ਭਾਰਤ ਸਿੰਗਾਪੁਰ ਸੰਯੁਕਤ ਬਿਆਨ

September 04th, 08:04 pm

ਸਿੰਗਾਪੁਰ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਲਾਰੈਂਸ ਵੋਂਗ ਦੇ ਭਾਰਤ ਗਣਰਾਜ ਦੇ ਅਧਿਕਾਰਤ ਦੌਰੇ ਦੇ ਮੌਕੇ 'ਤੇ ਭਾਰਤ ਅਤੇ ਸਿੰਗਾਪੁਰ ਦਰਮਿਆਨ ਵਿਆਪਕ ਰਣਨੀਤਕ ਸਾਂਝੇਦਾਰੀ ਦੇ ਰੋਡਮੈਪ 'ਤੇ ਸਾਂਝਾ ਬਿਆਨ

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

September 04th, 12:45 pm

ਅਹੁਦਾ ਸੰਭਾਲਣ ਦੇ ਬਾਅਦ, ਪ੍ਰਧਾਨ ਮੰਤਰੀ ਵੌਂਗ ਦੀ ਪਹਿਲੀ ਭਾਰਤ ਯਾਤਰਾ ’ਤੇ, ਮੈਂ ਉਨ੍ਹਾਂ ਦਾ ਹਾਰਦਿਕ ਸੁਆਗਤ ਕਰਦਾ ਹਾਂ। ਇਹ ਯਾਤਰਾ ਹੋਰ ਵੀ ਵਿਸ਼ੇਸ਼ ਹੈ, ਕਿਉਂਕਿ ਇਸ ਸਾਲ ਅਸੀਂ ਆਪਣੇ ਸੰਬੰਧਾਂ ਦੀ 60ਵੀਂ ਵਰ੍ਹੇਗੰਢ ਮਨਾ ਰਹੇ ਹਾਂ।

ਫਿਲੀਪੀਨਸ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

August 05th, 11:06 am

ਸਭ ਤੋਂ ਪਹਿਲੇ, ਮੈਂ ਰਾਸ਼ਟਰਪਤੀ ਜੀ ਦਾ, ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ, ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਇਸ ਵਰ੍ਹੇ ਭਾਰਤ ਅਤੇ ਫਿਲੀਪੀਨਸ ਆਪਣੇ ਡਿਪਲੋਮੈਟਿਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ। ਅਤੇ ਇਸ ਸੰਦਰਭ ਵਿੱਚ, ਉਨ੍ਹਾਂ ਦੀ ਇਹ ਯਾਤਰਾ ਵਿਸ਼ੇਸ਼ ਮਹੱਤਵ ਰੱਖਦੀ ਹੈ। ਸਾਡੇ ਡਿਪਲੋਮੈਟਿਕ ਸਬੰਧ ਭਲੇ ਹੀ ਨਵੇਂ ਹਨ, ਲੇਕਿਨ ਸਾਡੀਆਂ ਸੱਭਿਅਤਾਵਾਂ ਦੇ ਸੰਪਰਕ ਬਹੁਤ ਪ੍ਰਾਚੀਨ ਕਾਲ ਤੋਂ ਹਨ। ਫਿਲੀਪੀਨਸ ਦੀ ਰਾਮਾਇਣ – “ਮਹਾਰਾਡਿਯਾ ਲਵਾਨਾ” (महाराडिया लवाना”/ Maharadia Lawana”)- ਸਾਡੇ ਸਦੀਆਂ ਪੁਰਾਣੇ ਸੱਭਿਆਚਾਰਕ ਸਬੰਧਾਂ ਦਾ ਜੀਵੰਤ ਪ੍ਰਮਾਣ ਹੈ। ਹੁਣੇ ਜਾਰੀ ਕੀਤੇ ਗਏ ਡਾਕ ਟਿਕਟ, ਜਿਸ ਵਿੱਚ ਦੋਹਾਂ ਦੇਸ਼ਾਂ ਦੇ ਰਾਸ਼ਟਰੀ ਪੁਸ਼ਪ ਹਨ, ਸਾਡੀ ਮਿੱਤਰਤਾ ਦੀ ਮਹਿਕ ਦਰਸਾਉਂਦੇ ਹਨ।