ਪ੍ਰਧਾਨ ਮੰਤਰੀ ਨੇ ਹੂਲ ਦਿਵਸ 'ਤੇ ਕਬਾਇਲੀ ਨਾਇਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ

June 30th, 02:28 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹੂਲ ਦਿਵਸ ਦੇ ਪਾਵਨ ਅਵਸਰ ‘ਤੇ ਭਾਰਤ ਦੇ ਕਬਾਇਲੀ ਭਾਈਚਾਰਿਆਂ ਦੇ ਅਜਿੱਤ ਸਾਹਸ ਅਤੇ ਅਸਾਧਾਰਨ ਬਹਾਦਰੀ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ। ਇਤਿਹਾਸਕ ਸੰਥਾਲ ਵਿਦਰੋਹ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਤਿਕਾਰਯੋਗ ਸੁਤੰਤਰਤਾ ਸੈਨਾਨੀਆਂ- ਸਿਦੋ-ਕਾਨਹੂ, ਚੰਦ-ਭੈਰਵ ਅਤੇ ਫੁਲੋ-ਝਾਨੋ ਦੇ ਨਾਲ-ਨਾਲ ਅਣਗਿਣਤ ਹੋਰ ਬਹਾਦਰ ਕਬਾਇਲੀ ਸ਼ਹੀਦਾਂ ਦੀ ਸਥਾਈ ਵਿਰਾਸਤ ਨੂੰ ਸਨਮਾਨ ਕੀਤਾ, ਜਿਨ੍ਹਾਂ ਨੇ ਬਸਤੀਵਾਦੀ ਜ਼ੁਲਮ ਦੇ ਵਿਰੁੱਧ ਆਪਣੀਆਂ ਜਾਨਾਂ ਵਾਰ ਦਿੱਤੀਆਂ।