ਅਸਾਮ ਦੇ ਨਾਮਰੂਪ ਵਿੱਚ ਯੂਰੀਆ ਪਲਾਂਟ ਦੇ ਭੂਮੀ ਪੂਜਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
December 21st, 04:25 pm
ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਜੀ, ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਜੀ, ਕੇਂਦਰ ਵਿੱਚ ਮੇਰੇ ਸਹਿਯੋਗੀ ਅਤੇ ਇੱਥੋਂ ਦੇ ਤੁਹਾਡੇ ਪ੍ਰਤੀਨਿਧੀ, ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਜੀ, ਅਸਾਮ ਸਰਕਾਰ ਦੇ ਮੰਤਰੀ, ਸੰਸਦ ਮੈਂਬਰ, ਵਿਧਾਇਕ, ਹੋਰ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਆਏ ਹੋਏ, ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦੇਣ ਲਈ ਆਏ ਹੋਏ, ਮੇਰੇ ਸਾਰੇ ਭਾਈਓ ਅਤੇ ਭੈਣੋ, ਜਿੰਨੇ ਲੋਕ ਪੰਡਾਲ ਵਿੱਚ ਹਨ, ਉਸ ਤੋਂ ਜ਼ਿਆਦਾ ਲੋਕ ਮੈਨੂੰ ਉੱਥੇ ਬਾਹਰ ਦਿਖ ਰਹੇ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਨਾਮਰੂਪ ਵਿੱਚ ਅਸਾਮ ਵੈਲੀ ਫਰਟੀਲਾਈਜ਼ਰ ਐਂਡ ਕੈਮੀਕਲਜ਼ ਲਿਮਟਿਡ ਦੇ ਅਮੋਨੀਆ-ਯੂਰੀਆ ਖਾਦ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
December 21st, 12:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਦੇ ਨਾਮਰੂਪ ਵਿੱਚ ਅਸਾਮ ਵੈਲੀ ਫਰਟੀਲਾਈਜ਼ਰ ਐਂਡ ਕੈਮੀਕਲਜ਼ ਲਿਮਟਿਡ ਦੇ ਅਮੋਨੀਆ-ਯੂਰੀਆ ਖਾਦ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਚਾਓਲੁੰਗ ਸੁਖਾਪਾ ਅਤੇ ਮਹਾਵੀਰ ਲਛਿਤ ਬੋਰਫੁਕਨ ਵਰਗੇ ਮਹਾਨ ਨਾਇਕਾਂ ਦੀ ਧਰਤੀ ਹੈ। ਉਨ੍ਹਾਂ ਨੇ ਭੀਮਬਰ ਦਿਓਰੀ, ਸ਼ਹੀਦ ਕੁਸ਼ਲ ਕੁੰਵਰ, ਮੋਰਨ ਰਾਜਾ ਬੋਦੂਸਾ, ਮਾਲਤੀ ਮੇਮ, ਇੰਦਰਾ ਮੀਰੀ, ਸਵਰਗਦੇਵ ਸਰਬਾਨੰਦ ਸਿੰਘ ਅਤੇ ਵੀਰ ਸਤੀ ਸਾਧਨੀ ਦੇ ਯੋਗਦਾਨ ਨੂੰ ਉਭਾਰਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਜਾਨੀ ਅਸਾਮ ਦੀ ਪਵਿੱਤਰ ਧਰਤੀ, ਇਸ ਬਹਾਦਰੀ ਅਤੇ ਕੁਰਬਾਨੀ ਦੀ ਮਹਾਨ ਧਰਤੀ ਨੂੰ ਨਮਨ ਕਰਦੇ ਹਨ।