ਭਗਵਾਨ ਬੁੱਧ ਨਾਲ ਸਬੰਧਤ ਪਵਿੱਤਰ ਪਿਪਰਾਹਵਾ ਅਵਸ਼ੇਸ਼ਾਂ ਦੀ ਸ਼ਾਨਦਾਰ ਅੰਤਰਰਾਸ਼ਟਰੀ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 03rd, 12:00 pm
ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ, ਗਜੇਂਦਰ ਸਿੰਘ ਸ਼ੇਖਾਵਤ ਜੀ, ਕਿਰਨ ਰਿਜਿਜੂ ਜੀ, ਰਾਮਦਾਸ ਅਠਾਵਲੇ ਜੀ, ਰਾਓ ਇੰਦਰਜੀਤ ਜੀ, ਦਿੱਲੀ ਦੇ ਮੁੱਖ ਮੰਤਰੀ ਦਾ ਪ੍ਰੋਗਰਾਮ ਸੀ, ਉਨ੍ਹਾਂ ਨੂੰ ਨਿਕਲਣਾ ਪਿਆ ਅਤੇ ਸਾਰੇ ਮੰਤਰੀ ਸਾਥੀ ਦਿੱਲੀ ਦੇ, ਦਿੱਲੀ ਦੇ ਲੈਫਟੀਨੈਂਟ ਗਵਰਨਰ ਸਕਸੈਨਾ ਜੀ, ਕੂਟਨੀਤਕ ਭਾਈਚਾਰੇ ਦੇ ਸਾਰੇ ਮਾਣਯੋਗ ਮੈਂਬਰ, ਬੋਧੀ ਵਿਦਵਾਨ, ਧੰਮ ਦੇ ਪੈਰੋਕਾਰ, ਦੇਵੀਓ ਅਤੇ ਸੱਜਣੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਭਗਵਾਨ ਬੁੱਧ ਨਾਲ ਸਬੰਧਿਤ ਪਵਿੱਤਰ ਪਿਪਰਾਹਵਾ ਅਵਸ਼ੇਸ਼ਾਂ ਦੀ ਸ਼ਾਨਦਾਰ ਅੰਤਰ-ਰਾਸ਼ਟਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ
January 03rd, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਰਾਏ ਪਿਥੌਰਾ ਕਲਚਰਲ ਕੰਪਲੈਕਸ ਵਿੱਚ ਭਗਵਾਨ ਬੁੱਧ ਨਾਲ ਸਬੰਧਿਤ ਪਿਪਰਾਹਵਾ ਦੇ ਪਵਿੱਤਰ ਅਵਸ਼ੇਸ਼ਾਂ ਦੀ ਸ਼ਾਨਦਾਰ ਅੰਤਰ-ਰਾਸ਼ਟਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ, ਜਿਸਦਾ ਸਿਰਲੇਖ ਹੈ, “ਦਿ ਲਾਈਟ ਐਂਡ ਦਿ ਲੋਟਸ: ਰੈਲਿਕਸ ਆਫ਼ ਦਿ ਅਵੇਕਨਡ ਵਨ।” ਇਸ ਮੌਕੇ ’ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 125 ਸਾਲਾਂ ਦੀ ਉਡੀਕ ਤੋਂ ਬਾਅਦ ਭਾਰਤ ਦੀ ਧਰੋਹਰ ਵਾਪਸ ਪਰਤ ਆਈ ਹੈ, ਭਾਰਤ ਦੀ ਵਿਰਾਸਤ ਵਾਪਸ ਆ ਗਈ ਹੈ। ਉਨ੍ਹਾਂ ਨੇ ਇਹ ਵੀ ਉਜਾਗਰ ਕੀਤਾ ਕਿ ਅੱਜ ਤੋਂ ਭਾਰਤ ਦੇ ਲੋਕ ਭਗਵਾਨ ਬੁੱਧ ਦੇ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਦੇਖ ਸਕਣਗੇ ਅਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰ ਸਕਣਗੇ। ਸ਼੍ਰੀ ਮੋਦੀ ਨੇ ਇਸ ਸ਼ੁਭ ਮੌਕੇ 'ਤੇ ਮੌਜੂਦ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਬੋਧੀ ਰਵਾਇਤ ਨਾਲ ਜੁੜੇ ਸੰਤ ਅਤੇ ਧਾਰਮਿਕ ਆਚਾਰਿਆ ਵੀ ਮੌਜੂਦ ਹਨ। ਉਨ੍ਹਾਂ ਨੇ ਉਨ੍ਹਾਂ ਦੇ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਇਸ ਸਮਾਗਮ ਨੂੰ ਨਵੀਂ ਊਰਜਾ ਦੇ ਰਹੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਉਜਾਗਰ ਕੀਤਾ ਕਿ 2026 ਦੀ ਸ਼ੁਰੂਆਤ ਵਿੱਚ ਇਹ ਸ਼ੁਭ ਜਸ਼ਨ ਬੇਹੱਦ ਪ੍ਰੇਰਨਾਦਾਇਕ ਹੈ। ਉਨ੍ਹਾਂ ਨੇ ਇੱਛਾ ਪ੍ਰਗਟ ਕੀਤੀ ਕਿ ਭਗਵਾਨ ਬੁੱਧ ਦੇ ਅਸ਼ੀਰਵਾਦ ਨਾਲ ਸਾਲ 2026 ਦੁਨੀਆ ਲਈ ਸ਼ਾਂਤੀ, ਖ਼ੁਸ਼ਹਾਲੀ ਅਤੇ ਸਦਭਾਵਨਾ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇ।ਪੀਐੱਮ ਨੇ ਪ੍ਰਗਤੀ ਦੀ 50ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ
December 31st, 08:11 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਗਤੀ ਦੀ 50ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪ੍ਰਗਤੀ ਸਰਗਰਮ ਸ਼ਾਸਨ ਅਤੇ ਸਮੇਂ ’ਤੇ ਲਾਗੂਕਰਨ ਲਈ ਆਈਸੀਟੀ-ਸਮਰੱਥ ਮਲਟੀ-ਮਾਡਲ ਪਲੇਟਫ਼ਾਰਮ ਹੈ। ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਹਿਯੋਗੀ, ਨਤੀਜਾ-ਮੁਖੀ ਸ਼ਾਸਨ ਦੀ ਇੱਕ ਦਹਾਕੇ ਲੰਬੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਇਹ ਮੀਲ ਦਾ ਪੱਥਰ ਦਰਸਾਉਂਦਾ ਹੈ ਕਿ ਕਿਵੇਂ ਤਕਨਾਲੋਜੀ-ਸਮਰੱਥ ਲੀਡਰਸ਼ਿਪ, ਅਸਲ-ਸਮੇਂ ਦੀ ਨਿਗਰਾਨੀ ਅਤੇ ਕੇਂਦਰ-ਰਾਜ ਦੇ ਲਗਾਤਾਰ ਸਹਿਯੋਗ ਨੇ ਰਾਸ਼ਟਰੀ ਤਰਜੀਹਾਂ ਨੂੰ ਜ਼ਮੀਨੀ ਪੱਧਰ 'ਤੇ ਮਾਪਣਯੋਗ ਨਤੀਜਿਆਂ ਵਿੱਚ ਬਦਲਿਆ ਹੈ।'ਵਿਕਸਿਤ ਭਾਰਤ' ਦਾ ਸੰਕਲਪ ਜ਼ਰੂਰ ਪੂਰਾ ਹੋਵੇਗਾ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
December 28th, 11:30 am
ਸਾਲ ਦੇ ਆਖਰੀ ਮਨ ਕੀ ਬਾਤ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2025 ਵਿੱਚ, ਭਾਰਤ ਨੇ ਰਾਸ਼ਟਰੀ ਸੁਰੱਖਿਆ, ਖੇਡਾਂ, ਵਿਗਿਆਨ ਪ੍ਰਯੋਗਸ਼ਾਲਾਵਾਂ ਅਤੇ ਗਲੋਬਲ ਪਲੈਟਫਾਰਮਾਂ ਵਿੱਚ ਆਪਣੀ ਪਛਾਣ ਬਣਾਈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਦੇਸ਼ 2026 ਵਿੱਚ ਨਵੇਂ ਸੰਕਲਪਾਂ ਨਾਲ ਅੱਗੇ ਵਧਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲੌਗ, ਕੁਇਜ਼ ਮੁਕਾਬਲਾ, ਸਮਾਰਟ ਇੰਡੀਆ ਹੈਕਾਥੌਨ 2025 ਅਤੇ ਫਿੱਟ ਇੰਡੀਆ ਮੂਵਮੈਂਟ ਵਰਗੀਆਂ ਯੁਵਾ-ਕੇਂਦ੍ਰਿਤ ਪਹਿਲਕਦਮੀਆਂ ਨੂੰ ਵੀ ਉਜਾਗਰ ਕੀਤਾ।ਪ੍ਰਧਾਨ ਮੰਤਰੀ 6 ਜੂਨ ਨੂੰ ਜੰਮੂ ਅਤੇ ਕਸ਼ਮੀਰ ਦਾ ਦੌਰਾ ਕਰਨਗੇ
June 04th, 12:37 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਜੂਨ ਨੂੰ ਜੰਮੂ ਅਤੇ ਕਸ਼ਮੀਰ ਦਾ ਦੌਰਾ ਕਰਨਗੇ। ਜੰਮੂ ਅਤੇ ਕਸ਼ਮੀਰ ਵਿੱਚ ਰੇਲ ਇਨਫ੍ਰਾਸਟ੍ਰਕਚਰ ਅਤੇ ਸੰਪਰਕ ਨੂੰ ਹੁਲਾਰਾ ਦੇਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ 6 ਜੂਨ ਨੂੰ ਸਵੇਰੇ ਲਗਭਗ 11 ਵਜੇ ਚਨਾਬ ਬ੍ਰਿਜ ਦਾ ਉਦਘਾਟਨ ਕਰਨਗੇ ਅਤੇ ਬ੍ਰਿਜ ਡੈੱਕ (bridge deck) ਦਾ ਦੌਰਾ ਕਰਨਗੇ। ਇਸ ਦੇ ਬਾਅਦ, ਉਹ ਅੰਜੀ ਬ੍ਰਿਜ ਦਾ ਦੌਰਾ ਕਰਨਗੇ ਅਤੇ ਉਸ ਦਾ ਉਦਘਾਟਨ ਕਰਨਗੇ। ਉਹ ਦੁਪਹਿਰ ਲਗਭਗ 12 ਵਜੇ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਦੇ ਬਾਅਦ, ਉਹ ਕਟੜਾ ਵਿੱਚ 46,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।ਜੰਮੂ-ਕਸ਼ਮੀਰ ਵਿੱਚ ਸੋਨਮਰਗ ਸੁਰੰਗ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ
January 13th, 12:30 pm
ਮੈਂ ਸਭ ਤੋਂ ਪਹਿਲਾਂ ਤਾਂ ਦੇਸ਼ ਦੀ ਤਰੱਕੀ ਦੇ ਲਈ, ਜੰਮੂ ਕਸ਼ਮੀਰ ਦੀ ਤਰੱਕੀ ਦੇ ਲਈ ਜਿਨ੍ਹਾਂ ਸ਼੍ਰਮਿਕ ਭਰਾਵਾਂ ਨੇ ਕਠਿਨ ਤੋਂ ਕਠਿਨ ਸਥਿਤੀਆਂ ਵਿੱਚ ਕੰਮ ਕੀਤਾ, ਜੀਵਨ ਨੂੰ ਵੀ ਸੰਕਟ ਵਿੱਚ ਪਾ ਕੇ ਕੰਮ ਕੀਤਾ। ਸੱਤ ਸਾਡੇ ਸ਼੍ਰਮਿਕ ਸਾਥੀਆਂ ਨੇ ਆਪਣੀ ਜਾਨ ਗਵਾਈ, ਲੇਕਿਨ ਅਸੀਂ ਆਪਣੇ ਸੰਕਲਪ ਤੋਂ ਡਿਗੇ ਨਹੀਂ, ਮੇਰੇ ਸ਼੍ਰਮਿਕ ਸਾਥੀ ਡਿਗੇ ਨਹੀਂ, ਕਿਸੇ ਨੇ ਘਰ ਵਾਪਸ ਜਾਣ ਨੂੰ ਕਿਹਾ ਨਹੀਂ, ਇਨ੍ਹਾਂ ਮੇਰੇ ਸ਼੍ਰਮਿਕ ਸਾਥੀਆਂ ਨੇ ਹਰ ਚੁਣੌਤੀਆਂ ਨੂੰ ਪਾਰ ਕਰਦੇ ਹੋਏ, ਇਸ ਕਾਰਜ ਨੂੰ ਪੂਰਾ ਕੀਤਾ ਹੈ। ਅਤੇ ਜਿਨ੍ਹਾਂ ਸੱਤ ਸਾਥੀਆਂ ਨੂੰ ਅਸੀਂ ਖੋਇਆ ਹੈ, ਮੈਂ ਅੱਜ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਯਾਦ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ਵਿੱਚ ਸੋਨਮਰਗ ਸੁਰੰਗ ਦਾ ਉਦਘਾਟਨ ਕੀਤਾ
January 13th, 12:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੰਮੂ-ਕਸ਼ਮੀਰ ਵਿੱਚ ਸੋਨਮਰਗ ਸੁਰੰਗ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਉਨ੍ਹਾਂ ਮਜ਼ਦੂਰਾਂ ਦਾ ਆਭਾਰ ਵਿਅਕਤ ਕੀਤਾ, ਜਿਨ੍ਹਾਂ ਨੇ ਜੰਮੂ-ਕਸ਼ਮੀਰ ਅਤੇ ਭਾਰਤ ਦੇ ਵਿਕਾਸ ਲਈ ਸਖ਼ਤ ਮਿਹਨਤ ਕੀਤੀ ਹੈ ਅਤੇ ਆਪਣੀ ਜਾਨ ਵੀ ਦਾਅ ‘ਤੇ ਲਗਾਈ ਹੈ। ਸ਼੍ਰੀ ਮੋਦੀ ਨੇ ਕਿਹਾ, “ਚੁਣੌਤੀਆਂ ਦੇ ਬਾਵਜੂਦ, ਸਾਡਾ ਸੰਕਲਪ ਡਗਮਗਾਇਆ ਨਹੀਂ।” ਉਨ੍ਹਾਂ ਨੇ ਮਜ਼ਦੂਰਾਂ ਦੇ ਦ੍ਰਿੜ੍ਹ ਸੰਕਲਪ ਅਤੇ ਪ੍ਰਤੀਬੱਧਤਾ ਅਤੇ ਕੰਮ ਪੂਰਾ ਕਰਨ ਲਈ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ 7 ਮਜ਼ਦੂਰਾਂ ਦੀ ਮੌਤ ‘ਤੇ ਵੀ ਸੋਗ ਵਿਅਕਤ ਕੀਤਾ।ਪ੍ਰਧਾਨ ਮੰਤਰੀ 6 ਜਨਵਰੀ ਨੂੰ ਵਿਭਿੰਨ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
January 05th, 06:28 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਜਨਵਰੀ ਨੂੰ ਦੁਪਹਿਰ 12:30 ਵਜੇ ਵੀਡੀਓ ਕਾਨਫਰੰਸਿਗ ਰਾਹੀਂ ਵਿਭਿੰਨ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।ਮਨ ਕੀ ਬਾਤ ਦੀ 102ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (18.06.2023)
June 18th, 11:30 am
ਸਾਥੀਓ, ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਦੇ ਤੌਰ ’ਤੇ ਮੈਂ ਇਹ ਚੰਗਾ ਕੰਮ ਕੀਤਾ, ਉਹ ਵੱਡਾ ਕੰਮ ਕੀਤਾ। ‘ਮਨ ਕੀ ਬਾਤ’ ਦੇ ਕਿੰਨੇ ਹੀ ਸਰੋਤੇ ਆਪਣੀਆਂ ਚਿੱਠੀਆਂ ਵਿੱਚ ਬਹੁਤ ਸਾਰੀ ਸ਼ਲਾਘਾ ਕਰਦੇ ਹਨ। ਕੋਈ ਕਹਿੰਦਾ ਹੈ ਇਹ ਕੀਤਾ, ਕੋਈ ਕਹਿੰਦਾ ਹੈ ਉਹ ਕੀਤਾ, ਇਹ ਚੰਗਾ ਕੀਤਾ, ਇਹ ਜ਼ਿਆਦਾ ਚੰਗਾ ਕੀਤਾ, ਇਹ ਵਧੀਆ ਕੀਤਾ, ਲੇਕਿਨ ਮੈਂ ਜਦੋਂ ਭਾਰਤ ਦੇ ਆਮ ਲੋਕਾਂ ਦੇ ਯਤਨ, ਉਨ੍ਹਾਂ ਦੀ ਮਿਹਨਤ, ਉਨ੍ਹਾਂ ਦੀ ਇੱਛਾ ਸ਼ਕਤੀ ਨੂੰ ਦੇਖਦਾ ਹਾਂ ਤਾਂ ਖੁਦ ਆਪਣੇ ਆਪ ਗਦ-ਗਦ ਹੋ ਜਾਂਦਾ ਹਾਂ। ਵੱਡੇ ਤੋਂ ਵੱਡਾ ਲਕਸ਼ ਹੋਵੇ, ਮੁਸ਼ਕਿਲ ਤੋਂ ਮੁਸ਼ਕਿਲ ਚੁਣੌਤੀ ਹੋਵੇ, ਭਾਰਤ ਦੇ ਲੋਕਾਂ ਦਾ ਸਮੂਹਿਕ ਬਲ, ਸਮੂਹਿਕ ਸ਼ਕਤੀ ਹਰ ਚੁਣੌਤੀ ਨੂੰ ਹੱਲ ਕਰ ਲੈਂਦੀ ਹੈ। ਅਜੇ ਅਸੀਂ ਦੋ-ਤਿੰਨ ਦਿਨ ਪਹਿਲਾਂ ਦੇਖਿਆ ਕਿ ਦੇਸ਼ ਦੇ ਪੱਛਮੀ ਸਿਰੇ ’ਤੇ ਕਿੰਨਾ ਵੱਡਾ ਸਾਇਕਲੋਨ ਆਇਆ। ਤੇਜ਼ ਚਲਣ ਵਾਲੀਆਂ ਹਵਾਵਾਂ, ਤੇਜ਼ ਬਾਰਿਸ਼ ਸਾਇਕਲੋਨ ‘ਬਿਪਰਜੌਯ’ (Cyclone Biparjoy) ਨੇ ਕੱਛ ਵਿੱਚ ਕਿੰਨਾ ਕੁਝ ਤਹਿਸ-ਨਹਿਸ ਕਰ ਦਿੱਤਾ। ਲੇਕਿਨ ਕੱਛ ਦੇ ਲੋਕਾਂ ਨੇ ਜਿਸ ਹਿੰਮਤ ਤੇ ਤਿਆਰੀ ਨਾਲ ਇੰਨੇ ਖਤਰਨਾਕ ਸਾਇਕਲੋਨ ਦਾ ਮੁਕਾਬਲਾ ਕੀਤਾ, ਉਹ ਵੀ ਓਨਾ ਹੀ ਅਨੋਖਾ ਹੈ। ਦੋ ਦਿਨਾਂ ਬਾਅਦ ਹੀ ਕੱਛ ਦੇ ਲੋਕ ਆਪਣਾ ਨਵਾਂ ਸਾਲ ਯਾਨੀ ਆਸ਼ਾੜੀ ਬੀਜ ਮਨਾਉਣ ਵਾਲੇ ਹਨ। ਇਹ ਵੀ ਸੰਯੋਗ ਦੀ ਗੱਲ ਹੈ ਕਿ ਆਸ਼ਾੜੀ ਬੀਜ ਕੱਛ ਵਿੱਚ ਵਰਖਾ ਦੀ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੈਂ ਇੰਨੇ ਸਾਲ ਕੱਛ ਆਉਂਦਾ-ਜਾਂਦਾ ਰਿਹਾ ਹਾਂ। ਉੱਥੋਂ ਦੇ ਲੋਕਾਂ ਦੀ ਸੇਵਾ ਕਰਨ ਦਾ ਮੈਨੂੰ ਸੁਭਾਗ ਵੀ ਮਿਲਿਆ ਹੈ, ਇਸ ਲਈ ਕੱਛ ਦੇ ਲੋਕਾਂ ਦਾ ਹੌਸਲਾ ਅਤੇ ਉਨ੍ਹਾਂ ਦੇ ਪੱਕੇ ਨਿਸ਼ਚੇ ਬਾਰੇ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਦੋ ਦਹਾਕੇ ਪਹਿਲਾਂ ਦੇ ਵਿਨਾਸ਼ਕਾਰੀ ਭੁਚਾਲ ਤੋਂ ਬਾਅਦ ਇਸ ਕੱਛ ਦੇ ਬਾਰੇ ਕਿਹਾ ਜਾਂਦਾ ਸੀ, ਉਹ ਹੁਣ ਕਦੇ ਉੱਠ ਨਹੀਂ ਪਾਏਗਾ, ਅੱਜ ਉਹੀ ਜ਼ਿਲ੍ਹਾ ਦੇਸ਼ ਦੇ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਜ਼ਿਲ੍ਹਿਆਂ ’ਚੋਂ ਇੱਕ ਹੈ। ਮੈਨੂੰ ਵਿਸ਼ਵਾਸ ਹੈ ਸਾਇਕਲੋਨ ‘ਬਿਪਰਜੌਯ’ ਨੇ ਜੋ ਤਬਾਹੀ ਮਚਾਈ ਹੈ, ਉਸ ਤੋਂ ਵੀ ਕੱਛ ਦੇ ਲੋਕ ਬਹੁਤ ਤੇਜ਼ੀ ਨਾਲ ਉੱਭਰ ਜਾਣਗੇ।Dr. Mohammad Ashraf Ghani, President of Afghanistan calls PM to condole Uri terror attack
September 20th, 04:37 pm
President Ashraf Ghani of Afghanistan spoke on telephone today with Prime Minister Shri Narendra Modi to condole the terror attack in Uri, Jammu & Kashmir. President Ghani strongly condemned the cross-border terror attack and conveyed Afghanistan’s solidarity and support with India against all actions to eliminate the threat of terrorism.PM strongly condemns terror attack in Uri
September 18th, 02:15 pm
Prime Minister Narendra Modi strongly condemned the terror attack in Uri, Jammu and Kashmir. The PM said, We strongly condemn the cowardly terror attack in Uri. : assure the nation that those behind this despicable attack will not go unpunished.