ਪ੍ਰਧਾਨ ਮੰਤਰੀ ਨੇ ਬੀਟਿੰਗ ਰੀਟ੍ਰੀਟ 2026 ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

January 29th, 04:46 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੀਟਿੰਗ ਰੀਟ੍ਰੀਟ 2026 ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਵੱਖ-ਵੱਖ ਬੈਂਡਜ਼ ਵੱਲੋਂ ਕੀਤੇ ਗਏ ਪ੍ਰਦਰਸ਼ਨ ਯਾਦਗਾਰੀ ਸਨ।

ਤਸਵੀਰਾਂ ਵਿੱਚ: ਕਰਤਵਯ ਪਥ, ਨਵੀਂ ਦਿੱਲੀ ਵਿਖੇ 77ਵਾਂ ਗਣਤੰਤਰ ਦਿਵਸ

January 26th, 08:12 am

ਕਰਤਵਯ ਪਥ ਵਿਖੇ 77ਵਾਂ ਗਣਤੰਤਰ ਦਿਵਸ ਸਮਾਰੋਹ ਭਾਰਤ ਦੀ ਏਕਤਾ, ਤਾਕਤ ਅਤੇ ਵਿਰਾਸਤ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਸਮਰ ਸਮਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਦਿਨ ਦੀ ਸ਼ੁਰੂਆਤ ਕੀਤੀ ਅਤੇ ਦੇਸ਼ ਦੇ ਬਹਾਦਰਾਂ ਪ੍ਰਤੀ ਰਾਸ਼ਟਰ ਦੀ ਕ੍ਰਿਤੱਗਤਾ ਨੂੰ ਫਿਰ ਤੋਂ ਦੁਹਰਾਇਆ।

ਪ੍ਰਧਾਨ ਮੰਤਰੀ ਨੇ ਸੈਨਾ ਦਿਵਸ 'ਤੇ ਭਾਰਤੀ ਸੈਨਾ ਦੀ ਬਹਾਦਰੀ ਨੂੰ ਸਲਾਮ ਕੀਤਾ

January 15th, 11:26 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੈਨਾ ਦਿਵਸ ਦੇ ਮੌਕੇ 'ਤੇ ਭਾਰਤੀ ਸੈਨਾ ਦੀ ਅਦੁੱਤੀ ਹਿੰਮਤ ਅਤੇ ਦ੍ਰਿੜ੍ਹ ਵਚਨਬੱਧਤਾ ਨੂੰ ਤਹਿ ਦਿਲੋਂ ਸਿੱਜਦਾ ਕੀਤਾ।

ਪ੍ਰਧਾਨ ਮੰਤਰੀ ਨੇ ਹਥਿਆਰਬੰਦ ਸੈਨਾ ਝੰਡਾ ਦਿਵਸ 'ਤੇ ਹਥਿਆਰਬੰਦ ਸੈਨਾਵਾਂ ਦਾ ਧੰਨਵਾਦ ਪ੍ਰਗਟ ਕੀਤਾ

December 07th, 10:58 am

ਪ੍ਰਧਾਨ ਮੰਤਰੀ ਨੇ ਅੱਜ ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ 'ਤੇ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਪੁਰਸ਼ਾਂ ਅਤੇ ਔਰਤਾਂ ਪ੍ਰਤੀ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤੀ।

ਆਈਐੱਨਐੱਸ ਵਿਕਰਾਂਤ ‘ਤੇ ਹਥਿਆਰਬੰਦ ਫ਼ੌਜਾਂ ਨਾਲ ਦੀਵਾਲੀ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

October 20th, 10:30 am

ਅੱਜ ਦਾ ਇਹ ਦਿਨ ਸ਼ਾਨਦਾਰ ਹੈ, ਇਹ ਪਲ ਯਾਦਗਾਰੀ ਹੈ, ਇਹ ਦ੍ਰਿਸ਼ ਸ਼ਾਨਦਾਰ ਹੈ। ਅੱਜ ਮੇਰੇ ਇੱਕ ਪਾਸੇ ਅਥਾਹ ਸਮੁੰਦਰ ਹੈ, ਤਾਂ ਦੂਜੇ ਪਾਸੇ ਮਾਂ ਭਾਰਤੀ ਦੇ ਵੀਰ ਸਿਪਾਹੀਆਂ ਦੀ ਅਥਾਹ ਤਾਕਤ ਹੈ। ਅੱਜ ਮੇਰੇ ਇੱਕ ਪਾਸੇ ਅਨੰਤ ਦਿਸਹੱਦਾ ਹੈ, ਅਨੰਤ ਆਕਾਸ਼ ਹੈ, ਤਾਂ ਦੂਜੇ ਪਾਸੇ ਅਨੰਤ ਸ਼ਕਤੀਆਂ ਵਾਲਾ ਇਹ ਵਿਸ਼ਾਲ, ਵਿਰਾਟ ਆਈਐੱਨਐੱਸ ਵਿਕਰਾਂਤ ਹੈ। ਸਮੁੰਦਰ ਦੇ ਪਾਣੀ ‘ਤੇ ਸੂਰਜ ਦੀਆਂ ਕਿਰਨਾਂ ਦੀ ਇਹ ਚਮਕ ਇੱਕ ਤਰੀਕੇ ਨਾਲ ਬਹਾਦਰ ਜਵਾਨਾਂ ਵੱਲੋਂ ਜਗਾਏ ਦੀਵਾਲੀ ਦੇ ਦੀਵੇ ਹਨ। ਇਹ ਸਾਡੀਆਂ ਅਲੌਕਿਕ ਦੀਪ ਮਾਲਾਵਾਂ ਹਨ, ਮੇਰਾ ਸੁਭਾਗ ਹੈ ਕਿ ਇਸ ਵਾਰ ਮੈਂ ਨੌ-ਸੈਨਾ ਦੇ ਸਭ ਵੀਰ ਜਵਾਨਾਂ ਦਰਮਿਆਨ ਇਹ ਦੀਵਾਲੀ ਦਾ ਪਵਿੱਤਰ ਤਿਉਹਾਰ ਮਨਾ ਰਿਹਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਐੱਨਐੱਸ ਵਿਕਰਾਂਤ 'ਤੇ ਦੀਵਾਲੀ ਮਨਾਈ

October 20th, 10:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਈਐੱਨਐੱਸ ਵਿਕਰਾਂਤ 'ਤੇ ਦੀਵਾਲੀ ਸਮਾਗਮ ਦੌਰਾਨ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਸੰਬੋਧਨ ਕੀਤਾ। ਅੱਜ ਦੇ ਦਿਨ ਨੂੰ ਇੱਕ ਸ਼ਾਨਦਾਰ ਦਿਨ, ਇੱਕ ਸ਼ਾਨਦਾਰ ਪਲ ਅਤੇ ਇੱਕ ਸ਼ਾਨਦਾਰ ਦ੍ਰਿਸ਼ ਦਸਦੇ ਹੋਏ ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਇੱਕ ਪਾਸੇ ਵੱਡਾ ਸਮੁੰਦਰ ਹੈ ਤਾਂ ਦੂਜੇ ਪਾਸੇ ਭਾਰਤ ਮਾਤਾ ਦੇ ਬਹਾਦਰ ਸੈਨਿਕਾਂ ਦੀ ਅਥਾਹ ਤਾਕਤ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਅਨੰਤ ਦੂਰੀ ਅਤੇ ਬੇਅੰਤ ਅਸਮਾਨ ਹੈ, ਉੱਥੇ ਦੂਜੇ ਪਾਸੇ ਆਈਐੱਨਐੱਸ ਵਿਕਰਾਂਤ ਦੀ ਅਥਾਹ ਤਾਕਤ ਹੈ, ਜੋ ਅਨੰਤ ਤਾਕਤ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੰਦਰ 'ਤੇ ਸੂਰਜ ਦੀ ਰੌਸ਼ਨੀ ਦੀ ਚਮਕ, ਦੀਵਾਲੀ ਦੌਰਾਨ ਬਹਾਦਰ ਫ਼ੌਜੀਆਂ ਵੱਲੋਂ ਜਗਾਏ ਗਏ ਦੀਵਿਆਂ ਦੀ ਤਰ੍ਹਾਂ ਹੈ, ਜੋ ਦੀਵਿਆਂ ਦੀ ਇੱਕ ਬ੍ਰਹਮ ਮਾਲਾ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਂ ਭਾਰਤੀ ਜਲ ਸੈਨਾ ਦੇ ਬਹਾਦਰ ਜਵਾਨਾਂ ਦੇ ਵਿੱਚ ਇਹ ਦੀਵਾਲੀ ਮਨਾ ਰਿਹਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਲਕਾਤਾ ਵਿੱਚ ਸੰਯੁਕਤ ਕਮਾਂਡਰਾਂ ਦੀ ਕਾਨਫਰੰਸ ਦੌਰਾਨ ਹਥਿਆਰਬੰਦ ਬਲਾਂ ਦੀ ਬਿਹਤਰ ਅਤੇ ਤਤਕਾਲ ਸੰਚਾਲਨ ਲਈ ਸੰਯੁਕਤ ਸਾਂਝੇਦਾਰੀ, ਆਤਮਨਿਰਭਰਤਾ ਅਤੇ ਇਨੋਵੇਸ਼ਨ 'ਤੇ ਜ਼ੋਰ ਦਿੱਤਾ

September 15th, 03:34 pm

ਪ੍ਰਧਾਨ ਮੰਤਰੀ ਨੇ ਅੱਜ ਕੋਲਕਾਤਾ ਵਿੱਚ 16ਵੇਂ ਸੰਯੁਕਤ ਕਮਾਂਡਰ ਸੰਮੇਲਨ ਦਾ ਉਦਘਾਟਨ ਕੀਤਾ। ਦੋ ਵਰ੍ਹਿਆਂ ਵਿੱਚ ਇੱਕ ਵਾਰ ਆਯੋਜਿਤ ਹੋਣ ਵਾਲੀ ਇਹ ਕਾਨਫਰੰਸ ਹਥਿਆਰਬੰਦ ਬਲਾਂ ਦਾ ਸਭ ਤੋਂ ਉੱਚ ਪੱਧਰੀ ਵਿਚਾਰ-ਮੰਥਨ ਪਲੈਟਫਾਰਮ ਹੈ। ਇਹ ਪਲੈਟਫਾਰਮ ਦੇਸ਼ ਦੇ ਟੌਪ ਨਾਗਰਿਕ ਅਤੇ ਮਿਲਟਰੀ ਲੀਡਰਸ਼ਿਪ ਨੂੰ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਭਾਰਤ ਦੀ ਫੌਜੀ ਤਿਆਰੀਆਂ ਦੇ ਭਵਿੱਖ ਦੇ ਵਿਕਾਸ ਦੀ ਨੀਂਹ ਰੱਖਣ ਲਈ ਇਕੱਠਿਆਂ ਲਿਆਉਂਦੀ ਹੈ। ਇਸ ਕਾਨਫਰੰਸ ਦਾ ਵਿਸ਼ਾ 'ਸੁਧਾਰਾਂ ਦਾ ਸਾਲ – ਭਵਿੱਖ ਦੇ ਲਈ ਪਰਿਵਰਤਨ' ਹੈ, ਜੋ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਣ ਅਤੇ ਪਰਿਵਰਤਨ ਦੇ ਅਨੁਸਾਰ ਹੈ।

ਪ੍ਰਧਾਨ ਮੰਤਰੀ ਨੇ ਮਾਓਵਾਦ ਦੀ ਤਰਾਸਦੀ ਨੂੰ ਦੂਰ ਕਰਨ ਨੂੰ ਲੈ ਕੇ ਬਲਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ

May 21st, 05:31 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਾਓਵਾਦ ਦੀ ਤਰਾਸਦੀ ਨੂੰ ਦੂਰ ਕਰਨ ਅਤੇ ਲੋਕਾਂ ਦੇ ਲਈ ਸ਼ਾਂਤੀ ਅਤੇ ਪ੍ਰਗਤੀ ਦਾ ਜੀਵਨ ਸੁਨਿਸ਼ਚਿਤ ਕਰਨ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹੋਏ ਬਲਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।

ਆਦਮਪੁਰ ਏਅਰ ਬੇਸ ‘ਤੇ ਬਹਾਦਰ ਹਵਾਈ ਸੈਨਾ ਦੇ ਯੋਧਿਆਂ ਅਤੇ ਸੈਨਿਕਾਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

May 13th, 03:45 pm

ਇਸ ਨਾਅਰੇ ਦੀ ਤਾਕਤ ਹੁਣੇ-ਹੁਣੇ ਦੁਨੀਆ ਨੇ ਦੇਖੀ ਹੈ। ਭਾਰਤ ਮਾਤਾ ਕੀ ਜੈ, ਇਹ ਸਿਰਫ ਨਾਅਰਾ ਨਹੀਂ ਹੈ, ਇਹ ਦੇਸ਼ ਦੇ ਹਰ ਉਸ ਸੈਨਿਕ ਦੀ ਸਹੁੰ ਹੈ, ਜੋ ਮਾਂ ਭਾਰਤੀ ਦੀ ਮਾਣ-ਮਰਿਆਦਾ ਦੇ ਲਈ ਜਾਨ ਦੀ ਬਾਜ਼ੀ ਲਗਾ ਦਿੰਦਾ ਹੈ। ਇਹ ਦੇਸ਼ ਦੇ ਹਰ ਉਸ ਨਾਗਰਿਕ ਦੀ ਆਵਾਜ਼ ਹੈ, ਜੋ ਦੇਸ਼ ਦੇ ਲਈ ਜਿਉਣਾ ਚਾਹੁੰਦਾ ਹੈ, ਕੁਝ ਕਰ ਗੁਜ਼ਰਣਾ ਚਾਹੁੰਦਾ ਹੈ। ਭਾਰਤ ਮਾਤਾ ਕੀ ਜੈ, ਮੈਦਾਨ ਵਿੱਚ ਵੀ ਗੂੰਜਦੀ ਹੈ ਅਤੇ ਮਿਸ਼ਨ ਵਿੱਚ ਵੀ। ਜਦੋਂ ਭਾਰਤ ਦੇ ਸੈਨਿਕ ਮਾਂ ਭਾਰਤੀ ਦੀ ਜੈ ਬੋਲਦੇ ਹਨ, ਤਾਂ ਦੁਸ਼ਮਣ ਦੇ ਕਲੇਜੇ ਕੰਬ ਜਾਂਦੇ ਹਨ। ਜਦੋਂ ਸਾਡੇ ਡ੍ਰੋਨਸ, ਦੁਸ਼ਮਣ ਦੇ ਕਿਲੇ ਦੀਆਂ ਦੀਵਾਰਾਂ ਨੂੰ ਢਾਹ ਦਿੰਦੇ ਹਨ, ਜਦੋਂ ਸਾਡੀਆਂ ਮਿਜ਼ਾਈਲਾਂ ਸਨਸਨਾਉਂਦੀਆਂ ਹੋਈਆਂ ਨਿਸ਼ਾਨੇ ‘ਤੇ ਪਹੁੰਚਦੀਆਂ ਹਨ, ਤਾਂ ਦੁਸ਼ਮਣ ਨੂੰ ਸੁਣਾਈ ਦਿੰਦਾ ਹੈ- ਭਾਰਤ ਮਾਤਾ ਕੀ ਜੈ! ਜਦੋਂ ਰਾਤ ਦੇ ਹਨੇਰੇ ਵਿੱਚ ਵੀ, ਜਦੋਂ ਅਸੀਂ ਸੂਰਜ ਉਗਾ ਦਿੰਦੇ ਹਾਂ, ਤਾਂ ਦੁਸ਼ਮਣ ਨੂੰ ਦਿਖਾਈ ਦਿੰਦਾ ਹੈ- ਭਾਰਤ ਮਾਤਾ ਕੀ ਜੈ! ਜਦੋਂ ਸਾਡੀਆਂ ਫੌਜਾਂ, ਨਿਊਕਲੀਅਰ ਬਲੈਕਮੇਲ ਦੀ ਧਮਕੀ ਦੀ ਹਵਾ ਕੱਢ ਦਿੰਦੀਆਂ ਹਨ, ਤਾਂ ਅਸਮਾਨ ਤੋਂ ਪਾਤਾਲ ਤੱਕ ਇੱਕ ਹੀ ਗੱਲ ਗੂੰਜਦੀ ਹੈ- ਭਾਰਤ ਮਾਤਾ ਕੀ ਜੈ!

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਦਮਪੁਰ ਏਅਰ ਫੋਰਸ ਸਟੇਸ਼ਨ 'ਤੇ ਬਹਾਦਰ ਹਵਾਈ ਯੋਧਿਆਂ ਅਤੇ ਸੈਨਿਕਾਂ ਨਾਲ ਗੱਲਬਾਤ ਕੀਤੀ

May 13th, 03:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਦਮਪੁਰ ਵਿਖੇ ਹਵਾਈ ਸੈਨਾ ਸਟੇਸ਼ਨ 'ਤੇ ਬਹਾਦਰ ਹਵਾਈ ਯੋਧਿਆਂ ਅਤੇ ਸੈਨਿਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਦੀ ਸ਼ਕਤੀ ਨੂੰ ਉਜਾਗਰ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਨੇ ਹੁਣੇ ਇਸਦੀ ਸ਼ਕਤੀ ਦੇਖੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਨਾਅਰਾ ਨਹੀਂ ਹੈ, ਬਲਕਿ ਹਰ ਉਸ ਸਿਪਾਹੀ ਦੁਆਰਾ ਚੁੱਕੀ ਗਈ ਸਹੁੰ ਹੈ ਜੋ ਭਾਰਤ ਮਾਤਾ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਆਪਣੀ ਜਾਨ ਜੋਖਮ ਵਿੱਚ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਨਾਅਰਾ ਹਰ ਉਸ ਨਾਗਰਿਕ ਦੀ ਆਵਾਜ਼ ਹੈ ਜੋ ਦੇਸ਼ ਲਈ ਜੀਣਾ ਚਾਹੁੰਦਾ ਹੈ ਅਤੇ ਸਾਰਥਕ ਯੋਗਦਾਨ ਪਾਉਣਾ ਚਾਹੁੰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਭਾਰਤ ਮਾਤਾ ਕੀ ਜੈ' ਦਾ ਨਾਅਰਾ ਜੰਗ ਦੇ ਮੈਦਾਨ ਅਤੇ ਮਹੱਤਵਪੂਰਨ ਮਿਸ਼ਨਾਂ ਦੋਵਾਂ ਵਿੱਚ ਗੂੰਜਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਰਤੀ ਸੈਨਿਕ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਾਉਂਦੇ ਹਨ, ਤਾਂ ਦੁਸ਼ਮਣ ਰੀੜ੍ਹ ਤੋਂ ਕੰਬ ਜਾਂਦਾ ਹੈ। ਉਨ੍ਹਾਂ ਭਾਰਤ ਦੀ ਸੈਨਿਕ ਸ਼ਕਤੀ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਦੋਂ ਭਾਰਤੀ ਡਰੋਨ ਦੁਸ਼ਮਣ ਦੀ ਕਿਲ੍ਹਾਬੰਦੀ ਨੂੰ ਢਾਹ ਦਿੰਦੇ ਹਨ ਅਤੇ ਜਦੋਂ ਮਿਜ਼ਾਈਲਾਂ ਸਟੀਕਤਾ ਨਾਲ ਹਮਲਾ ਕਰਦੀਆਂ ਹਨ, ਤਾਂ ਦੁਸ਼ਮਣ ਨੂੰ ਸਿਰਫ਼ ਇੱਕ ਵਾਕ ਸੁਣਾਈ ਦਿੰਦਾ ਹੈ - 'ਭਾਰਤ ਮਾਤਾ ਕੀ ਜੈ'। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਤ ਦੇ ਹਨੇਰੇ ਵਿੱਚ ਵੀ, ਭਾਰਤ ਕੋਲ ਅਸਮਾਨ ਨੂੰ ਰੌਸ਼ਨ ਕਰਨ ਦੀ ਸਮਰੱਥਾ ਹੈ, ਜਿਸ ਨਾਲ ਦੁਸ਼ਮਣ ਨੂੰ ਦੇਸ਼ ਦੀ ਅਥਾਹ ਹਿੰਮਤ ਦੇਖਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਭਾਰਤ ਦੀਆਂ ਸੈਨਾਵਾਂ ਪ੍ਰਮਾਣੂ ਬਲੈਕਮੇਲ ਦੀਆਂ ਧਮਕੀਆਂ ਨੂੰ ਖਤਮ ਨਸ਼ਟ ਕਰਦੀ ਹੈ, ਤਾਂ ਅਸਮਾਨ ਅਤੇ ਧਰਤੀ 'ਤੇ ਸਿਰਫ਼ ਇੱਕ ਹੀ ਸੰਦੇਸ਼ ਗੂੰਜਦਾ ਹੈ - 'ਭਾਰਤ ਮਾਤਾ ਕੀ ਜੈ'।

ਪ੍ਰਧਾਨ ਮੰਤਰੀ ਬਹਾਦਰ ਹਵਾਈ ਯੋਧਿਆਂ ਅਤੇ ਸੈਨਿਕਾਂ ਨੂੰ ਮਿਲਣ ਲਈ ਏਐੱਫਐੱਸ ਆਦਮਪੁਰ ਪਹੁੰਚੇ

May 13th, 01:04 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਡੇ ਬਹਾਦਰ ਹਵਾਈ ਯੋਧਿਆਂ ਅਤੇ ਸੈਨਿਕਾਂ ਨੂੰ ਮਿਲਣ ਲਈ ਏਐੱਫਐੱਸ ਆਦਮਪੁਰ ਦਾ ਦੌਰਾ ਕੀਤਾ। ਸ਼੍ਰੀ ਮੋਦੀ ਨੇ ਕਿਹਾ, ਸਾਹਸ, ਦ੍ਰਿੜਤਾ ਅਤੇ ਨਿਡਰਤਾ ਦੇ ਪ੍ਰਤੀਕ ਲੋਕਾਂ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਅਨੁਭਵ ਸੀ।

ਪ੍ਰਧਾਨ ਮੰਤਰੀ ਨੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ

May 10th, 02:31 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ 7, ਲੋਕ ਕਲਿਆਣ ਮਾਰਗ ‘ਤੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ, ਐੱਨਐੱਸਏ ਅਜੀਤ ਡੋਭਾਲ, ਸੀਡੀਐੱਸ ਜਨਰਲ ਅਨਿਲ ਚੌਹਾਨ, ਹਥਿਆਰਬੰਦ ਬਲਾਂ ਦੇ ਪ੍ਰਮੁੱਖ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਇੱਕ ਬੈਠਕ ਸੰਪੰਨ ਹੋਈ, ਜਿਸ ਵਿੱਚ ਰੱਖਿਆ ਮੰਤਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ, ਚੀਫ਼ ਆਫ਼ ਡਿਫੈਂਸ ਅਤੇ ਹਥਿਆਰਬੰਦ ਬਲਾਂ ਦੇ ਪ੍ਰਮੁੱਖਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ

May 09th, 10:24 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਇੱਕ ਬੈਠਕ ਸੰਪੰਨ ਹੋਈ, ਜਿਸ ਵਿੱਚ ਰੱਖਿਆ ਮੰਤਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ, ਚੀਫ਼ ਆਫ਼ ਡਿਫੈਂਸ ਅਤੇ ਹਥਿਆਰਬੰਦ ਬਲਾਂ ਦੇ ਪ੍ਰਮੁੱਖਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਭਾਰਤ ਨੇ 76ਵਾਂ ਗਣਤੰਤਰ ਦਿਵਸ ਮਨਾਇਆ

January 26th, 12:30 pm

ਕਰਤਵਯ ਪਥ 'ਤੇ 76ਵੇਂ ਗਣਤੰਤਰ ਦਿਵਸ ਸਮਾਰੋਹ ਨੇ ਭਾਰਤ ਦੀ ਏਕਤਾ, ਤਾਕਤ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਸਮਰ ਸਮਾਰਕ 'ਤੇ ਸ਼ਰਧਾਂਜਲੀ ਅਰਪਿਤ ਕੀਤੀ। ਇਸ ਸਮਾਗਮ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਸ਼ਾਮਲ ਹੋਏ। ਹਥਿਆਰਬੰਦ ਬਲਾਂ ਦੀਆਂ ਮਾਰਚਿੰਗ ਟੁਕੜੀਆਂ ਨੇ ਅਨੁਸ਼ਾਸਨ ਅਤੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ, ਜਦਕਿ ਜੀਵੰਤ ਸੱਭਿਆਚਾਰਕ ਪ੍ਰਦਰਸ਼ਨਾਂ ਨੇ ਭਾਰਤ ਦੀ ਸਮ੍ਰਿੱਧ ਵਿਵਿਧਤਾ ਨੂੰ ਉਜਾਗਰ ਕੀਤਾ। ਭਾਰਤੀ ਵਾਯੂ ਸੈਨਾ ਦੇ ਮਨਮੋਹਕ ਫਲਾਈਪਾਸਟ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰਧਾਨ ਮੰਤਰੀ ਨੇ ਸਮਾਰੋਹ ਲਈ ਇਕੱਠੇ ਹੋਏ ਲੋਕਾਂ ਦਾ ਅਭਿਨੰਦਨ ਵੀ ਕੀਤਾ।

ਪ੍ਰਧਾਨ ਮੰਤਰੀ ਨੇ ਸੈਨਾ ਦਿਵਸ ‘ਤੇ ਭਾਰਤੀ ਸੈਨਾ ਦੇ ਅਟੁੱਟ ਸਾਹਸ ਨੂੰ ਸਲਾਮ ਕੀਤਾ

January 15th, 09:18 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੈਨਾ ਦਿਵਸ ‘ਤੇ ਭਾਰਤੀ ਸੈਨਾ ਦੇ ਅਟੁੱਟ ਸਾਹਸ ਨੂੰ ਸਾਲਮ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀ ਸੈਨਾ ਦ੍ਰਿੜ੍ਹ ਸੰਕਲਪ, ਕੁਸ਼ਲਤਾ ਅਤੇ ਸਮਰਪਣ ਦਾ ਪ੍ਰਤੀਕ ਹੈ। ਸ਼੍ਰੀ ਮੋਦੀ ਨੇ ਕਿਹਾ, “ਸਾਡੀ ਸਰਕਾਰ ਹਥਿਆਰਬੰਦ ਬਲਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਪ੍ਰਤੀਬੱਧ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਅਸੀਂ ਕਈ ਸੁਧਾਰ ਕੀਤੇ ਹਨ ਅਤੇ ਆਧੁਨਿਕੀਕਰਣ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ।”

ਵੰਨ ਰੈਂਕ ਵੰਨ ਪੈਨਸ਼ਨ (ਓਆਰਓਪੀ) ਯੋਜਨਾ ਸਾਡੇ ਸੈਨਿਕਾਂ ਅਤੇ ਸਾਬਕਾ-ਸੈਨਿਕਾਂ ਦੇ ਸਾਹਸ ਅਤੇ ਬਲੀਦਾਨ ਪ੍ਰਤੀ ਇੱਕ ਸ਼ਰਧਾਂਜਲੀ ਹੈ: ਪ੍ਰਧਾਨ ਮੰਤਰੀ

November 07th, 09:39 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੰਨ ਰੈਂਕ ਵੰਨ ਪੈਨਸ਼ਨ (ਓਆਰਓਪੀ) ਯੋਜਨਾ ਦੇ ਦਸ ਵਰ੍ਹੇ ਪੂਰੇ ਹੋਣ ’ਤੇ ਕਿਹਾ ਕਿ ਇਹ ਸਾਡੇ ਉਨ੍ਹਾਂ ਸੈਨਿਕਾਂ ਅਤੇ ਸਾਬਕਾ - ਸੈਨਿਕਾਂ ਦੇ ਸਾਹਸ ਅਤੇ ਬਲੀਦਾਨ ਪ੍ਰਤੀ ਇੱਕ ਸ਼ਰਧਾਂਜਲੀ ਹੈ, ਜੋ ਸਾਡੇ ਰਾਸ਼ਟਰ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਓਆਰਓਪੀ ਨੂੰ ਲਾਗੂ ਕਰਨ ਦਾ ਫੈਸਲਾ ਲੰਬੇ ਸਮੇਂ ਤੋਂ ਚਲੀ ਆ ਰਹੀ ਇਸ ਮੰਗ ਨੂੰ ਪੂਰਾ ਕਰਨ ਅਤੇ ਸਾਡੇ ਨਾਇਕਾਂ ਪ੍ਰਤੀ ਸਾਡੇ ਦੇਸ਼ ਦੀ ਕ੍ਰਿਤਘਤਾ ਦੀ ਪੁਸ਼ਟੀ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸੀ। ਸ਼੍ਰੀ ਨੋਦੀ ਨੇ ਭਰੋਸਾ ਦਿਲਾਇਆ ਕਿ ਸਰਕਾਰ ਹਮੇਸ਼ਾ ਸਾਡੇ ਹਥਿਆਰਬੰਦ ਬਲਾਂ ਨੂੰ ਮਜ਼ਬੂਤ ਕਰਨ ਅਤੇ ਸਾਡੀ ਸੇਵਾ ਕਰਨ ਵਾਲਿਆਂ ਦੀ ਭਲਾਈ ਨੂੰ ਅੱਗੇ ਵਧਾਉਣ ਲਈ ਹਰਸੰਭਵ ਪ੍ਰਯਾਸ ਕਰੇਗੀ।

ਪ੍ਰਧਾਨ ਮੰਤਰੀ 12 ਮਾਰਚ ਨੂੰ ਗੁਜਰਾਤ ਅਤੇ ਰਾਜਸਥਾਨ ਦਾ ਦੌਰਾ ਕਰਨਗੇ

March 10th, 05:24 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਮਾਰਚ, 2024 ਨੂੰ ਗੁਜਰਾਤ ਅਤੇ ਰਾਜਸਥਾਨ ਦਾ ਦੌਰਾ ਕਰਨਗੇ। ਸਵੇਰੇ ਲਗਭਗ 9.15 ਵਜੇ, ਪ੍ਰਧਾਨ ਮੰਤਰੀ ਅਹਿਮਦਾਬਾਦ ਵਿੱਚ 1,06,000 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਸਬੰਧੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਦੇ ਬਾਅਦ, ਲਗਭਗ 10 ਵਜੇ ਸਵੇਰੇ ਪ੍ਰਧਾਨ ਮੰਤਰੀ ਸਾਬਰਮਤੀ ਆਸ਼ਰਮ ਦਾ ਦੌਰਾ ਕਰਨਗੇ ਜਿੱਥੇ ਉਹ ਕੋਚਰਬ ਆਸ਼ਰਮ (Kochrab Ashram) ਦਾ ਉਦਘਾਟਨ ਕਰਨਗੇ, ਅਤੇ ਗਾਂਧੀ ਆਸ਼ਰਮ ਮੈਮੋਰੀਅਲ (Gandhi Ashram Memorial) ਦਾ ਮਾਸਟਰ ਪਲਾਨ ਭੀ ਲਾਂਚ ਕਰਨਗੇ। ਇਸ ਦੇ ਬਾਅਦ ਲਗਭਗ 1.45 ਵਜੇ, ਪ੍ਰਧਾਨ ਮਤੰਰੀ ‘ਭਾਰਤ ਸ਼ਕਤੀ’ ਦੇਖਣਗੇ ਜੋ ਰਾਜਸਥਾਨ ਦੇ ਪੋਖਰਣ ਵਿੱਚ ਤਿੰਨੋਂ ਸੈਨਾਵਾਂ ਦੇ ਲਾਇਵ ਫਾਇਰ ਅਤੇ ਕੌਸ਼ਲ ਅਭਿਆਸ ਦੇ ਰੂਪ ਵਿੱਚ ਸਵਦੇਸ਼ੀ ਰੱਖਿਆ ਸਮਰੱਥਾਵਾਂ ਦਾ ਇੱਕ ਸੰਯੋਜਿਤ ਪ੍ਰਦਰਸ਼ਨ ਹੈ।

Glimpses from 75th Republic Day celebrations at Kartavya Path, New Delhi

January 26th, 01:08 pm

India marked the 75th Republic Day with great fervour and enthusiasm. The country's perse culture, prowess of the Armed Forces were displayed at Kartavya Path in New Delhi. President Droupadi Murmu, Prime Minister Narendra Modi, President Emmanuel Macron of France, who was this year's chief guest, graced the occasion.

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਤੋਂ ਸੁੰਤਤਰਤਾ ਦਿਵਸ ਦੇ ਸੰਬੋਧਨ ਦੌਰਾਨ ਕਿਹਾ ਕਿ ਭਾਰਤ ਨੂੰ ਨਵੀਂ ਰਣਨੀਤਕ ਤਾਕਤ ਮਿਲੀ ਹੈ ਅਤੇ ਦੇਸ਼ ਦੀਆਂ ਸੀਮਾਵਾਂ ਪਹਿਲਾਂ ਤੋਂ ਕਿਤੇ ਅਧਿਕ ਸੁਰੱਖਿਅਤ ਹਨ

August 15th, 02:46 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15 ਅਗਸਤ, 2023 ਨੂੰ 77ਵੇਂ ਸੁਤੰਤਰਤਾ ਦਿਵਸ ’ਤੇ ਦਿੱਲੀ ਦੇ ਇਤਿਹਾਸਿਕ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਕਿਹਾ, “ਭਾਰਤ ਨੇ ਹਾਲ ਹੀ ਦੇ ਵਰ੍ਹਿਆਂ ਵਿੱਚ ਨਵੀਂ ਰਣਨੀਤਕ ਤਾਕਤ ਹਾਸਲ ਕੀਤੀ ਹੈ ਅਤੇ ਅੱਜ ਸਾਡੀਆਂ ਸੀਮਾਵਾਂ ਪਹਿਲਾਂ ਤੋਂ ਕਿਤੇ ਅਧਿਕ ਸੁਰੱਖਿਅਤ ਹਨ।” ਉਨ੍ਹਾਂ ਨੇ ਵਰਤਮਾਨ ਆਲਮੀ ਸੁਰੱਖਿਆ ਪਰਿਦ੍ਰਿਸ਼ ਦੇ ਦਰਮਿਆਨ ਰਾਸ਼ਟਰੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਸਰਕਾਰ ਦੇ ਅਟੁੱਟ ਸੰਕਲਪ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਆਧੁਨਿਕ ਬਣਾਉਣ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਸਾਰੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਉਦੇਸ਼ ਨਾਲ ਸਸ਼ਕਤ ਅਤੇ ਯੁੱਧ ਦੇ ਲਈ ਤਿਆਰ ਰੱਖਣ ਵਾਸਤੇ ਕਈ ਮਿਲਿਟਰੀ ਸੁਧਾਰ ਕੀਤੇ ਜਾ ਰਹੇ ਹਨ।

ਭਾਰਤੀ ਵਿਦੇਸ਼ ਸੇਵਾ ਵਿੱਚ 2022 ਬੈਚ ਦੇ ਟ੍ਰੇਨੀ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

July 25th, 07:56 pm

ਪ੍ਰਧਾਨ ਮੰਤਰੀ ਨੇ ਟ੍ਰੇਨੀ ਅਧਿਕਾਰੀਆਂ ਦੇ ਨਾਲ ਵਿਸਤ੍ਰਿਤ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਸਰਕਾਰੀ ਸੇਵਾ ਵਿੱਚ ਸ਼ਾਮਲ ਹੋਣ ਦੇ ਬਾਅਦ ਤੋਂ ਹੁਣ ਤੱਕ ਦੇ ਉਨ੍ਹਾਂ ਦੇ ਅਨੁਭਵ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਟ੍ਰੇਨੀ ਅਧਿਕਾਰੀਆਂ ਨੇ ਆਪਣੀ ਟ੍ਰੇਨਿੰਗ ਦੇ ਦੌਰਾਨ ਪਿੰਡਾਂ ਦੇ ਦੌਰੇ, ਭਾਰਤ ਦਰਸ਼ਨ ਅਤੇ ਹਥਿਆਰਬੰਦ ਬਲਾਂ ਦੇ ਜੁੜਾਅ ਸਹਿਤ ਹੋਰ ਸਿੱਖੀਆਂ ਗਈਆਂ ਗੱਲਾਂ ਸਾਂਝੀਆਂ ਕੀਤੀਆਂ। ਟ੍ਰੇਨੀ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਜਲ ਜੀਵਨ ਮਿਸ਼ਨ ਅਤੇ ਪੀਐੱਮ ਆਵਾਸ ਯੋਜਨਾ ਜਿਹੀਆਂ ਸਰਕਾਰ ਦੀਆਂ ਕਈ ਕਲਿਆਣਕਾਰੀ ਯੋਜਨਾਵਾਂ ਦੇ ਪਰਿਵਰਤਨਕਾਰੀ ਪ੍ਰਭਾਵ ਬਾਰੇ ਦੱਸਿਆ, ਜਿਸ ਦੇ ਅਸਰ ਨੂੰ ਉਨ੍ਹਾਂ ਨੇ ਪ੍ਰਤੱਖ ਦੇਖਿਆ।