਆ ਮਿਸ਼ਨ ਨੇ ਜੀਵਨ ਬਦਲ ਦਿੱਤਾ ਹੈ, ਵੰਚਿਤ ਲੋਕਾਂ ਨੂੰ ਸਸ਼ਕਤ ਬਣਾਇਆ ਹੈ ਅਤੇ ਟੈਕਨੋਲੋਜੀ ਨੂੰ ਸ਼ਾਮਲ ਕਰਨ ਦੀ ਸ਼ਕਤੀ ਬਣਾਈ ਹੈ, ਜੋ ਅੱਜ 140 ਕਰੋੜ ਭਾਰਤੀ ਸੇਵਾਵਾਂ ਤੱਕ ਪਹੁੰਚ ਕਰਨ, ਸਿੱਖਣ ਅਤੇ ਲੈਣ-ਦੇਣ ਕਰਨ ਦੇ ਤਰੀਕੇ ਵਿੱਚ ਦਿਖਾਈ ਦਿੰਦਾ ਹੈ।

ਏਕਤਾ ਦਾ ਮਹਾਕੁੰਭ, ਯੁੱਗ ਪਰਿਵਰਤਨ ਦੀ ਧੁਨ

February 27th, 09:00 am

ਮਹਾਕੁੰਭ ਸੰਪੰਨ ਹੋਇਆ... ਏਕਤਾ ਦਾ ਮਹਾਨ ਯੱਗ ਸੰਪੰਨ ਹੋਇਆ। ਜਦੋਂ ਕਿਸੇ ਰਾਸ਼ਟਰ ਦੀ ਚੇਤਨਾ ਜਾਗਦੀ ਹੈ, ਜਦੋਂ ਉਹ ਸਦੀਆਂ ਦੀ ਗੁਲਾਮੀ ਦੀ ਮਾਨਸਿਕਤਾ ਦੀਆਂ ਸਾਰੀਆਂ ਬੇੜੀਆਂ ਤੋੜ ਦਿੰਦੀ ਹੈ ਅਤੇ ਨਵੀਂ ਚੇਤਨਾ ਨਾਲ ਹਵਾ ਵਿੱਚ ਸਾਹ ਲੈਣ ਲਗਦੀ ਹੈ, ਤਾਂ ਇੱਕ ਅਜਿਹਾ ਹੀ ਦ੍ਰਿਸ਼ ਦਿਖਾਈ ਦਿੰਦਾ ਹੈ, ਜਿਵੇਂ ਕਿ ਅਸੀਂ 13 ਜਨਵਰੀ ਤੋਂ ਪ੍ਰਯਾਗਰਾਜ ਵਿੱਚ ਏਕਤਾ ਦੇ ਮਹਾਕੁੰਭ ਵਿੱਚ ਦੇਖਿਆ ਸੀ।

ਅਟਲ ਜੀ ਨੂੰ ਸ਼ਰਧਾਂਜਲੀ, ਇੱਕ ਰਾਜਨੇਤਾ, ਜਿਨ੍ਹਾਂ ਨੇ ਆਪਣੇ ਵਿਜ਼ਨ ਅਤੇ ਸੰਕਲਪ ਨਾਲ ਭਾਰਤ ਨੂੰ ਆਕਾਰ ਦਿੱਤਾ

December 25th, 08:30 am

ਅਟਲ ਬਿਹਾਰੀ ਵਾਜਪੇਈ ਜੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, ਅੱਜ, 25 ਦਸੰਬਰ ਸਾਡੇ ਸਾਰਿਆਂ ਲਈ ਬਹੁਤ ਖਾਸ ਦਿਨ ਹੈ। ਸਾਡਾ ਦੇਸ਼ ਸਾਡੇ ਪਿਆਰੇ ਸਾਬਕਾ ਪ੍ਰਧਾਨ ਮੰਤਰੀ, ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਦੀ 100ਵੀਂ ਜਯੰਤੀ ਮਨਾ ਰਿਹਾ ਹੈ। ਉਹ ਇੱਕ ਅਜਿਹੇ ਰਾਜਨੇਤਾ ਦੇ ਰੂਪ ਵਿੱਚ ਹਮੇਸ਼ਾ ਯਾਦ ਕੀਤੇ ਜਾਣਗੇ ਜੋ ਅਣਗਿਣਤ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ।

ਰਣ ਉਤਸਵ - ਜੀਵਨ ਭਰ ਦਾ ਅਨੁਭਵ

December 21st, 11:09 am

ਪ੍ਰਧਾਨ ਮੰਤਰੀ ਮੋਦੀ ਨੇ ਰਣ ਉਤਸਵ ਲਈ ਸਾਰਿਆਂ ਨੂੰ ਸੱਦਾ ਦਿੱਤਾ ਹੈ, ਜੋ ਮਾਰਚ 2025 ਤੱਕ ਜਾਰੀ ਰਹੇਗਾ। ਇੱਕ ਬਲਾਗ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਲਿਖਿਆ, ਕੱਛ ਪ੍ਰਤਿਸ਼ਠਿਤ ਸਫ਼ੈਦ ਰਣ ਦਾ ਘਰ ਹੈ, ਇੱਕ ਵਿਸ਼ਾਲ ਨਮਕ ਮਾਰੂਥਲ ਜੋ ਚੰਦਰਮਾ ਦੀ ਰੋਸ਼ਨੀ ਵਿੱਚ ਚਮਕਦਾ ਹੈ, ਇੱਕ ਅਲੌਕਿਕ ਅਨੁਭਵ ਪ੍ਰਦਾਨ ਕਰਦਾ ਹੈ। ਇਹ ਆਪਣੀ ਸਮ੍ਰਿੱਧ ਕਲਾ ਅਤੇ ਸ਼ਿਲਪ ਦੇ ਲਈ ਵੀ ਸਮਾਨ ਤੌਰ ‘ਤੇ ਪ੍ਰਸਿੱਧ ਹੈ।

A decade of service and empowerment for the Divyangjan

December 03rd, 08:44 pm

Prime Minister Narendra Modi writes, Today, December 3rd, is a significant day as the world observes International Day of Persons with Disabilities. It is a special occasion to salute the courage, resilience and achievements of the Divyangjan.

ਦਿੱਵਯਾਂਗਜਨਾਂ ਦੀ ਸੇਵਾ ਅਤੇ ਸਵੈ-ਮਾਣ ਦਾ ਅੰਮ੍ਰਿਤ ਦਹਾਕਾ!

December 03rd, 04:49 pm

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਿਖਦੇ ਹਨ, “ਅੱਜ 3 ਦਸੰਬਰ ਦਾ ਮਹੱਤਵਪੂਰਨ ਦਿਨ ਹੈ। ਪੂਰਾ ਵਿਸ਼ਵ ਇਸ ਦਿਨ ਨੂੰ ਅੰਤਰਰਾਸ਼ਟਰੀ ਦਿੱਵਯਾਂਗ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ। ਅੱਜ ਦਾ ਦਿਨ ਦਿੱਵਯਾਂਗਜਨਾਂ ਦੇ ਸਾਹਸ, ਆਤਮਬਲ ਅਤੇ ਉਪਲਬਧੀਆਂ ਨੂੰ ਨਮਨ ਕਰਨ ਦਾ ਵਿਸ਼ੇਸ਼ ਅਵਸਰ ਹੁੰਦਾ ਹੈ।”

ਸ਼੍ਰੀ ਰਤਨ ਟਾਟਾ ਨੂੰ ਸ਼ਰਧਾਂਜਲੀ

November 09th, 08:30 am

ਸ਼੍ਰੀ ਰਤਨ ਟਾਟਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਉਨ੍ਹਾਂ ਦੀ ਗ਼ੈਰਹਾਜ਼ਰੀ ਨੂੰ ਨਾ ਸਿਰਫ਼ ਦੇਸ਼ ਭਰ ਵਿੱਚ, ਬਲਕਿ ਦੁਨੀਆ ਭਰ ਵਿੱਚ ਗਹਿਰਾਈ ਨਾਲ ਮਹਿਸੂਸ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, ਨੌਜਵਾਨਾਂ ਦੇ ਲਈ, ਸ਼੍ਰੀ ਰਤਨ ਟਾਟਾ ਇੱਕ ਪ੍ਰੇਰਣਾ ਸਨ, ਇੱਕ ਯਾਦ ਹਨ ਕਿ ਸੁਪਨੇ ਦੇਖਣ ਲਾਇਕ ਹਨ ਅਤੇ ਸਫ਼ਲਤਾ ਦਇਆ ਦੇ ਨਾਲ-ਨਾਲ ਨਿਮਰਤਾ ਦੇ ਨਾਲ ਵੀ ਮਿਲ ਸਕਦੀ ਹੈ।