ਰਾਸ਼ਟਰੀ ਪੁਲਾੜ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
August 23rd, 11:00 am
ਕੇਂਦਰੀ ਕੈਬਿਨੇਟ ਦੇ ਸਾਥੀ, ਇਸਰੋ ਅਤੇ ਸਪੇਸ ਸੈਕਟਰ ਦੇ ਸਾਰੇ ਵਿਗਿਆਨੀ ਅਤੇ ਇੰਜੀਨੀਅਰਸ, ਅਤੇ ਮੇਰੇ ਪਿਆਰੇ ਦੇਸ਼ਵਾਸੀਓ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਨੈਸ਼ਲਨ ਸਪੇਸ ਡੇਅ- 2025 'ਤੇ ਸੰਬੋਧਨ
August 23rd, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੈਸ਼ਨਲ ਸਪੇਸ ਡੇਅ 2025 'ਤੇ ਆਯੋਜਿਤ ਇੱਕ ਪ੍ਰੋਗਰਾਮ ਨੂੰ ਇੱਕ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਨਿੱਘੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸ ਸਾਲ ਦਾ ਵਿਸ਼ਾ, ਆਰੀਆਭੱਟ ਤੋਂ ਗਗਨਯਾਨ ਤੱਕ, ਭਾਰਤ ਦੇ ਅਤੀਤ ਦੇ ਆਤਮਵਿਸ਼ਵਾਸ ਅਤੇ ਭਵਿੱਖ ਦਾ ਸੰਕਲਪ, ਦੋਵਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਘੱਟ ਸਮੇਂ ਵਿੱਚ, ਨੈਸ਼ਨਲ ਸਪੇਸ ਡੇਅ ਭਾਰਤ ਦੇ ਨੌਜਵਾਨਾਂ ਲਈ ਉਤਸ਼ਾਹ ਅਤੇ ਆਕਰਸ਼ਣ ਦਾ ਮੌਕਾ ਬਣ ਗਿਆ ਹੈ, ਜੋ ਰਾਸ਼ਟਰੀ ਮਾਣ ਦੀ ਗੱਲ ਹੈ। ਉਨ੍ਹਾਂ ਨੇ ਵਿਗਿਆਨੀਆਂ ਅਤੇ ਨੌਜਵਾਨਾਂ ਸਮੇਤ ਪੁਲਾੜ ਖੇਤਰ ਨਾਲ ਜੁੜੇ ਸਾਰੇ ਵਿਅਕਤੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਦੱਸਿਆ ਕਿ ਭਾਰਤ ਵਰਤਮਾਨ ਵਿੱਚ ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਵਿਗਿਆਨ 'ਤੇ ਅੰਤਰਰਾਸ਼ਟਰੀ ਓਲੰਪੀਆਡ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਵਿੱਚ ਸੱਠ ਤੋਂ ਵੱਧ ਦੇਸ਼ਾਂ ਦੇ ਲਗਭਗ 300 ਨੌਜਵਾਨ ਭਾਗੀਦਾਰ ਹਿੱਸਾ ਲੈ ਰਹੇ ਹਨ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਖੁਸ਼ੀ ਵਿਅਕਤ ਕੀਤੀ ਕਿ ਇਸ ਆਯੋਜਨ ਵਿੱਚ ਕਈ ਭਾਰਤੀ ਭਾਗੀਦਾਰਾਂ ਨੇ ਮੈਡਲ ਜਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਓਲੰਪੀਆਡ ਪੁਲਾੜ ਖੇਤਰ ਵਿੱਚ ਭਾਰਤ ਦੀ ਉੱਭਰਦੀ ਵਿਸ਼ਵ ਲੀਡਰਸ਼ਿਪ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਖੁਸ਼ੀ ਵਿਅਕਤ ਕੀਤੀ ਕਿ ਨੌਜਵਾਨਾਂ ਵਿੱਚ ਪੁਲਾੜ ਦੇ ਪ੍ਰਤੀ ਦਿਲਚਸਪੀ ਵਧਾਉਣ ਲਈ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇੰਡੀਅਨ ਸਪੇਸ ਹੈਕਾਥੌਨ ਅਤੇ ਰੋਬੋਟਿਕਸ ਚੈਲੇਂਜ ਜਿਹੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ।ਸ਼ੁਭਾਂਸ਼ੂ ਸ਼ੁਕਲਾ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
August 19th, 09:43 am
ਹਾਂ ਸਰ, ਲੇਕਿਨ ਇੱਕ ਵਾਰ ਜਦੋਂ ਤੁਸੀਂ ਪੁਲਾੜ ਵਿੱਚ ਪਹੁੰਚ ਜਾਂਦੇ ਹੋ, ਤਾਂ ਤੁਸੀਂ ਆਪਣਾ ਸੀਟ ਖੋਲ੍ਹ ਕੇ, ਆਪਣਾ harness ਖੋਲ੍ਹ ਕੇ ਤੁਸੀਂ ਉਸੇ ਕੈਪਸੂਲ ਵਿੱਚ ਤੁਸੀਂ ਨੋ ਗ੍ਰਾਊਂਡ ਤੁਸੀਂ ਜਾ ਸਕਦੇ ਹੋ, ਇੱਧਰ-ਉਧਰ ਚੀਜ਼ਾਂ ਕਰ ਸਕਦੇ ਹੋ।ਪ੍ਰਧਾਨ ਮੰਤਰੀ ਨੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨਾਲ ਮੁਲਾਕਾਤ ਕੀਤੀ
August 19th, 09:42 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਪੁਲਾੜ ਯਾਤਰਾ ਦੇ ਪਰਿਵਰਤਨਕਾਰੀ ਅਨੁਭਵ ਦੇ ਸਬੰਧ ਵਿੱਚ ਚਰਚਾ ਕਰਦੇ ਹੋਏ ਕਿਹਾ ਕਿ ਇੰਨੀ ਮਹੱਤਵਪੂਰਣ ਯਾਤਰਾ ਕਰਨ ਤੋਂ ਬਾਅਦ, ਵਿਅਕਤੀ ਨੂੰ ਵੱਡਾ ਬਦਲਾਅ ਮਹਿਸੂਸ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਸਮਝਣ ਦਾ ਯਤਨ ਕੀਤਾ ਕਿ ਪੁਲਾੜ ਯਾਤਰੀ ਇਸ ਪਰਿਵਰਤਨ ਨੂੰ ਕਿਵੇਂ ਸਮਝਦੇ ਹਨ ਅਤੇ ਕਿਸ ਤਰ੍ਹਾਂ ਉਨ੍ਹਾਂ ਦਾ ਅਨੁਭਵ ਕਰਦੇ ਹਨ। ਪ੍ਰਧਾਨ ਮੰਤਰੀ ਦੇ ਸਵਾਲਾਂ ਦੇ ਜਵਾਬ ਵਿੱਚ ਸ਼ੁਭਾਂਸ਼ੂ ਸ਼ੁਕਲਾ ਨੇ ਕਿਹਾ ਕਿ ਪੁਲਾੜ ਦਾ ਵਾਤਾਵਰਣ ਬਿਲਕੁਲ ਅਲਗ ਹੁੰਦਾ ਹੈ, ਜਿਸ ਵਿੱਚ ਗ੍ਰੈਵਿਟੀ ਦਾ ਅਭਾਵ ਇੱਕ ਪ੍ਰਮੁੱਖ ਕਾਰਕ ਹੈ।ਪ੍ਰਧਾਨ ਮੰਤਰੀ ਨੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨਾਲ ਗੱਲਬਾਤ ਕੀਤੀ
August 18th, 08:09 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਨਾਲ ਗੱਲਬਾਤ ਕੀਤੀ, ਜੋ ਦੇਸ਼ ਦੇ ਲਈ ਮਾਣ ਦਾ ਪਲ ਸੀ। ਇਸ ਮੁਲਾਕਾਤ ਦੌਰਾਨ, ਦੋਵਾਂ ਨੇ ਕਈ ਵਿਸ਼ਿਆਂ ‘ਤੇ ਚਰਚਾ ਕੀਤੀ, ਜਿਨ੍ਹਾਂ ਵਿੱਚ ਪੁਲਾੜ ਵਿੱਚ ਸ਼੍ਰੀ ਸ਼ੁਕਲਾ ਦੇ ਤਜ਼ਰਬੇ, ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਦੀ ਪ੍ਰਗਤੀ ਅਤੇ ਦੇਸ਼ ਦੇ ਖ਼ਾਹਿਸ਼ੀ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ- ਗਗਨਯਾਨ ਜਿਹੇ ਵਿਸ਼ੇ ਸ਼ਾਮਲ ਸਨ।ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਕੈਪਟਨ ਸ਼ੁਭਾਂਸ਼ੁ ਸ਼ੁਕਲਾ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
June 28th, 08:24 pm
ਤੁਸੀਂ ਅੱਜ ਮਾਤ੍ਰਭੂਮੀ ਤੋਂ, ਭਾਰਤ ਭੂਮੀ ਤੋਂ, ਸਭ ਤੋਂ ਦੂਰ ਹੋ, ਲੇਕਿਨ ਭਾਰਤਵਾਸੀਆਂ ਦੇ ਦਿਲਾਂ ਦੇ ਸਭ ਤੋਂ ਕਰੀਬ ਹੋ। ਤੁਹਾਡੇ ਨਾਮ ਵਿੱਚ ਵੀ ਸ਼ੁਭ ਹੈ ਅਤੇ ਤੁਹਾਡੀ ਯਾਤਰਾ ਨਵੇਂ ਯੁੱਗ ਦੀ ਸ਼ੁਰੂਆਤ ਵੀ ਹੈ। ਇਸ ਸਮੇਂ ਗੱਲ ਅਸੀਂ ਦੋਨੋਂ ਕਰ ਰਹੇ ਹਾਂ, ਲੇਕਿਨ ਮੇਰੇ ਨਾਲ ਕਰੋੜਾਂ ਭਾਰਤਵਾਸੀਆਂ ਦੀਆਂ ਭਾਵਨਾਵਾਂ ਵੀ ਹਨ। ਮੇਰੀ ਆਵਾਜ਼ ਵਿੱਚ ਸਾਰੇ ਭਾਰਤੀਆਂ ਦਾ ਉਤਸ਼ਾਹ ਅਤੇ ਉਮੰਗ ਸ਼ਾਮਲ ਹੈ। ਪੁਲਾੜ ਵਿੱਚ ਭਾਰਤ ਦਾ ਪਰਚਮ ਲਹਿਰਾਉਣ ਦੇ ਲਈ ਮੈਂ ਤੁਹਾਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਜ਼ਿਆਦਾ ਸਮਾਂ ਨਹੀਂ ਲੈ ਰਿਹਾ ਹਾਂ, ਤਾਂ ਸਭ ਤੋਂ ਪਹਿਲੇ ਤਾਂ ਇਹ ਦੱਸੋ ਉੱਥੇ ਸਭ ਕੁਸ਼ਲ ਮੰਗਲ ਹੈ?ਤੁਹਾਡੀ ਤਬੀਅਤ ਠੀਕ ਹੈ ?ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੇ ਨਾਲ ਗੱਲਬਾਤ ਕੀਤੀ
June 28th, 08:22 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੇ ਨਾਲ ਗੱਲਬਾਤ ਕੀਤੀ। ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲਾਕਿ ਸ਼ੁਭਾਂਸ਼ੂ ਸ਼ੁਕਲਾ ਵਰਤਮਾਨ ਵਿੱਚ ਭਾਰਤੀ ਮਾਤ੍ਰਭੂਮੀ ਤੋਂ ਸਭ ਤੋਂ ਦੂਰ ਹਨ, ਲੇਕਿਨ ਉਹ ਸਾਰੇ ਭਾਰਤੀਆਂ ਦੇ ਦਿਲਾਂ ਦੇ ਸਭ ਤੋਂ ਨੇੜੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ੁਭਾਂਸ਼ੂ ਦਾ ਨਾਂ ਮੰਗਲ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਦੀ ਯਾਤਰਾ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਹਾਲਾਕਿ ਇਹ ਦੋ ਵਿਅਕਤੀਆਂ ਦਰਮਿਆਨ ਗੱਲਬਾਤ ਸੀ, ਲੇਕਿਨ ਇਸ ਨੇ 140 ਕਰੋੜ ਭਾਰਤੀਆਂ ਦੀਆਂ ਭਾਵਨਾਵਾਂ ਅਤੇ ਉਤਸ਼ਾਹ ਨੂੰ ਮੂਰਤ ਰੂਪ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸ਼ੁਭਾਂਸ਼ੂ ਨਾਲ ਗੱਲ ਕਰਨ ਸਮੇਂ ਉਨ੍ਹਾਂ ਦੇ ਨਾਲ ਪੂਰੇ ਦੇਸ਼ ਦਾ ਸਮੂਹਿਕ ਉਤਸ਼ਾਹ ਅਤੇ ਮਾਣ ਸੀ। ਸ਼੍ਰੀ ਮੋਦੀ ਨੇ ਪੂਰੇ ਦੇਸ਼ ਦੇ ਵੱਲ ਪੁਲਾੜ ਵਿੱਚ ਭਾਰਤ ਦਾ ਝੰਡਾ ਫਹਿਰਾਉਣ ਦੇ ਲਈ ਸ਼ੁਭਾਂਸ਼ੂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਸ਼ੁਭਾਂਸ਼ੂ ਦਾ ਹਾਲਚਾਲ ਪੁੱਛਿਆ ਅਤੇ ਜਾਣਿਆ ਕਿ ਕੀ ਪੁਲਾੜ ਸਟੇਸ਼ਨ ‘ਤੇ ਸਭ ਕੁਝ ਠੀਕ-ਠਾਕ ਹੈ।ਪ੍ਰਧਾਨ ਮੰਤਰੀ ਨੇ ਭਾਰਤ, ਹੰਗਰੀ, ਪੋਲੈਂਡ ਅਤੇ ਅਮਰੀਕਾ ਦੇ ਪੁਲਾੜ ਯਾਤਰੀਆਂ ਦੇ ਸਪੇਸ ਮਿਸ਼ਨ ਦੇ ਸਫ਼ਲ ਲਾਂਚ ਦਾ ਸੁਆਗਤ ਕੀਤਾ
June 25th, 01:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ, ਹੰਗਰੀ, ਪੋਲੈਂਡ ਅਤੇ ਅਮਰੀਕਾ ਦੇ ਪੁਲਾੜ ਯਾਤਰੀਆਂ ਦੇ ਸਪੇਸ ਮਿਸ਼ਨ ਦੇ ਸਫ਼ਲ ਲਾਂਚ ਦਾ ਸੁਆਗਤ ਕੀਤਾ ਹੈ। ਸ਼੍ਰੀ ਮੋਦੀ ਨੇ ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੁ ਸ਼ੁਕਲਾ ਨੂੰ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਜਾਣ ਵਾਲੇ ਪਹਿਲੇ ਭਾਰਤੀ ਬਣਨ ਦੀ ਰਾਹ ‘ਤੇ ਹਨ।ਵੀਡੀਓ ਸੰਦੇਸ਼ ਰਾਹੀਂ ਪੁਲਾੜ ਖੋਜ 'ਤੇ ਗਲੋਬਲ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 07th, 12:00 pm
ਆਲਮੀ ਪੁਲਾੜ ਖੋਜ ਕਾਨਫਰੰਸ 2025 ਵਿੱਚ ਤੁਹਾਡੇ ਸਾਰਿਆਂ ਨਾਲ ਜੁੜ ਕੇ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ। ਪੁਲਾੜ ਸਿਰਫ਼ ਇੱਕ ਮੰਜਿਲ ਨਹੀਂ ਹੈ। ਇਹ ਜਗਿਆਸਾ, ਸਾਹਸ ਅਤੇ ਸਾਹਸੀ ਪ੍ਰਗਤੀ ਦੀ ਘੋਸ਼ਣਾ ਹੈ। ਭਾਰਤ ਦੀ ਪੁਲਾੜ ਯਾਤਰਾ ਇਸੇ ਭਾਵਨਾ ਨੂੰ ਪ੍ਰਦਰਸ਼ਿਤ ਕਰਦੀ ਹੈ। ਸਾਲ 1963 ਵਿੱਚ ਇੱਕ ਛੋਟੇ ਰਾਕੇਟ ਨੂੰ ਲਾਂਚ ਕਰਨ ਤੋਂ ਲੈ ਕੇ, ਚੰਦ੍ਰਮਾ ਦੇ ਦੱਖਣੀ ਧਰੁਵ ਕੋਲ ਉਤਰਨ ਵਾਲਾ ਪਹਿਲਾ ਦੇਸ਼ ਬਣਨ ਤੱਕ, ਸਾਡੀ ਯਾਤਰਾ ਜ਼ਿਕਰਯੋਗ ਰਹੀ ਹੈ। ਸਾਡੇ ਰਾਕੇਟ ਪੇਲੋਡ ਤੋਂ ਵੱਧ ਵਜ਼ਨ ਲੈ ਜਾਂਦੇ ਹਨ। ਉਹ ਇੱਕ ਅਰਬ ਚਾਲ੍ਹੀ ਕਰੋੜ ਭਾਰਤੀਆਂ ਦੇ ਸੁਪਨੇ ਲੈ ਕੇ ਚੱਲਦੇ ਹਨ। ਭਾਰਤ ਦੀਆਂ ਉਪਲਬਧੀਆਂ ਮਹੱਤਵਪੂਰਨ ਵਿਗਿਆਨਿਕ ਉਪਲਬਧੀਆਂ ਹਨ। ਇਸ ਤੋਂ ਇਲਾਵਾ, ਉਹ ਇਸ ਗੱਲ ਦਾ ਸਬੂਤ ਹਨ ਕਿ ਮਾਨਵੀ ਭਾਵਨਾ ਗੁਰੂਤਾ ਸ਼ਕਤੀ ਦਾ ਮੁਕਾਬਲਾ ਕਰ ਸਕਦੀ ਹੈ। ਭਾਰਤ ਨੇ ਸਾਲ 2014 ਵਿੱਚ ਆਪਣੇ ਪਹਿਲੇ ਯਤਨ ਵਿੱਚ ਮੰਗਲ ਗ੍ਰਹਿ ‘ਤੇ ਪਹੁੰਚ ਕੇ ਇਤਿਹਾਸ ਰਚ ਦਿੱਤਾ। ਚੰਦ੍ਰਯਾਨ-1 ਨੇ ਚੰਦ੍ਰਮਾ ‘ਤੇ ਪਾਣੀ ਦੀ ਖੋਜ ਵਿੱਚ ਸਹਾਇਤਾ ਕੀਤੀ। ਚੰਦ੍ਰਯਾਨ-2 ਨੇ ਸਾਨੂੰ ਚੰਦ੍ਰਮਾ ਦੀ ਉੱਚਤਮ-ਰੈਜੋਲਿਊਸ਼ਨ ਵਾਲੀਆਂ ਤਸਵੀਰਾਂ ਭੇਜੀਆਂ। ਚੰਦ੍ਰਯਾਨ-3 ਨੇ ਚੰਦ੍ਰਮਾ ਦੇ ਦੱਖਣੀ ਧਰੁਵ ਬਾਰੇ ਸਾਡੀ ਸਮਝ ਨੂੰ ਵਧਾਇਆ। ਅਸੀਂ ਰਿਕਾਰਡ ਸਮੇਂ ਵਿੱਚ ਕ੍ਰਾਯੋਜੈਨਿਕ ਇੰਜਣ ਤਿਆਰ ਕੀਤੇ। ਅਸੀਂ ਇੱਕ ਹੀ ਮਿਸ਼ਨ ਵਿੱਚ 100 ਸੈਟੇਲਾਈਟ ਲਾਂਚ ਕੀਤੇ। ਅਸੀਂ ਆਪਣੇ ਲਾਂਚ ਵ੍ਹੀਕਲਸ ‘ਤੇ 34 ਦੇਸ਼ਾਂ ਦੇ 400 ਤੋਂ ਵੱਧ ਸੈਟੇਲਾਈਟਸ ਲਾਂਚ ਕੀਤੇ ਹਨ। ਇਸ ਵਰ੍ਹੇ ਅਸੀਂ ਦੋ ਸੈਟੇਲਾਈਟਾਂ ਨੂੰ ਪੁਲਾੜ ਵਿੱਚ ਸਥਾਪਿਤ ਕੀਤਾ, ਜੋ ਇੱਕ ਵੱਡਾ ਕਦਮ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਲਮੀ ਪੁਲਾੜ ਖੋਜ ਸਮਿਟ (ਗਲੇਕਸ) 2025 ਨੂੰ ਸੰਬੋਧਨ ਕੀਤਾ
May 07th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਆਲਮੀ ਪੁਲਾੜ ਖੋਜ ਕਾਨਫਰੰਸ (ਗਲੇਕਸ) 2025 ਨੂੰ ਸੰਬੋਧਨ ਕੀਤਾ। ਦੁਨੀਆ ਭਰ ਤੋਂ ਆਏ ਵਿਸ਼ਿਸ਼ਟ ਡੈਲੀਗੇਟਸ, ਵਿਗਿਆਨੀਆਂ ਅਤੇ ਪੁਲਾੜ ਯਾਤਰੀਆਂ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਨੇ ਭਾਰਤ ਦੀ ਜ਼ਿਕਰਯੋਗ ਪੁਲਾੜ ਪ੍ਰਗਤੀ ‘ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਲਾੜ ਸਿਰਫ਼ ਇੱਕ ਮੰਜ਼ਿਲ ਨਹੀਂ ਹੈ, ਸਗੋਂ ਜਗਿਆਸਾ, ਸਾਹਸ ਅਤੇ ਸਮੂਹਿਕ ਪ੍ਰਗਤੀ ਦੀ ਘੋਸ਼ਣਾ ਹੈ। ਉਨ੍ਹਾਂ ਨੇ ਕਿਹਾ ਕਿ 1963 ਵਿੱਚ ਇੱਕ ਛੋਟੇ ਰਾਕੇਟ ਨੂੰ ਲਾਂਚ ਕਰਨ ਤੋਂ ਲੈ ਕੇ, ਚੰਦ੍ਰਮਾ ਦੇ ਦੱਖਣੀ ਧਰੁਵ ਕੋਲ ਉਤਰਨ ਵਾਲਾ ਪਹਿਲਾ ਦੇਸ਼ ਬਣਨ ਤੱਕ, ਭਾਰਤ ਦੀਆਂ ਪੁਲਾੜ ਉਪਲਬਧੀਆਂ ਇਸੇ ਭਾਵਨਾ ਨੂੰ ਦਰਸਾਉਂਦੀਆਂ ਹਨ। ਉਨ੍ਹਾੰ ਨੇ ਕਿਹਾ ਕਿ ਭਾਰਤ ਦੇ ਰਾਕੇਟ ਸਿਰਫ਼ ਪੇਲੋਡ ਨਹੀਂ ਲੈ ਜਾਂਦੇ ਸਗੋਂ 140 ਅਰਬ ਭਾਰਤੀਆਂ ਦੇ ਸੁਪਨੇ ਨੂੰ ਵੀ ਲੈ ਕੇ ਚੱਲਦੇ ਹਨ।'ਭਾਰਤ ਦੀ ਬੇਟੀ' ਦਾ ਸੁਆਗਤ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਸੁਨੀਤਾ ਵਿਲੀਅਮਸ ਨੂੰ ਭਾਵਪੂਰਨ ਪੱਤਰ ਲਿਖਿਆ
March 19th, 12:27 pm
ਪ੍ਰਧਾਨ ਮੰਤਰੀ ਮੋਦੀ ਨੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਉਨ੍ਹਾਂ ਦੇ ਸਾਥੀ ਕਰੂ-9 ਮੈਂਬਰਾਂ ਦਾ ਧਰਤੀ 'ਤੇ ਸੁਰੱਖਿਅਤ ਵਾਪਸੀ 'ਤੇ ਨਿੱਘਾ ਸੁਆਗਤ ਕੀਤਾ। ਉਨ੍ਹਾਂ ਦੇ ਲਚੀਲੇਪਣ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਟਵੀਟ ਕੀਤਾ, ਕਰੂ-9 ਤੁਹਾਡਾ ਸੁਆਗਤ ਹੈ! ਪ੍ਰਿਥਵੀਵਾਸੀਆਂ ਨੇ ਤੁਹਾਡੀ ਉਡੀਕ ਕੀਤੀ। ਇਹ ਉਨ੍ਹਾਂ ਦੀ ਦ੍ਰਿੜ੍ਹਤਾ, ਸਾਹਸ ਅਤੇ ਅਸੀਮ ਮਨੁੱਖੀ ਭਾਵਨਾ ਦੀ ਪਰੀਖਿਆ ਰਹੀ ਹੈ। ਸੁਨੀਤਾ ਵਿਲੀਅਮਸ ਅਤੇ ਕਰੂ9 ਪੁਲਾੜ ਯਾਤਰੀਆਂ ਨੇ ਇੱਕ ਵਾਰ ਫਿਰ ਸਾਨੂੰ ਦਿਖਾਇਆ ਹੈ ਕਿ ਦ੍ਰਿੜ੍ਹਤਾ ਦੇ ਅਸਲ ਮਾਅਨੇ ਕੀ ਹਨ। ਵਿਸ਼ਾਲ ਅਗਿਆਤ ਦੇ ਸਾਹਮਣੇ ਉਨ੍ਹਾਂ ਦਾ ਅਡਿੱਗ ਦ੍ਰਿੜ੍ਹ ਸੰਕਲਪ ਸਦਾ ਲੱਖਾਂ ਲੋਕਾਂ ਨੂੰ ਪ੍ਰੇਰਣਾ ਦਿੰਦਾ ਰਹੇਗਾ।ਪ੍ਰਧਾਨ ਮੰਤਰੀ ਨੇ ਕਰੂ-9 ਪੁਲਾੜ ਯਾਤਰੀਆਂ (Crew-9 Astronauts) ਨੂੰ ਵਧਾਈ ਦਿੱਤੀ
March 19th, 11:42 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਸਹਿਤ ਕਰੂ-9 ਪੁਲਾੜ ਯਾਤਰੀਆਂ ਦੀ ਧਰਤੀ ‘ਤੇ ਸੁਰੱਖਿਅਤ ਵਾਪਸੀ ‘ਤੇ ਉਨ੍ਹਾਂ ਨੂੰ ਹਾਰਦਿਕ ਵਧਾਈਆਂ ਦਿੱਤੀ ਹੈ। ਸ਼੍ਰੀ ਮੋਦੀ ਨੇ ਕਰੂ-9 ਪੁਲਾੜ ਯਾਤਰੀਆਂ ਦੇ ਸਾਹਸ, ਦ੍ਰਿੜ੍ਹ ਸੰਕਲਪ ਅਤੇ ਪੁਲਾੜ ਖੋਜ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।ਵਾਰਾਣਸੀ ਦੇ ਬੀ.ਐੱਚ.ਯੂ ਵਿੱਚ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਪੁਰਸਕਾਰ ਵੰਡ ਸਮਾਰੋਹ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 23rd, 11:00 am
ਆਪ ਸਭ ਪਰਿਵਾਰ ਦੇ ਲੋਕਾਂ ਨੂੰ ਮੇਰਾ ਪ੍ਰਣਾਮ! ਮਹਾਮਨਾ ਦੇ ਇਸ ਪ੍ਰਾਂਗਣ ਵਿੱਚ ਤੁਹਾਡਾ ਸਭ ਵਿਦਵਾਨਾਂ ਅਤੇ ਵਿਸ਼ੇਸ਼ਕਰਕੇ ਯੁਵਾ ਵਿਦਵਾਨਾਂ ਦੇ ਦਰਮਿਆਨ ਆ ਕੇ ਗਿਆਨ ਦੀ ਗੰਗਾ ਵਿੱਚ ਡੁਬਕੀ ਲਗਾਉਣ ਜੈਸਾ ਅਨੁਭਵ ਹੋ ਰਿਹਾ ਹੈ। ਜੋ ਕਾਸ਼ੀ ਕਾਲਾਤੀਤ ਹੈ, ਜੋ ਕਾਸ਼ੀ ਸਮੇਂ ਤੋਂ ਵੀ ਪ੍ਰਾਚੀਨ ਕਹੀ ਜਾਂਦੀ ਹੈ, ਜਿਸ ਦੀ ਪਹਿਚਾਣ ਨੂੰ ਸਾਡੀ ਆਧੁਨਿਕ ਯੁਵਾ ਪੀੜ੍ਹੀ ਇੰਨੀ ਜ਼ਿੰਮੇਦਾਰੀ ਨਾਲ ਸਸ਼ਕਤ ਕਰ ਰਹੀ ਹੈ। ਇਹ ਦ੍ਰਿਸ਼ ਹਿਰਦੇ ਵਿੱਚ ਸੰਤੋਸ਼ ਵੀ ਦਿੰਦਾ ਹੈ, ਗੌਰਵ ਦੀ ਅਨੁਭੂਤੀ ਵੀ ਕਰਵਾਉਂਦਾ ਹੈ, ਅਤੇ ਇਹ ਵਿਸ਼ਵਾਸ ਵੀ ਦਿਲਾਉਂਦਾ ਹੈ ਕਿ ਅੰਮ੍ਰਿਤਕਾਲ ਵਿੱਚ ਤੁਸੀਂ ਸਾਰੇ ਯੁਵਾ ਦੇਸ਼ ਨੂੰ ਨਵੀਂ ਉਚਾਈ ‘ਤੇ ਲੈ ਜਾਓਗੇ। ਅਤੇ ਕਾਸ਼ੀ ਤਾਂ ਸਰਵਵਿਧਾ ਦੀ ਰਾਜਧਾਨੀ ਹੈ। ਅੱਜ ਕਾਸ਼ੀ ਦੀ ਉਹ ਸਮਰੱਥਾ, ਉਹ ਸਰੂਪ ਫਿਰ ਤੋਂ ਸੰਵਰ ਰਿਹਾ ਹੈ। ਇਹ ਪੂਰੇ ਭਾਰਤ ਲਈ ਮਾਣ ਦੀ ਗੱਲ ਹੈ। ਅਤੇ ਹੁਣੇ ਮੈਨੂੰ ਕਾਸ਼ੀ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ, ਕਾਸ਼ੀ ਸਾਂਸਦ ਗਿਆਨ ਪ੍ਰਤੀਯੋਗਿਤਾ, ਅਤੇ ਕਾਸ਼ੀ ਸਾਂਸਦ ਫੋਟੋਗ੍ਰਾਫੀ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਪੁਰਸਕਾਰ ਦੇਣ ਦਾ ਅਵਸਰ ਮਿਲਿਆ ਹੈ। ਮੈਂ ਸਾਰੇ ਜੇਤੂਆਂ ਨੂੰ ਉਨ੍ਹਾਂ ਦੀ ਮਿਹਨਤ.. ਉਨ੍ਹਾਂ ਦੀ ਪ੍ਰਤਿਭਾ ਲਈ ਵਧਾਈ ਦਿੰਦਾ ਹਾਂ, ਉਨ੍ਹਾਂ ਦੇ ਪਰਿਵਾਰਜਨਾਂ ਨੂੰ ਵੀ ਵਧਾਈ ਦਿੰਦਾ ਹਾਂ, ਉਨ੍ਹਾਂ ਦੇ ਗੁਰੂਜਨਾਂ ਨੂੰ ਵੀ ਵਧਾਈ ਦਿੰਦਾ ਹਾਂ। ਜੋ ਯੁਵਾ ਸਫ਼ਲਤਾ ਤੋਂ ਕੁਝ ਕਦਮ ਦੂਰ ਰਹਿ ਗਏ, ਕੁਝ ਤਾਂ ਹੋਣਗੇ, ਕੁਝ 4 ‘ਤੇ ਆ ਕੇ ਅਟਕੇ ਹੋਣਗੇ। ਮੈਂ ਉਨ੍ਹਾਂ ਦਾ ਵੀ ਅਭਿਨੰਦਨ ਕਰਦਾ ਹਾਂ। ਤੁਸੀਂ ਕਾਸ਼ੀ ਦੀ ਗਿਆਨ ਪਰੰਪਰਾ ਦਾ ਹਿੱਸਾ ਬਣੇ, ਉਸ ਦੀ ਪ੍ਰਤੀਯੋਗਿਤਾ ਵਿੱਚ ਵੀ ਸ਼ਾਮਲ ਹੋਏ। ਇਹ ਆਪਣੇ ਆਪ ਵਿੱਚ ਬਹੁਤ ਵੱਡਾ ਮਾਣ ਹੈ। ਤੁਹਾਡੇ ਵਿੱਚੋਂ ਕੋਈ ਵੀ ਸਾਥੀ ਹਾਰਿਆ ਨਹੀਂ ਹੈ, ਨਾ ਹੀ ਪਿੱਛੇ ਰਿਹਾ ਹੈ। ਤੁਸੀਂ ਇਸ ਭਾਗੀਦਾਰੀ ਦੇ ਜ਼ਰੀਏ ਕਾਫੀ ਕੁਝ ਨਵਾਂ ਸਿੱਖ ਕੇ ਕਈ ਕਦਮ ਹੋਰ ਅੱਗੇ ਆਏ ਹੋ। ਇਸ ਲਈ, ਇਨ੍ਹਾਂ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਣ ਵਾਲਾ ਹਰ ਕੋਈ, ਵਧਾਈ ਦਾ ਪਾਤਰ ਹੈ। ਮੈਂ ਇਸ ਆਯੋਜਨ ਲਈ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਨਿਆਸ, ਕਾਸ਼ੀ ਵਿਦਵਤਪਰਿਸ਼ਦ ਅਤੇ ਸਾਰੇ ਵਿਦਵਾਨਾਂ ਦਾ ਵੀ ਆਦਰਪੂਰਵਕ ਧੰਨਵਾਦ ਕਰਦਾ ਹਾਂ। ਤੁਸੀਂ ਕਾਸ਼ੀ ਦੇ ਸਾਂਸਦ ਦੇ ਰੂਪ ਵਿੱਚ ਮੇਰੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ, ਬੇਮਿਸਾਲ ਸਹਿਯੋਗ ਕੀਤਾ ਹੈ। ਪਿਛਲੇ 10 ਵਰ੍ਹਿਆਂ ਵਿੱਚ ਕਾਸ਼ੀ ਵਿੱਚ ਜੋ ਵਿਕਾਸ ਦੇ ਕਾਰਜ ਹੋਏ ਹਨ ਅਤੇ ਕਾਸ਼ੀ ਵਾਰੇ ਸੰਪੂਰਣ ਜਾਣਕਾਰੀ ‘ਤੇ ਅੱਜ ਇੱਥੇ ਦੋ ਬੁੱਕਸ ਵੀ ਲਾਂਚ ਕੀਤੀਆਂ ਗਈਆਂ ਹਨ। ਪਿਛਲੇ 10 ਵਰ੍ਹੇ ਵਿੱਚ ਕਾਸ਼ੀ ਨੇ ਵਿਕਾਸ ਦੀ ਜੋ ਯਾਤਰਾ ਤੈਅ ਕੀਤੀ ਹੈ, ਉਸ ਦੇ ਹਰ ਪੜਾਅ ਅਤੇ ਇੱਥੇ ਦੇ ਸੱਭਿਆਚਾਰ ਦਾ ਵਰਣਨ ਇਨਾਂ ਕੌਫੀ ਟੇਬਲ ਬੁੱਕਸ ਵਿੱਚ ਵੀ ਕੀਤਾ ਗਿਆ ਹੈ। ਇਸ ਦੇ ਇਲਾਵਾ ਜਿੰਨੀਆਂ ਵੀ ਸਾਂਸਦ ਪ੍ਰਤਿਯੋਗੀਤਾਵਾਂ ਕਾਸ਼ੀ ਵਿੱਚ ਆਯੋਜਿਤ ਹੋਈਆਂ ਹਨ ਉਨ੍ਹਾਂ ‘ਤੇ ਵੀ ਛੋਟੀਆਂ-ਛੋਟੀਆਂ ਕਿਤਾਬਾਂ ਨੂੰ ਲਾਂਚ ਕੀਤਾ ਗਿਆ ਹੈ। ਮੈਂ ਸਾਰੇ ਕਾਸ਼ੀਵਾਸੀਆਂ ਨੂੰ ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੁਤੰਤਰ ਸਭਾਗਾਰ ਵਿਖੇ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਪੁਰਸਕਾਰ ਵੰਡ ਸਮਾਰੋਹ ਵਿੱਚ ਸ਼ਾਮਲ ਹੋਏ
February 23rd, 10:20 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਵਾਰਾਣਸੀ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੁਤੰਤਰਤਾ ਸਭਾਗਾਰ ਵਿਖੇ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਪੁਰਸਕਾਰ ਵੰਡ ਸਮਾਰੋਹ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਕਾਸ਼ੀ ਸਾਂਸਦ ਪ੍ਰਤੀਯੋਗਿਤਾ ‘ਤੇ ਬੁੱਕਲੈਟ ਅਤੇ ਇੱਕ ਕਾਫੀ ਟੇਬਲ ਬੁੱਕ ਦਾ ਵੀ ਵਿਮੋਚਨ ਕੀਤਾ। ਪ੍ਰਧਾਨ ਮੰਤਰੀ ਨੇ ਕਾਸ਼ੀ ਸਾਂਸਦ ਗਿਆਨ ਪ੍ਰਤੀਯੋਗਿਤਾ, ਕਾਸ਼ੀ ਸਾਂਸਦ ਫੋਟੋਗ੍ਰਾਫੀ ਪ੍ਰਤੀਯੋਗਿਤਾ ਅਤੇ ਕਾਸ਼ੀ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਅਤੇ ਵਾਰਾਣਸੀ ਦੇ ਸੰਸਕ੍ਰਿਤ ਦੇ ਵਿਦਿਆਰਥੀਆਂ ਨੂੰ ਪੁਸਤਕਾਂ, ਯੂਨੀਫਾਰਮ, ਸੰਗੀਤ ਯੰਤਰ ਅਤੇ ਮੈਰਿਟ ਸਕਾਲਰਸ਼ਿਪ ਵੀ ਵੰਡੀਆਂ। ਉਨ੍ਹਾਂ ਨੇ ਕਾਸ਼ੀ ਸਾਂਸਦ ਫੋਟੋਗ੍ਰਾਫੀ ਗੈਲਰੀ ਦਾ ਵੀ ਦੌਰਾ ਕੀਤਾ ਅਤੇ ਪ੍ਰਤੀਭਾਗੀਆਂ ਦੇ ਨਾਲ “ਸੰਵਰਤੀ ਕਾਸ਼ੀ” ਵਿਸ਼ੇ ‘ਤੇ ਉਨ੍ਹਾਂ ਦੀ ਫੋਟੋਗ੍ਰਾਫ ਐਂਟਰੀਆਂ ਦੇ ਨਾਲ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ।ਪ੍ਰਧਾਨ ਮੰਤਰੀ ਨੇ ਫਰਾਂਸੀਸੀ ਪੁਲਾੜ ਯਾਤਰੀ ਦੀ ਭਾਰਤ ਯਾਤਰਾ ‘ਤੇ ਖੁਸ਼ੀ ਪ੍ਰਗਟਾਈ
October 15th, 05:33 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸੀਸੀ ਪੁਲਾੜ ਯਾਤਰੀ ਸ਼੍ਰੀ ਥੌਮਸ ਪੈੱਸਕੇਟ ਦੀ ਭਾਰਤ ਯਾਤਰਾ ‘ਤੇ ਪ੍ਰਸੰਨਤਾ ਵਿਅਕਤ ਪ੍ਰਗਟਾਈ।Prime Minister’s remarks during joint press meet with President of Russia
October 05th, 02:45 pm
Addressing the joint press meet with President Putin, PM Modi said that India accorded highest priority to its partnership with Russia. Both the countries agreed to strengthen cooperation in combating the menace of terrorism, climate change, SCO, BRICS, G20 and ASEAN. The PM stated that in the coming times, both the sides would deepen trade and investment links and enhance cooperation from sea to space.PM Modi salutes the valour of soldiers at Arlington Cemetery
June 07th, 02:41 am