Narendra Modi is a leader beyond ceremony
February 28th, 01:15 pm
Zvika Klein, the Editor-in-Chief of The Jerusalem Post writes, “Most leaders who come to Jerusalem talk about security, trade, and technology. PM Modi did that, too, and then he went somewhere else entirely. He gave what I can only describe as a civilizational speech, one that asked a genuinely interesting question: What happens when two of the world’s oldest living cultures finally look at each other carefully and recognize something familiar?”ਇੱਕ ਸਾਦੀ ਜਿਹੀ ਸੈਰ ਜਿਸ ਨੇ ਵਰਕਰਾਂ ਦੇ ਲਈ ਪ੍ਰਧਾਨ ਮੰਤਰੀ ਮੋਦੀ ਦੇ ਡੂੰਘੇ ਸਨਮਾਨ ਨੂੰ ਦਿਖਾਇਆ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਜੀ ਨੇ ਯਾਦ ਕੀਤਾ
January 21st, 03:00 pm
ਪਟਨਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦੇ ਦੌਰਾਨ, ਇੱਕ ਘਟਨਾ ਨੇ ਮੌਜੂਦਾ ਭਾਜਪਾ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਜੀ 'ਤੇ ਇੱਕ ਗਹਿਰੀ ਛਾਪ ਛੱਡੀ ਅਤੇ ਲੀਡਰਸ਼ਿਪ ਦਾ ਇੱਕ ਸ਼ਾਂਤ ਪਰ ਸ਼ਕਤੀਸ਼ਾਲੀ ਸਬਕ ਦਿੱਤਾ।ਭਾਰਤੀ ਕਹਾਣੀ ਦੇ ਅਗਲੇ ਅਧਿਆਇ ਨੂੰ ਆਕਾਰ ਦੇਣਾ
September 27th, 11:15 am
ਜਨਤਕ ਜੀਵਨ ਵਿੱਚ, ਸਭ ਤੋਂ ਸਥਾਈ ਸਮਾਰਕ ਸੰਸਥਾਵਾਂ, ਪਲੈਟਫਾਰਮ ਅਤੇ ਮਿਆਰ ਹਨ। ਨਾਗਰਿਕਾਂ ਦੇ ਲਈ, ਪ੍ਰਦਰਸ਼ਨ ਇੱਕ ਅਜਿਹਾ ਲਾਭ ਹੈ ਜੋ ਸਮੇਂ ਸਿਰ ਮਿਲਦਾ ਹੈ ਅਤੇ ਇੱਕ ਅਜਿਹੀ ਕੀਮਤ ਜੋ ਨਿਰਪੱਖ ਰਹਿੰਦੀ ਹੈ। ਉੱਦਮ ਦੇ ਲਈ, ਇਹ ਨੀਤੀਗਤ ਸਪਸ਼ਟਤਾ ਅਤੇ ਵਿਸਤਾਰ ਦਾ ਇੱਕ ਭਰੋਸੇਯੋਗ ਮਾਰਗ ਹੈ। ਰਾਜ ਦੇ ਲਈ, ਇਹ ਅਜਿਹੀਆਂ ਪ੍ਰਣਾਲੀਆਂ ਹਨ ਜੋ ਦਬਾਅ ਵਿੱਚ ਵੀ ਟਿਕੀਆਂ ਰਹਿੰਦੀਆਂ ਹਨ ਅਤੇ ਵਰਤੋਂ ਦੇ ਨਾਲ ਬਿਹਤਰ ਹੁੰਦੀਆਂ ਜਾਂਦੀਆਂ ਹਨ। ਇਹੀ ਉਹ ਪੈਮਾਨਾ ਹੈ ਜਿਸ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤੀ ਇਤਿਹਾਸ ਦੇ ਅਗਲੇ ਅਧਿਆਇ ਦੀ ਰੂਪਰੇਖਾ ਬਣਾਉਂਦੇ ਹੋਏ ਦੇਖਿਆ ਜਾਣਾ ਚਾਹੀਦਾ ਹੈ।ਸੰਨ 1996 ਵਿੱਚ ਮੋਦੀ ਜੀ ਨਾਲ ਮੇਰੀ ਪਹਿਲੀ ਮੁਲਾਕਾਤ ਨੇ ਮੈਨੂੰ ਲੀਡਰਸ਼ਿਪ ਦੀ ਜੀਵੰਤ ਉਦਾਹਰਣ ਦਿੱਤੀ: ਮਨੋਹਰ ਲਾਲ ਖੱਟਰ
September 25th, 12:06 pm
ਮਨੋਹਰ ਲਾਲ ਖੱਟਰ ਨੇ 1996 ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਇੱਕ ਪਰਿਵਰਤਨਕਾਰੀ ਘਟਨਾ ਦੱਸਿਆ ਅਤੇ ਪ੍ਰਧਾਨ ਮੰਤਰੀ ਦੇ ਧੀਰਜ, ਸਪਸ਼ਟਤਾ ਅਤੇ ਲੀਡਰਸ਼ਿਪ ਵਿੱਚ ਅਨੁਸ਼ਾਸਨ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਦੇ ਮਾਰਗਦਰਸ਼ਨ ਤੋਂ ਪ੍ਰੇਰਿਤ ਹੋ ਕੇ, ਖੱਟਰ ਨੇ ਗੁਜਰਾਤ, ਵਾਰਾਣਸੀ, ਜੰਮੂ ਤੇ ਕਸ਼ਮੀਰ ਅਤੇ ਛੱਤੀਸਗੜ੍ਹ ਵਿੱਚ ਚੁਣੌਤੀਪੂਰਨ ਭੂਮਿਕਾਵਾਂ ਨਿਭਾਈਆਂ। ਸੰਨ 2014 ਤੋਂ ਪ੍ਰਧਾਨ ਮੰਤਰੀ ਮੋਦੀ ਦੇ ਸ਼ਾਸਨ, ਜਿਸ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ (PMAY-Urban), ਸਵਨਿਧੀ, ਡਿਜੀਟਲ ਇੰਡੀਆ, ਯੂਪੀਆਈ, ਜੀਐੱਸਟੀ, ਅਮਰੁਤ (AMRUT), ਅਤੇ ਸਮਾਰਟ ਸਿਟੀਜ਼ ਮਿਸ਼ਨ ਸ਼ਾਮਲ ਹਨ, ਨੇ ਅਜਿਹੇ ਪ੍ਰਣਾਲੀਗਤ ਸੁਧਾਰਾਂ ਨੂੰ ਪ੍ਰਦਰਸ਼ਿਤ ਕੀਤਾ ਹੈ ਜਿਨ੍ਹਾਂ ਨਾਲ ਸਨਮਾਨ, ਇਨਫ੍ਰਾਸਟ੍ਰਕਚਰ ਅਤੇ ਸ਼ਹਿਰੀ ਆਜੀਵਿਕਾ ਵਿੱਚ ਸੁਧਾਰ ਹੋਇਆ ਹੈ।ਮੋਦੀ ਦਾ ਟ੍ਰੈਂਪੋਲਿਨ - ਕੀ ਭਾਰਤ ਛਲਾਂਗ ਲਗਾਉਣ ਨੂੰ ਤਿਆਰ ਹੈ?
September 18th, 02:26 pm
ਸਦਗੁਰੂ ਲਿਖਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ, ਭਾਰਤ ਨੇ ਅਫਰੀਕਨ ਯੂਨੀਅਨ ਦਾ ਜੀ20 ਵਿੱਚ ਸੁਆਗਤ ਕਰਕੇ, ਗਲੋਬਲ ਸਾਊਥ ਦਾ ਸਮਰਥਨ ਕਰਕੇ, ਅਤੇ ਮਾਨਵੀ ਸਹਾਇਤਾ ਅਤੇ ਰਿਨਿਊਏਬਲ ਐਨਰਜੀ ਪਹਿਲਾਂ ਦੀ ਅਗਵਾਈ ਕਰਕੇ ਸਮਾਵੇਸ਼ਤਾ ਦੀ ਮਿਸਾਲ ਕਾਇਮ ਕੀਤੀ ਹੈ। ਉਹ ਮਨ ਕੀ ਬਾਤ ਦੇ ਜ਼ਰੀਏ ਨਾਗਰਿਕਾਂ ਨਾਲ ਜੁੜਨ ਅਤੇ ਯੋਗ ਦੇ ਆਲਮੀ ਪ੍ਰਚਾਰ-ਪ੍ਰਸਾਰ ਦੇ ਲਈ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕਰਦੇ ਹਨ ਅਤੇ ਉਨ੍ਹਾਂ ਨੂੰ ਇੱਕ ਸਮਰੱਥ, ਸਾਹਸੀ ਅਤੇ ਨਿਰਸੁਆਰਥ ਨੇਤਾ ਦੱਸਦੇ ਹਨ ਜੋ ਭਾਰਤ ਨੂੰ ਸੁਨਹਿਰੀ ਭਵਿੱਖ ਦੀ ਤਰਫ਼ ਲੈ ਜਾ ਰਹੇ ਹਨ।ਹਿਮਾਚਲ ਪ੍ਰਦੇਸ਼ ਨਾਲ ਨਰੇਂਦਰ ਮੋਦੀ ਦਾ ਅਟੁੱਟ ਰਿਸ਼ਤਾ
September 18th, 02:06 pm
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਲਿਖਦੇ ਹਨ, ਦੇਸ਼ ਦੀ ਵਾਗਡੋਰ ਸੰਭਾਲਣ ਤੋਂ ਬਹੁਤ ਪਹਿਲਾਂ ਹੀ, ਨਰੇਂਦਰ ਮੋਦੀ ਨੇ ਹਿਮਾਚਲ ਦੀਆਂ ਪਵਿੱਤਰ ਵਾਦੀਆਂ 'ਤੇ ਆਪਣੀ ਛਾਪ ਛੱਡ ਦਿੱਤੀ ਸੀ। ਉਨ੍ਹਾਂ ਨੇ ਹਿਮਾਚਲ ਭਾਜਪਾ ਸੰਗਠਨ ਨੂੰ ਮਜ਼ਬੂਤੀ ਅਤੇ ਨਵੀਂ ਊਰਜਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। ਹਿਮਾਚਲ ਨੇ ਨਰੇਂਦਰ ਮੋਦੀ ਨੂੰ ਅਪਣੱਤ, ਵਿਸ਼ਵਾਸ ਅਤੇ ਸਿੱਖਿਆ ਦਿੱਤੀ, ਅਤੇ ਬਦਲੇ ਵਿੱਚ ਮੋਦੀ ਨੇ ਹਿਮਾਚਲ ਨੂੰ ਨਵੀਂ ਊਰਜਾ, ਵਿਕਾਸ ਅਤੇ ਗੌਰਵ ਦੀ ਪਹਿਚਾਣ ਦਿੱਤੀ।ਪ੍ਰਧਾਨ ਮੰਤਰੀ ਮੋਦੀ: ਭਾਰਤ ਦੀ ਪ੍ਰਗਤੀ ਦੇ ਸੂਤਰਧਾਰ
September 17th, 04:15 pm
ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਲਿਖਦੇ ਹਨ, ਅੱਜ ਉਨ੍ਹਾਂ ਦੇ ਜਨਮਦਿਨ 'ਤੇ, ਮੇਰੇ ਵਿਚਾਰ ਉਸ ਪ੍ਰਕਾਰ ਦੀ ਪ੍ਰੀਮੀਅਰਸ਼ਿਪ ਦੀ ਤਰਫ਼ ਪਰਤਦੇ ਹਨ ਜਿਸ ਨੂੰ ਦੇਖਣ ਦਾ ਸੁਭਾਗ ਸਾਨੂੰ ਮਿਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਸਭ ਤੋਂ ਅਲੱਗ ਬਣਾਉਣ ਵਾਲਾ ਉਨ੍ਹਾਂ ਦਾ ਵਿਵਹਾਰਿਕ ਦ੍ਰਿਸ਼ਟੀਕੋਣ ਹੈ। ਉਹ ਲੋਕਾਂ ਤੋਂ ਦੂਰ ਨਹੀਂ ਰਹਿੰਦੇ; ਉਹ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦੇ ਹਨ। ਮੈਂ ਸਿਰਫ਼ ਇੱਕ ਵਿਅਕਤੀ ਦੀ ਸ਼ਲਾਘਾ ਨਹੀਂ ਕਰਦਾ; ਮੈਂ ਇੱਕ ਅਜਿਹੇ ਅੰਦੋਲਨ ਦਾ ਜਸ਼ਨ ਮਨਾਉਂਦਾ ਹਾਂ ਜੋ ਹਰ ਦਿਲ ਵਿੱਚ ਉਮੀਦ ਦੀ ਕਿਰਨ ਜਗਾਉਂਦਾ ਹੈ ਅਤੇ ਇੱਕ ਉਦੇਸ਼ ਦਾ ਬੀਜ ਬੀਜਦਾ ਹੈ। ਵਿਕਸਿਤ ਭਾਰਤ 2047 ਦਾ ਉਨ੍ਹਾਂ ਦਾ ਸੁਪਨਾ ਸਦਾ ਸਾਡਾ ਮਾਰਗਦਰਸ਼ਨ ਕਰਦਾ ਰਹੇ।ਨਰੇਂਦਰ ਮੋਦੀ: 'ਇੱਕ ਸਾਧਕ, ਇੱਕ ਕਰਮਯੋਗੀ'
September 17th, 04:12 pm
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਿਖਦੇ ਹਨ, ਪ੍ਰਧਾਨ ਮੰਤਰੀ ਮੋਦੀ ਜੀ ਨੇ ਦੀਨਦਿਆਲ ਉਪਾਧਿਆਇ ਜੀ ਦੇ 'ਇੰਟੈਗਰਲ ਹਿਊਮੈਨਿਜ਼ਮ' (‘Integral Humanism’) ਦੇ ਦਰਸ਼ਨ ਨੂੰ ਆਪਣੀ ਨੀਤੀ ਨਿਰਮਾਣ 'ਚ ਅਧਾਰ ਬਣਾਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਵਿਕਾਸ ਕੇਵਲ ਆਰਥਿਕ ਨਹੀਂ, ਬਲਕਿ ਸਮਾਜਿਕ, ਸੱਭਿਆਚਾਰਕ ਅਤੇ ਮਾਨਵੀ ਵੀ ਹੋਣਾ ਚਾਹੀਦਾ ਹੈ। ਇਸੇ ਦ੍ਰਿਸ਼ਟੀ ਨਾਲ ਯੋਜਨਾਵਾਂ ਗ਼ਰੀਬਾਂ ਅਤੇ ਵੰਚਿਤਾਂ ਤੱਕ ਪਹੁੰਚਦੀਆਂ ਹਨ, ਮਹਿਲਾਵਾਂ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਂਦੀਆਂ ਹਨ, ਅਤੇ ਅੰਤਿਮ ਨਾਗਰਿਕ ਤੱਕ ਲਾਭ ਸੁਨਿਸ਼ਚਿਤ ਕਰਦੀਆਂ ਹਨ।ਮਾਂ ਜਿਹੀ ਅਪਣੱਤ, ਪਿਤਾ ਜਿਹੀ ਮਜ਼ਬੂਤੀ... ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ 'ਤੇ ਮੁੱਖ ਮੰਤਰੀ ਰੇਖਾ ਗੁਪਤਾ ਦਾ ਭਾਵੁਕ ਲੇਖ
September 17th, 04:04 pm
ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਮਾਤਾ ਅਤੇ ਪਿਤਾ ਦੋਹਾਂ ਦੀ ਤਰ੍ਹਾਂ ਦੱਸਿਆ। ਉਨ੍ਹਾਂ ਨੇ ਕਿਹਾ ਕਿ ਮਾਂ ਦੀ ਤਰ੍ਹਾਂ ਉਹ ਦੇਸ਼ ਦੀਆਂ ਮਹਿਲਾਵਾਂ ਅਤੇ ਬੱਚਿਆਂ ਦੇ ਪੋਸ਼ਣ, ਸਿਹਤ, ਯੋਗ ਅਤੇ ਖੇਡਾਂ ਦਾ ਧਿਆਨ ਰੱਖਦੇ ਹਨ, ਉੱਜਵਲਾ, ਪਖਾਨੇ ਅਤੇ ਘਰ ਦੀਆਂ ਛੱਤਾਂ ਜਿਹੀਆਂ ਯੋਜਨਾਵਾਂ ਵਿੱਚ ਉਨ੍ਹਾਂ ਦਾ ਸਨੇਹ ਝਲਕਦਾ ਹੈ। ਪਿਤਾ ਦੀ ਤਰ੍ਹਾਂ ਉਹ ਸਾਹਸੀ ਅਤੇ ਨਿਰਣਾਇਕ ਹਨ ਅਤੇ ਬੜੇ ਫ਼ੈਸਲੇ ਲੈਣ ਤੋਂ ਪਿੱਛੇ ਨਹੀਂ ਹਟਦੇ ਹਨ।‘ਅਦੁੱਤੀ ਲੀਡਰਸ਼ਿਪ, ਖਾਸ ਕਰਿਸ਼ਮਾ’
September 17th, 03:53 pm
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਿਖਦੇ ਹਨ, “17 ਸਤੰਬਰ ਇਤਿਹਾਸ ਵਿੱਚ ਕਈ ਕਾਰਨਾਂ ਕਰਕੇ ਮਹੱਤਵਪੂਰਨ ਹੈ। ਇਸ ਦਿਨ ਇੱਕ ਅਜਿਹੇ ਰਾਜਨੇਤਾ ਦਾ ਜਨਮ ਹੋਇਆ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਰਾਸ਼ਟਰ ਅਤੇ ਉਸ ਦੀ ਜਨਤਾ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ - ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ। ਦਹਾਕਿਆਂ ਤੱਕ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕੰਮ ਕਰਨ ਦੇ ਬਾਅਦ, ਮੈਂ ਗਹਿਰਾਈ ਨਾਲ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਦੀ ਸ਼ਖ਼ਸੀਅਤ ਇੱਕ ਰਾਜਨੇਤਾ ਤੋਂ ਕਿਤੇ ਵਧ ਕੇ ਹੈ - ਇਹ ਰਾਸ਼ਟਰ ਕਲਿਆਣ ਦੇ ਲਈ ਸਮਰਪਿਤ ਇੱਕ ਮਿਸ਼ਨ-ਪ੍ਰੇਰਿਤ ਨੇਤਾ ਦਾ ਪ੍ਰਤੀਕ ਹੈ।”ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ 'ਤੇ, ਭਾਰਤ ਦੇ ਪਹਿਲੇ ਪਿੰਡ ਤੋਂ ਇੱਕ ਕਾਰਡ
September 17th, 03:47 pm
17 ਸਤੰਬਰ ਨੂੰ, ਜਦੋਂ ਸਾਡਾ ਦੇਸ਼ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦਾ ਜਨਮਦਿਨ ਮਨਾਏਗਾ ਹੈ, ਤਾਂ ਮਾਨਾ ਦੇ ਲੋਕ ਭਾਰਤ ਦੀ ਸਰਹੱਦ ਦੇ ਬਿਲਕੁਲ ਕਿਨਾਰੇ ਤੋਂ ਜਸ਼ਨ ਵਿੱਚ ਸ਼ਾਮਲ ਹੋਣਗੇ। ਉੱਤਰਾਖੰਡ ਦੇ ਮਾਨਾ ਤੋਂ ਇੱਕ ਪਿੰਡ ਦੇ ਮੁਖੀ ਲਿਖਦੇ ਹਨ, ਅਸੀਂ, ਮਾਨਾ ਦੇ ਲੋਕ, ਜਾਣਦੇ ਹਾਂ ਕਿ ਆਖਰੀ ਤੋਂ ਪਹਿਲੇ ਤੱਕ ਦਾ ਸਾਡਾ ਸਫ਼ਰ ਸਾਡੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਤੇ ਪ੍ਰਤੀਬੱਧਤਾ ਦੁਆਰਾ ਸੰਭਵ ਹੋਇਆ ਹੈ। ਭਾਰਤ ਦੇ ਪਹਿਲੇ ਪਿੰਡ ਮਾਨਾ ਤੋਂ, ਅਸੀਂ ਮੋਦੀ ਜੀ ਨੂੰ ਆਪਣਾ ਪਿਆਰ, ਪ੍ਰਾਰਥਨਾਵਾਂ ਅਤੇ ਸਲਾਮ ਭੇਜਦੇ ਹਾਂ।ਪ੍ਰਧਾਨ ਮੰਤਰੀ ਮੋਦੀ, ਇੱਕ ਨੇਤਾ ਜਿਸ ਨੇ ਰਾਸ਼ਟਰ ਨੂੰ ਆਪਣੇ ਆਪ ਤੋਂ ਉੱਪਰ ਰੱਖਿਆ
September 17th, 03:40 pm
ਕਰਨਲ ਰਾਜਵਰਧਨ ਰਾਠੌਰ (ਸੇਵਾਮੁਕਤ) ਲਿਖਦੇ ਹਨ “ਅੱਜ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਅਸੀਂ ਇੱਕ ਬਦਲਿਆ ਹੋਇਆ ਭਾਰਤ ਦੇਖ ਰਹੇ ਹਾਂ, ਜੋ ਨਿਰਣਾਇਕ ਸ਼ਾਸਨ, ਸਾਹਸਿਕ ਸੁਧਾਰਾਂ ਅਤੇ ਵਧਦੇ ਆਲਮੀ ਕੱਦ ਦੁਆਰਾ ਪਰਿਭਾਸ਼ਿਤ ਹੈ। ਇਹ ਪਰਿਵਰਤਨ ਅਚਾਨਕ ਨਹੀਂ ਹੈ; ਇਹ ਇੱਕ ਅਜਿਹੇ ਨੇਤਾ ਦਾ ਨਤੀਜਾ ਹੈ ਜਿਸ ਨੇ ਰਾਸ਼ਟਰ ਨੂੰ ਆਪਣੇ ਆਪ ਤੋਂ ਉੱਪਰ ਰੱਖਿਆ, ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਿਆ, ਅਤੇ ਹਰੇਕ ਨਾਗਰਿਕ ਵਿੱਚ ਵਿਸ਼ਵਾਸ ਪੈਦਾ ਕੀਤਾ ਕਿ ਭਾਰਤ ਦੇ ਸਭ ਤੋਂ ਵਧੀਆ ਸਾਲ ਅੱਗੇ ਹਨ।”ਪ੍ਰਧਾਨ ਮੰਤਰੀ ਮੋਦੀ: ਸੰਕਲਪ ਦੀ ਜ਼ਿੰਦਗੀ, ਇੱਕ ਰਾਸ਼ਟਰ ਦੀ ਯਾਤਰਾ
September 17th, 03:34 pm
ਪ੍ਰਧਾਨ ਮੰਤਰੀ ਮੋਦੀ ਦੀ ਪਰਿਵਰਤਨਕਾਰੀ ਅਗਵਾਈ ਹੇਠ, ਕੇਂਦਰ ਸਰਕਾਰ ਨੇ ਭਾਰਤ ਦੀ ਯਾਤਰਾ ਨੂੰ ਇੱਕ ਆਤਮ-ਨਿਰਭਰ ਅਤੇ ਪ੍ਰਗਤੀਸ਼ੀਲ ਭਵਿੱਖ ਵੱਲ ਅੱਗੇ ਵਧਾਇਆ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਜਲ ਜੀਵਨ ਮਿਸ਼ਨ ਜਿਹੀਆਂ ਯੋਜਨਾਵਾਂ ਨੂੰ ਲਾਗੂ ਕਰਨਾ, 2047 ਤੱਕ ਭਾਰਤ ਨੂੰ ਇੱਕ ਮੋਹਰੀ ਵਿਸ਼ਵ ਅਰਥਵਿਵਸਥਾ ਬਣਾਉਣ ਦੇ ਦ੍ਰਿਸ਼ਟੀਕੋਣ ਦੇ ਨਾਲ, ਰਾਸ਼ਟਰ ਦੇ ਵਿਕਾਸ ਪ੍ਰਤੀ ਗਹਿਰੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ 'ਤੇ ਐੱਮ ਵੈਂਕਈਆ ਨਾਇਡੂ: ਨਵੇਂ ਭਾਰਤ ਦੀ ਕਹਾਣੀ ਲਿਖਣਾ
September 17th, 03:25 pm
ਪਿਛਲੇ 11 ਵਰ੍ਹਿਆਂ ਵਿੱਚ, ਵਿਕਾਸਵਾਦ, ਇੱਕ ਸ਼ਕਤੀਸ਼ਾਲੀ ਵਿਕਾਸ-ਕੇਂਦ੍ਰਿਤ ਪਹੁੰਚ, ਇਸ ਸਰਕਾਰ ਦੇ ਦ੍ਰਿਸ਼ਟੀਕੋਣ ਦਾ ਅਧਾਰ ਬਣ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਤਹਿਤ ਨੌਜਵਾਨਾਂ, ਵਿਗਿਆਨੀਆਂ, ਟੈਕਨੋਕਰੇਟਾਂ, ਉੱਦਮੀਆਂ, ਮਹਿਲਾਵਾਂ ਅਤੇ ਕਿਸਾਨਾਂ ਦੇ ਯੋਗਦਾਨ ਦੁਆਰਾ ਲਿਖੀ ਗਈ ਨਵੇਂ ਭਾਰਤ ਦੀ ਕਹਾਣੀ। ਇਹ ਮੀਲ ਪੱਥਰ ਵਿਕਾਸ ਭਾਰਤ ਦੀ ਅੰਮ੍ਰਿਤ ਕਾਲ ਵਿੱਚ ਯਾਤਰਾ 'ਤੇ ਨਿਰੰਤਰ ਪ੍ਰਗਤੀ ਲਈ ਇੱਕ ਨੀਂਹ ਵਜੋਂ ਕੰਮ ਕਰਦੇ ਹਨ।ਜਨਤਕ ਅਹੁਦਾ ਸੰਭਾਲਣ ਲਈ ਇੱਕ ਨਵੀਂ ਪਲੇਬੁੱਕ
September 17th, 03:17 pm
75 ਸਾਲ ਦੀ ਉਮਰ ਵਿੱਚ, ਪ੍ਰਧਾਨ ਮੰਤਰੀ ਮੋਦੀ ਵਿਅਕਤੀਗਤ ਅਨੁਸ਼ਾਸਨ, ਰਾਜਨੀਤਕ ਦ੍ਰਿੜ੍ਹਤਾ ਅਤੇ ਰਾਸ਼ਟਰੀ ਪਰਿਵਰਤਨ ਦੇ ਇੱਕ ਦੁਰਲੱਭ ਸੰਗਮ ਨੂੰ ਦਰਸਾਉਂਦੇ ਹਨ। ਜਿਵੇਂ ਹੀ ਉਹ ਇਸ ਮੀਲ ਪੱਥਰ 'ਤੇ ਪਹੁੰਚਦੇ ਹਨ, ਛੱਤੀਸਗੜ੍ਹ ਵੀ ਆਪਣੇ ਗਠਨ ਦੇ 25 ਸਾਲ ਪੂਰੇ ਕਰਦਾ ਹੈ, ਸਾਂਝੇ ਪ੍ਰਤੀਬਿੰਬ ਦਾ ਇੱਕ ਪਲ ਪੈਦਾ ਕਰਦਾ ਹੈ। ਬਸਤਰ, ਜੋ ਕਦੇ ਮਾਓਵਾਦੀ ਹਿੰਸਾ ਦਾ ਸਮਾਨਾਰਥੀ ਸੀ, ਬਦਲ ਰਿਹਾ ਹੈ। ਸੜਕਾਂ, ਸਕੂਲ ਅਤੇ ਬਜ਼ਾਰ ਡਰ ਅਤੇ ਇਕੱਲਤਾ ਦੀ ਥਾਂ ਲੈ ਰਹੇ ਹਨ।17 ਸਤੰਬਰ, ਅਤੇ ਇੱਕ ਨਵੇਂ ਭਾਰਤ ਦਾ ਨਿਰਮਾਣ
September 17th, 03:04 pm
17 ਸਤੰਬਰ ਖਾਸ ਹੈ ਕਿਉਂਕਿ ਇਹ ਦਿਨ ਲੋਕਾਂ ਅਤੇ ਹਿਤਧਾਰਕਾਂ ਦੇ ਇੱਕ ਵਿਸ਼ਾਲ ਵਰਗ ਨਾਲ ਗੂੰਜਦਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਕੌਸ਼ਲ ਵਿਕਾਸ ਅਤੇ ਕਾਰੀਗਰੀ ਅਤੇ ਸ਼ਿਲਪ ਕੌਸ਼ਲ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦੇਣ ਦੇ ਵਿਚਕਾਰ ਸਬੰਧ ਸਾਡੇ ਪ੍ਰਾਚੀਨ ਗ੍ਰੰਥਾਂ ਵਿੱਚ ਜੜ੍ਹਾਂ ਹਨ। ਸੰਨ 2024 ਵਿੱਚ, ਹੈਦਰਾਬਾਦ ਦੀ ਆਜ਼ਾਦੀ ਦੇ 76 ਸਾਲਾਂ ਬਾਅਦ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ 17 ਸਤੰਬਰ ਨੂੰ ਹੈਦਰਾਬਾਦ ਮੁਕਤੀ ਦਿਵਸ ਵਜੋਂ ਮਨਾਉਣ ਲਈ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ।Cricket legend K. Srikkanth reveals what makes PM Modi a true leader!
March 26th, 01:39 pm
Former Indian cricketer Krishnamachari Srikkanth shares his heartfelt admiration for PM Modi, recounting moments that reflect the PM’s humility, warmth and unwavering ability to inspire.ਪ੍ਰਧਾਨ ਮੰਤਰੀ ਮੋਦੀ ਦਾ ਦਿਲ ਨੂੰ ਛੂਹ ਲੈਣ ਵਾਲਾ ਪੱਤਰ
December 03rd, 11:23 am
ਦਿੱਵਯਾਂਗ ਕਲਾਕਾਰ ਦੀਆ ਗੋਸਾਈ ਦੇ ਲਈ ਰਚਨਾਤਮਕਤਾ ਦਾ ਇੱਕ ਪਲ, ਜੀਵਨ ਬਦਲਣ ਵਾਲੇ ਅਨੁਭਵ ਵਿੱਚ ਬਦਲ ਗਿਆ। 29 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵਡੋਦਰਾ ਰੋਡ ਸ਼ੋਅ ਦੇ ਦੌਰਾਨ, ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰੈਜ਼ੀਡੈਂਟ ਆਵ੍ ਗਵਰਨਮੈਂਟ ਆਵ੍ ਸਪੇਨ, ਮਹਾਮਹਿਮ ਸ਼੍ਰੀ ਪੇਡਰੋ ਸਾਂਚੇਜ਼ ਦੇ ਆਪਣੇ ਸਕੈਚ ਪੇਸ਼ ਕੀਤੇ। ਦੋਨਾਂ ਨੇਤਾਵਾਂ ਨੇ ਵਿਅਕਤੀਗਤ ਤੌਰ 'ਤੇ ਉਨ੍ਹਾਂ ਦੇ ਭਾਵਨਾਤਮਕ ਉਪਹਾਰ ਨੂੰ ਸਵੀਕਾਰ ਕੀਤਾ, ਜਿਸ ਨਾਲ ਉਹ ਬਹੁਤ ਖੁਸ਼ ਹੋਏ।ਆਧੁਨਿਕ ਯੁਗ ਦੇ ‘ਭਗੀਰਥ’ ਪ੍ਰਧਾਨ ਮੰਤਰੀ ਮੋਦੀ
September 17th, 10:55 am
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਿਖਦੇ ਹਨ, ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੇ ਗਲੋਬਲ ਲੀਡਰ ਦੇ ਰੂਪ ਵਿੱਚ ਉੱਭਰਨ ਦੇ ਪਿੱਛੇ, ਵਿਜ਼ਨਰੀ, ਸਾਡੇ ਆਦਰਯੋਗ ਪ੍ਰਧਾਨ ਮੰਤਰੀ ਮੋਦੀ ਹਨ। ਅੱਜ, ਭਾਰਤੀ ਅਤੇ ਵਿਸ਼ਵ ਸ਼ਕਤੀਆਂ ਦੋਨੋਂ ਹੀ ਇਸ ਵਿਸ਼ਵਾਸ 'ਤੇ ਭਰੋਸਾ ਕਰਦੇ ਹਨ ਕਿ ਅਗਰ ਪ੍ਰਧਾਨ ਮੰਤਰੀ ਮੋਦੀ ਸਿਖਰ 'ਤੇ ਹਨ ਤਾਂ ਕੁਝ ਵੀ ਸੰਭਵ ਹੈ ਅਤੇ ਉਨ੍ਹਾਂ ਦੀ ਅਗਵਾਈ ਨੂੰ ਸਮਾਧਾਨ ਦੀ 'ਗਰੰਟੀ' ਦੇ ਰੂਪ ਵਿੱਚ ਦੇਖਦੇ ਹਨ। ਭਾਰਤ ਦੇ ਸੰਦਰਭ ਵਿੱਚ, ਪ੍ਰਧਾਨ ਮੰਤਰੀ ਮੋਦੀ ਨੂੰ ਆਧੁਨਿਕ ਸਮੇਂ ਦੇ ‘ਭਗੀਰਥ’ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ, ਜੋ ਰਾਸ਼ਟਰ ਨੂੰ ਲਕਸ਼ ਪ੍ਰਾਪਤ ਕਰਨ, ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਆਕਾਂਖਿਆਵਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਮਾਰਗਦਰਸ਼ਨ ਕਰਦੇ ਹਨ।ਪ੍ਰਧਾਨ ਮੰਤਰੀ ਮੋਦੀ: ਭਾਰਤੀ ਐਥਲੀਟਾਂ ਦੇ ਲਈ ਸਮਰਥਨ ਦਾ ਇੱਕ ਥੰਮ੍ਹ
August 29th, 02:56 pm
ਰਾਸ਼ਟਰੀ ਖੇਡ ਦਿਵਸ 'ਤੇ, ਤਿੰਨ ਨਾਮਵਰ ਐਥਲੀਟ - ਮਨੂ ਭਾਕਰ, ਅਨੁਸ਼ ਅਗਰਵਾਲ, ਅਤੇ ਸਰਬਜੋਤ ਸਿੰਘ - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਗੱਲਬਾਤ ਕਰਨ ਦੇ ਆਪਣੇ ਵਿਅਕਤੀਗਤ ਅਨੁਭਵ ਸਾਂਝੇ ਕਰਨ ਦੇ ਲਈ ਅੱਗੇ ਆਏ ਅਤੇ ਉਨ੍ਹਾਂ ਦੇ ਅਟੁੱਟ ਸਮਰਥਨ ਦੇ ਲਈ ਆਭਾਰ ਵਿਅਕਤ ਕੀਤਾ। ਉਨ੍ਹਾਂ ਦੇ ਸ਼ਬਦਾਂ ਨਾਲ ਉਨ੍ਹਾਂ ਦੇ ਖੇਡ ਸਫ਼ਰ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਤਸਾਹਨ ਅਤੇ ਮਾਰਗਦਰਸ਼ਨ ਦੇ ਗਹਿਰੇ ਪ੍ਰਭਾਵ ਦਾ ਪਤਾ ਚਲਦਾ ਹੈ।