15ਵੇਂ ਭਾਰਤ-ਜਾਪਾਨ ਸਲਾਨਾ ਸਮਿਟ ’ਤੇ ਸੰਯੁਕਤ ਬਿਆਨ: ਸਾਡੀ ਅਗਲੀ ਪੀੜ੍ਹੀ ਦੀ ਸੁਰੱਖਿਆ ਅਤੇ ਸਮ੍ਰਿੱਧੀ ਲਈ ਸਾਂਝੇਦਾਰੀ
August 29th, 07:06 pm
ਜਾਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਇਸ਼ਿਬਾ ਸ਼ਿਗੇਰੂ ਦੇ ਸੱਦੇ 'ਤੇ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15ਵੇਂ ਭਾਰਤ-ਜਾਪਾਨ ਸਲਾਨਾ ਸਮਿਟ ਲਈ 29-30 ਅਗਸਤ 2025 ਨੂੰ ਜਾਪਾਨ ਦੀ ਅਧਿਕਾਰਤ ਯਾਤਰਾ ਕੀਤੀ। ਪ੍ਰਧਾਨ ਮੰਤਰੀ ਮੋਦੀ ਦਾ 29 ਅਗਸਤ 2025 ਦੀ ਸ਼ਾਮ ਨੂੰ ਪ੍ਰਧਾਨ ਮੰਤਰੀ ਦਫ਼ਤਰ (ਕਾਂਤੇਈ) ਵਿੱਚ ਪ੍ਰਧਾਨ ਮੰਤਰੀ ਇਸ਼ਿਬਾ ਨੇ ਸੁਆਗਤ ਕੀਤਾ, ਜਿੱਥੇ ਉਨ੍ਹਾਂ ਨੂੰ ਰਸਮੀ ਗਾਰਡ ਆਫ ਔਨਰ ਦਿੱਤਾ ਗਿਆ। ਦੋਵਾਂ ਪ੍ਰਧਾਨ ਮੰਤਰੀਆਂ ਨੇ ਵਫ਼ਦ ਪੱਧਰੀ ਗੱਲਬਾਤ ਦੌਰਾਨ ਭਾਰਤ ਅਤੇ ਜਾਪਾਨ ਦੇ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਨੂੰ ਯਾਦ ਕੀਤਾ ਜੋ ਸੱਭਿਅਤਾ ਦੇ ਸਬੰਧਾਂ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਹਿਤਾਂ, ਸਾਂਝੇ ਰਣਨੀਤਕ ਦ੍ਰਿਸ਼ਟੀਕੋਣ ਅਤੇ ਇੱਕ-ਦੂਸਰੇ ਦੇ ਪ੍ਰਤੀ ਪਰਸਪਰ ਸਨਮਾਨ ਵਿੱਚ ਨਿਹਿਤ ਹਨ। ਦੋਵਾਂ ਪ੍ਰਧਾਨ ਮੰਤਰੀਆਂ ਨੇ ਪਿਛਲੇ ਦਹਾਕੇ ਵਿੱਚ ਭਾਰਤ-ਜਾਪਾਨ ਸਾਂਝੇਦਾਰੀ ਦੁਆਰਾ ਕੀਤੀ ਗਈ ਮਹੱਤਵਪੂਰਨ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਦਹਾਕਿਆਂ ਵਿੱਚ ਆਪਸੀ ਸੁਰੱਖਿਆ ਅਤੇ ਸਮ੍ਰਿੱਧੀ ਲਈ ਰਣਨੀਤਕ ਅਤੇ ਦੂਰਅੰਦੇਸ਼ੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਰਚਨਾਤਮਕ ਚਰਚਾ ਕੀਤੀ।ਜਪਾਨ ਅਤੇ ਚੀਨ ਦੀ ਯਾਤਰਾ ਲਈ ਰਵਾਨਗੀ ਦੀ ਪੂਰਵ ਸੰਧਿਆ ‘ਤੇ ਪ੍ਰਧਾਨ ਮੰਤਰੀ ਦਾ ਬਿਆਨ
August 28th, 08:40 pm
ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਦੇ ਸੱਦੇ ‘ਤੇ ਮੈਂ 15ਵੇਂ ਸਲਾਨਾ ਸਮਿਟ ਲਈ ਜਪਾਨ ਦੀ ਦੋ ਦਿਨਾਂ ਯਾਤਰਾ ‘ਤੇ ਜਾ ਰਿਹਾ ਹਾਂ।ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
June 04th, 04:52 pm
ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ, ਮਹਾਮਹਿਮ ਰਿਚਰਡ ਮਾਰਲੇਸ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ ਆਸਟ੍ਰੇਲੀਆ ਦੀ ਲੇਬਰ ਪਾਰਟੀ ਦੀ ਇਤਿਹਾਸਿਕ ਜਿੱਤ ‘ਤੇ ਉਪ ਪ੍ਰਧਾਨ ਮੰਤਰੀ ਮਾਰਲੇਸ ਨੂੰ ਵਧਾਈਆਂ ਦਿੱਤੀਆਂ।