ਕੈਬਨਿਟ ਨੇ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦੇ ਪੜਾਅ 2A (ਕੋਟੇਸ਼ਵਰ ਮਾਰਗ ਤੋਂ ਏਅਰਪੋਰਟ ਕੌਰੀਡੋਰ) ਨੂੰ ਪ੍ਰਵਾਨਗੀ ਦਿੱਤੀ
June 10th, 01:59 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦੇ ਪੜਾਅ 2(A) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕੌਰੀਡੋਰ ਦੀ ਲੰਬਾਈ 6.032 ਕਿਲੋਮੀਟਰ ਹੈ ਅਤੇ ਇਸ ਵਿੱਚ 5 ਸਟੇਸ਼ਨ (4 ਐਲੀਵੇਟਿਡ ਅਤੇ 1 ਅੰਡਰਗ੍ਰਾਉਂਡ) ਸ਼ਾਮਲ ਹਨ। ਪੜਾਅ 2(A) ਦੇ ਲਾਗੂ ਹੋਣ ਤੋਂ ਬਾਅਦ, ਅਹਿਮਦਾਬਾਦ-ਗਾਂਧੀਨਗਰ ਕੌਰੀਡੋਰ ਵਿੱਚ 77.63 ਕਿਲੋਮੀਟਰ ਸਰਗਰਮ ਮੈਟਰੋ ਰੇਲ ਨੈੱਟਵਰਕ ਹੋ ਜਾਵੇਗਾ। ਪੜਾਅ 2(A) ਕੌਰੀਡੋਰ ਵਿੱਚ ਸਥਿਤ ਸਟੇਸ਼ਨਾਂ ਦੇ ਨਾਮ ਹਨ- ਆਸ਼ਰਮ ਰੋਡ, ਕੋਟੇਸ਼ਵਰ ਪ੍ਰਾਚੀਨ ਮੰਦਿਰ, ਸਾਬਰਮਤੀ ਨਦੀ, ਸਰਦਾਰ ਨਗਰ ਅਤੇ ਏਅਰਪੋਰਟ।ਕੇਂਦਰੀ ਕੈਬਨਿਟ ਨੇ ਗੁਜਰਾਤ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟੇਡ (ਜੀਐੱਮਆਰਸੀ) ਦੇ ਤਹਿਤ ਜੀਆਈਐੱਫਟੀ ਸਿਟੀ ਤੋਂ ਸ਼ਾਹਪੁਰ ਤੱਕ ਵਰਤਮਾਨ ਉੱਤਰ-ਦੱਖਣ ਕੌਰੀਡੋਰ ਦੇ ਵਿਸਤਾਰ ਨੂੰ ਸਵੀਕ੍ਰਿਤੀ ਦੇ ਦਿੱਤੀ ਹੈ
February 24th, 03:33 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਚ ਕੇਂਦਰੀ ਕੈਬਨਿਟ ਨੇ ਅੱਜ ਜੀਆਈਐੱਫਟੀ ਸਿਟੀ ਤੋਂ ਸ਼ਾਹਪੁਰ ਤੱਕ ਗੁਜਰਾਤ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟੇਡ (ਜੀਐੱਮਆਰਸੀ) ਦੇ ਕੌਰੀਡੋਰ ਦੇ ਵਿਸਤਾਰ ਨੂੰ ਸਵੀਕ੍ਰਿਤੀ ਦਿੱਤੀ ਹੈ। ਇਹ ਕੌਰੀਡੋਰ 3.33 ਕਿਲੋਮੀਟਰ ਲੰਬਾ ਹੋਵੇਗਾ ਅਤੇ ਇਸ ਵਿੱਚ ਤਿੰਨ ਐਲੀਵੇਟਿਡ ਸਟੇਸ਼ਨ ਹੋਣਗੇ। ਇਹ ਪ੍ਰੋਜੈਕਟ ਲਗਭਗ ਚਾਰ ਵਰ੍ਹਿਆਂ ਵਿੱਚ ਪੂਰਾ ਹੋਣ ਵਾਲਾ ਹੈ।ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦੇ ਦੂਸਰੇ ਪੜਾਅ ਦਾ ਉਦਘਾਟਨ ਕੀਤਾ
September 16th, 02:42 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦੇ ਦੂਸਰੇ ਪੜਾਅ ਦਾ ਉਦਘਾਟਨ ਕੀਤਾ। ਯਾਤਰਾ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।