ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ
August 20th, 10:41 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਅਰਬਿੰਦੋ ਦੀ ਜਯੰਤੀ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ
August 15th, 10:09 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਅਰਬਿੰਦੋ ਦੀ ਜਯੰਤੀ ਦੇ ਮੌਕੇ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਕਿਹਾ ਕਿ ਇੱਕ ਮਹਾਨ ਦਾਰਸ਼ਨਿਕ, ਰਾਸ਼ਟਰਵਾਦੀ, ਕਵੀ ਅਤੇ ਵਿਚਾਰਕ ਦੇ ਰੂਪ ਵਿੱਚ ਸ਼੍ਰੀ ਅਰਬਿੰਦੋ ਨੇ ਆਪਣਾ ਜੀਵਨ ਭਾਰਤ ਦੀ ਆਜ਼ਾਦੀ ਦੇ ਨਾਲ-ਨਾਲ ਮਨੁੱਖੀ ਤਰੱਕੀ ਦੀ ਵਿਆਪਕ ਖੋਜ ਲਈ ਸਮਰਪਿਤ ਕਰ ਦਿੱਤਾ।ਪ੍ਰਧਾਨ ਮੰਤਰੀ ਨੇ ਧਾਰਾ 370 ਅਤੇ 35(ਏ) ਨੂੰ ਰੱਦ ਕੀਤੇ ਜਾਣ ਦੇ ਸੱਤ ਸਾਲ ਪੂਰੇ ਹੋਣ 'ਤੇ ਉਸ ਦੇ ਮਹੱਤਵ 'ਤੇ ਚਾਨਣਾ ਪਾਇਆ
August 05th, 02:25 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਧਾਰਾ 370 ਅਤੇ 35(ਏ) ਦੇ ਇਤਿਹਾਸਕ ਰੱਦ ਦੇ ਸੱਤ ਸਾਲ ਪੂਰੇ ਹੋਣ 'ਤੇ 5 ਅਗਸਤ 2019 ਨੂੰ ਭਾਰਤ ਦੇ ਸਰਬ-ਪੱਖੀ ਵਿਕਾਸ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਦੱਸਿਆ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਜ਼ਾਦੀ ਘੁਲਾਟੀਏ ਸ਼੍ਰੀ ਪਿੰਗਲੀ ਵੈਂਕਈਆ ਦੀ 150ਵੀਂ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ
August 02nd, 08:38 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਜ਼ਾਦੀ ਘੁਲਾਟੀਏ ਸ਼੍ਰੀ ਪਿੰਗਲੀ ਵੈਂਕਈਆ ਦੀ 150ਵੀਂ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।Prime Minister pays tribute to Munshi Premchand on his birth anniversary
July 31st, 01:48 pm
The Prime Minister, Shri Narendra Modi, paid tributes to renowned litterateur Munshi Premchand on his birth anniversary.ਪ੍ਰਧਾਨ ਮੰਤਰੀ ਨੇ ਚੰਦਰਸ਼ੇਖਰ ਆਜ਼ਾਦ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ
July 23rd, 08:22 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚੰਦਰਸ਼ੇਖਰ ਆਜ਼ਾਦ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਚੰਦਰਸ਼ੇਖਰ ਆਜ਼ਾਦ ਦੀ ਅਦੁੱਤੀ ਹਿੰਮਤ ਅਤੇ ਅਟੁੱਟ ਦੇਸ਼ ਭਗਤੀ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਵਿੱਚ ਇੱਕ ਮਾਣਮੱਤਾ ਸਥਾਨ ਰੱਖਦੀ ਹੈ।ਪ੍ਰਧਾਨ ਮੰਤਰੀ ਨੇ ਲੋਕਮਾਨਿਆ ਤਿਲਕ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ
July 23rd, 08:12 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕਮਾਨਿਆ ਤਿਲਕ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਇੱਕ ਮਹਾਨ ਸ਼ਖ਼ਸੀਅਤ ਦੇ ਰੂਪ ਵਿੱਚ ਲੋਕਮਾਨਿਆ ਤਿਲਕ ਨੇ ਰਾਸ਼ਟਰਵਾਦ ਦੀ ਭਾਵਨਾ ਨੂੰ ਜਗਾਇਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਨਤਕ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਲਈ ਪ੍ਰੇਰਿਤ ਕੀਤਾ।ਪ੍ਰਧਾਨ ਮੰਤਰੀ ਨੇ ਮਹਾਨ ਕ੍ਰਾਂਤੀਕਾਰੀ ਮੰਗਲ ਪਾਂਡੇ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ
July 19th, 10:55 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਨ ਕ੍ਰਾਂਤੀਕਾਰੀ ਮੰਗਲ ਪਾਂਡੇ ਜੀ ਦੀ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਦਲੇਰਾਨਾ ਜੀਵਨ ਅੱਜ ਵੀ ਹਰ ਭਾਰਤੀ ਨੂੰ ਮਾਣ ਮਹਿਸੂਸ ਕਰਵਾਉਂਦਾ ਹੈ ਅਤੇ ਉਨ੍ਹਾਂ ਦੀ ਬਹਾਦਰੀ ਦੀ ਗਾਥਾ ਦੇਸ਼ ਦੀ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਦੀ ਰਹੇਗੀ।ਪ੍ਰਧਾਨ ਮੰਤਰੀ ਨੇ ਥਿਰੂ ਕੇ. ਕਾਮਰਾਜ ਜੀ ਦੀ ਜਯੰਤੀ ’ਤੇ ਨੂੰ ਉਨ੍ਹਾਂ ਸ਼ਰਧਾਂਜਲੀ ਭੇਟ ਕੀਤੀ
July 15th, 12:20 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਿਰੂ ਕੇ. ਕਾਮਰਾਜ ਜੀ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦੇ ਆਜ਼ਾਦੀ ਅੰਦੋਲਨ ਦੇ ਇੱਕ ਮਜ਼ਬੂਤ ਥੰਮ੍ਹ ਅਤੇ ਰਾਸ਼ਟਰ ਨਿਰਮਾਣ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੀ ਇੱਕ ਬੇਮਿਸਾਲ ਸ਼ਖ਼ਸੀਅਤ ਵਜੋਂ ਯਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸਿੱਖਿਆ, ਸਾਰਿਆਂ ਦੇ ਵਿਕਾਸ ਅਤੇ ਵਾਂਝੇ ਵਰਗਾਂ ਦੀ ਭਲਾਈ ਲਈ ਥਿਰੂ ਕੇ. ਕਾਮਰਾਜ ਜੀ ਦੀ ਅਟੁੱਟ ਵਚਨਬੱਧਤਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਜਯੰਤੀ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 06th, 06:47 pm
ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਅਮਿਤ ਭਾਈ ਸ਼ਾਹ, ਗਜੇਂਦਰ ਸਿੰਘ ਸ਼ੇਖਾਵਤ, ਪੱਛਮੀ ਬੰਗਾਲ ਦੇ ਊਰਜਾਵਾਨ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ, ਭਾਜਪਾ ਦੇ ਸੀਨੀਅਰ ਮੈਂਬਰ, ਸਾਡੇ ਵਰਗੇ ਲੱਖਾਂ ਵਰਕਰਾਂ ਦੀ ਪ੍ਰੇਰਣਾ, ਸ੍ਰੀਮਾਨ ਮਾਖਨਲਾਲ ਜੀ, ਭਾਜਪਾ ਸੂਬਾ ਪ੍ਰਧਾਨ ਸ੍ਰੀ ਸ਼ੌਮਿਕ ਭੱਟਾਚਾਰਯ, ਹਾਜ਼ਰ ਲੋਕ-ਪ੍ਰਤੀਨਿਧੀ, ਹੋਰ ਮਹਾਨ ਹਸਤੀਆਂ, ਦੇਵੀਓ ਅਤੇ ਸੱਜਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਜਯੰਤੀ ਦੇ ਮੌਕੇ 'ਤੇ ਸੰਬੋਧਨ ਕੀਤਾ
July 06th, 06:17 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਜਯੰਤੀ ਦੇ ਮੌਕੇ 'ਤੇ ਇੱਕ ਵੀਡੀਓ ਸੰਦੇਸ਼ ਜ਼ਰੀਏ ਲੋਕਾਂ ਨੂੰ ਸੰਬੋਧਨ ਕੀਤਾ। ਪਹਿਲਾਂ ਤੋਂ ਤੈਅ ਯਾਤਰਾ ਸਮਾਗਮ ਦੀ ਵਜ੍ਹਾ ਕਰਕੇ ਖ਼ੁਦ ਉੱਥੇ ਮੌਜੂਦ ਨਾ ਹੋਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਇਸ ਖ਼ਾਸ ਮੌਕੇ 'ਤੇ ਭੂਗੋਲਿਕ ਦੂਰੀਆਂ ਨੂੰ ਮਿਟਾਉਣ ਵਿੱਚ ਡਿਜੀਟਲ ਕਨੈਕਟੀਵਿਟੀ ਦੀ ਸ਼ਾਨਦਾਰ ਤਾਕਤ 'ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, ਤਕਨੀਕ ਦੀ ਮਦਦ ਨਾਲ ਮੈਂ ਇਸ ਇਤਿਹਾਸਕ ਸਮਾਗਮ ਵਿੱਚ ਤੁਹਾਡੇ ਨਾਲ ਜੁੜ ਰਿਹਾ ਹਾਂ।ਪ੍ਰਧਾਨ ਮੰਤਰੀ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ
July 06th, 12:21 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਡਾ. ਮੁਖਰਜੀ ਨੂੰ ਇੱਕ ਉੱਘੇ ਰਾਸ਼ਟਰ ਨਿਰਮਾਤਾ, ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਦੂਰ-ਦਰਸ਼ੀ ਨੇਤਾ ਵਜੋਂ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਜੀਵਨ ਭਾਰਤ ਦੀ ਏਕਤਾ, ਗੌਰਵ ਅਤੇ ਪ੍ਰਗਤੀ ਲਈ ਸਮਰਪਿਤ ਕਰ ਦਿੱਤਾ ਸੀ।ਪ੍ਰਧਾਨ ਮੰਤਰੀ ਨੇ ਸ਼੍ਰੀ ਰਾਮ ਵਿਲਾਸ ਪਾਸਵਾਨ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ
July 05th, 12:09 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਜੀ ਦੀ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਨੇ ਕਿਹਾ, ਉਨ੍ਹਾਂ ਨੇ ਸਮਾਜ ਦੇ ਵਾਂਝੇ ਅਤੇ ਕਮਜ਼ੋਰ ਵਰਗਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਨੂੰ ਲੋਕ ਸੇਵਾ ਅਤੇ ਰਾਸ਼ਟਰ ਦੀ ਸੇਵਾ ਪ੍ਰਤੀ ਉਨ੍ਹਾਂ ਦੇ ਸਮਰਪਣ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਪੀ. ਵੀ. ਨਰਸਿਮਹਾ ਰਾਓ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਟ ਕੀਤੀ
June 28th, 10:38 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਪੀ. ਵੀ. ਨਰਸਿਮਹਾ ਰਾਓ ਜੀ ਦੀ ਜਨਮ ਵਰ੍ਹੇਗੰਢ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਪੀ. ਵੀ. ਨਰਸਿਮਹਾ ਰਾਓ ਜੀ ਨੇ ਸਾਡੇ ਦੇਸ਼ ਦੇ ਇਤਿਹਾਸ ਦੇ ਇੱਕ ਮਹੱਤਵਪੂਰਨ ਦੌਰ ਵਿੱਚ ਭਾਰਤ ਦੀ ਤਰੱਕੀ ਵਿੱਚ ਸਦੀਵੀ ਯੋਗਦਾਨ ਦਿੱਤਾ।ਪ੍ਰਧਾਨ ਮੰਤਰੀ ਨੇ ਰਾਜਰਸ਼ੀ ਛਤਰਪਤੀ ਸ਼ਾਹੂ ਜੀ ਮਹਾਰਾਜ ਨੂੰ ਸ਼ਰਧਾਂਜਲੀ ਭੇਟ ਕੀਤੀ
June 26th, 12:46 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਰਸ਼ੀ ਛਤਰਪਤੀ ਸ਼ਾਹੂ ਜੀ ਮਹਾਰਾਜ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਨੇ ਕਿਹਾ, ਉਨ੍ਹਾਂ ਨੇ ਆਪਣਾ ਸਾਰਾ ਜੀਵਨ ਵਾਂਝੇ, ਸ਼ੋਸ਼ਿਤ ਅਤੇ ਪਛੜੇ ਵਰਗਾਂ ਦੀ ਤਰੱਕੀ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦੇ ਮਹਾਨ ਕੰਮ ਅਤੇ ਆਦਰਸ਼ ਆਉਣ ਵਾਲੀਆਂ ਸਦੀਆਂ ਤੱਕ ਦੇਸ਼ ਦਾ ਮਾਰਗ-ਦਰਸ਼ਨ ਕਰਦੇ ਰਹਿਣਗੇ।”ਪ੍ਰਧਾਨ ਮੰਤਰੀ ਨੇ ਲੋਕਮਾਤਾ ਅਹਿਲਿਆਬਾਈ ਹੋਲਕਰ ਨੂੰ ਉਨ੍ਹਾਂ ਦੀ ਜਯੰਤੀ ਉੱਤੇ ਸ਼ਰਧਾਂਜਲੀ ਭੇਟ ਕੀਤੀ
May 31st, 11:15 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕਮਾਤਾ ਅਹਿਲਿਆਬਾਈ ਹੋਲਕਰ ਨੂੰ ਉਨ੍ਹਾਂ ਦੀ ਜਯੰਤੀ ਉੱਤੇ ਸ਼ਰਧਾਂਜਲੀ ਭੇਟ ਕੀਤੀ ਹੈ।ਪ੍ਰਧਾਨ ਮੰਤਰੀ ਨੇ ਐੱਨ.ਟੀ.ਆਰ. ਗਾਰੂ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ
May 28th, 09:56 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਨ.ਟੀ.ਆਰ ਗਾਰੂ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ।ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਵਾਸੀਆਂ ਨੂੰ 'ਮਨ ਕੀ ਬਾਤ' ਵਿੱਚ ਡਿਜੀਟਲ ਜਨਗਣਨਾ 2027 ਨੂੰ ਸਫ਼ਲ ਬਣਾਉਣ ਅਤੇ ਹਿੱਸਾ ਲੈਣ ਦੀ ਤਾਕੀਦ ਕੀਤੀ
April 26th, 11:30 am
ਇਸ ਮਹੀਨੇ ਦੇ 'ਮਨ ਕੀ ਬਾਤ' ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਪ੍ਰਮਾਣੂ ਅਤੇ ਪਵਨ ਊਰਜਾ ਖੇਤਰਾਂ ਵਿੱਚ ਭਾਰਤ ਦੀਆਂ ਤਰੱਕੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ, ਬੀਟਿੰਗ ਰਿਟਰੀਟ ਸਮਾਰੋਹ, ਕੁਦਰਤ ਸੰਭਾਲ਼, ਬਾਂਸ ਖੇਤਰ, ਪ੍ਰਾਚੀਨ ਗ੍ਰੰਥਾਂ ਅਤੇ ਗਣਿਤ ਓਲੰਪੀਆਡ ਪ੍ਰੋਗਰਾਮ ਸਮੇਤ ਕਈ ਮਹੱਤਵਪੂਰਨ ਵਿਸ਼ਿਆਂ 'ਤੇ ਵੀ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਚੱਲ ਰਹੀ ਡਿਜੀਟਲ ਜਨਗਣਨਾ ਮੁਹਿੰਮ ਬਾਰੇ ਵੀ ਗੱਲ ਕੀਤੀ ਅਤੇ ਸਾਰਿਆਂ ਨੂੰ ਇਸ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
April 17th, 11:10 am
ਸਦਨ ਵੱਲੋਂ, ਮੇਰੇ ਵੱਲੋਂ, ਮੈਂ ਸ਼੍ਰੀਮਾਨ ਹਰੀਵੰਸ਼ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ। ਰਾਜਸਭਾ ਡਿਪਟੀ ਚੇਅਰਮੈਨ ਵਜੋਂ ਲਗਾਤਾਰ ਤੀਜੀ ਵਾਰ ਚੁਣਿਆ ਜਾਣਾ ਇਹ ਆਪਣੇ ਆਪ ਵਿੱਚ ਇਸ ਸਦਨ ਦਾ ਤੁਹਾਡੇ ਪ੍ਰਤੀ ਜੋ ਡੂੰਘਾ ਭਰੋਸਾ ਹੈ ਅਤੇ ਬੀਤੇ ਹੋਏ ਕਾਲਖੰਡ ਵਿੱਚ ਤੁਹਾਡੇ ਤਜਰਬੇ ਦਾ ਜੋ ਸਦਨ ਨੂੰ ਲਾਭ ਮਿਲਿਆ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਤੁਹਾਡਾ ਜੋ ਯਤਨ ਰਿਹਾ ਹੈ, ਉਸ ਨੂੰ ਇੱਕ ਤਰ੍ਹਾਂ ਨਾਲ ਸਦਨ ਨੇ ਅੱਜ ਇੱਕ ਮੋਹਰ ਲਗਾ ਦਿੱਤੀ ਹੈ ਅਤੇ ਇਹ ਆਪਣੇ ਆਪ ਵਿੱਚ ਇੱਕ ਤਜਰਬੇ ਦਾ ਸਨਮਾਨ ਹੈ, ਇੱਕ ਸਹਿਜ ਕਾਰਜ ਸ਼ੈਲੀ ਦਾ ਸਨਮਾਨ ਹੈ ਅਤੇ ਇੱਕ ਸਹਿਜ ਕਾਰਜ ਸ਼ੈਲੀ ਦੀ ਮਾਨਤਾ ਵੀ ਹੈ। ਅਸੀਂ ਸਾਰਿਆਂ ਨੇ ਹਰੀਵੰਸ਼ ਜੀ ਦੀ ਅਗਵਾਈ ਵਿੱਚ ਸਦਨ ਦੀ ਤਾਕਤ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਹੁੰਦੇ ਹੋਏ ਵੀ ਦੇਖਿਆ ਹੈ ਅਤੇ ਮੈਂ ਕਹਿ ਸਕਦਾ ਹਾਂ ਕਿ ਸਿਰਫ਼ ਸਦਨ ਦੀ ਕਾਰਵਾਈ ਦਾ ਸੰਚਾਲਨ ਹੀ ਨਹੀਂ, ਉਹ ਆਪਣੇ ਜੀਵਨ ਦੇ ਜੋ ਭੂਤਕਾਲ ਦੇ ਤਜਰਬੇ ਹਨ, ਉਸ ਨੂੰ ਵੀ ਬਹੁਤ ਸਟੀਕ ਤਰੀਕੇ ਨਾਲ ਸਦਨ ਨੂੰ ਅਮੀਰ ਕਰਨ ਵਿੱਚ ਵਰਤੋਂ ਵਿੱਚ ਲਿਆਉਂਦੇ ਹਨ। ਉਨ੍ਹਾਂ ਦਾ ਇਹ ਤਜਰਬਾ ਪੂਰੀ ਕਾਰਵਾਈ ਨੂੰ, ਸੰਚਾਲਨ ਨੂੰ ਅਤੇ ਸਦਨ ਦੇ ਮਾਹੌਲ ਨੂੰ ਹੋਰ ਜ਼ਿਆਦਾ ਪਰਪੱਕ ਬਣਾਉਂਦਾ ਹੈ। ਮੈਨੂੰ ਭਰੋਸਾ ਹੈ, ਡਿਪਟੀ ਚੇਅਰਮੈਨ ਜੀ ਦਾ ਨਵਾਂ ਕਾਰਜਕਾਲ ਉਸੇ ਭਾਵਨਾ, ਸੰਤੁਲਨ ਅਤੇ ਸਮਰਪਣ ਦੇ ਨਾਲ ਅੱਗੇ ਵਧੇਗਾ ਅਤੇ ਸਾਡੇ ਸਾਰਿਆਂ ਦੇ ਯਤਨਾਂ ਨਾਲ ਸਦਨ ਦੇ ਮਾਣ ਨੂੰ ਨਵੀਂ ਉਚਾਈ ਪ੍ਰਾਪਤ ਹੋਵੇਗੀ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜ ਸਭਾ ਨੂੰ ਸੰਬੋਧਨ ਕੀਤਾ
April 17th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਹਰੀਵੰਸ਼ ਨੂੰ ਰਾਜ ਸਭਾ ਦੇ ਡਿਪਟੀ ਚੇਅਰਮੈਨ ਵਜੋਂ ਲਗਾਤਾਰ ਤੀਜੀ ਵਾਰ ਚੁਣੇ ਜਾਣ 'ਤੇ ਦਿਲੋਂ ਵਧਾਈ ਦਿੱਤੀ। ਇਸ ਇਤਿਹਾਸਕ ਉਪਲਬਧੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼੍ਰੀ ਹਰੀਵੰਸ਼ ’ਤੇ ਸਦਨ ਦੇ ਡੂੰਘੇ ਭਰੋਸੇ ਅਤੇ ਸੰਸਥਾ ਵਿੱਚ ਉਨ੍ਹਾਂ ਦੇ ਕੀਮਤੀ ਤਜਰਬੇ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਲਗਾਤਾਰ ਤੀਜੀ ਵਾਰ ਚੁਣਿਆ ਜਾਣਾ ਸਦਨ ਵੱਲੋਂ ਉਨ੍ਹਾਂ ਦੇ ਤਜਰਬੇ, ਸਮਾਵੇਸ਼ੀ ਨਜ਼ਰੀਏ ਅਤੇ ਸਨਮਾਨਜਨਕ ਕਾਰਜਸ਼ੈਲੀ ਦੀ ਮਾਨਤਾ ਹੈ।