ਜੀ20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੇ ਬਿਆਨ ਦਾ ਪੰਜਾਬੀ ਅਨੁਵਾਦ: ਸੈਸ਼ਨ 3
November 23rd, 04:05 pm
ਜਿਵੇਂ-ਜਿਵੇਂ ਟੈਕਨਾਲੋਜੀ ਅੱਗੇ ਵਧ ਰਹੀ ਹੈ, ਮੌਕੇ ਅਤੇ ਸਰੋਤ, ਦੋਵੇਂ ਕੁਝ ਕੁ ਹੀ ਹੱਥਾਂ ਵਿੱਚ ਕੇਂਦ੍ਰਿਤ ਹੋ ਰਹੇ ਹਨ। ਦੁਨੀਆਂ ਵਿੱਚ ਕ੍ਰਿਟਿਕਲ ਟੈਕਨਾਲੋਜੀ ’ਤੇ ਸੰਘਰਸ਼ ਵਧ ਰਿਹਾ ਹੈ। ਇਹ ਮਨੁੱਖਤਾ ਦੇ ਲਈ ਤਾਂ ਚਿੰਤਾ ਦਾ ਵਿਸ਼ਾ ਹੈ, ਨਾਲ ਹੀ ਇਹ ਇਨੋਵੇਸ਼ਨ ਦੇ ਰਾਹ ਵਿੱਚ ਵੀ ਰੁਕਾਵਟ ਹੈ। ਇਸ ਦੇ ਹੱਲ ਲਈ ਸਾਨੂੰ ਆਪਣੀ ਸੋਚ ਵਿੱਚ ਬੁਨਿਆਦੀ ਬਦਲਾਅ ਲਿਆਉਣਾ ਹੋਵੇਗਾ।ਪ੍ਰਧਾਨ ਮੰਤਰੀ ਨੇ “ਸਾਰਿਆਂ ਲਈ ਨਿਰਪੱਖ ਅਤੇ ਨਿਆਂਪੂਰਨ ਭਵਿੱਖ” ਵਿਸ਼ੇ ’ਤੇ ਜੀ-20 ਦੇ ਸੈਸ਼ਨ ਨੂੰ ਸੰਬੋਧਨ ਕੀਤਾ
November 23rd, 04:02 pm
ਪ੍ਰਧਾਨ ਮੰਤਰੀ ਨੇ ਅੱਜ ਜੀ-20 ਸਿਖਰ ਸੰਮੇਲਨ ਦੇ ਤੀਜੇ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਸੈਸ਼ਨ ਦਾ ਵਿਸ਼ਾ “ਸਾਰਿਆਂ ਲਈ ਨਿਰਪੱਖ ਅਤੇ ਨਿਆਂਪੂਰਨ ਭਵਿੱਖ - ਮਹੱਤਵਪੂਰਨ ਖਣਿਜ; ਉੱਤਮ ਕਾਰਜ; ਆਰਟੀਫਿਸ਼ਲ ਇੰਟੈਲੀਜੈਂਸ” ਸੀ। ਪ੍ਰਧਾਨ ਮੰਤਰੀ ਨੇ ਮਹੱਤਵਪੂਰਨ ਟੈਕਨਾਲੋਜੀ ਨੂੰ ਹੁਲਾਰਾ ਦੇਣ ਦੇ ਤਰੀਕੇ ਵਿੱਚ ਮੌਲਿਕ ਬਦਲਾਅ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਟੈਕਨਾਲੋਜੀ ਦੀ ਅਜਿਹੀ ਵਰਤੋਂ ‘ਵਿੱਤ-ਕੇਂਦਰਿਤ’ ਹੋਣ ਦੀ ਬਜਾਏ ‘ਮਨੁੱਖ-ਕੇਂਦਰਿਤ’, ‘ਰਾਸ਼ਟਰੀ’ ਦੀ ਬਜਾਏ ‘ਵਿਸ਼ਵ-ਵਿਆਪੀ’ ਅਤੇ ‘ਖ਼ਾਸ ਮਾਡਲ’ ਦੀ ਬਜਾਏ ‘ਓਪਨ ਸੋਰਸ’ ’ਤੇ ਆਧਾਰਿਤ ਹੋਣੀ ਚਾਹੀਦੀ ਹੈ। ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਇਸ ਦ੍ਰਿਸ਼ਟੀਕੋਣ ਨੂੰ ਭਾਰਤ ਦੇ ਤਕਨੀਕੀ ਈਕੋਸਿਸਟਮ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਦੇ ਨਤੀਜੇ ਵਜੋਂ ਜ਼ਿਕਰਯੋਗ ਲਾਭ ਹੋਏ ਹਨ, ਭਾਵੇਂ ਉਹ ਪੁਲਾੜ ਨਾਲ ਜੁੜੇ ਕੰਮ ਹੋਣ, ਏਆਈ ਜਾਂ ਡਿਜੀਟਲ ਭੁਗਤਾਨ ਹੋਣ, ਜਿੱਥੇ ਭਾਰਤ ਦੁਨੀਆ ਵਿੱਚ ਮੋਹਰੀ ਹੈ।ਆਈਬੀਐੱਸਏ ਆਗੂਆਂ ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਦਾ ਬਿਆਨ
November 23rd, 12:45 pm
“ਜੋਹੈੱਨਸ-ਬਰਗ” ਜਿਹੇ ਜੀਵਿਤ ਖ਼ੂਬਸੂਰਤ ਸ਼ਹਿਰ ਵਿੱਚ ਆਈਬੀਐੱਸਏ ਆਗੂਆਂ ਦੀ ਬੈਠਕ ਵਿੱਚ ਹਿੱਸਾ ਲੈਣਾ ਮੇਰੇ ਲਈ ਬੇਹੱਦ ਖ਼ੁਸ਼ੀ ਦਾ ਵਿਸ਼ਾ ਹੈ। ਇਸ ਪਹਿਲ ਲਈ ਮੈਂ ਇਬਸਾ ਦੇ ਚੇਅਰ, ਰਾਸ਼ਟਰਪਤੀ ਲੂਲਾ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ। ਅਤੇ ਰਾਸ਼ਟਰਪਤੀ ਰਾਮਾਫੋਸਾ ਨੂੰ ਮਹਿਮਾਨਨਿਵਾਜ਼ੀ ਅਤੇ ਸਤਿਕਾਰ ਲਈ ਧੰਨਵਾਦ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਜੋਹੈੱਨਸਬਰਗ ਵਿੱਚ ਆਈਬੀਐੱਸਏ ਆਗੂਆਂ ਦੀ ਬੈਠਕ ਵਿੱਚ ਹਿੱਸਾ ਲਿਆ
November 23rd, 12:30 pm
ਪ੍ਰਧਾਨ ਮੰਤਰੀ ਨੇ ਇਸ ਮੀਟਿੰਗ ਨੂੰ ਸਮੇਂ ਅਨੁਕੂਲ ਦਸਦੇ ਹੋਏ ਕਿਹਾ ਕਿ ਇਹ ਮੀਟਿੰਗ ਅਫ਼ਰੀਕੀ ਧਰਤੀ 'ਤੇ ਪਹਿਲੇ ਜੀ20 ਸਿਖਰ ਸੰਮੇਲਨ ਦੇ ਨਾਲ ਹੋਈ ਅਤੇ ਗਲੋਬਲ ਸਾਊਥ ਦੇਸ਼ਾਂ ਵਿੱਚ ਲਗਾਤਾਰ ਚਾਰ ਜੀ20 ਪ੍ਰਧਾਨਗੀਆਂ ਦੀ ਸਮਾਪਤੀ ਨੂੰ ਚਿੰਨ੍ਹਤ ਕਰਦੀ ਹੈ, ਜਿਨ੍ਹਾਂ ਵਿੱਚੋਂ ਆਖਰੀ ਤਿੰਨ ਆਈਬੀਐੱਸਏ ਦੇ ਮੈਂਬਰ ਦੇਸ਼ਾਂ ਨੇ ਕੀਤੀਆਂ ਸਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਮਨੁੱਖ-ਕੇਂਦ੍ਰਿਤ ਵਿਕਾਸ, ਬਹੁਪੱਖੀ ਸੁਧਾਰ ਅਤੇ ਟਿਕਾਊ ਵਿਕਾਸ 'ਤੇ ਕੇਂਦ੍ਰਿਤ ਕਈ ਅਹਿਮ ਪਹਿਲਕਦਮੀਆਂ ਹੋਈਆਂ ਹਨ।ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮੈਕਰੋਂ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ
September 06th, 06:11 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੁਅਲ ਮੈਕਰੋਂ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ।ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦਾ ਟੈਲੀਫੋਨ ਕਾਲ ਕੀਤੀ
August 27th, 08:32 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਫਿਨਲੈਂਡ ਗਣਰਾਜ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਨੇ ਟੈਲੀਫੋਨ ਕਾਲ ਕੀਤੀ।