ਦਿੱਲੀ-ਦੇਹਰਾਦੂਨ ਆਰਥਿਕ ਗਲਿਆਰੇ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
April 14th, 01:25 pm
ਉੱਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਜੀ, ਇੱਥੋਂ ਦੇ ਹਰਮਨ-ਪਿਆਰੇ ਅਤੇ ਮਿਹਨਤੀ ਨੌਜਵਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਨਿਤਿਨ ਗਡਕਰੀ ਜੀ, ਅਜੈ ਟਮਟਾ ਜੀ, ਤਕਨਾਲੋਜੀ ਰਾਹੀਂ ਜੁੜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਗਵਰਨਰ ਆਨੰਦੀ ਬੇਨ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਜੀ, ਮੰਚ 'ਤੇ ਹਾਜ਼ਰ ਸੂਬਾ ਭਾਜਪਾ ਪ੍ਰਧਾਨ ਮਹਿੰਦਰ ਭੱਟ ਜੀ, ਸਾਬਕਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਜੀ, ਸਾਬਕਾ ਮੁੱਖ ਮੰਤਰੀ ਭਾਈ ਰਮੇਸ਼ ਪੋਖਰਿਯਾਲ, ਵਿਜੈ ਬਹੁਗੁਣਾ ਜੀ, ਤੀਰਥ ਸਿੰਘ ਰਾਵਤ ਜੀ, ਤ੍ਰਿਵੇਂਦਰ ਸਿੰਘ ਰਾਵਤ ਜੀ, ਉੱਤਰਾਖੰਡ ਸਰਕਾਰ ਦੇ ਸਾਰੇ ਮੰਤਰੀਗਣ, ਸੰਸਦ ਮੈਂਬਰ ਅਤੇ ਵਿਧਾਇਕਗਣ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ-ਦੇਹਰਾਦੂਨ ਆਰਥਿਕ ਗਲਿਆਰੇ ਦਾ ਉਦਘਾਟਨ ਕੀਤਾ
April 14th, 01:20 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ-ਦੇਹਰਾਦੂਨ ਆਰਥਿਕ ਗਲਿਆਰੇ ਦਾ ਉਦਘਾਟਨ ਕੀਤਾ, ਜੋ ਉੱਤਰਾਖੰਡ ਅਤੇ ਇਸ ਵਿਸ਼ਾਲ ਖੇਤਰ ਦੇ ਵਿਕਾਸ ਵਿੱਚ ਇਤਿਹਾਸਕ ਪਲ ਹੈ। ਪ੍ਰਧਾਨ ਮੰਤਰੀ ਨੇ ਦੇਹਰਾਦੂਨ ਵਿੱਚ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਵਿਸਾਖੀ, ਬੋਹਾਗ ਬੀਹੂ ਅਤੇ ਪੁਥੰਡੂ ਦੇ ਮੌਕੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਉਦਘਾਟਨ ਪੂਰੇ ਭਾਰਤ ਵਿੱਚ ਜਸ਼ਨਾਂ ਦੇ ਦੌਰ ਵਿੱਚ ਹੋ ਰਿਹਾ ਹੈ।ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
February 22nd, 01:30 pm
ਉੱਤਰ ਪ੍ਰਦੇਸ਼ ਦੇ ਹਰਮਨ ਪਿਆਰੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਪੰਕਜ ਚੌਧਰੀ ਜੀ, ਜਯੰਤ ਚੌਧਰੀ ਜੀ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਜੀ, ਯੂਪੀ ਸਰਕਾਰ ਦੇ ਮੰਤਰੀ ਸਾਹਿਬਾਨ, ਸੰਸਦ ਵਿੱਚ ਮੇਰੇ ਸਾਥੀ, ਵਿਧਾਇਕ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਆਏ ਹੋਏ ਮੇਰੇ ਪਿਆਰੇ ਭਰਾਵੋ ਅਤੇ ਭੈਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਪਹਿਲੇ ਨਮੋ ਭਾਰਤ ਆਰਆਰਟੀਐਸ ਦਾ ਉਦਘਾਟਨ ਕੀਤਾ ਅਤੇ ਦਿੱਲੀ-ਮੇਰਠ ਨਮੋ ਭਾਰਤ ਕੋਰੀਡੋਰ ਰਾਸ਼ਟਰ ਨੂੰ ਸਮਰਪਿਤ ਕੀਤਾ
February 22nd, 01:12 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੇਰਠ ਵਿੱਚ ਨਮੋ ਭਾਰਤ ਰੈਪਿਡ ਰੇਲ ਅਤੇ ਮੇਰਠ ਮੈਟਰੋ ਮਾਰਗ ਦਾ ਉਦਘਾਟਨ ਕੀਤਾ ਅਤੇ ਇਸ ਪ੍ਰੋਜੈਕਟ ਨੂੰ ‘ਵਿਕਸਤ ਉੱਤਰ ਪ੍ਰਦੇਸ਼’ ਅਤੇ ‘ਵਿਕਸਤ ਭਾਰਤ’ ਲਈ ਨਵੀਂ ਊਰਜਾ ਦਾ ਸਰੋਤ ਦੱਸਿਆ। ਇਹ ਭਾਰਤ ਵਿੱਚ ਪਹਿਲੀ ਵਾਰ ਹੈ ਜਦੋਂ ਇੱਕ ਹੀ ਮੰਚ ਤੋਂ ਇੱਕ ਹੀ ਦਿਨ ਰੈਪਿਡ ਰੇਲ ਅਤੇ ਮੈਟਰੋ ਸੇਵਾ ਦੋਵਾਂ ਦੀ ਸ਼ੁਰੂਆਤ ਕੀਤੀ ਗਈ ਹੈ।ਪ੍ਰਧਾਨ ਮੰਤਰੀ ਨੇ ਐੱਨਐੱਚ-334ਬੀ 'ਤੇ 40.2 ਕਿਲੋਮੀਟਰ ਹਿੱਸੇ ਦੇ ਨਿਰਮਾਣ ਵਿੱਚ ਦੀਰਘਕਾਲ ਤੱਕ ਚਲਣ ਵਾਲੀ ਸਮੱਗਰੀ ਦੇ ਉਪਯੋਗ ਦੀ ਪ੍ਰਸ਼ੰਸਾ ਕੀਤੀ
June 14th, 10:57 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐੱਨਐੱਚ-334ਬੀ 'ਤੇ 40.2 ਕਿਲੋਮੀਟਰ ਹਿੱਸੇ ਦੇ ਨਿਰਮਾਣ ਵਿੱਚ ਪਲਾਸਟਿਕ ਵੇਸਟ ਅਤੇ ਫਲਾਈ ਐਸ਼ ਜਿਹੀ ਦੀਰਘਕਾਲ ਤੱਕ ਚਲਣ ਵਾਲੀ ਸਮੱਗਰੀ ਦੇ ਉਪਯੋਗ ਨੂੰ ਪ੍ਰਾਥਮਿਕਤਾ ਦੇਣ ਦੀ ਸ਼ਲਾਘਾ ਕੀਤੀ ਹੈ। ਇਹ ਲਾਗਤ ਪ੍ਰਭਾਵੀ ਅਤੇ ਵਾਤਾਵਰਣ ਅਨੁਕੂਲ ਦੋਨੋਂ ਹੈ। ਇਹ ਹਿੱਸਾ ਯੂਪੀ-ਹਰਿਆਣਾ ਸੀਮਾ ਦੇ ਨੇੜੇ ਬਾਗ਼ਪਤ ਤੋਂ ਸ਼ੁਰੂ ਹੁੰਦਾ ਹੈ ਅਤੇ ਰੋਹਨਾ, ਹਰਿਆਣਾ ਵਿਖੇ ਸਮਾਪਤ ਹੁੰਦਾ ਹੈ।ਪ੍ਰਧਾਨ ਮੰਤਰੀ 4 ਦਸੰਬਰ ਨੂੰ ਦੇਹਰਾਦੂਨ ਵਿੱਚ ਤਕਰੀਬਨ 18,000 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
December 01st, 12:06 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਦਸੰਬਰ, 2021 ਨੂੰ ਦੇਹਰਾਦੂਨ ਦਾ ਦੌਰਾ ਕਰਨਗੇ ਅਤੇ ਦੁਪਹਿਰ 1 ਵਜੇ ਤਕਰੀਬਨ 18,000 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਦੌਰੇ ਦਾ ਇੱਕ ਮਹੱਤਵਪੂਰਨ ਫੋਕਸ ਸੜਕ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵਾਲੇ ਪ੍ਰੋਜੈਕਟਾਂ 'ਤੇ ਹੋਵੇਗਾ, ਜਿਸ ਨਾਲ ਯਾਤਰਾ ਸੁਚਾਰੂ ਅਤੇ ਸੁਰੱਖਿਅਤ ਬਣੇਗੀ, ਅਤੇ ਖੇਤਰ ਵਿੱਚ ਟੂਰਿਜ਼ਮ ਵੀ ਵਧੇਗਾ। ਇਹ ਪ੍ਰਧਾਨ ਮੰਤਰੀ ਦੇ ਉਨ੍ਹਾਂ ਖੇਤਰਾਂ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਦੇ ਵਿਜ਼ਨ ਦੇ ਅਨੁਸਾਰ ਹੈ ਜੋ ਕਦੇ ਦੂਰ-ਦਰਾਜ ਸਮਝੇ ਜਾਂਦੇ ਸਨ।