ਗੁਜਰਾਤ ਦੇ ਸਾਨੰਦ ਵਿੱਚ ਸੀਜੀ ਸੈਮੀ ਓਐੱਸਏਟੀ ਸਹੂਲਤ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 04th, 05:15 pm
ਕੀ ਹਾਲ ਹੈ, ਸਭ ਠੀਕ-ਠਾਕ ਹੋ? ਗੁਜਰਾਤ ਦੇ ਹਰਮਨ-ਪਿਆਰੇ ਮੁੱਖ ਮੰਤਰੀ ਭੁਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਅਸ਼ਵਿਨੀ ਵੈਸ਼ਣਵ, ਊਰਜਾਵਾਨ ਉਪ ਮੁੱਖ ਮੰਤਰੀ ਹਰਸ਼ ਸੰਘਵੀ, ਗੁਜਰਾਤ ਸਰਕਾਰ ਦੇ ਮੰਤਰੀ ਸਾਹਿਬਾਨ, ਸੰਸਦ ਮੈਂਬਰ ਅਤੇ ਵਿਧਾਇਕ ਸਾਹਿਬਾਨ, ਸੀਜੀ ਪਾਵਰ ਦੇ ਚੇਅਰਮੈਨ ਵੇਲਾਇਨ ਸੁਬੱਈਆ ਜੀ, ਰੇਨੇਸਾਸ ਇਲੈਕਟ੍ਰਾਨਿਕਸ ਦੀ ਪ੍ਰੈਜ਼ੀਡੈਂਟ ਮਾਲਿਨੀ ਜੀ, ਸੀਜੀ ਸੈਮੀ ਦੇ ਚੇਅਰਮੈਨ ਗਿਰੀਸ਼ ਜੀ, ਇੱਥੇ ਮੌਜੂਦ ਹੋਰ ਸਾਰੇ ਉਦਯੋਗ ਜਗਤ ਦੇ ਆਗੂ, ਦੇਵੀਓ ਅਤੇ ਸੱਜਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਸਾਨੰਦ ਵਿੱਚ ਸੀਜੀ ਸੈਮੀ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਐਂਡ ਟੈਸਟ (ਓਐੱਸਏਟੀ) ਸਹੂਲਤ ਦਾ ਉਦਘਾਟਨ ਕੀਤਾ
July 04th, 05:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸਾਨੰਦ ਵਿੱਚ ਸੀਜੀ ਸੈਮੀ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਐਂਡ ਟੈਸਟ (ਓਐੱਸਏਟੀ) ਸਹੂਲਤ ਦਾ ਉਦਘਾਟਨ ਕੀਤਾ। ਇਸ ਮੌਕੇ ਦੇ ਮਹੱਤਵ ’ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਉਦਘਾਟਨ ਨੂੰ ਆਪਣੇ ਟੀਚਿਆਂ ਪ੍ਰਤੀ ਦੇਸ਼ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਦੱਸਿਆ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਬਿਨਾਂ ਕਿਸੇ ਝਿਜਕ ਦੇ ਆਪਣੇ ਦ੍ਰਿੜ੍ਹ ਇਰਾਦਿਆਂ ਨੂੰ ਲਗਾਤਾਰ ਜ਼ਮੀਨੀ ਪੱਧਰ ’ਤੇ ਉਤਾਰਦਾ ਹੈ। ਸ਼੍ਰੀ ਮੋਦੀ ਨੇ ਕਿਹਾ, ਅੱਜ ਦਾ ਇਹ ਸਮਾਗਮ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਜੋ ਵੀ ਸੰਕਲਪ ਲੈਂਦਾ ਹੈ, ਉਸ ਨੂੰ ਪੂਰੀ ਦ੍ਰਿੜ੍ਹਤਾ ਨਾਲ ਪੂਰਾ ਕਰਦਾ ਹੈ।ਪ੍ਰਧਾਨ ਮੰਤਰੀ ਦੀ ਸੇਸ਼ੇਲਸ ਦੀ ਸਰਕਾਰੀ ਯਾਤਰਾ
June 28th, 08:30 pm
27 ਤੋਂ 29 ਜੂਨ, 2026 ਤੱਕ ਸੇਸ਼ੇਲਸ ਦੀ ਆਪਣੀ ਸਰਕਾਰੀ ਯਾਤਰਾ ਦੇ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸੇਸ਼ੇਲਸ ਦੇ ਰਾਸ਼ਟਰਪਤੀ ਮਹਾਮਹਿਮ ਡਾ. ਪੈਟ੍ਰਿਕ ਹਰਮੀਨੀ ਨੇ ਅੱਜ ਮਾਹੇ ਟਾਪੂ ਦੇ ਵਿਕਟੋਰੀਆ ਸਥਿਤ ਸਟੇਟ ਹਾਊਸ ਵਿੱਚ ਅਧਿਕਾਰਤ ਗੱਲਬਾਤ ਕੀਤੀ।ਸਿੱਟਿਆਂ ਦੀ ਸੂਚੀ: ਪ੍ਰਧਾਨ ਮੰਤਰੀ ਦਾ ਸੇਸ਼ੇਲਸ ਦਾ ਸਰਕਾਰੀ ਦੌਰਾ
June 28th, 08:17 pm
ਸੇਸ਼ੇਲਸ ਸਰਕਾਰ ਨੂੰ ਇੱਕ ਤੇਜ਼ ਰਫ਼ਤਾਰ ਗਸ਼ਤ ਵਾਹਨ ਦਾ ਤੋਹਫ਼ਾThe trust of 140 crore Indians is our greatest strength and responsibility: PM Modi at the NDA Leaders’ Conclave
June 10th, 06:33 pm
PM Modi addressed the NDA Leaders' Conclave in New Delhi, highlighting the government's commitment to fulfilling the aspirations of 140 crore Indians and accelerating India's journey towards a Viksit Bharat. Speaking at the NDA Conclave at Bharat Mandapam after becoming the longest continuously serving elected Prime Minister of India, he said, To have the opportunity to serve Maa Bharti for such a long time is possible only through God's blessings. For me, 'Janta Janardan' is God.PM Modi addresses NDA Leaders' Conclave, reaffirms commitment to Viksit Bharat
June 10th, 06:30 pm
PM Modi addressed the NDA Leaders' Conclave in New Delhi, highlighting the government's commitment to fulfilling the aspirations of 140 crore Indians and accelerating India's journey towards a Viksit Bharat. Speaking at the NDA Conclave at Bharat Mandapam after becoming the longest continuously serving elected Prime Minister of India, he said, To have the opportunity to serve Maa Bharti for such a long time is possible only through God's blessings. For me, 'Janta Janardan' is God.ਭਾਰਤ ਅਤੇ ਵੀਅਤਨਾਮ ਵਿਚਾਲੇ ਵਿਆਪਕ ਰਣਨੀਤਕ ਭਾਈਵਾਲੀ ਵਧਾਉਣ ਬਾਰੇ ਸਾਂਝਾ ਬਿਆਨ
May 06th, 05:24 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਵੀਅਤਨਾਮ ਦੇ ਰਾਸ਼ਟਰਪਤੀ ਅਤੇ ਵੀਅਤਨਾਮੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਤੋ ਲਮ 5 ਤੋਂ 7 ਮਈ, 2026 ਤੱਕ ਭਾਰਤ ਦੇ ਸਰਕਾਰੀ ਦੌਰੇ 'ਤੇ ਹਨ। ਰਾਸ਼ਟਰਪਤੀ ਤੋ ਲਮ ਦੇ ਨਾਲ ਇੱਕ ਉੱਚ-ਪੱਧਰੀ ਵਫ਼ਦ ਅਤੇ ਵੱਡਾ ਵਪਾਰਕ ਵਫ਼ਦ ਵੀ ਭਾਰਤ ਆਇਆ ਹੈ।ਉੱਤਰ ਪ੍ਰਦੇਸ਼ ਵਿੱਚ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
March 28th, 12:15 pm
ਉਦਘਾਟਨ ਹੋ ਗਿਆ? ਉਦਘਾਟਨ ਹੋ ਗਿਆ? ਨਹੀਂ, ਅਜੇ ਅੱਧਾ ਕੰਮ ਹੋਇਆ ਹੈ। ਮੈਂ ਸਿਰਫ਼ ਉਹ ਪਰਦਾ ਹਟਾਇਆ ਹੈ, ਪਰ ਮੈਂ ਅੱਜ ਚਾਹੁੰਦਾ ਹਾਂ ਕਿ ਇਸ ਏਅਰਪੋਰਟ ਦਾ ਉਦਘਾਟਨ ਇੱਥੇ ਜੋ ਵੀ ਮੌਜੂਦ ਹਨ, ਤੁਸੀਂ ਸਾਰੇ ਕਰੋ, ਅਤੇ ਇਸ ਲਈ ਤੁਸੀਂ ਆਪਣਾ ਮੋਬਾਈਲ ਫੋਨ ਕੱਢੋ, ਆਪਣੇ ਮੋਬਾਈਲ ਫੋਨ ਦੀ ਫਲੈਸ਼ ਲਾਈਟ ਜਗਾਓ ਅਤੇ ਤੁਸੀਂ ਇਸ ਦਾ ਉਦਘਾਟਨ ਕਰ ਰਹੇ ਹੋ। ਤੁਸੀਂ ਦੀਵਾ ਜਗਾ ਕੇ ਇੱਥੇ ਮੌਜੂਦ ਹਰ ਵਿਅਕਤੀ, ਅੱਜ ਇਸ ਏਅਰਪੋਰਟ ਦਾ ਉਦਘਾਟਨ ਕਰ ਰਿਹਾ ਹੈ। ਇਹ ਤੁਹਾਡੀ ਅਮਾਨਤ ਹੈ, ਇਹ ਤੁਹਾਡਾ ਭਵਿੱਖ ਹੈ, ਇਹ ਤੁਹਾਡੀ ਮਿਹਨਤ ਹੈ ਅਤੇ ਇਸ ਲਈ ਇਸ ਦਾ ਉਦਘਾਟਨ ਵੀ ਤੁਹਾਡੇ ਹੱਥਾਂ ਨਾਲ ਹੋ ਰਿਹਾ ਹੈ, ਤੁਸੀਂ ਭਾਰਤ ਮਾਤਾ ਦੀ ਜੈ ਬੋਲ ਕੇ, ਹੱਥ ਉੱਪਰ ਕਰਕੇ, ਫਲੈਸ਼ ਲਾਈਟ ਪੂਰੀ ਤਰ੍ਹਾਂ ਦਿਖਾਓ। ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ। ਬਹੁਤ-ਬਹੁਤ ਧੰਨਵਾਦ। ਹੁਣ ਉਦਘਾਟਨ ਹੋ ਗਿਆ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਗਭਗ 11,200 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਕਸਿਤ ਕੀਤੇ ਗਏ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ
March 28th, 12:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਜੇਵਰ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ। ਇਸ ਮੌਕੇ ਆਪਣੀ ਖ਼ੁਸ਼ੀ ਅਤੇ ਮਾਣ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੋਂ 'ਵਿਕਸਿਤ ਉੱਤਰ ਪ੍ਰਦੇਸ਼, ਵਿਕਸਿਤ ਭਾਰਤ ਅਭਿਆਨ' ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਸਭ ਤੋਂ ਵੱਡਾ ਰਾਜ ਹੁਣ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੀ ਸਭ ਤੋਂ ਵੱਧ ਗਿਣਤੀ ਵਾਲੇ ਰਾਜਾਂ ਵਿੱਚੋਂ ਇੱਕ ਬਣ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਦੋਹਰੀ ਖ਼ੁਸ਼ੀ ਹੈ, ਪਹਿਲੀ ਇਸ ਹਵਾਈ ਅੱਡੇ ਦੀ ਨੀਂਹ ਰੱਖਣ ਅਤੇ ਹੁਣ ਇਸ ਦਾ ਉਦਘਾਟਨ ਕਰਨ ’ਤੇ, ਅਤੇ ਦੂਜੀ ਇਸ ਸ਼ਾਨਦਾਰ ਹਵਾਈ ਅੱਡੇ ਦਾ ਨਾਮ ਉੱਤਰ ਪ੍ਰਦੇਸ਼ ਨਾਲ ਜੁੜਨ ’ਤੇ। ਸ਼੍ਰੀ ਮੋਦੀ ਨੇ ਕਿਹਾ, ਇਹ ਉਹੀ ਰਾਜ ਹੈ ਜਿਸ ਨੇ ਮੈਨੂੰ ਆਪਣਾ ਪ੍ਰਤੀਨਿਧੀ ਚੁਣਿਆ ਅਤੇ ਸੰਸਦ ਮੈਂਬਰ ਬਣਾਇਆ, ਅਤੇ ਹੁਣ ਇਸ ਦੀ ਪਛਾਣ ਇਸ ਸ਼ਾਨਦਾਰ ਹਵਾਈ ਅੱਡੇ ਨਾਲ ਜੁੜ ਗਈ ਹੈ।ਕੇਂਦਰੀ ਮੰਤਰੀ ਮੰਡਲ ਨੇ 28,840 ਕਰੋੜ ਰੁਪਏ ਦੇ ਕੁੱਲ ਖਰਚ ਦੀ ਖੇਤਰੀ ਸੰਪਰਕ ਯੋਜਨਾ –ਸੋਧੀ ਹੋਈ ਉਡਾਣ ਯੋਜਨਾ ਨੂੰ ਮੰਜ਼ੂਰੀ ਦਿੱਤੀ
March 25th, 04:16 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਸਰਕਾਰ ਦੇ ਬਜਟ ਸਮਰਥਨ ਨਾਲ 28,840 ਕਰੋੜ ਰੁਪਏ ਦੇ ਕੁੱਲ ਖਰਚ ਨਾਲ ਵਿੱਤੀ ਸਾਲ 2026-27 ਤੋਂ ਵਿੱਤੀ ਵਰ੍ਹੇ 2035-36 ਤੱਕ ਦਸ ਵਰ੍ਹਿਆਂ ਦੀ ਮਿਆਦ ਲਈ ਖੇਤਰੀ ਸੰਪਰਕ ਯੋਜਨਾ - ਸੋਧੀ ਹੋਈ ਉਡਾਣ ਦੀ ਸ਼ੁਰੂਆਤ ਅਤੇ ਲਾਗੂਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਸੰਤ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ 1 ਫ਼ਰਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ
January 31st, 10:48 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 1 ਫ਼ਰਵਰੀ, 2026 ਨੂੰ ਪੰਜਾਬ ਦਾ ਦੌਰਾ ਕਰਨਗੇ। ਦੁਪਹਿਰ ਲਗਭਗ 3:45 ਵਜੇ, ਪ੍ਰਧਾਨ ਮੰਤਰੀ ਆਦਮਪੁਰ ਹਵਾਈ ਅੱਡੇ ਦਾ ਦੌਰਾ ਕਰਨਗੇ, ਜਿੱਥੇ ਉਹ ਹਵਾਈ ਅੱਡੇ ਦਾ ਨਵਾਂ ਨਾਮ 'ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡਾ, ਆਦਮਪੁਰ' ਰੱਖਣ ਦੀ ਰਸਮ ਅਦਾ ਕਰਨਗੇ। ਉਹ ਪੰਜਾਬ ਦੇ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ 'ਤੇ ਟਰਮੀਨਲ ਇਮਾਰਤ ਦਾ ਵੀ ਉਦਘਾਟਨ ਕਰਨਗੇ।ਹੈਦਰਾਬਾਦ ਵਿੱਚ ਆਯੋਜਿਤ ਵਿੰਗਸ ਇੰਡੀਆ 2026 ਪ੍ਰੋਗਰਾਮ ਵਿੱਚ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
January 28th, 06:00 pm
ਕੇਂਦਰੀ ਕੈਬਨਿਟ ਵਿੱਚ ਮੇਰੇ ਸਾਥੀ, ਰਾਮ ਮੋਹਨ ਨਾਇਡੂ ਜੀ, ਮੁਰਲੀਧਰ ਮੋਹੋਲ ਜੀ, ਦੁਨੀਆ ਭਰ ਤੋਂ ਆਏ ਮਾਣਯੋਗ ਮੰਤਰੀ, ਵਿਸ਼ਵ ਹਵਾਬਾਜ਼ੀ ਉਦਯੋਗ ਦੇ ਆਗੂ, ਕੌਮਾਂਤਰੀ ਜਥੇਬੰਦੀਆਂ ਦੇ ਨੁਮਾਇੰਦੇ, ਉੱਘੇ ਨੁਮਾਇੰਦੇ, ਦੇਵੀਓ ਅਤੇ ਸੱਜਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਹੈਦਰਾਬਾਦ ਵਿੱਚ 'ਵਿੰਗਸ ਇੰਡੀਆ 2026' ਸਮਾਗਮ ਨੂੰ ਸੰਬੋਧਨ ਕੀਤਾ
January 28th, 05:45 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਆਯੋਜਿਤ 'ਵਿੰਗਸ ਇੰਡੀਆ 2026' ਸਮਾਗਮ ਦੇ ਦੌਰਾਨ ਮੌਜੂਦ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨੇ ਉਦਯੋਗ ਜਗਤ ਦੇ ਆਗੂਆਂ, ਮਾਹਰਾਂ ਅਤੇ ਨਿਵੇਸ਼ਕਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਹਵਾਬਾਜ਼ੀ ਉਦਯੋਗ ਦਾ ਅਗਲਾ ਦੌਰ ਉਮੀਦਾਂ ਨਾਲ ਭਰਿਆ ਹੋਇਆ ਹੈ ਅਤੇ ਭਾਰਤ ਇੱਕ ਅਹਿਮ ਖਿਡਾਰੀ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਨੇ ਜਹਾਜ਼ ਨਿਰਮਾਣ, ਪਾਇਲਟ ਸਿਖਲਾਈ, ਉੱਨਤ ਹਵਾਈ ਗਤੀਸ਼ੀਲਤਾ (ਅਡਵਾਂਸਡ ਏਅਰ ਮੋਬਿਲਿਟੀ) ਅਤੇ ਜਹਾਜ਼ ਲੀਜ਼ਿੰਗ ਦੇ ਖੇਤਰ ਵਿੱਚ ਭਾਰਤ ਵਿੱਚ ਮੌਜੂਦਾ ਵਿਆਪਕ ਮੌਕਿਆਂ ਨੂੰ ਉਜਾਗਰ ਕਰਦੇ ਹੋਏ ਸਾਰੇ ਹਿਤਧਾਰਕਾਂ ਲਈ ਵਿੰਗਸ ਇੰਡੀਆ ਸੰਮੇਲਨ ਦੇ ਮਹੱਤਵ 'ਤੇ ਜ਼ੋਰ ਦਿੱਤਾ।