The trust of 140 crore Indians is our greatest strength and responsibility: PM Modi at the NDA Leaders’ Conclave
June 10th, 06:33 pm
PM Modi addressed the NDA Leaders' Conclave in New Delhi, highlighting the government's commitment to fulfilling the aspirations of 140 crore Indians and accelerating India's journey towards a Viksit Bharat. Speaking at the NDA Conclave at Bharat Mandapam after becoming the longest continuously serving elected Prime Minister of India, he said, To have the opportunity to serve Maa Bharti for such a long time is possible only through God's blessings. For me, 'Janta Janardan' is God.PM Modi addresses NDA Leaders' Conclave, reaffirms commitment to Viksit Bharat
June 10th, 06:30 pm
PM Modi addressed the NDA Leaders' Conclave in New Delhi, highlighting the government's commitment to fulfilling the aspirations of 140 crore Indians and accelerating India's journey towards a Viksit Bharat. Speaking at the NDA Conclave at Bharat Mandapam after becoming the longest continuously serving elected Prime Minister of India, he said, To have the opportunity to serve Maa Bharti for such a long time is possible only through God's blessings. For me, 'Janta Janardan' is God.ਪ੍ਰਧਾਨ ਮੰਤਰੀ ਨੇ ਸੋਮਨਾਥ ਮੰਦਿਰ ਦਾ ਦੌਰਾ ਕੀਤਾ
May 11th, 12:28 pm
ਪ੍ਰਧਾਨ ਮੰਤਰੀ ਨੇ ਮੁੜ-ਨਿਰਮਿਤ ਸੋਮਨਾਥ ਮੰਦਿਰ ਦੇ ਉਦਘਾਟਨ ਦੀ 75ਵੀਂ ਵਰ੍ਹੇਗੰਢ ‘ਤੇ ਉੱਥੇ ਪਹੁੰਚ ਕੇ ਆਪਣੇ ਬ੍ਰਹਮ ਅਨੁਭਵ ਦਾ ਵਰਣਨ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਮੰਦਿਰ ਦੇ ਮਾਰਗ ‘ਤੇ ਭਗਵਾਨ ਸੋਮਨਾਥ ਦੇ ਭਗਤਾਂ ਦੀ ਅਸੀਮ ਊਰਜਾ ਅਤੇ ਉਤਸ਼ਾਹ ਨੂੰ ਦੇਖ ਕੇ ਉਹ ਪ੍ਰਭਾਵਿਤ ਅਤੇ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ ਕਿ ਅੱਜ ਉਹ ਉਸ ਪਲ ਨੂੰ ਮੁੜ ਤੋਂ ਜੀਅ ਰਹੇ ਹਨ ਜੋ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਜੀ ਨੇ ਮੁੜ-ਸੁਰਜੀਤ ਮੰਦਿਰ ਦੇ ਉਦਘਾਟਨ ਦੌਰਾਨ ਮਹਿਸੂਸ ਕੀਤਾ ਹੋਵੇਗਾ। ਉਨ੍ਹਾਂ ਕਿਹਾ ਕਿ ਸੋਮਨਾਥ ਅੰਮ੍ਰਿਤ ਮਹੋਤਸਵ ਦਾ ਭਗਤੀਪੂਰਨ ਵਾਤਾਵਰਣ ਚਾਰੇ ਪਾਸੇ ਇੱਕ ਅਦਭੁੱਤ ਊਰਜਾ ਦਾ ਸੰਚਾਰ ਕਰ ਰਿਹਾ ਹੈ।ਪ੍ਰਭਾਸ ਪਾਟਨ, ਗੁਜਰਾਤ ਵਿੱਚ ਸੋਮਨਾਥ ਅੰਮ੍ਰਿਤ ਮਹੋਤਸਵ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 11th, 10:20 am
ਅੱਜ ਪ੍ਰਭਾਸ ਪਾਟਨ ਦਾ ਪਵਿੱਤਰ ਖੇਤਰ ਇੱਕ ਅਦਭੁੱਤ ਪ੍ਰਭਾ ਨਾਲ ਭਰਿਆ ਹੋਇਆ ਹੈ। ਮਹਾਦੇਵ ਦਾ ਇਹ ਦਰਸ਼ਨ, ਇਹ ਸੁੰਦਰਤਾ, ਧਰਤੀ ਅਤੇ ਅਸਮਾਨ ਤੋਂ ਹੋਈ ਫੁੱਲਾਂ ਦੀ ਵਰਖਾ, ਭਗਵੇ ਝੰਡਿਆਂ ਦੀ ਇਹ ਆਭਾ, ਕਲਾ, ਸੰਗੀਤ ਅਤੇ ਨਾਚ ਦੀਆਂ ਅਦਭੁੱਤ ਪੇਸ਼ਕਾਰੀਆਂ, ਵੇਦਮੰਤਰਾਂ ਦਾ ਉਚਾਰਣ, ਗਰਭ ਗ੍ਰਹਿ ਵਿੱਚ ਹੋ ਰਿਹਾ ਸ਼ਿਵ ਪੰਚਾਕਸ਼ਰੀ ਦਾ ਅਖੰਡ ਪਾਠ ਅਤੇ ਇਸ ਸਭ ਦੇ ਨਾਲ-ਨਾਲ ਸਾਗਰ ਦੀਆਂ ਲਹਿਰਾਂ ਦਾ ਜੈਘੋਸ਼, ਅਜਿਹਾ ਲੱਗ ਰਿਹਾ ਹੈ ਜਿਵੇਂ ਇਹ ਸ੍ਰਿਸ਼ਟੀ ਇੱਕੋ ਵਾਰ ਬੋਲ ਰਹੀ ਹੈ — ਜੈ ਸੋਮਨਾਥ! ਜੈ-ਜੈ ਸੋਮਨਾਥ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਵਿੱਚ ਸੋਮਨਾਥ ਮੰਦਿਰ ਦੇ ਪੁਨਰ-ਨਿਰਮਾਣ ਦੇ 75 ਸਾਲ ਪੂਰੇ ਹੋਣ 'ਤੇ ਆਯੋਜਿਤ ਸੋਮਨਾਥ ਅੰਮ੍ਰਿਤ ਮਹੋਤਸਵ ਵਿੱਚ ਹਿੱਸਾ ਲਿਆ
May 11th, 10:15 am
ਸੋਮਨਾਥ ਮੰਦਿਰ ਕੰਪਲੈਕਸ ਵਿੱਚ ਇਸ ਦੀ ਪੁਨਰ ਸਥਾਪਨਾ ਦੀ 75ਵੀਂ ਵਰ੍ਹੇਗੰਢ ਮੌਕੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਸਮਾਗਮ ਨੂੰ ਸਿਰਫ਼ ਇੱਕ ਰਸਮੀ ਸਮਾਰੋਹ ਤੋਂ ਵੱਧ, ਸਗੋਂ ਭਾਰਤ ਦੀ ਸਦੀਵੀ ਚੇਤਨਾ ਅਤੇ ਸੱਭਿਅਤਾ ਦੀ ਦ੍ਰਿੜ੍ਹਤਾ ਦਾ ਐਲਾਨ ਦੱਸਿਆ। ਇਸ ਇਤਿਹਾਸਿਕ ਇਕੱਠ ਨੇ ਬ੍ਰਹਮ ਸ਼ਰਧਾ ਅਤੇ ਰਾਸ਼ਟਰੀ ਮਾਣ ਦਾ ਇੱਕ ਸ਼ਾਨਦਾਰ ਸੰਗਮ ਦੇਖਿਆ, ਜਿਸ ਵਿੱਚ ਵੈਦਿਕ ਮੰਤਰ, ਸੱਭਿਆਚਾਰਕ ਪ੍ਰਦਰਸ਼ਨ ਅਤੇ ਸਮੁੰਦਰੀ ਲਹਿਰਾਂ ਦੀ ਗਰਜ ਦੇ ਸੰਗਮ ਨਾਲ ਪਵਿੱਤਰ ਭਗਤੀ ਅਤੇ ਰਾਸ਼ਟਰੀ ਗੌਰਵ ਦਾ ਵਿਲੱਖਣ ਸੰਗਮ ਦੇਖਣ ਨੂੰ ਮਿਲਿਆ, ਜਿਸ ਨੇ ਪਵਿੱਤਰ ਸਥਾਨ ਦੀ ਮੁੜ-ਸੁਰਜੀਤੀ ਦਾ ਜਸ਼ਨ ਮਨਾਇਆ।ਉੱਤਰ ਪ੍ਰਦੇਸ਼ ਵਿੱਚ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
March 28th, 12:15 pm
ਉਦਘਾਟਨ ਹੋ ਗਿਆ? ਉਦਘਾਟਨ ਹੋ ਗਿਆ? ਨਹੀਂ, ਅਜੇ ਅੱਧਾ ਕੰਮ ਹੋਇਆ ਹੈ। ਮੈਂ ਸਿਰਫ਼ ਉਹ ਪਰਦਾ ਹਟਾਇਆ ਹੈ, ਪਰ ਮੈਂ ਅੱਜ ਚਾਹੁੰਦਾ ਹਾਂ ਕਿ ਇਸ ਏਅਰਪੋਰਟ ਦਾ ਉਦਘਾਟਨ ਇੱਥੇ ਜੋ ਵੀ ਮੌਜੂਦ ਹਨ, ਤੁਸੀਂ ਸਾਰੇ ਕਰੋ, ਅਤੇ ਇਸ ਲਈ ਤੁਸੀਂ ਆਪਣਾ ਮੋਬਾਈਲ ਫੋਨ ਕੱਢੋ, ਆਪਣੇ ਮੋਬਾਈਲ ਫੋਨ ਦੀ ਫਲੈਸ਼ ਲਾਈਟ ਜਗਾਓ ਅਤੇ ਤੁਸੀਂ ਇਸ ਦਾ ਉਦਘਾਟਨ ਕਰ ਰਹੇ ਹੋ। ਤੁਸੀਂ ਦੀਵਾ ਜਗਾ ਕੇ ਇੱਥੇ ਮੌਜੂਦ ਹਰ ਵਿਅਕਤੀ, ਅੱਜ ਇਸ ਏਅਰਪੋਰਟ ਦਾ ਉਦਘਾਟਨ ਕਰ ਰਿਹਾ ਹੈ। ਇਹ ਤੁਹਾਡੀ ਅਮਾਨਤ ਹੈ, ਇਹ ਤੁਹਾਡਾ ਭਵਿੱਖ ਹੈ, ਇਹ ਤੁਹਾਡੀ ਮਿਹਨਤ ਹੈ ਅਤੇ ਇਸ ਲਈ ਇਸ ਦਾ ਉਦਘਾਟਨ ਵੀ ਤੁਹਾਡੇ ਹੱਥਾਂ ਨਾਲ ਹੋ ਰਿਹਾ ਹੈ, ਤੁਸੀਂ ਭਾਰਤ ਮਾਤਾ ਦੀ ਜੈ ਬੋਲ ਕੇ, ਹੱਥ ਉੱਪਰ ਕਰਕੇ, ਫਲੈਸ਼ ਲਾਈਟ ਪੂਰੀ ਤਰ੍ਹਾਂ ਦਿਖਾਓ। ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ। ਬਹੁਤ-ਬਹੁਤ ਧੰਨਵਾਦ। ਹੁਣ ਉਦਘਾਟਨ ਹੋ ਗਿਆ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਗਭਗ 11,200 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਕਸਿਤ ਕੀਤੇ ਗਏ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ
March 28th, 12:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਜੇਵਰ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ। ਇਸ ਮੌਕੇ ਆਪਣੀ ਖ਼ੁਸ਼ੀ ਅਤੇ ਮਾਣ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੋਂ 'ਵਿਕਸਿਤ ਉੱਤਰ ਪ੍ਰਦੇਸ਼, ਵਿਕਸਿਤ ਭਾਰਤ ਅਭਿਆਨ' ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਸਭ ਤੋਂ ਵੱਡਾ ਰਾਜ ਹੁਣ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੀ ਸਭ ਤੋਂ ਵੱਧ ਗਿਣਤੀ ਵਾਲੇ ਰਾਜਾਂ ਵਿੱਚੋਂ ਇੱਕ ਬਣ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਦੋਹਰੀ ਖ਼ੁਸ਼ੀ ਹੈ, ਪਹਿਲੀ ਇਸ ਹਵਾਈ ਅੱਡੇ ਦੀ ਨੀਂਹ ਰੱਖਣ ਅਤੇ ਹੁਣ ਇਸ ਦਾ ਉਦਘਾਟਨ ਕਰਨ ’ਤੇ, ਅਤੇ ਦੂਜੀ ਇਸ ਸ਼ਾਨਦਾਰ ਹਵਾਈ ਅੱਡੇ ਦਾ ਨਾਮ ਉੱਤਰ ਪ੍ਰਦੇਸ਼ ਨਾਲ ਜੁੜਨ ’ਤੇ। ਸ਼੍ਰੀ ਮੋਦੀ ਨੇ ਕਿਹਾ, ਇਹ ਉਹੀ ਰਾਜ ਹੈ ਜਿਸ ਨੇ ਮੈਨੂੰ ਆਪਣਾ ਪ੍ਰਤੀਨਿਧੀ ਚੁਣਿਆ ਅਤੇ ਸੰਸਦ ਮੈਂਬਰ ਬਣਾਇਆ, ਅਤੇ ਹੁਣ ਇਸ ਦੀ ਪਛਾਣ ਇਸ ਸ਼ਾਨਦਾਰ ਹਵਾਈ ਅੱਡੇ ਨਾਲ ਜੁੜ ਗਈ ਹੈ।The greatest pride of my life is that I am a karyakarta of the Bharatiya Janata Party: PM Modi at BJP HQ
January 20th, 11:16 am
Prime Minister Narendra Modi today addressed party leaders and karyakartas during the felicitation ceremony of the newly elected BJP President, Nitin Nabin, at the party headquarters in New Delhi. Congratulating Nitin Nabin, the Prime Minister said, “The organisational election process reflects the BJP’s commitment to internal democracy, discipline and a karyakarta-centric culture. I congratulate karyakartas across the country for strengthening this democratic exercise.”PM Modi addresses BJP karyakartas at felicitation of New Party President
January 20th, 11:15 am
Prime Minister Narendra Modi today addressed party leaders and karyakartas during the felicitation ceremony of the newly elected BJP President, Nitin Nabin, at the party headquarters in New Delhi. Congratulating Nitin Nabin, the Prime Minister said, “The organisational election process reflects the BJP’s commitment to internal democracy, discipline and a karyakarta-centric culture. I congratulate karyakartas across the country for strengthening this democratic exercise.”ਲਖਨਊ ਵਿੱਚ ਰਾਸ਼ਟਰ ਪ੍ਰੇਰਨਾ ਸਥਲ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
December 25th, 06:16 pm
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਇੱਥੋਂ ਦੇ ਲੋਕ-ਪ੍ਰਸਿੱਧ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸੀਨੀਅਰ ਸਹਿਯੋਗੀ ਅਤੇ ਲਖਨਊ ਦੇ ਸਾਂਸਦ, ਰੱਖਿਆ ਮੰਤਰੀ ਰਾਜਨਾਥ ਸਿੰਘ ਜੀ, ਯੂਪੀ ਭਾਜਪਾ ਦੇ ਪ੍ਰਧਾਨ ਅਤੇ ਕੇਂਦਰ ਵਿੱਚ ਮੰਤਰੀ ਪ੍ਰੀਸ਼ਦ ਦੇ ਮੇਰੇ ਸਾਥੀ ਸ਼੍ਰੀਮਾਨ ਪੰਕਜ ਚੌਧਰੀ ਜੀ, ਸੂਬਾ ਸਰਕਾਰ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਬ੍ਰਜੇਸ਼ ਪਾਠਕ ਜੀ, ਮੌਜੂਦ ਹੋਰ ਮੰਤਰੀ, ਲੋਕਾਂ ਦੇ ਪ੍ਰਤੀਨਿਧੀ, ਦੇਵੀਓ ਅਤੇ ਸੱਜਣੋ,ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਰਾਸ਼ਟਰ ਪ੍ਰੇਰਨਾ ਸਥਲ ਦਾ ਉਦਘਾਟਨ ਕੀਤਾ
December 25th, 05:23 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਜੀਵਨ ਅਤੇ ਆਦਰਸ਼ਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਰਾਸ਼ਟਰ ਪ੍ਰੇਰਨਾ ਸਥਲ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਸ਼੍ਰੀ ਅਟਲ ਬਿਹਾਰੀ ਵਾਜਪਈ ਦੀ 101ਵੀਂ ਜਯੰਤੀ 'ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਲਖਨਊ ਦੀ ਧਰਤੀ ਇੱਕ ਨਵੀਂ ਪ੍ਰੇਰਨਾ ਦਾ ਗਵਾਹ ਬਣ ਰਹੀ ਹੈ। ਉਨ੍ਹਾਂ ਨੇ ਦੇਸ਼ ਅਤੇ ਪੂਰੀ ਦੁਨੀਆ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਵਿੱਚ ਲੱਖਾਂ ਈਸਾਈ ਪਰਿਵਾਰ ਵੀ ਅੱਜ ਇਸ ਤਿਉਹਾਰ ਨੂੰ ਮਨਾ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕ੍ਰਿਸਮਸ ਦਾ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਖ਼ੁਸ਼ੀਆਂ ਲਿਆਵੇ, ਇਹ ਸਾਡੀ ਸਭ ਦੀ ਇੱਛਾ ਹੈ।ਪ੍ਰਧਾਨ ਮੰਤਰੀ ਨੇ 'ਸਦੈਵ ਅਟਲ' ਵਿਖੇ ਸ਼੍ਰੀ ਅਟਲ ਬਿਹਾਰੀ ਵਾਜਪਈ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ
December 25th, 11:21 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਈ ਨੂੰ ਉਨ੍ਹਾਂ ਦੀ ਜਯੰਤੀ ਦੇ ਮੌਕੇ 'ਤੇ ਉਨ੍ਹਾਂ ਦੇ ਸਮਾਰਕ 'ਸਦੈਵ ਅਟਲ' ਵਿਖੇ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਅਟਲ ਜੀ ਦਾ ਜੀਵਨ ਲੋਕ-ਸੇਵਾ ਅਤੇ ਰਾਸ਼ਟਰ-ਸੇਵਾ ਲਈ ਸਮਰਪਿਤ ਸੀ ਅਤੇ ਉਹ ਹਮੇਸ਼ਾ ਦੇਸ਼-ਵਾਸੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ ।ਪ੍ਰਧਾਨ ਮੰਤਰੀ ਨੇ ਸਤਿਕਾਰਯੋਗ ਅਟਲ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ 'ਤੇ ਜ਼ੋਰ ਦਿੰਦੇ ਹੋਏ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ
December 25th, 08:58 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਤਿਕਾਰਯੋਗ ਅਟਲ ਜੀ ਦੀ ਜਨਮ ਵਰ੍ਹੇਗੰਢ ਦੇ ਮੌਕੇ 'ਤੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਅਟਲ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ 'ਤੇ ਜ਼ੋਰ ਦਿੱਤਾ।ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਈ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ
December 25th, 08:43 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਈ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਚੰਗੇ ਸ਼ਾਸਨ ਅਤੇ ਰਾਸ਼ਟਰ ਨਿਰਮਾਣ ਲਈ ਸਮਰਪਿਤ ਕੀਤਾ। ਉਨ੍ਹਾਂ ਕਿਹਾ, ਉਨ੍ਹਾਂ ਨੂੰ ਹਮੇਸ਼ਾ ਇੱਕ ਸ਼ਕਤੀਸ਼ਾਲੀ ਬੁਲਾਰੇ ਵਜੋਂ ਹੀ ਨਹੀਂ ਸਗੋਂ ਇੱਕ ਸ਼ਕਤੀਸ਼ਾਲੀ ਕਵੀ ਵਜੋਂ ਵੀ ਯਾਦ ਕੀਤਾ ਜਾਵੇਗਾ। ਉਨ੍ਹਾਂ ਦੀ ਸ਼ਖ਼ਸੀਅਤ, ਕੰਮ ਅਤੇ ਅਗਵਾਈ ਦੇਸ਼ ਦੇ ਸਰਬ-ਪੱਖੀ ਵਿਕਾਸ ਲਈ ਮਾਰਗ-ਦਰਸ਼ਕ ਬਣੇ ਰਹਿਣਗੇ।ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ 101ਵੀਂ ਜਯੰਤੀ ਦੇ ਮੌਕੇ 'ਤੇ ਪ੍ਰਧਾਨ ਮੰਤਰੀ 25 ਦਸੰਬਰ ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ
December 24th, 11:04 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਦਸੰਬਰ, 2025 ਨੂੰ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਈ ਦੀ 101ਵੀਂ ਜਯੰਤੀ ਦੇ ਮੌਕੇ ’ਤੇ ਉੱਤਰ ਪ੍ਰਦੇਸ਼ ਦੇ ਲਖਨਊ ਦਾ ਦੌਰਾ ਕਰਨਗੇ। ਦੁਪਹਿਰ ਲਗਭਗ 2:30 ਵਜੇ, ਪ੍ਰਧਾਨ ਮੰਤਰੀ ਰਾਸ਼ਟਰ ਪ੍ਰੇਰਨਾ ਸਥਲ ਦਾ ਉਦਘਾਟਨ ਕਰਨਗੇ ਅਤੇ ਇਸ ਮੌਕੇ 'ਤੇ ਇੱਕ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਨਗੇ।ਅਸਾਮ ਦੇ ਗੁਹਾਟੀ ਵਿੱਚ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
December 20th, 03:20 pm
ਮੈਂ ਆਪਣਾ ਭਾਸ਼ਣ ਸ਼ੁਰੂ ਕਰਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਹਾਂ, ਕਿ ਅੱਜ ਜਿੱਤ ਦਾ ਜੋ ਦਿਨ ਹੈ, ਇੱਕ ਤਰ੍ਹਾਂ ਨਾਲ ਵਿਕਾਸ ਦੇ ਜਸ਼ਨ ਦਾ ਦਿਨ ਹੈ ਅਤੇ ਇਹ ਸਿਰਫ਼ ਅਸਾਮ ਨਹੀਂ, ਪੂਰੇ ਉੱਤਰ-ਪੂਰਬ ਦੇ ਵਿਕਾਸ ਦਾ ਜਸ਼ਨ ਹੈ, ਅਤੇ ਇਸ ਲਈ ਮੇਰੀ ਤੁਹਾਨੂੰ ਬੇਨਤੀ ਹੈ ਕਿ ਆਪਣਾ ਮੋਬਾਇਲ ਫੋਨ ਕੱਢੋ, ਉਸ ’ਤੇ ਫਲੈਸ਼ ਲਾਈਟ ਚਾਲੂ ਕਰੋ ਅਤੇ ਸਾਰੇ ਦੇ ਸਾਰੇ ਇਸ ਵਿਕਾਸ ਦੇ ਜਸ਼ਨ ਵਿੱਚ ਭਾਗੀਦਾਰ ਬਣੋ। ਹਰ ਇੱਕ ਦੇ ਮੋਬਾਈਲ ਫੋਨ ਦੀ ਲਾਈਟ ਚੱਲਣੀ ਚਾਹੀਦੀ ਹੈ, ਦੇਖੋ ਤਾੜੀਆਂ ਦੀ ਗੂੰਜ ਨਾਲ ਪੂਰਾ ਦੇਸ਼ ਦੇਖੇਗਾ, ਕਿ ਅਸਾਮ ਵਿਕਾਸ ਦਾ ਜਸ਼ਨ ਮਨਾ ਰਿਹਾ ਹੈ। ਜਦੋਂ ਵਿਕਾਸ ਦਾ ਚਾਨਣ ਪਹੁੰਚਦਾ ਹੈ, ਤਾਂ ਜ਼ਿੰਦਗੀ ਦੀ ਹਰ ਰਾਹ ਨਵੀਆਂ ਉਚਾਈਆਂ ਨੂੰ ਛੂਹਣ ਲੱਗ ਜਾਂਦੀ ਹੈ। ਬਹੁਤ-ਬਹੁਤ ਧੰਨਵਾਦ ਸਭ ਦਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਗੁਹਾਟੀ ਵਿੱਚ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ
December 20th, 03:10 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਹਾਟੀ ਵਿੱਚ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਅਸਾਮ ਦੀ ਸੰਪਰਕ ਵਿਵਸਥਾ, ਆਰਥਿਕ ਵਿਸਥਾਰ ਅਤੇ ਵਿਸ਼ਵ-ਵਿਆਪੀ ਭਾਗੀਦਾਰੀ ਵਿੱਚ ਇਹ ਇੱਕ ਅਹਿਮ ਪ੍ਰਾਪਤੀ ਹੈ। ਇਸ ਮੌਕੇ 'ਤੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਅਸਾਮ ਅਤੇ ਉੱਤਰ-ਪੂਰਬ ਦੇ ਵਿਕਾਸ ਅਤੇ ਤਰੱਕੀ ਦਾ ਤਿਉਹਾਰ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਦੋਂ ਤਰੱਕੀ ਦਾ ਚਾਨਣ ਲੋਕਾਂ ਤੱਕ ਪਹੁੰਚਦਾ ਹੈ, ਤਾਂ ਜੀਵਨ ਦੇ ਹਰ ਰਾਹ ’ਤੇ ਨਵੀਆਂ ਉਚਾਈਆਂ ਨੂੰ ਛੂਹਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਦੀ ਧਰਤੀ ਨਾਲ ਉਨ੍ਹਾਂ ਦਾ ਡੂੰਘਾ ਲਗਾਅ, ਇੱਥੋਂ ਦੇ ਲੋਕਾਂ ਦਾ ਪਿਆਰ ਅਤੇ ਸਨੇਹ ਅਤੇ ਖ਼ਾਸ ਕਰਕੇ ਅਸਾਮ ਅਤੇ ਉੱਤਰ-ਪੂਰਬ ਦੀਆਂ ਮਾਵਾਂ ਅਤੇ ਭੈਣਾਂ ਦਾ ਪਿਆਰ ਅਤੇ ਅਪਣੱਤ ਉਨ੍ਹਾਂ ਨੂੰ ਲਗਾਤਾਰ ਪ੍ਰੇਰਿਤ ਕਰਦੀ ਹੈ ਅਤੇ ਇਸ ਖੇਤਰ ਦੇ ਵਿਕਾਸ ਲਈ ਸਮੂਹਿਕ ਸੰਕਲਪ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਸਾਮ ਦੇ ਵਿਕਾਸ ਵਿੱਚ ਇੱਕ ਨਵਾਂ ਅਧਿਆਇ ਜੁੜ ਰਿਹਾ ਹੈ। ਭਾਰਤ ਰਤਨ ਭੂਪੇਨ ਹਜ਼ਾਰਿਕਾ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸਦਾ ਅਰਥ ਹੈ ਕਿ ਤਾਕਤਵਰ ਬ੍ਰਹਮਪੁੱਤਰ ਨਦੀ ਦੇ ਕੰਢੇ ਚਮਕਣਗੇ, ਹਨੇਰੇ ਦੀ ਹਰ ਕੰਧ ਟੁੱਟ ਜਾਵੇਗੀ ਅਤੇ ਇਹ ਯਕੀਨੀ ਤੌਰ 'ਤੇ ਹੋ ਸਕੇਗਾ ਕਿਉਂਕਿ ਇਹ ਰਾਸ਼ਟਰ ਦਾ ਸੰਕਲਪ ਅਤੇ ਦ੍ਰਿੜ੍ਹ ਵਚਨਬੱਧਤਾ ਹੈ।ਗੁਜਰਾਤ ਦੇ ਡੇਡੀਆਪਾੜਾ ਵਿਖੇ ਜਨਜਾਤੀਯ ਗੌਰਵ ਦਿਵਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 15th, 03:15 pm
ਜੈ ਜੋਹਾਰ। ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਜੀ, ਇੱਥੇ ਪ੍ਰਮੁੱਖ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਗੁਜਰਾਤ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਗਦੀਸ਼ ਵਿਸ਼ਵਕਰਮਾ ਜੀ, ਗੁਜਰਾਤ ਸਰਕਾਰ ਵਿੱਚ ਮੰਤਰੀ ਨਰੇਸ਼ ਭਾਈ ਪਟੇਲ, ਜੈਰਾਮ ਭਾਈ ਗਾਮਿਤ ਜੀ, ਸੰਸਦ ਦੇ ਮੇਰੇ ਪੁਰਾਣੇ ਸਾਥੀ ਮਨਸੁਖ ਭਾਈ ਵਸਾਵਾ ਜੀ, ਮੰਚ ‘ਤੇ ਮੌਜੂਦ ਭਗਵਾਨ ਬਿਰਸਾ ਮੁੰਡਾ ਦੇ ਪਰਿਵਾਰ ਦੇ ਸਾਰੇ ਮੈਂਬਰ, ਦੇਸ਼ ਦੇ ਕੋਨੇ-ਕੋਨੇ ਤੋਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਮੇਰੇ ਆਦਿਵਾਸੀ ਭਰਾ-ਭੈਣ, ਹੋਰ ਸਾਰੇ ਸੱਜਣ ਅਤੇ ਦੇਸ਼ ਦੇ ਕਈ ਪ੍ਰੋਗਰਾਮ ਇਸ ਸਮੇਂ ਚੱਲ ਰਹੇ ਹਨ, ਕਈ ਲੋਕ ਸਾਡੇ ਨਾਲ ਟੈਕਨੌਲੋਜੀ ਨਾਲ ਜੁੜੇ ਹੋਏ ਹਨ, ਗਵਰਨਰ ਹਨ, ਮੁੱਖ ਮੰਤਰੀ ਹਨ, ਮੰਤਰੀ ਹਨ, ਮੈਂ ਉਨ੍ਹਾਂ ਨੂੰ ਵੀ ਜਨਜਾਤੀਯ ਗੌਰਵ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਡੇਡੀਆਪਾੜਾ ਵਿੱਚ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਸਮਾਗਮ ਦੇ ਮੌਕੇ ‘ਤੇ ਜਨਜਾਤੀਯ ਗੌਰਵ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ
November 15th, 03:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਡੇਡੀਆਪਾੜਾ ਵਿੱਚ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਦੇ ਮੌਕੇ ਆਯੋਜਿਤ ਜਨਜਾਤੀਯ ਗੌਰਵ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ₹9,700 ਕਰੋੜ ਤੋਂ ਵੱਧ ਦੇ ਵੱਖ-ਵੱਖ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਹ ਕਹਿੰਦੇ ਹੋਏ ਕਿ ਮਾਂ ਨਰਮਦਾ ਦੀ ਪਵਿੱਤਰ ਧਰਤੀ ਅੱਜ ਇੱਕ ਹੋਰ ਇਤਿਹਾਸਕ ਮੌਕੇ ਦੀ ਗਵਾਹ ਬਣ ਰਹੀ ਹੈ, ਸ਼੍ਰੀ ਮੋਦੀ ਨੇ ਯਾਦ ਕੀਤਾ ਕਿ 31 ਅਕਤੂਬਰ ਨੂੰ ਸਰਦਾਰ ਪਟੇਲ ਦੀ 150ਵੀਂ ਜਯੰਤੀ ਇਸੇ ਜਗ੍ਹਾ 'ਤੇ ਮਨਾਈ ਗਈ ਸੀ ਅਤੇ ਭਾਰਤ ਦੀ ਏਕਤਾ ਅਤੇ ਵਖਰੇਵੇਂ ਦਾ ਤਿਉਹਾਰ ਮਨਾਉਣ ਲਈ ਭਾਰਤ ਪਰਵ ਦੀ ਸ਼ੁਰੂਆਤ ਹੋਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਦੇ ਸ਼ਾਨਦਾਰ ਸਮਾਗਮ ਦੇ ਨਾਲ ਅਸੀਂ ਭਾਰਤ ਪਰਵ ਦੇ ਸਿਖਰ ਦੇ ਗਵਾਹ ਬਣ ਰਹੇ ਹਾਂ। ਉਨ੍ਹਾਂ ਨੇ ਇਸ ਸ਼ੁਭ ਮੌਕੇ 'ਤੇ ਭਗਵਾਨ ਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੂਰੇ ਕਬਾਇਲੀ ਖੇਤਰ ਵਿੱਚ ਆਜ਼ਾਦੀ ਦੀ ਭਾਵਨਾ ਜਗਾਉਣ ਵਾਲੇ ਗੋਵਿੰਦ ਗੁਰੂ ਦਾ ਅਸ਼ੀਰਵਾਦ ਵੀ ਇਸ ਆਯੋਜਨ ਨਾਲ ਜੁੜਿਆ ਹੈ। ਮੰਚ ਤੋਂ ਉਨ੍ਹਾਂ ਨੇ ਗੋਵਿੰਦ ਗੁਰੂ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਦੇਵਮੋਗਰਾ ਮਾਤਾ ਮੰਦਿਰ ਵਿੱਚ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਮੈਂ ਇੱਕ ਵਾਰ ਫਿਰ ਉਨ੍ਹਾਂ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ।ਦੇਹਰਾਦੂਨ ਵਿੱਚ ਉੱਤਰਾਖੰਡ ਦੀ ਸਥਾਪਨਾ ਦੇ ਸਿਲਵਰ ਜੁਬਲੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 09th, 01:00 pm
ਦੇਵ-ਭੂਮੀ ਉੱਤਰਾਖੰਡ ਦੇ ਮੇਰੇ ਪਿਆਰੇ ਭਰਾਵੋ, ਭੈਣੋ ਅਤੇ ਸਤਿਕਾਰਯੋਗ ਬਜ਼ੁਰਗੋ। ਤੁਹਾਨੂੰ ਸਾਰਿਆਂ ਨੂੰ ਮੇਰਾ ਪ੍ਰਣਾਮ ਅਤੇ ਨਮਸਕਾਰ।