ਭਾਰਤ-ਜਾਪਾਨ 16ਵੇਂ ਸਾਲਾਨਾ ਸਿਖਰ ਸੰਮੇਲਨ ਲਈ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਦੇ ਨਤੀਜਿਆਂ ਦੀ ਸੂਚੀ
July 02nd, 10:39 pm
ਇਹ ਸੈਮੀਕੰਡਕਟਰ, ਮਹੱਤਵਪੂਰਨ ਖਣਿਜਾਂ, ਆਰਟੀਫੀਸ਼ੀਅਲ ਇੰਟੈਲੀਜੈਂਸ ਸਮੇਤ ਸੂਚਨਾ ਅਤੇ ਸੰਚਾਰ ਤਕਨਾਲੋਜੀ, ਸਵੱਛ ਊਰਜਾ ਅਤੇ ਦਵਾਈਆਂ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਸਾਂਝੀ ਮਜ਼ਬੂਤੀ ਵਧਾਉਣ ਲਈ ਪ੍ਰੋਜੈਕਟ-ਆਧਾਰਿਤ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ। ਭਾਰਤ-ਜਾਪਾਨ ਫੈਕਟ ਸ਼ੀਟ 2.0 ਇਸ ਮਹੱਤਵਪੂਰਨ ਖੇਤਰ ਵਿੱਚ ਭਾਰਤ-ਜਾਪਾਨ ਵਿਚਾਲੇ ਸਰਕਾਰ-ਤੋਂ-ਸਰਕਾਰ ਅਤੇ ਕਾਰੋਬਾਰ-ਤੋਂ-ਕਾਰੋਬਾਰ ਭਾਈਵਾਲੀ ਦੇ ਵਧਦੇ ਘੇਰੇ ਨੂੰ ਦਰਸਾਉਂਦੀ ਹੈ।ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਖੇਤਰ ਵਿੱਚ ਸਹਿਯੋਗ 'ਤੇ ਭਾਰਤ-ਜਾਪਾਨ ਦਾ ਸਾਂਝਾ ਬਿਆਨ
July 02nd, 10:14 pm
ਭਾਰਤ ਅਤੇ ਜਾਪਾਨ ਦੇ ਪ੍ਰਧਾਨ ਮੰਤਰੀਆਂ ਨੇ ਮੰਨਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਇੱਕ ਅਜਿਹੀ ਮਹੱਤਵਪੂਰਨ ਤਕਨਾਲੋਜੀ ਹੈ, ਜੋ ਅਰਥਚਾਰੇ, ਸਮਾਜ, ਵਿਗਿਆਨ ਅਤੇ ਤਕਨੀਕ, ਉਦਯੋਗ ਅਤੇ ਵਪਾਰ, ਸ਼ਾਸਨ ਅਤੇ ਸੁਰੱਖਿਆ ਨੂੰ ਬਦਲ ਰਹੀ ਹੈ। ਉਹਨਾਂ ਨੇ ਸਵੀਕਾਰ ਕੀਤਾ ਕਿ ਏਆਈ ਦੇ ਡਿਜ਼ਾਈਨ, ਵਿਕਾਸ, ਵਰਤੋਂ ਅਤੇ ਸ਼ਾਸਨ ਦੇ ਮਾਮਲੇ ਵਿੱਚ ਅੱਜ ਲਏ ਗਏ ਫ਼ੈਸਲਿਆਂ ਦਾ ਨਵੀਨਤਾ, ਸਮਾਜਿਕ ਭਲਾਈ, ਆਰਥਿਕ ਸੁਰੱਖਿਆ ਅਤੇ ਅੰਤਰਰਾਸ਼ਟਰੀ ਵਿਵਸਥਾ 'ਤੇ ਲੰਬੇ ਸਮੇਂ ਤੱਕ ਅਸਰ ਪਵੇਗਾ। ਇਸੇ ਸਮਝ ਦੇ ਆਧਾਰ 'ਤੇ, ਉਹ ਏਆਈ ਦੇ ਖੇਤਰ ਵਿੱਚ ਦੋਵਾਂ ਦੇਸ਼ਾਂ ਦੀ ਮਜ਼ਬੂਤੀ ਅਤੇ ਮੁਕਾਬਲੇਬਾਜ਼ੀ ਨੂੰ ਵਧਾਉਣ ਅਤੇ ਦੋਵਾਂ ਦੇਸ਼ਾਂ ਵਿੱਚ ਨਵੀਨਤਾ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਸਹਿਯੋਗ ਨੂੰ ਅੱਗੇ ਵਧਾਉਣ 'ਤੇ ਸਹਿਮਤ ਹੋਏ, ਤਾਂ ਜੋ ਇੱਕ ਸੁਰੱਖਿਅਤ, ਭਰੋਸੇਮੰਦ, ਸਮਾਵੇਸ਼ੀ, ਮਨੁੱਖ-ਕੇਂਦ੍ਰਿਤ, ਟਿਕਾਊ, ਜਵਾਬਦੇਹ ਅਤੇ ਨਵੀਨਤਾ-ਕੇਂਦ੍ਰਿਤ ਏਆਈ ਈਕੋਸਿਸਟਮ ਬਣਾਇਆ ਜਾ ਸਕੇ।ਪ੍ਰਧਾਨ ਮੰਤਰੀ ਨੇ ਭਾਰਤੀ ਏਆਈ ਸਟਾਰਟਅੱਪਸ ਨਾਲ ਇੱਕ ਗੋਲਮੇਜ਼ ਮੀਟਿੰਗ ਦੀ ਪ੍ਰਧਾਨਗੀ ਕੀਤੀ
January 08th, 02:48 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਨਿਵਾਸ ਸਥਾਨ, 7, ਲੋਕ ਕਲਿਆਣ ਮਾਰਗ ਵਿਖੇ ਭਾਰਤੀ ਏਆਈ ਸਟਾਰਟਅੱਪਸ ਨਾਲ ਇੱਕ ਗੋਲਮੇਜ਼ ਮੀਟਿੰਗ ਦੀ ਪ੍ਰਧਾਨਗੀ ਕੀਤੀ।