ਗੁਹਾਟੀ ਵਿੱਚ ਇੱਕ ਰਵਾਇਤੀ ਬੋਡੋ ਸਭਿਆਚਾਰਕ ਪ੍ਰੋਗਰਾਮ, ਬਾਗੁਰੁੰਬਾ ਦਹੋਓ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 17th, 06:30 pm
ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਜੀ, ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਜੀ, ਕੇਂਦਰ ਵਿੱਚ ਮੇਰੇ ਸਹਿਯੋਗੀ ਸਰਬਾਨੰਦ ਸੋਨੋਵਾਲ ਜੀ, ਪਵਿਤ੍ਰਾ ਮਾਰਗਰੀਟਾ ਜੀ, ਅਸਾਮ ਵਿਧਾਨ ਸਭਾ ਦੇ ਸਪੀਕਰ ਬਿਸ਼ਵਜੀਤ ਦੋਇਮਾਰੀ ਜੀ, ਬੋਡੋਲੈਂਡ ਟੈਰੀਟੋਰਿਅਲ ਕੌਂਸਲ ਦੇ ਚੀਫ਼ ਐਗਜ਼ਿਕਿਊਟਿਵ ਮੈਂਬਰ ਹਾਗ੍ਰਾਮਾ ਮੋਹਿਲਾਰੀ ਜੀ, ਰਾਜ ਸਰਕਾਰ ਦੇ ਮੰਤਰੀ ਸਾਹਿਬਾਨ, ਸਾਰੇ ਸਤਿਕਾਰਯੋਗ ਨਾਗਰਿਕ ਅਤੇ ਅਸਾਮ ਦੇ ਮੇਰੇ ਭਰਾਵੋ ਤੇ ਭੈਣੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਗੁਹਾਟੀ ਵਿੱਚ ਬਾਗੁਰੁੰਬਾ ਦਹੋਓ ਸਮਾਗਮ ਨੂੰ ਸੰਬੋਧਨ ਕੀਤਾ
January 17th, 06:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਹਾਟੀ ਦੇ ਸਰੂਸਜਾਈ ਸਟੇਡੀਅਮ ਵਿਖੇ ਬਾਗੁਰੁੰਬਾ ਦਹੋਓ 2026 ਨੂੰ ਸੰਬੋਧਨ ਕੀਤਾ, ਜੋ ਬੋਡੋ ਭਾਈਚਾਰੇ ਦੀ ਖ਼ੁਸ਼ਹਾਲ ਵਿਰਾਸਤ ਦਾ ਜਸ਼ਨ ਮਨਾਉਣ ਵਾਲਾ ਇੱਕ ਇਤਿਹਾਸਕ ਸਭਿਆਚਾਰਕ ਸਮਾਗਮ ਹੈ। ਇਸ ਮੌਕੇ ’ਤੇ ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਦੇ ਸਭਿਆਚਾਰ ਅਤੇ ਬੋਡੋ ਭਾਈਚਾਰੇ ਦੀਆਂ ਪਰੰਪਰਾਵਾਂ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਣਾ ਉਨ੍ਹਾਂ ਦੇ ਲਈ ਸੁਭਾਗ ਦੀ ਗੱਲ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕੋਈ ਹੋਰ ਪ੍ਰਧਾਨ ਮੰਤਰੀ ਇੰਨੀ ਵਾਰ ਅਸਾਮ ਨਹੀਂ ਆਏ ਹਨ, ਜਿੰਨੀ ਵਾਰ ਉਹ ਆਏ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਇੱਛਾ ਰਹੀ ਹੈ ਕਿ ਅਸਾਮ ਦੀ ਕਲਾ ਅਤੇ ਸਭਿਆਚਾਰ ਨੂੰ ਇੱਕ ਵੱਡਾ ਮੰਚ ਮਿਲੇ ਅਤੇ ਸ਼ਾਨਦਾਰ ਜਸ਼ਨਾਂ ਰਾਹੀਂ ਇਸ ਪੂਰੇ ਦੇਸ਼ ਅਤੇ ਦੁਨੀਆ ਭਰ ਵਿੱਚ ਮਾਨਤਾ ਮਿਲੇ।ਅਸਾਮ ਦੇ ਗੋਲਾਘਾਟ ਵਿੱਚ ਪੌਲੀਪ੍ਰੋਪਾਇਲੀਨ ਪਲਾਂਟ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
September 14th, 03:30 pm
ਭਾਰਤ ਮਾਤਾ ਕੀ ਜੈ! ਅਸਾਮ ਦੇ ਲੋਕਪ੍ਰਿਯ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸਰਬਾਨੰਦ ਸੋਨੋਵਾਲ ਜੀ, ਹਰਦੀਪ ਸਿੰਘ ਪੁਰੀ ਜੀ, ਅਸਾਮ ਸਰਕਾਰ ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਵਿਸ਼ਾਲ ਸੰਖਿਆ ਵਿੱਚ ਆਏ ਹੋਏ ਮੇਰੇ ਭਰਾਵੋ ਅਤੇ ਭੈਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਗੋਲਾਘਾਟ ਵਿੱਚ ਬਾਇਓਇਥੇਨੌਲ ਪਲਾਂਟ ਦਾ ਉਦਘਾਟਨ ਕੀਤਾ, ਪੌਲੀਪ੍ਰੋਪਾਇਲੀਨ ਯੂਨਿਟ ਦੀ ਨੀਂਹ ਰੱਖੀ
September 14th, 03:00 pm
ਸਵੱਛ ਊਰਜਾ ਨੂੰ ਉਤਸ਼ਾਹਿਤ ਕਰਨ ਅਤੇ ਜੈਵਿਕ ਈਂਧਣ 'ਤੇ ਨਿਰਭਰਤਾ ਘਟਾਉਣ ਦੇ ਉਦੇਸ਼ ਨਾਲ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਗੋਲਾਘਾਟ ਵਿਖੇ ਨੁਮਾਲੀਗੜ੍ਹ ਰਿਫਾਇਨਰੀ ਲਿਮਿਟੇਡ (ਐੱਨਆਰਐੱਲ) ਵਿਖੇ ਅਸਾਮ ਬਾਇਓਇਥੇਨੌਲ ਪਲਾਂਟ ਦਾ ਉਦਘਾਟਨ ਕੀਤਾ ਅਤੇ ਪੌਲੀਪ੍ਰੋਪਾਇਲੀਨ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰੇ ਨਾਗਰਿਕਾਂ ਅਤੇ ਅਸਾਮ ਦੇ ਲੋਕਾਂ ਨੂੰ ਸ਼ਰੋਦੀਆ ਦੁਰਗਾ ਪੂਜਾ ਦੇ ਮੌਕੇ 'ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਮਹਾਨ ਅਧਿਆਤਮਿਕ ਸ਼ਖਸੀਅਤ ਸ੍ਰੀਮੰਤ ਸ਼ੰਕਰਦੇਵ ਦੀ ਜਨਮ ਵਰ੍ਹੇਗੰਢ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਅਤੇ ਸਤਿਕਾਰਯੋਗ ਗੁਰੂਜਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।