ਭਾਰਤ ਟੈਕਸ 2025 ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

February 16th, 04:15 pm

ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀਮਾਨ ਗਿਰੀਰਾਜ ਸਿੰਘ ਜੀ, ਪਬਿਤਰਾ ਮਾਰਗੇਰਿਟਾ ਜੀ, ਵੱਖ-ਵੱਖ ਦੇਸ਼ਾਂ ਦੇ ਰਾਜਦੂਤ, ਸੀਨੀਅਰ ਡਿਪਲੋਮੈਟ, ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀ, ਫ਼ੈਸ਼ਨ ਅਤੇ ਟੈਕਸਟਾਈਲਸ ਵਰਲਡ ਦੇ ਸਾਰੇ ਦਿੱਗਜ, entrepreneurs, ਵਿਦਿਆਰਥੀਆਂ, ਮੇਰੇ ਬੁਣਕਰ ਅਤੇ ਕਾਰੀਗਰ ਸਾਥੀ, ਦੇਵੀਓ ਅਤੇ ਸੱਜਣੋਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਟੈਕਸ 2025 ਨੂੰ ਸੰਬੋਧਨ ਕੀਤਾ

February 16th, 04:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ ਟੈਕਸ 2025 ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਮੌਕੇ 'ਤੇ ਪ੍ਰਦਰਸ਼ਿਤ ਪ੍ਰਦਰਸ਼ਨੀ ਵੀ ਦੇਖੀ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਟੈਕਸ 2025 ਵਿੱਚ ਸਾਰਿਆਂ ਦਾ ਸੁਆਗਤ ਕੀਤਾ ਅਤੇ ਟਿੱਪਣੀ ਕੀਤੀ ਕਿ ਅੱਜ ਭਾਰਤ ਮੰਡਪਮ ਭਾਰਤ ਟੈਕਸ ਦੇ ਦੂਜੇ ਐਡੀਸ਼ਨ ਦਾ ਗਵਾਹ ਬਣ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਆਯੋਜਨ ਸਾਡੀ ਵਿਰਾਸਤ ਦੇ ਨਾਲ-ਨਾਲ ਵਿਕਸਿਤ ਭਾਰਤ ਦੀਆਂ ਸੰਭਾਵਨਾਵਾਂ ਦੀ ਝਲਕ ਦਿਖਾ ਰਿਹਾ ਹੈ, ਜੋ ਕਿ ਭਾਰਤ ਦੇ ਲਈ ਮਾਣ ਦਾ ਵਿਸ਼ਾ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਭਾਰਤ ਟੈਕਸ ਹੁਣ ਇੱਕ ਮੈਗਾ ਗਲੋਬਲ ਟੈਕਸਟਾਈਲ ਈਵੈਂਟ ਬਣ ਗਿਆ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਵਾਰ ਵੈਲਿਊ ਚੇਨ ਦੇ ਸਪੈਕਟ੍ਰਮ ਨਾਲ ਸਬੰਧਿਤ ਸਾਰੇ ਬਾਰ੍ਹਾਂ ਭਾਈਚਾਰੇ ਇਸ ਵਾਰ ਸਮਾਗਮ ਦਾ ਹਿੱਸਾ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਅਕਸੈੱਸਰੀਜ਼, ਗਾਰਮੈਂਟਸ, ਮਸ਼ੀਨਰੀ, ਕੈਮੀਕਲਜ਼ ਅਤੇ ਰੰਗਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਸਨ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਟੈਕਸ ਦੁਨੀਆ ਭਰ ਦੇ ਨੀਤੀ ਨਿਰਮਾਤਾਵਾਂ, ਸੀਈਓ ਅਤੇ ਉਦਯੋਗ ਦੇ ਨੇਤਾਵਾਂ ਲਈ ਸ਼ਮੂਲੀਅਤ, ਸਹਿਯੋਗ ਅਤੇ ਸਾਂਝੇਦਾਰੀ ਦਾ ਇੱਕ ਮਜ਼ਬੂਤ ਮੰਚ ਬਣ ਰਿਹਾ ਹੈ। ਉਨ੍ਹਾਂ ਨੇ ਇਸ ਸਮਾਗਮ ਦੇ ਆਯੋਜਨ ਵਿੱਚ ਸ਼ਾਮਲ ਸਾਰੇ ਹਿਤਧਾਰਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ 16 ਫਰਵਰੀ ਨੂੰ ਦਿੱਲੀ ਵਿੱਚ ਭਾਰਤ ਟੇਕਸ 2025 ਵਿੱਚ ਹਿੱਸਾ ਲੈਣਗੇ

February 15th, 01:56 pm

ਕੱਚੇ ਮਾਲ ਤੋਂ ਲੈ ਕੇ ਤਿਆਰ ਉਤਪਾਦਾਂ ਤੱਕ ਟੈਕਸਟਾਈਲਸ ਦੀ ਸੰਪੂਰਨ ਵੈਲਿਊ ਚੇਨ ਨੂੰ ਇੱਕ ਹੀ ਪਲੈਟਫਾਰਮ ‘ਤੇ ਲਿਆਉਣ ਵਾਲਾ ਇੱਕ ਵਿਲੱਖਣ ਈਵੈਂਟ