ਐਂਥਰੋਪਿਕ ਦੇ ਸੀਈਓ ਡਾਰੀਓ ਅਮੋਦੇਈ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

October 12th, 12:05 am

ਐਂਥਰੋਪਿਕ ਦੇ ਸੀਈਓ ਸ਼੍ਰੀ ਡਾਰੀਓ ਅਮੋਦੇਈ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਭਾਰਤ ਵਿੱਚ ਐਂਥਰੋਪਿਕ ਦੇ ਵਿਸਤਾਰ ਅਤੇ ਇਸ ਦੇ ਏਆਈ ਟੂਲਜ਼ ਦੀ ਵਧ ਰਹੀ ਵਰਤੋਂ 'ਤੇ ਵਿਚਾਰ-ਵਟਾਂਦਰਾ ਕੇਂਦਰਿਤ ਰਿਹਾ, ਜਿਸ ਵਿੱਚ ਕਲੌਡ ਕੋਡ ਵੀ ਸ਼ਾਮਲ ਹੈ, ਜਿਸ ਦੀ ਦੇਸ਼ ਵਿੱਚ ਵਰਤੋਂ ਜੂਨ ਤੋਂ ਪੰਜ ਗੁਣਾ ਵਧੀ ਹੈ।