ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

October 17th, 04:26 pm

ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਡਾ. ਹਰੀਨੀ ਅਮਰਸੂਰੀਆ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਥਾਈਲੈਂਡ ਅਤੇ ਸ੍ਰੀਲੰਕਾ ਦੀ ਯਾਤਰਾ ਤੋਂ ਪਹਿਲੇ ਪ੍ਰਧਾਨ ਮੰਤਰੀ ਦਾ ਰਵਾਨਗੀ ਬਿਆਨ

April 03rd, 06:00 am

ਪਿਛਲੇ ਦਹਾਕੇ ਵਿੱਚ ਬਿਮਸਟੈੱਕ (BIMSTEC) ਬੰਗਾਲ ਦੀ ਖਾੜੀ ਖੇਤਰ ਵਿੱਚ ਖੇਤਰੀ ਵਿਕਾਸ, ਸੰਪਰਕ ਅਤੇ ਆਰਥਿਕ ਪ੍ਰਗਤੀ ਨੂੰ ਪ੍ਰੋਤਸਾਹਨ ਦੇਣ ਦੇ ਲਈ ਇੱਕ ਮਹੱਤਵਪੂਰਨ ਮੰਚ ਦੇ ਰੂਪ ਵਿੱਚ ਉੱਭਰਿਆ ਹੈ। ਆਪਣੀ ਭੂਗੋਲਿਕ ਸਥਿਤੀ ਦੇ ਨਾਲ, ਭਾਰਤ ਦਾ ਉੱਤਰ-ਪੂਰਬੀ ਖੇਤਰ (India’s North Eastern region) ਬਿਮਸਟੈੱਕ (BIMSTEC) ਦੇ ਕੇਂਦਰ ਵਿੱਚ ਹੈ। ਮੈਂ ਬਿਮਸਟੈੱਕ (BIMSTEC) ਦੇਸ਼ਾਂ ਦੇ ਨੇਤਾਵਾਂ ਨੂੰ ਮਿਲਣ ਅਤੇ ਸਾਡੇ ਲੋਕਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸਾਰਥਕ ਤੌਰ ‘ਤੇ ਜੁੜਨ ਦੇ ਲਈ ਉਤਸੁਕ ਹਾਂ।

ਪ੍ਰਧਾਨ ਮੰਤਰੀ ਦਾ 03-06 ਅਪ੍ਰੈਲ, 2025 ਤੱਕ ਥਾਈਲੈਂਡ ਅਤੇ ਸ੍ਰੀ ਲੰਕਾ ਦਾ ਦੌਰਾ

April 02nd, 02:00 pm

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬੈਂਕਾਕ ਵਿੱਚ 6ਵੇਂ ਬਿਮਸਟੈੱਕ ਸਮਿਟ ਵਿੱਚ ਹਿੱਸਾ ਲੈਣ ਦੇ ਲਈ ਥਾਈਲੈਂਡ (3-4 ਅਪ੍ਰੈਲ, 2025) ਜਾਣਗੇ। ਇਸ ਤੋਂ ਬਾਅਦ, ਉਹ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਦੇ ਸੱਦੇ 'ਤੇ ਸ੍ਰੀ ਲੰਕਾ ਦੇ ਸਰਕਾਰੀ ਦੌਰੇ (4-6 ਅਪ੍ਰੈਲ, 2025) 'ਤੇ ਜਾਣਗੇ।