ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

February 23rd, 06:11 pm

ਭੈਯਾ ਹਰੌ ਬੋਲੋ ਮਤੰਗੇਸ਼ਵਰ ਭਗਵਾਨ ਕੀ ਜੈ, ਬਾਗੇਸ਼ਵਰ ਧਾਮ ਕੀ ਜੈ, ਜੈ ਜਟਾਸ਼ੰਕਰ ਧਾਮ ਕੀ ਜੈ, ਅਪੁਨ ਓਂਰਣ ਖਾਂ ਮੋਰੀ ਤਰਫ ਸੇਂ ਦੋਈ ਹਾਂਥ, ਜੋਰ ਕੇ ਰਾਮ-ਰਾਮ ਜੂ। (भैया हरौ बोलो मतंगेश्वर भगवान की जै, बागेश्वर धाम की जै, जय जटाशंकर धाम की जै, अपुन ओंरण खाँ मोरी तरफ सें दोई हाँथ, जोर के राम-राम जू।) ਪ੍ਰੋਗਰਾਮ ਵਿੱਚ ਉਪਸਥਿਤ ਮੱਧ ਪ੍ਰਦੇਸ਼ ਦੇ ਗਵਰਨਰ ਸ਼੍ਰੀ ਮੰਗੂਭਾਈ ਪਟੇਲ, ਮੁੱਖ ਮੰਤਰੀ ਭਾਈ ਮੋਹਨ ਯਾਦਵ ਜੀ, ਜਗਤਗੁਰੂ ਪੂਜਯ ਰਾਮਭਦ੍ਰਾਚਾਰਿਆ ਜੀ, ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਸ਼੍ਰੀ ਧੀਰੇਂਦਰ ਸ਼ਾਸਤ੍ਰੀ ਜੀ, ਸਾਧਵੀ ਰਿਤੰਭਰਾ ਜੀ, ਸਵਾਮੀ ਚਿਦਾਨੰਦ ਸਰਸਵਤੀ ਜੀ, ਮਹੰਤ ਸ਼੍ਰੀ ਬਾਲਕ ਯੋਗੇਸ਼ਚਰਦਾਸ ਜੀ, ਇਸੇ ਖੇਤਰ ਦੇ ਸਾਂਸਦ ਵਿਸ਼ਣੁਦੇਵ ਸ਼ਰਮਾ ਜੀ, ਹੋਰ ਮਹਾਨੁਭਾਵ ਜੀ ਅਤੇ ਪਿਆਰੇ ਭਾਈਓ ਅਤੇ ਭੈਣੋਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦਾ ਨੀਂਹ ਪੱਥਰ ਰੱਖਿਆ

February 23rd, 04:25 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ ਦੇ ਛਤਰਪੁਰ ਜ਼ਿਲ੍ਹੇ ਦੇ ਗੜ੍ਹਾ ਪਿੰਡ ਵਿੱਚ ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਹ ਇੰਨ੍ਹੇ ਘੱਟ ਸਮੇਂ ਵਿੱਚ ਦੂਸਰੀ ਵਾਰ ਬੁੰਦੇਲਖੰਡ ਆਏ ਹਨ। ਉਨ੍ਹਾਂ ਨੇ ਕਿਹਾ ਕਿ ਅਧਿਆਤਿਕ ਕੇਂਦਰ ਬਾਗੇਸ਼ਵਰ ਧਾਮ ਜਲਦੀ ਹੀ ਹੈਲਥ ਸੈਂਟਰ ਵੀ ਬਣੇਗਾ। ਉਨ੍ਹਾਂ ਨੇ ਕਿਹਾ ਕਿ ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ 10 ਏਕੜ ਖੇਤਰ ਵਿੱਚ ਬਣਾਇਆ ਜਾਵੇਗਾ ਅਤੇ ਪਹਿਲੇ ਪੜਾਅ ਵਿੱਚ 100 ਬਿਸਤਰਿਆਂ ਦੀ ਸੁਵਿਧਾ ਤਿਆਰ ਹੋਵੇਗੀ। ਉਨ੍ਹਾਂ ਨੇ ਇਸ ਨੇਕ ਕੰਮ ਦੇ ਲਈ ਸ਼੍ਰੀ ਧੀਰੇਂਦਰ ਸ਼ਾਸਤਰੀ ਨੂੰ ਵਧਾਈ ਦਿੱਤੀ ਅਤੇ ਬੁੰਦੇਲਖੰਡ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ 23 ਤੋਂ 25 ਫਰਵਰੀ ਤੱਕ ਮੱਧ ਪ੍ਰਦੇਸ਼, ਬਿਹਾਰ ਅਤੇ ਅਸਾਮ ਦਾ ਦੌਰਾ ਕਰਨਗੇ

February 22nd, 02:05 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਤੋਂ 25 ਫਰਵਰੀ ਤੱਕ ਮੱਧ ਪ੍ਰਦੇਸ਼, ਬਿਹਾਰ ਅਤੇ ਅਸਾਮ ਦਾ ਦੌਰਾ ਕਰਨਗੇ। 23 ਫਰਵਰੀ ਨੂੰ ਉਹ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਜਾਣਗੇ ਅਤੇ ਦੁਪਹਿਰ ਕਰੀਬ 2 ਵਜੇ ਬਾਗੇਸ਼ਵਰ ਧਾਮ ਮੈਡੀਕਲ ਅਤੇ ਵਿਗਿਆਨ ਖੋਜ ਸੰਸਥਾਨ ਦਾ ਨੀਂਹ ਪੱਥਰ ਰੱਖਣਗੇ। 24 ਫਰਵਰੀ ਨੂੰ ਸਵੇਰੇ ਕਰੀਬ 10 ਵਜੇ ਪ੍ਰਧਾਨ ਮੰਤਰੀ ਭੋਪਾਲ ਵਿੱਚ ਗਲੋਬਲ ਇਨਵੈਸਟਰਸ ਸਮਿਟ 2025 ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਜਾਣਗੇ ਅਤੇ ਦੁਪਹਿਰ ਕਰੀਬ 2.15 ਵਜੇ ਪੀਐੱਮ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਜਾਰੀ ਕਰਨਗੇ ਅਤੇ ਬਿਹਾਰ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਤੋਂ ਬਾਅਦ ਉਹ ਗੁਵਾਹਾਟੀ ਜਾਣਗੇ ਅਤੇ ਸ਼ਾਮ ਕਰੀਬ 6 ਵਜੇ ਝੁਮੋਇਰ ਬਿੰਨਦਿਨੀ (ਮੈਗਾ ਝੁਮੋਇਰ) 2025 ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। 25 ਫਰਵਰੀ ਨੂੰ ਸਵੇਰੇ ਕਰੀਬ 10.45 ਵਜੇ ਪ੍ਰਧਾਨ ਮੰਤਰੀ ਗੁਵਾਹਾਟੀ ਵਿੱਚ ਐਡਵਾਂਟੇਜ ਅਸਾਮ 2.0 ਨਿਵੇਸ਼ ਅਤੇ ਇਨਫ੍ਰਾਸਟ੍ਰਕਚਰ ਸਮਿਟ 2025 ਦਾ ਉਦਘਾਟਨ ਕਰਨਗੇ।