
ਭਾਰਤ-ਕ੍ਰੋਏਸ਼ੀਆ ਰਾਜਨੇਤਾਵਾਂ ਦਾ ਬਿਆਨ
June 19th, 06:06 pm
ਕ੍ਰੋਏਸ਼ੀਆ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਆਂਦ੍ਰੇਜ ਪਲੈਂਕੋਵਿਕ ਦੇ ਸੱਦੇ ‘ਤੇ, ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨੇ 18 ਜੂਨ 2025 ਨੂੰ ਕ੍ਰੋਏਸ਼ੀਆ ਦੀ ਸਰਕਾਰੀ ਯਾਤਰਾ ਕੀਤੀ। ਇਹ ਦੋਨੋਂ ਦੇਸ਼ਾਂ ਦਰਮਿਆਨ ਉੱਚ ਪੱਧਰੀ ਆਦਾਨ-ਪ੍ਰਦਾਨ ਦੀ ਵਧਦੀ ਗਤੀ ਨੂੰ ਮਜ਼ਬੂਤ ਕਰਨ ਦੇ ਲਈ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕ੍ਰੋਏਸ਼ੀਆ ਦੀ ਪਹਿਲੀ ਯਾਤਰਾ ਸੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕ੍ਰੋਏਸ਼ੀਆ ਗਣਰਾਜ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
June 18th, 11:40 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕ੍ਰੋਏਸ਼ੀਆ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਆਂਦ੍ਰੇਜ ਪਲੈਂਕੋਵਿਕ ਨਾਲ ਜ਼ਗਰੇਬ ਵਿੱਚ ਮੁਲਾਕਾਤ ਕੀਤੀ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਕ੍ਰੋਏਸ਼ੀਆ ਦੀ ਪਹਿਲੀ ਯਾਤਰਾ ਸੀ ਅਤੇ ਇਸ ਲਈ ਇਹ ਭਾਰਤ-ਕ੍ਰੋਏਸ਼ੀਆ ਸਬੰਧਾਂ ਵਿੱਚ ਇੱਕ ਇਤਿਹਾਸਿਕ ਉਪਲਬਧੀ ਹੈ। ਇਤਿਹਾਸਿਕ ਬੈਂਸਕੀ ਡਵੋਰੀ ਮਹਿਲ ਵਿੱਚ ਪਹੁੰਚਣ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪ੍ਰਧਾਨ ਮੰਤਰੀ ਪਲੈਂਕੋਵਿਕ ਨੇ ਰਸਮੀ ਸੁਆਗਤ ਕੀਤਾ। ਇਸ ਤੋਂ ਪਹਿਲਾਂ ਜ਼ਗਰੇਬ ਹਵਾਈ ਅੱਡੇ ‘ਤੇ, ਪ੍ਰਧਾਨ ਮੰਤਰੀ ਪਲੈਂਕੋਵਿਕ ਨੇ ਇੱਕ ਵਿਸ਼ੇਸ਼ ਅਤੇ ਗਰਮਜੋਸ਼ੀ ਭਰੇ ਅੰਦਾਜ਼ ਵਿੱਚ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ ਸੀ।
ਕ੍ਰੋਏਸ਼ੀਆ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਸਟੇਟਮੈਂਟ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਸੰਬੋਧਨ
June 18th, 09:56 pm
ਜ਼ਾਗ੍ਰੇਬ ਦੀ ਇਸ ਇਤਿਹਾਸਕ ਅਤੇ ਮਨਮੋਹਕ ਧਰਤੀ ‘ਤੇ ਜਿਸ ਉਤਸ਼ਾਹ, ਆਤਮੀਅਤਾ ਅਤੇ ਪਿਆਰ ਨਾਲ ਮੇਰਾ ਸੁਆਗਤ ਹੋਇਆ ਹੈ, ਉਸ ਦੇ ਲਈ ਮੈਂ ਪ੍ਰਧਾਨ ਮੰਤਰੀ ਅਤੇ ਕ੍ਰੋਏਸ਼ੀਆ ਸਰਕਾਰ ਦਾ ਹਾਰਦਿਕ ਆਭਾਰ ਵਿਅਕਤ ਕਰਨਾ ਚਾਹਾਂਗਾ।ਪ੍ਰਧਾਨ ਮੰਤਰੀ ਕ੍ਰੋਏਸ਼ੀਆ ਦੇ ਜ਼ਾਗਰੇਬ ਪਹੁੰਚੇ
June 18th, 05:38 pm
ਪ੍ਰਧਾਨ ਮੰਤਰੀ ਮੋਦੀ ਕ੍ਰੋਏਸ਼ੀਆ ਦੇ ਜ਼ਾਗਰੇਬ ਪਹੁੰਚੇ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਕ੍ਰੋਏਸ਼ੀਆ ਦਾ ਪਹਿਲਾ ਦੌਰਾ ਹੈ। ਇੱਕ ਵਿਸ਼ੇਸ਼ ਜੈਸਚਰ ਵਿੱਚ, ਪ੍ਰਧਾਨ ਮੰਤਰੀ ਮੋਦੀ ਦਾ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਆਂਦ੍ਰੇਜ ਪਲੈਂਕੋਵਿਚ ਨੇ ਨਿੱਘਾ ਸੁਆਗਤ ਕੀਤਾ।ਤਿੰਨ ਦੇਸ਼ਾਂ ਸਾਇਪ੍ਰਸ, ਕੈਨੇਡਾ ਅਤੇ ਕ੍ਰੋਏਸ਼ੀਆ ਦੀ ਯਾਤਰਾ ਦੇ ਲਈ ਰਵਾਨਾ ਹੋਣ ਤੋਂ ਪਹਿਲੇ ਪ੍ਰਧਾਨ ਮੰਤਰੀ ਦਾ ਬਿਆਨ
June 15th, 07:00 am
ਅੱਜ, ਮੈਂ ਸਾਇਪ੍ਰਸ ਗਣਰਾਜ, ਕੈਨੇਡਾ ਅਤੇ ਕ੍ਰੋਏਸ਼ੀਆ ਦੀ ਤਿੰਨ ਦੇਸ਼ਾਂ ਦੀ ਯਾਤਰਾ ‘ਤੇ ਜਾ ਰਿਹਾ ਹਾਂ।ਪ੍ਰਧਾਨ ਮੰਤਰੀ ਮੋਦੀ 15 ਤੋਂ 19 ਜੂਨ ਤੱਕ ਸਾਈਪ੍ਰਸ ਗਣਰਾਜ, ਕੈਨੇਡਾ ਅਤੇ ਕਰੋਸ਼ੀਆ ਦਾ ਦੌਰਾ ਕਰਨਗੇ
June 14th, 11:58 am
ਪ੍ਰਧਾਨ ਮੰਤਰੀ ਮੋਦੀ 15-16 ਜੂਨ ਨੂੰ ਸਾਈਪ੍ਰਸ, 16-17 ਜੂਨ ਨੂੰ ਜੀ7 ਸਮਿਟ ਦੇ ਲਈ ਕੈਨੇਡਾ ਅਤੇ 18 ਜੂਨ ਨੂੰ ਕਰੋਸ਼ੀਆ ਜਾਣਗੇ। ਪ੍ਰਧਾਨ ਮੰਤਰੀ ਮੋਦੀ ਸਾਈਪ੍ਰਸ ਦੇ ਰਾਸ਼ਟਰਪਤੀ ਕ੍ਰਿਸਟੋਡੌਲਾਇਡਜ਼ (Christodoulides) ਨਾਲ ਗੱਲਬਾਤ ਕਰਨਗੇ ਅਤੇ ਲਿਮਾਸੋਲ ਵਿੱਚ ਬਿਜ਼ਨਸ ਲੀਡਰਸ ਨੂੰ ਸੰਬੋਧਨ ਕਰਨਗੇ। ਬਾਅਦ ਵਿੱਚ ਕੈਨੇਡਾ ਵਿੱਚ, ਜੀ7 ਸਮਿਟ ਵਿੱਚ, ਪ੍ਰਧਾਨ ਮੰਤਰੀ ਮੋਦੀ ਜੀ7 ਦੇਸ਼ਾਂ ਦੇ ਨੇਤਾਵਾਂ ਨਾਲ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਗੇ। ਕਰੋਸ਼ੀਆ ਵਿੱਚ, ਪ੍ਰਧਾਨ ਮੰਤਰੀ ਮੋਦੀ ਪ੍ਰਧਾਨ ਮੰਤਰੀ ਪਲੇਨਕੋਵਿਕ (Plenković) ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਕ੍ਰੋਸ਼ੀਆ ਦੇ ਰਾਸ਼ਟਰਪਤੀ ਜ਼ੋਰਾਨ ਮਿਲਾਨੋਵਿਕ (Zoran Milanović) ਨਾਲ ਮੁਲਾਕਾਤ ਕਰਨਗੇ।