ਪ੍ਰਧਾਨ ਮੰਤਰੀ ਨੇ ਸੰਵਿਧਾਨ ਹੱਤਿਆ ਦਿਵਸ ‘ਤੇ ਲੋਕਤੰਤਰ ਦੇ ਰੱਖਿਅਕਾਂ ਨੂੰ ਸ਼ਰਧਾਂਧਲੀ ਭੇਟ ਕੀਤੀ ਐਂਟੀ-ਐਮਰਜੈਂਸੀ ਮੂਵਮੈਂਟ ਨੇ ਸਾਡੇ ਲੋਕਤੰਤਰੀ ਢਾਂਚੇ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ਦੀ ਮੁੜ ਤੋਂ ਪੁਸ਼ਟੀ ਕੀਤੀ :ਪ੍ਰਧਾਨ ਮੰਤਰੀ

June 25th, 09:32 am

ਸੰਵਿਧਾਨਿਕ ਕਦਰਾਂ ਕੀਮਤਾਂ ‘ਤੇ ਹੋਏ ਗੰਭੀਰ ਹਮਲੇ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 25 ਜੂਨ ਸੰਵਿਧਾਨ ਹੱਤਿਆ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ-ਇੱਕ ਅਜਿਹਾ ਦਿਨ ਜਦੋਂ ਮੌਲਿਕ ਅਧਿਕਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਪ੍ਰੈੱਸ ਦੀ ਆਜ਼ਾਦੀ ਖ਼ਤਮ ਕਰ ਦਿੱਤੀ ਗਈ ਸੀ ਅਤੇ ਅਣਗਿਣਤ ਰਾਜਨੀਤਕ ਨੇਤਾਵਾਂ, ਸਮਾਜ ਸੇਵਕਾਂ, ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ।