ਪ੍ਰਧਾਨ ਮੰਤਰੀ ਨੇ ਨਰਾਤਿਆਂ ਦੇ ਮੌਕੇ ’ਤੇ ਪੰਡਿਤ ਜਸਰਾਜ ਜੀ ਦਾ ਭਜਨ ਸਾਂਝਾ ਕੀਤਾ

September 22nd, 09:32 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਰਾਤਿਆਂ ਦੇ ਮੌਕੇ ’ਤੇ ਪੰਡਿਤ ਜਸਰਾਜ ਜੀ ਦਾ ਭਜਨ ਸਾਂਝਾ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਨਰਾਤੇ ਭਗਤੀ ਦਾ ਤਿਉਹਾਰ ਹੈ ਅਤੇ ਕਈ ਲੋਕਾਂ ਨੇ ਇਸ ਭਗਤੀ ਨੂੰ ਸੰਗੀਤ ਦੇ ਮਾਧਿਅਮ ਨਾਲ ਪ੍ਰਗਟ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ, “ਜੇਕਰ ਤੁਸੀਂ ਕੋਈ ਭਜਨ ਗਾਇਆ ਹੈ ਜਾਂ ਤੁਹਾਡਾ ਕੋਈ ਪਸੰਦੀਦਾ ਭਜਨ ਹੈ ਤਾਂ ਕਿਰਪਾ ਉਸ ਨੂੰ ਮੇਰੇ ਨਾਲ ਸਾਂਝਾ ਕਰੋ। ਮੈਂ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਵਿੱਚੋਂ ਕੁਝ ਚੋਣਵੇਂ ਭਜਨਾਂ ਨੂੰ ਸਾਂਝਾ ਕਰਾਂਗਾ!”