ਪ੍ਰਧਾਨ ਮੰਤਰੀ ਨੇ ਆਨੰਦਕੁਮਾਰ ਵੇਲਕੁਮਾਰ ਨੂੰ ਸਪੀਡ ਸਕੇਟਿੰਗ ਵਿਸ਼ਵ ਚੈਂਪੀਅਨਸ਼ਿਪ 2025 ਵਿੱਚ ਸੋਨ ਤਮਗਾ ਜਿੱਤਣ ਅਤੇ ਸਕੇਟਿੰਗ ਵਿੱਚ ਭਾਰਤ ਦਾ ਪਹਿਲਾ ਵਿਸ਼ਵ ਚੈਂਪੀਅਨ ਬਣਨ 'ਤੇ ਵਧਾਈ ਦਿੱਤੀ
September 16th, 08:47 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਨੰਦਕੁਮਾਰ ਵੇਲਕੁਮਾਰ ਨੂੰ ਸਪੀਡ ਸਕੇਟਿੰਗ ਵਿਸ਼ਵ ਚੈਂਪੀਅਨਸ਼ਿਪ 2025 ਵਿੱਚ ਸੀਨੀਅਰ ਪੁਰਸ਼ 1000 ਮੀਟਰ ਸਪ੍ਰਿੰਟ ਵਿੱਚ ਸੋਨ ਤਮਗਾ ਜਿੱਤਣ ਲਈ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ, ਉਨ੍ਹਾਂ ਦੀ ਦ੍ਰਿੜ੍ਹਤਾ, ਰਫ਼ਤਾਰ ਅਤੇ ਜੋਸ਼ ਨੇ ਉਨ੍ਹਾਂ ਨੂੰ ਸਕੇਟਿੰਗ ਵਿੱਚ ਭਾਰਤ ਦਾ ਪਹਿਲਾ ਵਿਸ਼ਵ ਚੈਂਪੀਅਨ ਬਣਾਇਆ ਹੈ। ਉਨ੍ਹਾਂ ਦੀ ਪ੍ਰਾਪਤੀ ਅਣਗਿਣਤ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ।ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ 2022 ਵਿੱਚ ਪੁਰਸ਼ਾਂ ਦੀ ਸਪੀਡ ਸਕੇਟਿੰਗ 3000 ਮੀਟਰ ਰਿਲੇਅ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ
October 02nd, 12:25 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਂਗਝੂ ਵਿੱਚ ਏਸ਼ਿਆਈ ਖੇਡਾਂ 2022 ਵਿੱਚ ਪੁਰਸ਼ਾਂ ਦੀ ਸਪੀਡ ਸਕੇਟਿੰਗ 3000 ਮੀਟਰ ਰਿਲੇਅ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਆਨੰਦਕੁਮਾਰ ਵੈਲਕੁਮਾਰ, ਸਿਧਾਂਤ ਰਾਹੁਲ ਕਾਂਬਲੇ ਅਤੇ ਵਿਕਰਮ ਰਾਜੇਂਦਰ ਇੰਗਲੇ (Anandkumar Velkumar, Siddhant Rahul Kamble, and Vikram Rajendra Ingale) ਨੂੰ ਵਧਾਈਆਂ ਦਿੱਤੀਆਂ ਹਨ।