ਓਡੀਸ਼ਾ ਦੇ ਝਾਰਸੁਗੁੜਾ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
September 27th, 11:45 am
ਇੱਥੇ ਕੁਝ ਨੌਜਵਾਨ ਸਾਥੀ ਬਹੁਤ ਸਾਰੀਆਂ ਕਲਾਕ੍ਰਿਤੀਆਂ ਬਣਾ ਕੇ ਲਿਆਏ ਹਨ, ਓਡੀਸ਼ਾ ਵਿੱਚ ਕਲਾ ਪ੍ਰਤੀ ਪਿਆਰ ਵਿਸ਼ਵ ਪ੍ਰਸਿੱਧ ਹੈ, ਮੈਂ ਤੁਹਾਡੇ ਸਾਰਿਆਂ ਦੀ ਇਹ ਭੇਟ ਤੋਹਫ਼ੇ ਨੂੰ ਸਵੀਕਾਰ ਕਰਦਾ ਹਾਂ ਅਤੇ ਮੇਰੇ ਐੱਸਪੀਜੀ ਦੇ ਸਾਥੀਆਂ ਨੂੰ ਕਹਿੰਦਾ ਹਾਂ ਕਿ ਉਹ ਸਾਰੀ ਚੀਜ਼ਾਂ ਤੁਹਾਡੇ ਤੋਂ ਕੁਲੈਕਟ ਕਰ ਲੈਣ, ਤੁਸੀਂ ਜੇ ਪਿੱਛੇ ਅਪਣਾ ਨਾਮ ਪਤਾ ਲਿਖਦੇ ਹੋ, ਤਾਂ ਮੇਰੇ ਵੱਲੋਂ ਇੱਕ ਚਿੱਠੀ ਜ਼ਰੂਰ ਮਿਲੇਗੀ ਤੁਹਾਨੂੰ। ਉੱਥੇ ਵੀ ਪਿੱਛੇ ਕੋਈ ਇੱਕ ਬੱਚਾ ਕੁਝ ਲੈ ਕੇ ਖੜ੍ਹਾ ਹੈ; ਉਸ ਦੇ ਹੱਥ ਦੁਖ ਜਾਣਗੇ, ਕਦੋਂ ਤੋਂ ਕਈ ਹੱਥ ਵਿੱਚ ਲੈ ਕੇ ਉਹ ਵੀ ਜ਼ਰਾ ਕੁਲੈਕਟ ਕਰ ਲਓ ਭਾਈ, ਕੋਈ ਮਦਦ ਕਰੋ ਉਨ੍ਹਾਂ ਦੀ। ਜੇ ਕਰ ਤੁਸੀਂ ਪਿੱਛੇ ਆਪਣਾ ਨਾਮ ਲਿਖਿਆ ਹੈ, ਤਾਂ ਮੈਂ ਤੁਹਾਨੂੰ ਜ਼ਰੂਰ ਚਿੱਠੀ ਲਿਖਾਂਗਾ। ਮੈਂ ਤੁਹਾਡੇ ਇਸ ਪਿਆਰ ਲਈ ਇਸ ਕਲਾਕ੍ਰਿਤੀ ਨੂੰ ਤਿਆਰ ਕਰਨ ਲਈ ਤੁਸੀਂ ਸਾਰੇ ਨੌਜਵਾਨਾਂ ਦਾ, ਮਹਿਲਾਵਾਂ ਦਾ ਅਤੇ ਛੋਟੇ-ਛੋਟੇ ਬੱਚਿਆਂ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਓਡੀਸ਼ਾ ਦੇ ਝਾਰਸੁਗੁੜਾ ਵਿੱਚ 60,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
September 27th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਡੀਸ਼ਾ ਦੇ ਝਾਰਸੁਗੁੜਾ ਵਿੱਚ 60,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਪਤਵੰਤੇ ਸੱਜਣਾਂ ਨੂੰ ਆਪਣੀਆਂ ਸਤਿਕਾਰ ਸਹਿਤ ਸ਼ੁਭਕਾਮਨਾਵਾਂ ਦਿੱਤੀਆਂ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਨਰਾਤਿਆਂ ਦਾ ਉਤਸਵ ਇਸ ਸਮੇਂ ਮਨਾਇਆ ਜਾ ਰਿਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਸ਼ੁਭ ਦਿਨਾਂ ਵਿੱਚ, ਉਨ੍ਹਾਂ ਨੂੰ ਮਾਂ ਸਮਾਲੇਈ ਅਤੇ ਮਾਂ ਰਾਮਚੰਡੀ ਦੀ ਪਵਿੱਤਰ ਧਰਤੀ 'ਤੇ ਜਾਣ ਅਤੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਮੌਜੂਦ ਮਾਵਾਂ ਅਤੇ ਭੈਣਾਂ ਦੀ ਮੌਜੂਦਗੀ ਨੂੰ ਨੋਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਆਸ਼ੀਰਵਾਦ ਹੀ ਤਾਕਤ ਦਾ ਸੱਚਾ ਸਰੋਤ ਹਨ, ਉਨ੍ਹਾਂ ਨੇ ਲੋਕਾਂ ਨੂੰ ਨਮਸਕਾਰ ਕੀਤਾ।ਕੇਂਦਰੀ ਬਜਟ 2023 ’ਤੇ ਪ੍ਰਧਾਨ ਮੰਤਰੀ ਦੇ ਟਿੱਪਣੀਆਂ ਦਾ ਮੂਲ-ਪਾਠ
February 01st, 02:01 pm
ਅੰਮ੍ਰਿਤਕਾਲ ਦਾ ਇਹ ਪਹਿਲਾ ਬਜਟ ਵਿਕਸਿਤ ਭਾਰਤ ਦੇ ਵਿਰਾਟ ਸੰਕਲਪ ਨੂੰ ਪੂਰਾ ਕਰਨ ਦੇ ਲਈ ਇੱਕ ਮਜ਼ਬੂਤ ਨੀਂਹ ਦਾ ਨਿਰਮਾਣ ਕਰੇਗਾ। ਇਹ ਬਜਟ ਵੰਚਿਤਾਂ ਨੂੰ ਵਰੀਅਤਾ (ਪਹਿਲਾ ਤਰਜੀਹ) ਦਿੰਦਾ ਹੈ। ਇਹ ਬਜਟ ਅੱਜ ਦੀ Aspirational Society- ਪਿੰਡ - ਗ਼ਰੀਬ, ਕਿਸਾਨ, ਮੱਧ ਵਰਗ, ਸਭ ਦੇ ਸੁਪਨਿਆਂ ਨੂੰ ਪੂਰਾ ਕਰੇਗਾ।ਇਹ ਬਜਟ ਵੰਚਿਤ ਲੋਕਾਂ ਨੂੰ ਪ੍ਰਾਥਮਿਕਤਾ ਦਿੰਦਾ ਹੈ: ਪ੍ਰਧਾਨ ਮੰਤਰੀ
February 01st, 02:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟਿੱਪਣੀ ਕੀਤੀ ਕਿ ਭਾਰਤ ਦੇ ਅੰਮ੍ਰਿਤ ਕਾਲ ਵਿੱਚ ਪਹਿਲੇ ਬਜਟ ਨੇ ਇੱਕ ਵਿਕਸਿਤ ਭਾਰਤ ਦੀਆਂ ਆਸਾਂ-ਉਮੀਦਾਂ ਅਤੇ ਸੰਕਲਪਾਂ ਨੂੰ ਪੂਰਾ ਕਰਨ ਲਈ ਇੱਕ ਮਜ਼ਬੂਤ ਅਧਾਰ ਸਥਾਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਵੰਚਿਤ ਲੋਕਾਂ ਨੂੰ ਪ੍ਰਾਥਮਿਕਤਾ ਦਿੰਦਾ ਹੈ ਅਤੇ ਖਾਹਿਸ਼ੀ ਸਮਾਜ, ਗ਼ਰੀਬਾਂ, ਪਿੰਡਾਂ ਅਤੇ ਮੱਧ ਵਰਗ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ।ਕੇਂਦਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਨੂੰ ਹੋਰ ਤਿੰਨ ਮਹੀਨਿਆਂ (ਅਕਤੂਬਰ 2022-ਦਸੰਬਰ 2022) ਲਈ ਵਧਾਇਆ
September 28th, 04:06 pm
ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 2021 ਵਿੱਚ ਕੀਤੀ ਗਈ ਲੋਕ-ਪੱਖੀ ਘੋਸ਼ਣਾ ਅਤੇ ਪੀਐੱਮਜੀਕੇਏਵਾਈ ਦੇ ਤਹਿਤ ਅਤਿਰਿਕਤ ਖੁਰਾਕ ਸੁਰੱਖਿਆ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਦੇ ਮੱਦੇਨਜ਼ਰ, ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ -ਫੇਜ਼ VII) ਨੂੰ ਹੋਰ 3 ਮਹੀਨਿਆਂ ਦੀ ਮਿਆਦ ਯਾਨੀ ਅਕਤੂਬਰ ਤੋਂ ਦਸੰਬਰ 2022 ਤੱਕ ਅੱਗੇ ਵਧਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।