Australia-India Partnership on Cyber, Critical Technologies and Supply Chains (PACTS)
July 09th, 11:04 am
PM Modi and Australian Prime Minister Anthony Albanese launched the Australia-India Partnership on Cyber, Critical Technologies and Supply Chains (PACTS), paving the way for closer cooperation in cybersecurity, critical technologies, resilient supply chains, digital resilience and defence research collaborationਭਾਰਤ-ਜਾਪਾਨ ਬਿਜ਼ਨਸ ਫੋਰਮ ਉੱਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 02nd, 03:35 pm
ਅਤੇ ਜਿਹੜੇ ਨਵੇਂ ਸਾਥੀ ਇਸ ਫੋਰਮ ਨਾਲ ਜੁੜ ਰਹੇ ਹਨ, ਮੈਂ ਉਨ੍ਹਾਂ ਨੂੰ ਭਾਰਤ-ਜਾਪਾਨ ਸਫਲਤਾ ਦੀ ਕਹਾਣੀ ਦਾ ਹਿੱਸਾ ਬਣਨ ਉੱਤੇ ਤਹਿ ਦਿਲੋਂ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦੇ ਤਹਿਤ ਪ੍ਰੋਤਸਾਹਨ ਰਾਸ਼ੀ ਵੰਡਦੇ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 19th, 05:15 pm
ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀ ਮਨਸੁਖ ਮਾਂਡਵੀਆ ਜੀ, ਭੈਣ ਸ਼ੋਭਾ ਜੀ, ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਅਲੱਗ-ਅਲੱਗ ਪ੍ਰੋਗਰਾਮਾਂ ਨਾਲ ਜੁੜੇ, ਤਕਨਾਲੋਜੀ ਦੇ ਮਾਧਿਅਮ ਨਾਲ ਜੁੜੀਆਂ ਹਸਤੀਆਂ ਅਤੇ ਜਿਵੇਂ ਹੁਣੇ ਮੰਚ ਸੰਚਾਲਕ ਦੱਸ ਰਹੇ ਸਨ ਕਿ 200 ਥਾਵਾਂ 'ਤੇ ਲਗਭਗ ਦੋ ਲੱਖ ਲੋਕ ਇਸ ਵੇਲੇ ਇਸ ਪ੍ਰੋਗਰਾਮ ਨਾਲ ਸਾਡੇ ਨਾਲ ਜੁੜੇ ਹੋਏ ਹਨ, ਮੈਂ ਉਨ੍ਹਾਂ ਸਾਰਿਆਂ ਨੂੰ ਦੂਰੋਂ ਹੀ ਸਹੀ, ਪਰ ਤਹਿ ਦਿਲੋਂ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਉਦਯੋਗ ਜਗਤ ਨਾਲ ਜੁੜੇ ਹੋਏ ਬਹੁਤ ਸਾਰੀਆਂ ਹਸਤੀਆਂ ਵੀ ਮੈਂ ਅੱਜ ਇੱਥੇ ਦੇਖ ਰਿਹਾ ਹਾਂ। ਅਤੇ ਨੌਜਵਾਨ ਸਾਥੀਆਂ ਦਾ ਉਤਸ਼ਾਹ ਤਾਂ ਆਪਣੇ ਆਪ ਹੀ ਧਿਆਨ ਖਿੱਚਦਾ ਹੈ, ਇੰਨੀ ਵੱਡੀ ਗਿਣਤੀ ਵਿੱਚ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਵਿਕਸਤ ਭਾਰਤ ਰੋਜ਼ਗਾਰ ਯੋਜਨਾ ਦੇ ਤਹਿਤ ਲਗਭਗ 2,400 ਕਰੋੜ ਰੁਪਏ ਦੀ ਉਤਸ਼ਾਹ ਰਾਸ਼ੀ ਵੰਡੀ
June 19th, 05:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਵਿਕਸਤ ਭਾਰਤ ਰੋਜ਼ਗਾਰ ਯੋਜਨਾ ਨਾਲ ਜੁੜੇ ਲਾਭਪਾਤਰੀਆਂ, ਉਦਯੋਗ ਦੇ ਨੁਮਾਇੰਦਿਆਂ ਅਤੇ ਹਿੱਸੇਦਾਰਾਂ ਨੂੰ ਸੰਬੋਧਨ ਕੀਤਾ ਅਤੇ ਭਾਰਤ ਦੇ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਤੇ ਪੂਰੇ ਦੇਸ਼ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਨੂੰ ਤੇਜ਼ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਵਿਕਸਤ ਭਾਰਤ ਰੋਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) ਦੇ ਤਹਿਤ ਲਗਭਗ 2,400 ਕਰੋੜ ਰੁਪਏ ਦੀ ਉਤਸ਼ਾਹ ਰਾਸ਼ੀ ਦੀ ਵੰਡ ਕੀਤੀ, ਜੋ ਪੀਐੱਮ-ਵੀਬੀਆਰਵਾਈ ਦੇ ਲਾਗੂਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਪੀਐੱਮ-ਵੀਬੀਆਰਵਾਈ ਭਾਰਤ ਸਰਕਾਰ ਦੀ ਰੋਜ਼ਗਾਰ ਨਾਲ ਜੁੜੀ ਇੱਕ ਪ੍ਰਮੁੱਖ ਉਤਸ਼ਾਹ ਯੋਜਨਾ ਹੈ, ਜੋ ਵੱਖ-ਵੱਖ ਖੇਤਰਾਂ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਦਾ ਵਿਸਥਾਰ ਕਰ ਰਹੀ ਹੈ। ਇਸ ਉਤਸ਼ਾਹ ਰਾਸ਼ੀ ਨਾਲ ਪੂਰੇ ਦੇਸ਼ ਵਿੱਚ ਰੋਜ਼ਗਾਰ ਦੇ 15 ਲੱਖ ਮੌਕੇ ਪੈਦਾ ਕਰਨ ਵਿੱਚ ਮਦਦ ਮਿਲੀ ਹੈ।ਫ਼ਰਾਂਸ ਵਿੱਚ ‘ਭਾਰਤ ਇਨੋਵੇਟਸ 2026’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 14th, 04:36 pm
ਅਤੇ ਇਸੇ ਰਿਸ਼ਤੇ ਦੀ ਨੀਂਹ ਉੱਤੇ, ਪਿਛਲੇ ਸਾਲਾਂ ਵਿੱਚ ਅਸੀਂ ਮਿਲ ਕੇ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ, ਨਵੇਂ ਵਿਚਾਰਾਂ ਨੂੰ ਦਿਸ਼ਾ ਦਿੱਤੀ ਹੈ ਅਤੇ ਆਲਮੀ ਚੁਣੌਤੀਆਂ ਦੇ ਹੱਲ ਲੱਭਣ ਦਾ ਪੂਰਾ ਯਤਨ ਕੀਤਾ ਹੈ।ਪ੍ਰਧਾਨ ਮੰਤਰੀ ਨੇ ਭਾਰਤ ਇਨੋਵੇਟਸ 2026 ਪ੍ਰੋਗਰਾਮ ਵਿੱਚ ਹਿੱਸਾ ਲਿਆ
June 14th, 03:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਫ਼ਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਇਮੈਨੂਅਲ ਮੈਕਰੌਂ ਨੇ ਅੱਜ ਪੈਲੇਸ ਡੇਸ ਐਕਸਪੋਜ਼ੀਸ਼ਨਜ਼, ਨੀਸ ਵਿੱਚ ਸਾਂਝੇ ਤੌਰ 'ਤੇ ਭਾਰਤ ਇਨੋਵੇਟਸ 2026 ਦਾ ਉਦਘਾਟਨ ਕੀਤਾ। 'ਭਾਰਤ ਇਨੋਵੇਟਸ' ਤਿੰਨ ਦਿਨਾਂ ਦਾ ਇੱਕ ਪ੍ਰੋਗਰਾਮ ਹੈ, ਜੋ ਭਾਰਤੀ ਡੀਪ-ਟੈੱਕ ਸਟਾਰਟਅੱਪਸ, ਇਨੋਵੇਟਰਸ, ਖੋਜਾਰਥੀਆਂ ਅਤੇ ਇਨਵੈਸਟਰਸ ਨੂੰ ਗਲੋਬਲ ਇਨੋਵੇਸ਼ਨ ਫੰਡਸ ਅਤੇ ਫੁੱਟਪ੍ਰਿੰਟਸ ਵਾਲੇ ਲੋਕਾਂ ਨਾਲ ਇੱਕ ਮੰਚ ’ਤੇ ਲਿਆਉਂਦਾ ਹੈ। ਇਹ ਵਿਸ਼ਵ ਪੱਧਰ 'ਤੇ ਭਾਰਤ ਦੀ ਬਿਹਤਰੀਨ ਡੀਪ ਟੈਕਨੋਲੋਜੀ ਨੂੰ ਪ੍ਰਦਰਸ਼ਿਤ ਕਰਦਾ ਹੈ, ਜਿਸ ਵਿੱਚ ਵਿਸ਼ਵ ਮਹੱਤਵ ਦੇ 13 ਅਹਿਮ ਟੈਕਨੋਲੋਜੀ ਖੇਤਰਾਂ ਵਿੱਚ 120 ਕ੍ਰਾਂਤੀਕਾਰੀ ਸਟਾਰਟਅੱਪਸ ਅਤੇ 20 ਤੋਂ ਵੱਧ ਬਿਹਤਰੀਨ ਅਦਾਰੇ ਸ਼ਾਮਲ ਹਨ। ਇਸ ਪ੍ਰੋਗਰਾਮ ਵਿੱਚ ਦੁਨੀਆ ਭਰ ਦੇ 350 ਤੋਂ ਵੱਧ ਪ੍ਰਮੁੱਖ ਨਿਵੇਸ਼ਕ ਅਤੇ ਵੈਂਚਰ ਕੈਪੀਟਲਿਸਟ ਵੀ ਹਿੱਸਾ ਲੈ ਰਹੇ ਹਨ।ਭਾਰਤ-ਨੀਦਰਲੈਂਡਜ਼ ਰਣਨੀਤਕ ਭਾਈਵਾਲੀ ਦੀ ਰੂਪ-ਰੇਖਾ [2026-2030]
May 17th, 03:15 am
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਸ੍ਰੀ ਰੌਬ ਜੇਟਨ ਨੇ 16 ਮਈ, 2026 ਨੂੰ ਹੇਗ ਵਿੱਚ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੇਂਦਰਿਤ ਅਤੇ ਸਮਾਂਬੱਧ ਯਤਨਾਂ ਅਤੇ ਸਾਂਝੀਆਂ ਕਾਰਜ ਯੋਜਨਾਵਾਂ ਦੀ ਪਾਲਣਾ ਕਰਦਿਆਂ ਭਾਰਤ-ਨੀਦਰਲੈਂਡਜ਼ ਦੁਵੱਲੇ ਸਬੰਧਾਂ ਨੂੰ 'ਰਣਨੀਤਕ ਭਾਈਵਾਲੀ' ਦੇ ਪੱਧਰ ਤੱਕ ਲੈ ਜਾਣ 'ਤੇ ਸਹਿਮਤੀ ਪ੍ਰਗਟਾਈ। ਇਸੇ ਉਦੇਸ਼ ਨਾਲ ਭਾਰਤ ਅਤੇ ਨੀਦਰਲੈਂਡਜ਼ ਨੇ ਅਗਲੇ 5 ਸਾਲਾਂ (2026-2030) ਲਈ 'ਭਾਰਤ-ਨੀਦਰਲੈਂਡਜ਼ ਰਣਨੀਤਕ ਭਾਈਵਾਲੀ ਦੀ ਰੂਪ-ਰੇਖਾ' ਅਪਣਾਈ।ਆਸਟ੍ਰੀਆ ਦੇ ਚਾਂਸਲਰ ਨਾਲ ਸਾਂਝੇ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
April 16th, 11:55 am
ਚਾਰ ਦਹਾਕਿਆਂ ਦੇ ਬਾਅਦ ਆਸਟ੍ਰੀਆ ਦੇ ਚਾਂਸਲਰ ਦੀ ਭਾਰਤ ਯਾਤਰਾ ਬਹੁਤ ਮਹੱਤਵਪੂਰਨ ਹੈ। ਸਾਲ 2026 ਦੇ ਇਤਿਹਾਸਕ ਭਾਰਤ-ਯੂਰਪੀਅਨ ਯੂਨੀਅਨ ਫ੍ਰੀ ਟ੍ਰੇਡ ਐਗਰੀਮੈਂਟ ਤੋਂ ਬਾਅਦ ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਸਬੰਧਾਂ ਵਿੱਚ ਇੱਕ ਨਵੇਂ ਸੁਨਹਿਰੀ ਅਧਿਆਇ ਦੀ ਸ਼ੁਰੂਆਤ ਹੋਈ ਹੈ। ਚਾਂਸਲਰ ਸਟਾਕਰ ਦੀ ਇਸ ਫੇਰੀ ਨਾਲ ਅਸੀਂ ਭਾਰਤ- ਆਸਟ੍ਰੀਆ ਸਬੰਧਾਂ ਨੂੰ ਵੀ ਇੱਕ ਨਵੇਂ ਦੌਰ ਵਿੱਚ ਲੈ ਕੇ ਜਾ ਰਹੇ ਹਾਂ।ਪਹਿਲੀ ਵੋਟ ਤੋਂ ਲੈ ਕੇ ਸਟਾਰਟਅੱਪ ਇੰਡੀਆ ਤੱਕ, ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਵਿੱਚ ਭਾਰਤ ਦੇ ਨੌਜਵਾਨਾਂ ਦਾ ਜਸ਼ਨ ਮਨਾਇਆ
January 25th, 11:30 am
ਇਸ ਸਾਲ ਰਾਸ਼ਟਰੀ ਵੋਟਰ ਦਿਵਸ 'ਤੇ ਪਹਿਲੀ ਮਨ ਕੀ ਬਾਤ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਵੋਟ ਪਾਉਣ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਹਰ ਵਿਅਕਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਟਾਰਟਅੱਪ, ਪਾਣੀ ਸੰਭਾਲ਼, ਗੁਣਵੱਤਾ, ਸੱਭਿਆਚਾਰ ਅਤੇ ਤਿਉਹਾਰਾਂ ਅਤੇ ਸਵੱਛਤਾ ਵਰਗੇ ਮੁੱਖ ਵਿਸ਼ਿਆਂ 'ਤੇ ਵੀ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਅਗਲੇ ਮਹੀਨੇ ਹੋਣ ਵਾਲੇ ਇੰਡੀਆ ਏਆਈ ਇਮਪੈਕਟ ਸਮਿਟ 'ਤੇ ਵੀ ਜ਼ੋਰ ਦਿੱਤਾ, ਜਿਸ ਵਿੱਚ ਦੁਨੀਆ ਭਰ ਦੇ ਐਕਸਪਰਟ ਹਿੱਸਾ ਲੈਣਗੇ।ਪ੍ਰਧਾਨ ਮੰਤਰੀ 23 ਜਨਵਰੀ ਨੂੰ ਕੇਰਲ ਦਾ ਦੌਰਾ ਕਰਨਗੇ
January 22nd, 02:23 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਜਨਵਰੀ, 2026 ਨੂੰ ਕੇਰਲ ਦਾ ਦੌਰਾ ਕਰਨਗੇ। ਸਵੇਰੇ ਲਗਭਗ 10:45 ਵਜੇ ਪ੍ਰਧਾਨ ਮੰਤਰੀ ਤਿਰੂਵਨੰਤਪੁਰਮ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਹਰੀ ਝੰਡੀ ਦਿਖਾਉਣਗੇ। ਉਹ ਇਸ ਮੌਕੇ ਇਕੱਠ ਨੂੰ ਵੀ ਸੰਬੋਧਨ ਕਰਨਗੇ।