ਵੀਅਤਨਾਮ ਦੇ ਰਾਸ਼ਟਰਪਤੀ ਸ਼੍ਰੀ ਤੋ ਲਮ ਨਾਲ ਪ੍ਰਧਾਨ ਮੰਤਰੀ ਵੱਲੋਂ ਸਾਂਝੀ ਪ੍ਰੈੱਸ ਮਿਲਣੀ ਨੂੰ ਸੰਬੋਧਨ ਦਾ ਪੰਜਾਬੀ ਅਨੁਵਾਦ

May 06th, 01:00 pm

ਇਸ ਤੋਂ ਇਲਾਵਾ, ਉਨ੍ਹਾਂ ਨੇ ਆਪਣੀ ਭਾਰਤ ਯਾਤਰਾ ਦੀ ਸ਼ੁਰੂਆਤ ਬੋਧ ਗਯਾ ਤੋਂ ਕੀਤੀ ਹੈ। ਇਹ ਸਾਡੇ ਦੋਵੇਂ ਦੇਸ਼ਾਂ ਦੀ ਸਾਂਝੀ ਸਭਿਆਚਾਰਕ ਅਤੇ ਅਧਿਆਤਮਕ ਪਰੰਪਰਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੀ ਇਸ ਯਾਤਰਾ ਅਤੇ ਸਾਡੀਆਂ ਸਾਰਥਕ ਚਰਚਾਵਾਂ ਨਾਲ, ਅਸੀਂ ਆਪਣੀ ਆਪਸੀ ਗੁੱਡਵਿੱਲ ਨੂੰ ਕਈ ਠੋਸ ਨਤੀਜਿਆਂ ਵਿੱਚ ਬਦਲ ਰਹੇ ਹਾਂ।

ਦਿੱਲੀ-ਦੇਹਰਾਦੂਨ ਆਰਥਿਕ ਗਲਿਆਰੇ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

April 14th, 01:25 pm

ਉੱਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਜੀ, ਇੱਥੋਂ ਦੇ ਹਰਮਨ-ਪਿਆਰੇ ਅਤੇ ਮਿਹਨਤੀ ਨੌਜਵਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਨਿਤਿਨ ਗਡਕਰੀ ਜੀ, ਅਜੈ ਟਮਟਾ ਜੀ, ਤਕਨਾਲੋਜੀ ਰਾਹੀਂ ਜੁੜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਗਵਰਨਰ ਆਨੰਦੀ ਬੇਨ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਜੀ, ਮੰਚ 'ਤੇ ਹਾਜ਼ਰ ਸੂਬਾ ਭਾਜਪਾ ਪ੍ਰਧਾਨ ਮਹਿੰਦਰ ਭੱਟ ਜੀ, ਸਾਬਕਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਜੀ, ਸਾਬਕਾ ਮੁੱਖ ਮੰਤਰੀ ਭਾਈ ਰਮੇਸ਼ ਪੋਖਰਿਯਾਲ, ਵਿਜੈ ਬਹੁਗੁਣਾ ਜੀ, ਤੀਰਥ ਸਿੰਘ ਰਾਵਤ ਜੀ, ਤ੍ਰਿਵੇਂਦਰ ਸਿੰਘ ਰਾਵਤ ਜੀ, ਉੱਤਰਾਖੰਡ ਸਰਕਾਰ ਦੇ ਸਾਰੇ ਮੰਤਰੀਗਣ, ਸੰਸਦ ਮੈਂਬਰ ਅਤੇ ਵਿਧਾਇਕਗਣ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ-ਦੇਹਰਾਦੂਨ ਆਰਥਿਕ ਗਲਿਆਰੇ ਦਾ ਉਦਘਾਟਨ ਕੀਤਾ

April 14th, 01:20 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ-ਦੇਹਰਾਦੂਨ ਆਰਥਿਕ ਗਲਿਆਰੇ ਦਾ ਉਦਘਾਟਨ ਕੀਤਾ, ਜੋ ਉੱਤਰਾਖੰਡ ਅਤੇ ਇਸ ਵਿਸ਼ਾਲ ਖੇਤਰ ਦੇ ਵਿਕਾਸ ਵਿੱਚ ਇਤਿਹਾਸਕ ਪਲ ਹੈ। ਪ੍ਰਧਾਨ ਮੰਤਰੀ ਨੇ ਦੇਹਰਾਦੂਨ ਵਿੱਚ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਵਿਸਾਖੀ, ਬੋਹਾਗ ਬੀਹੂ ਅਤੇ ਪੁਥੰਡੂ ਦੇ ਮੌਕੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਉਦਘਾਟਨ ਪੂਰੇ ਭਾਰਤ ਵਿੱਚ ਜਸ਼ਨਾਂ ਦੇ ਦੌਰ ਵਿੱਚ ਹੋ ਰਿਹਾ ਹੈ।

ਏਆਈ ਸਫ਼ਲਤਾਵਾਂ ਤੋਂ ਲੈ ਕੇ ਟੀ20 ਵਿਸ਼ਵ ਕੱਪ ਤੱਕ, ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਵਿੱਚ ਭਾਰਤ ਦੇ ਉਭਾਰ ਨੂੰ ਦਰਸਾਇਆ

February 22nd, 11:30 am

ਇਸ ਮਹੀਨੇ ਦੇ ਮਨ ਕੀ ਬਾਤ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਵਿੱਚ ਆਯੋਜਿਤ ਇੰਡੀਆ ਏਆਈ ਇੰਪੈਕਟ ਸਮਿਟ ਵਿੱਚ ਆਪਣੇ ਤਜ਼ਰਬਿਆਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਭਾਰਤੀ ਮੂਲ ਦੇ ਕ੍ਰਿਕਟਰ, ਅੰਗ ਦਾਨ, ਨਦੀ ਤਿਉਹਾਰ, ਡਿਜੀਟਲ ਸੁਰੱਖਿਆ, ਪਰੀਕਸ਼ਾ ਪੇ ਚਰਚਾ ਅਤੇ ਹੋਰ ਬਹੁਤ ਸਾਰੇ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 23 ਫਰਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ 'ਰਾਜਾਜੀ ਉਤਸਵ' ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਜੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ, ਉਨ੍ਹਾਂ ਦੇ ਨਾਰੀ ਸ਼ਕਤੀ ਨਾਲ ਡੂੰਘੇ ਸਬੰਧ ਦਾ ਜ਼ਿਕਰ ਕੀਤਾ।

ਆਂਧਰਾ ਪ੍ਰਦੇਸ਼ ਦੇ ਪੁੱਟਾਪਾਰਥੀ ਵਿੱਚ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ

November 19th, 01:46 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਾਈਂ ਰਾਮ ਦੇ ਬ੍ਰਹਮ ਜੈਕਾਰਿਆਂ ਦਰਮਿਆਨ ਆਂਧਰਾ ਪ੍ਰਦੇਸ਼ ਦੇ ਪੁੱਟਾਪਾਰਥੀ ਪਹੁੰਚੇ, ਜਿੱਥੇ ਉਨ੍ਹਾਂ ਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ।

ਭਾਰਤ ਹਮੇਸ਼ਾ ਪਸ਼ੂਆਂ (ਜਾਨਵਰਾਂ) ਦੀ ਸੁਰੱਖਿਆ ਵਿੱਚ ਮੋਹਰੀ ਰਹੇਗਾ: ਪ੍ਰਧਾਨ ਮੰਤਰੀ

March 09th, 12:10 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਵਾਇਲਡ ਲਾਈਫ ਵਿਭਿੰਨਤਾ ਨਾਲ ਸਮ੍ਰਿੱਧ ਹੈ ਅਤੇ ਇੱਥੋਂ ਦਾ ਸੱਭਿਆਚਾਰ ਜੰਗਲੀ ਜੀਵਾਂ ਦਾ ਸਨਮਾਨ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਹਮੇਸ਼ਾ ਜਾਨਵਰਾਂ ਦੀ ਰੱਖਿਆ ਕਰਨ ਅਤੇ ਇੱਕ ਟਿਕਾਊ ਵਿਸ਼ਵ ਵਿੱਚ ਯੋਗਦਾਨ ਦੇਣ ਵਿੱਚ ਸਭ ਤੋਂ ਅੱਗੇ ਰਹਾਂਗੇ।”

ਵਨਤਾਰਾ ਵਿਖੇ ਪ੍ਰਧਾਨ ਮੰਤਰੀ ਮੋਦੀ ਦਾ ਦਿਨ: ਆਸ਼ਾ ਦੇ ਨਾਲ ਵਣਜੀਵਾਂ ਦਾ ਉਪਚਾਰ

March 05th, 03:15 pm

4 ਮਾਰਚ, 2025 ਨੂੰ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਨਤਾਰਾ ਦਾ ਉਦਘਾਟਨ ਕੀਤਾ, ਜੋ ਗੁਜਰਾਤ ਦੇ ਜਾਮਨਗਰ ਵਿੱਚ ਸਥਿਤ ਇੱਕ ਸ਼ਾਨਦਾਰ ਵਣਜੀਵ ਬਚਾਅ, ਪੁਨਰਵਾਸ ਅਤੇ ਸੰਭਾਲ਼ ਕੇਂਦਰ ਹੈ। ਰਿਲਾਇੰਸ ਜਾਮਨਗਰ ਰਿਫਾਇਨਰੀ ਕੰਪਲੈਕਸ ਦੇ ਅੰਦਰ 3,500 ਏਕੜ ਤੋਂ ਵੱਧ ਖੇਤਰ ਵਿੱਚ ਫੈਲਿਆ ਵਨਤਾਰਾ ਆਪਣੀ ਤਰ੍ਹਾਂ ਦੀ ਦੁਨੀਆ ਦੀ ਸਭ ਤੋਂ ਵੱਡੀ ਸੁਵਿਧਾ ਹੈ, ਜੋ 2,000 ਤੋਂ ਵੱਧ ਪ੍ਰਜਾਤੀਆਂ ਦੇ 1.5 ਲੱਖ ਤੋਂ ਵੱਧ ਬਚਾਏ ਗਏ, ਖ਼ਤਰੇ ਵਿੱਚ ਪਏ ਅਤੇ ਸੰਕਟਗ੍ਰਸਤ ਜਾਨਵਰਾਂ ਨੂੰ ਪਨਾਹ ਪ੍ਰਦਾਨ ਕਰਦਾ ਹੈ। ਵਨਤਾਰਾ ਸਿਰਫ਼ ਇੱਕ ਪਨਾਹ ਸਥਲ ਨਹੀਂ ਹੈ, ਬਲਕਿ ਨੈਤਿਕ ਪਸ਼ੂ ਕਲਿਆਣ ਅਤੇ ਵਾਤਾਵਰਣਕ ਸਥਿਰਤਾ ਦੇ ਪ੍ਰਤੀ ਭਾਰਤ ਦੀ ਵਿਕਸਿਤ ਹੁੰਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ।

ਪ੍ਰਧਾਨ ਮੰਤਰੀ ਨੇ ਜੰਗਲੀ ਜੀਵ ਸੰਭਾਲ ਯਤਨਾਂ ਦੀ ਸ਼ਲਾਘਾ ਕੀਤੀ

March 03rd, 12:36 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੰਗਲੀ ਜੀਵ ਸੰਭਾਲ ਵਿੱਚ ਦੇਸ਼ ਦੇ ਸਮਰਪਿਤ ਯਤਨਾਂ ਲਈ ਤਹਿ ਦਿਲੋਂ ਪ੍ਰਸ਼ੰਸਾ ਪ੍ਰਗਟ ਕੀਤੀ। ਪਿਛਲੇ ਦਹਾਕੇ ਦੌਰਾਨ ਬਾਘਾਂ, ਚੀਤਿਆਂ ਅਤੇ ਗੈਂਡਿਆਂ ਦੀ ਆਬਾਦੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ, ਜੋ ਕਿ ਦੇਸ਼ ਦੀ ਆਪਣੀ ਸਮ੍ਰਿੱਧ ਜੀਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਸ਼੍ਰੀ ਰਤਨ ਟਾਟਾ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ

October 10th, 05:38 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਰਤਨ ਟਾਟਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਸ਼੍ਰੀ ਮੋਦੀ ਨੇ ਅੱਜ ਕਿਹਾ ਕਿ ਸ਼੍ਰੀ ਟਾਟਾ ਦੂਰਦਰਸ਼ੀ, ਉਦਯੋਗਪਤੀ, ਦਿਆਲੂ ਅਤੇ ਅਸਾਧਾਰਣ ਇਨਸਾਨ ਸਨ ਜਿਨ੍ਹਾਂ ਨੇ ਆਪਣੀ ਨਿਮਰਤਾ, ਦਿਆਲੂਤਾ ਅਤੇ ਸਾਡੇ ਸਮਾਜ ਨੂੰ ਬਿਹਤਰ ਬਣਾਉਣ ਲਈ ਅਟੁੱਟ ਪ੍ਰਤੀਬੱਧਤਾ ਦੇ ਕਾਰਨ ਕਈ ਲੋਕਾਂ ਵਿੱਚ ਆਪਣੀ ਜਗ੍ਹਾ ਬਣਾਈ।

ਪ੍ਰਧਾਨ ਮੰਤਰੀ ਨੇ ਆਪਣੇ ਆਵਾਸ ਵਿੱਚ ਨਵਜਾਤ ਵੱਛੀ ਦਾ ਨਾਮ ‘ਦੀਪਜਯੋਤੀ’(‘Deepjyoti’) ਰੱਖਿਆ

September 14th, 12:21 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਆਵਾਸ ਵਿੱਚ ਇੱਕ ਨਵਜਾਤ ਵੱਛੀ ਦਾ ਨਾਮ ‘ਦੀਪਜਯੋਤੀ’ (‘Deepjyoti’) ਰੱਖਿਆ ਹੈ।

ਪੁਲਾੜ ਖੇਤਰ ਵਿੱਚ ਸੁਧਾਰਾਂ ਨਾਲ ਦੇਸ਼ ਦੇ ਨੌਜਵਾਨਾਂ ਨੂੰ ਲਾਭ ਹੋਇਆ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ

August 25th, 11:30 am

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਇਕ ਵਾਰ ਫਿਰ ਮੇਰੇ ਸਾਰੇ ਪਰਿਵਾਰਜਨਾਂ ਦਾ ਸਵਾਗਤ ਹੈ। ਅੱਜ ਇਕ ਵਾਰ ਫਿਰ ਗੱਲ ਹੋਵੇਗੀ - ਦੇਸ਼ ਦੀਆਂ ਪ੍ਰਾਪਤੀਆਂ ਦੀ, ਦੇਸ਼ ਦੇ ਲੋਕਾਂ ਦੇ ਸਮੂਹਿਕ ਯਤਨਾਂ ਦੀ। 21ਵੀਂ ਸਦੀ ਦੇ ਭਾਰਤ ਵਿੱਚ ਕਿੰਨਾ ਕੁਝ ਅਜਿਹਾ ਹੋ ਰਿਹਾ ਹੈ ਜੋ ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਕਰ ਰਿਹਾ ਹੈ। ਜਿਵੇਂ ਇਸ 23 ਅਗਸਤ ਨੂੰ ਹੀ ਅਸੀਂ ਸਾਰੇ ਦੇਸ਼ਵਾਸੀਆਂ ਨੇ ਪਹਿਲਾ ਨੈਸ਼ਨਲ ਸਪੇਸ ਡੇ ਮਨਾਇਆ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰਿਆਂ ਨੇ ਇਸ ਦਿਨ ਨੂੰ ਸੈਲੀਬਰੇਟ ਕੀਤਾ ਹੋਵੇਗਾ। ਇਕ ਵਾਰ ਫਿਰ ਚੰਦਰਯਾਨ-3 ਦੀ ਸਫਲਤਾ ਦਾ ਜਸ਼ਨ ਮਨਾਇਆ ਹੋਵੇਗਾ। ਪਿਛਲੇ ਸਾਲ ਇਸੇ ਦਿਨ ਚੰਦਰਯਾਨ-3 ਨੇ ਚੰਨ ਦੇ ਦੱਖਣੀ ਹਿੱਸੇ ਵਿੱਚ ਸ਼ਿਵਸ਼ਕਤੀ ਪੁਆਇੰਟ ’ਤੇ ਸਫਲਤਾਪੂਰਵਕ ਲੈਂਡਿੰਗ ਕੀਤੀ ਸੀ। ਭਾਰਤ ਇਸ ਮਾਣਮੱਤੀ ਪ੍ਰਾਪਤੀ ਨੂੰ ਹਾਸਿਲ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਹੈ।

ਖੇਤੀਬਾੜੀ ਅਰਥਸ਼ਾਸਤਰੀਆਂ ਦੀ ਅੰਤਰਰਾਸ਼ਟਰੀ ਕਾਨਫਰੰਸ ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

August 03rd, 09:35 am

ਕ੍ਰਿਸ਼ੀ ਅਤੇ ਕਿਸਾਨ ਕਲਿਆਣ ਮੰਤਰੀ, ਸ਼੍ਰੀਮਾਨ ਸ਼ਿਵਰਾਜ ਸਿੰਘ ਚੌਹਾਨ, ਇੰਟਰਨੈਸ਼ਨਲ ਕਾਨਫਰੰਸ ਆਵ੍ ਐਗਰੀਕਲਚਰ ਇਕਨੌਮਿਕਸ ਦੇ ਪ੍ਰੈਜ਼ੀਡੈਂਟ ਡਾਕਟਰ ਮਤੀਨ ਕੈਮ, ਨੀਤੀ ਆਯੋਗ ਦੇ ਮੈਂਬਰ ਸ਼੍ਰੀ ਰਮੇਸ਼ ਜੀ, ਭਾਰਤ ਅਤੇ ਹੋਰ ਦੇਸ਼ਾਂ ਦੇ agriculture scientists, Research ਨਾਲ ਜੁੜੇ ਅਲੱਗ-ਅਲੱਗ ਯੂਨੀਵਰਸਿਟੀਜ਼ ਦੇ ਸਾਡੇ ਸਾਥੀ, ਐਗਰੀਕਲਚਰ ਸੈਕਟਰ ਨਾਲ ਜੁੜੇ experts ਅਤੇ stakeholders, ਦੇਵੀਓ ਅਤੇ ਸੱਜਣੋਂ,

ਪ੍ਰਧਾਨ ਮੰਤਰੀ ਨੇ ਖੇਤੀਬਾੜੀ ਅਰਥਸ਼ਾਸਤਰੀਆਂ ਦੀ 32ਵੀਂ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ

August 03rd, 09:30 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਨੈਸ਼ਨਲ ਐਗਰੀਕਲਚਰਲ ਸਾਇੰਸ ਸੈਂਟਰ (ਐੱਨਏਐੱਸਸੀ-NASC) ਕੰਪਲੈਕਸ ਵਿੱਚ ਖੇਤੀਬਾੜੀ ਅਰਥਸ਼ਾਸਤਰੀਆਂ ਦੀ 32ਵੀਂ ਅੰਤਰਰਾਸ਼ਟਰੀ ਕਾਨਫਰੰਸ (ਆਈਸੀਏਈ-ICAE) ਦਾ ਉਦਘਾਟਨ ਕੀਤਾ। ਇਸ ਵਰ੍ਹੇ ਦੀ ਕਾਨਫਰੰਸ ਦਾ ਥੀਮ “ਟ੍ਰਾਂਸਫਾਰਮੇਸ਼ਨ ਟੁਵਰਡਸ ਸਸਟੇਨੇਬਲ ਐਗਰੀ-ਫੂਡ ਸਿਸਟਮਸ” (“Transformation Towards Sustainable Agri-Food Systems”) ਹੈ। ਇਸ ਦਾ ਉਦੇਸ਼ ਆਲਮੀ ਚੁਣੌਤੀਆਂ ਜਿਵੇਂ ਜਲਵਾਯੂ ਪਰਿਵਰਤਨ, ਕੁਦਰਤੀ ਸੰਸਾਧਨਾਂ ਦੀ ਗਿਰਾਵਟ, ਵਧਦੀ ਉਤਪਾਦਨ ਲਾਗਤ ਅਤੇ ਸੰਘਰਸ਼ (ਦਵੰਦ) ਨੂੰ ਧਿਆਨ ਵਿੱਚ ਰੱਖਦੇ ਹੋਏ, ਟਿਕਾਊ ਕ੍ਰਿਸ਼ੀ ਦੀ ਤਰਫ਼ ਤਤਕਾਲ ਧਿਆਨ ਦੇਣਾ ਹੈ। ਇਸ ਕਾਨਫਰੰਸ ਵਿੱਚ ਲਗਭਗ 75 ਦੇਸ਼ਾਂ ਦੇ ਲਗਭਗ 1,000 ਪ੍ਰਤੀਨਿਧੀਆਂ ਨੇ ਹਿੱਸਾ ਲਿਆ।

ਕੈਬਨਿਟ ਨੇ ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ ਦੇ ਵਿਸਤਾਰ ਨੂੰ ਪ੍ਰਵਾਨਗੀ ਦਿੱਤੀ

February 01st, 11:36 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ 2025-26 ਤੱਕ ਹੋਰ ਤਿੰਨ ਵਰ੍ਹਿਆਂ ਦੇ ਲਈ 29,610.25 ਕਰੋੜ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚਾ ਵਿਕਾਸ ਫੰਡ (ਆਈਡੀਐੱਫ) ਦੇ ਤਹਿਤ ਲਾਗੂ ਕੀਤੇ ਜਾਣ ਵਾਲੇ ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ (ਏਐੱਚਆਈਡੀਐੱਫ- AHIDF) ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਕੀਮ ਡੇਅਰੀ ਪ੍ਰੋਸੈੱਸਿੰਗ ਅਤੇ ਉਤਪਾਦ ਵਿਵਿਧਤਾ, ਮੀਟ ਪ੍ਰੋਸੈੱਸਿੰਗ ਅਤੇ ਉਤਪਾਦ ਵਿਭਿੰਨਤਾ, ਐਨੀਮਲ ਫੀਡ ਪਲਾਂਟ, ਬ੍ਰੀਡ ਮਲਟੀਪਲੀਕੇਸ਼ਨ ਫਾਰਮ, ਐਨੀਮਲ ਵੇਸਟ ਟੂ ਵੈਲਥ ਮੈਨੇਜਮੈਂਟ (ਐਗਰੀ-ਵੇਸਟ ਮੈਨੇਜਮੈਂਟ) ਅਤੇ ਵੈਟਰਨਰੀ ਵੈਕਸੀਨ ਅਤੇ ਡਰੱਗ ਉਤਪਾਦਨ ਸੁਵਿਧਾਵਾਂ ਲਈ ਨਿਵੇਸ਼ ਨੂੰ ਉਤਸ਼ਾਹਿਤ ਕਰੇਗੀ।

ਭਾਰਤ-ਗ੍ਰੀਸ ਸੰਯੁਕਤ ਬਿਆਨ

August 25th, 11:11 pm

ਪ੍ਰਧਾਨ ਮੰਤਰੀ ਮਹਾਮਹਿਮ ਕਿਰੀਆਕੋਸ ਮਿਤਸੋਟਾਕਿਸ (Prime Minister H.E. Kyriakos Mitsotakis) ਦੇ ਸੱਦੇ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ, 2023 ਨੂੰ ਹੈਲੇਨਿਕ ਗਣਰਾਜ ਦੀ ਸਰਕਾਰੀ ਯਾਤਰਾ ਕੀਤੀ।

ਗ੍ਰੀਸ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਯੁਕਤ ਪ੍ਰੈੱਸ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

August 25th, 02:45 pm

ਸਭ ਤੋਂ ਪਹਿਲਾਂ, ਮੈਂ ਗ੍ਰੀਸ ਵਿੱਚ Forest fires ਦੀਆਂ ਦੁਖਦਾਈ ਘਟਨਾਵਾਂ ਵਿੱਚ ਹੋਈ ਜਨਹਾਨੀ ਦੇ ਲਈ ਆਪਣੀ ਅਤੇ ਭਾਰਤ ਦੇ ਸਾਰੇ ਲੋਕਾਂ ਦੀ ਤਰਫ਼ ਤੋਂ ਸੰਵੇਦਨਾਵਾਂ ਪ੍ਰਗਟ ਕਰਦਾ ਹਾਂ।

ਪ੍ਰਧਾਨ ਮੰਤਰੀ ਵਲੋਂ ਇੱਕ ਪ੍ਰਿਥਵੀ, ਇੱਕ ਸਿਹਤ - ਐਡਵਾਂਟੇਜ ਹੈਲਥਕੇਅਰ ਇੰਡੀਆ 2023 'ਤੇ ਦੇ ਸੰਬੋਧਨ ਦਾ ਪਾਠ

April 26th, 03:40 pm

ਦੁਨੀਆ ਭਰ ਦੇ ਕਈ ਦੇਸ਼ਾਂ ਦੇ ਮਹਾਮਹਿਮ, ਸਿਹਤ ਮੰਤਰੀ, ਪੱਛਮੀ ਏਸ਼ੀਆ, ਸਾਰਕ, ਆਸੀਆਨ ਅਤੇ ਅਫਰੀਕੀ ਖੇਤਰਾਂ ਦੇ ਪ੍ਰਤੀਨਿਧੀਆਂ ਦਾ ਮੈਂ ਭਾਰਤ ਵਿੱਚ ਨਿੱਘਾ ਸੁਆਗਤ ਕਰਦਾ ਹਾਂ। ਮੇਰੇ ਮੰਤਰੀ ਮੰਡਲ ਦੇ ਸਾਥੀ ਅਤੇ ਭਾਰਤੀ ਹੈਲਥਕੇਅਰ ਉਦਯੋਗ ਦੇ ਨੁਮਾਇੰਦੇ, ਨਮਸਕਾਰ!

ਪ੍ਰਧਾਨ ਮੰਤਰੀ ਨੇ 6ਵੇਂ ਵੰਨ ਅਰਥ ਵੰਨ ਹੈਲਥ – ਐਡਵਾਂਟੇਜ ਹੈਲਥਕੇਅਰ ਇੰਡੀਆ 2023 ਦਾ ਉਦਘਾਟਨ ਕੀਤਾ

April 26th, 03:39 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਵੰਨ ਅਰਥ ਵੰਨ ਹੈਲਥ – ਐਡਵਾਂਟੇਜ ਹੈਲਥਕੇਅਰ ਇੰਡੀਆ – 2023 ਦਾ ਉਦਘਾਟਨ ਕੀਤਾ ਅਤੇ ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਿਤ ਵੀ ਕੀਤਾ।

ਚਿੱਕਾਬੱਲਾਪੁਰ ਵਿੱਚ ਸ੍ਰੀ ਮਧੁਸੂਧਨ ਸਾਈ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 25th, 11:40 am

ਆਪ ਸਭੀ ਇਤਨੇ ਉਮੰਗ ਅਤੇ ਉਤਸ਼ਾਹ ਦੇ ਨਾਲ ਅਨੇਕ ਸੁਪਨੇ ਲੈ ਕੇ, ਨਵੇਂ ਸੰਕਲਪ ਲੈ ਕੇ ਸੇਵਾ ਦੀ ਇਸ ਮਹਾਨ ਪ੍ਰਵਿਰਤੀ ਨਾਲ ਜੁੜੇ ਹੋ। ਤੁਹਾਡੇ ਦਰਸ਼ਨ ਕਰਨਾ ਇਹ ਵੀ ਮੇਰੇ ਲਈ ਸੁਭਾਗ ਹੈ। ਮੈਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ। ਚਿੱਕਾਬੱਲਾਪੁਰਾ, ਆਧੁਨਿਕ ਭਾਰਤ ਦੇ ਆਰਕੀਟੈਕਟਸ ਵਿੱਚੋਂ ਇੱਕ, ਸਰ ਐੱਮ. ਵਿਸ਼ਵੇਸ਼ਵਰੈਯਾ ਦੀ ਜਨਮਸਥਲੀ ਹੈ। ਹੁਣੇ ਮੈਨੂੰ ਸਰ ਵਿਸ਼ਵੇਸ਼ਵਰੈਯਾ ਦੀ ਸਮਾਧੀ ‘ਤੇ ਪੁਸ਼ਪਾਂਜਲੀ ਦਾ ਅਤੇ ਉਨ੍ਹਾਂ ਦੇ ਮਿਊਜ਼ੀਅਮ ‘ਤੇ ਜਾਣ ਦਾ ਸੁਭਾਗ ਮਿਲਿਆ। ਇਸ ਪੁਣਯ (ਪਵਿੱਤਰ) ਭੂਮੀ ਨੂੰ ਮੈਂ ਸਿਰ ਝੁਕਾ ਕੇ ਨਮਨ ਕਰਦਾ ਹਾਂ। ਇਸ ਪੁਣਯ (ਪਵਿੱਤਰ) ਭੂਮੀ ਤੋਂ ਪ੍ਰੇਰਣਾ ਲੈ ਕੇ ਹੀ ਉਨ੍ਹਾਂ ਨੇ ਕਿਸਾਨਾਂ, ਸਾਧਾਰਣ ਜਨਾਂ ਦੇ ਲਈ ਨਵੇਂ ਇਨੋਵੇਸ਼ਨ ਕੀਤੇ, ਇੰਜੀਨੀਅਰਿੰਗ ਦੇ ਬਿਹਤਰੀਨ ਪ੍ਰੋਜੈਕਟਸ ਬਣਾਏ।

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਚਿੱਕਾਬੱਲਾਪੁਰ ਵਿੱਚ ਸ੍ਰੀ ਮਧੁਸੂਧਨ ਸਾਈ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਦਾ ਉਦਘਾਟਨ ਕੀਤਾ

March 25th, 11:30 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚਿੱਕਾਬੱਲਾਪੁਰ ਵਿੱਚ ਸ੍ਰੀ ਮਧੁਸੂਧਨ ਸਾਈ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਦਾ ਉਦਘਾਟਨ ਕੀਤਾ। ਐੱਸਐੱਮਐੱਸਆਈਐੱਮਐੱਸਆਰ ਸਭ ਨੂੰ ਪੂਰੀ ਤਰ੍ਹਾਂ ਨਾਲ ਮੁਫ਼ਤ ਮੈਡੀਕਲ ਸਿੱਖਿਆ ਅਤੇ ਗੁਣਵੱਤਾਪੂਰਨ ਮੈਡੀਕਲ ਕੇਅਰ (ਦੇਖਭਾਲ਼) ਪ੍ਰਦਾਨ ਕਰੇਗਾ। ਇੰਸਟੀਟਿਊਟ ਅਕਾਦਮਿਕ ਵਰ੍ਹੇ 2023 ਵਿੱਚ ਕਾਰਜ ਕਰਨਾ ਸ਼ੁਰੂ ਕਰ ਦੇਵੇਗਾ।