LDF and UDF have deprived Keralam of its youth power: PM Modi in Ernakulam
March 11th, 03:00 pm
Amid a massive gathering in Ernakulam today, Prime Minister Narendra Modi said the enthusiasm and confidence of the people reflected a strong aspiration for Keralam’s development and a new political direction in the state. He emphasised that the aspirations of the people clearly indicate a desire for faster growth and new opportunities.PM Modi addresses a mega public meeting in Ernakulam, Keralam
March 11th, 02:20 pm
Amid a massive gathering in Ernakulam today, Prime Minister Narendra Modi said the enthusiasm and confidence of the people reflected a strong aspiration for Keralam’s development and a new political direction in the state. He emphasised that the aspirations of the people clearly indicate a desire for faster growth and new opportunities.ਵੀਡੀਓ ਕਾਨਫ਼ਰੰਸਿੰਗ ਰਾਹੀਂ ਨਵੀਂ ਮੁੰਬਈ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
March 01st, 06:28 pm
ਭਾਰਤ ਦਾ ਇਤਿਹਾਸ ਬਹਾਦਰੀ, ਤਾਲਮੇਲ ਅਤੇ ਸਹਿਯੋਗ ਦਾ ਇਤਿਹਾਸ ਹੈ। ਮਹਾਰਾਸ਼ਟਰ ਦੀ ਧਰਤੀ 'ਤੇ ਇਸ ਸਮਾਗਮ ਰਾਹੀਂ, ਅਸੀਂ ਉਸ ਮਹਾਨ ਵਿਰਾਸਤ ਦੇ ਗਵਾਹ ਬਣ ਰਹੇ ਹਾਂ। ਜਦੋਂ ਸਾਡੇ ਗੁਰੂਆਂ ਨੇ ਕੁਰਬਾਨੀ ਦੇ ਸਿਖਰ ਨੂੰ ਛੂਹਿਆ, ਤਾਂ ਉਸ ਦੌਰ ਵਿੱਚ ਸਾਡੀ ਸਮਾਜਿਕ ਏਕਤਾ ਦੀ ਮਹੱਤਵਪੂਰਨ ਭੂਮਿਕਾ ਸੀ। ਹਰ ਵਰਗ, ਹਰ ਸਮਾਜ ਦੇ ਲੋਕਾਂ ਨੇ ਸਾਡੇ ਗੁਰੂਆਂ ਤੋਂ ਪ੍ਰੇਰਨਾ ਲਈ। ਸਮਾਜ ਨੇ ਹਰ ਹਾਲ ਵਿੱਚ ਸਚਾਈ ਅਤੇ ਸਭਿਆਚਾਰ ਲਈ ਅਡੋਲ ਰਹਿਣਾ ਸਿੱਖਿਆ। ਸਮਾਜਿਕ ਏਕਤਾ ਦਾ ਉਹ ਮਹਾਨ ਯੱਗ, ਉਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਨਾਨਕ ਨਾਮ-ਲੇਵਾ ਸੰਗਤ ਵਰਗੀਆਂ ਰਸਮਾਂ ਦੀ ਬਹੁਤ ਵੱਡੀ ਭੂਮਿਕਾ ਸੀ। ਅੱਜ ਜਦੋਂ ਫੇਰ ਤੋਂ ਦੇਸ਼ ਨੂੰ ਸਮਾਜਿਕ ਏਕਤਾ ਦੀ ਸਭ ਤੋਂ ਵੱਧ ਜ਼ਰੂਰਤ ਹੈ, ਸੰਗਤ ਦਾ ਇਹ ਸ਼ਾਨਦਾਰ ਆਯੋਜਨ ਸਾਨੂੰ ਭਰੋਸਾ ਦੇ ਰਿਹਾ ਹੈ ਕਿ ਸਾਡੇ ਗੁਰੂਆਂ ਅਤੇ ਸੰਤਾਂ ਦੇ ਅਸ਼ੀਰਵਾਦ ਸਾਡੇ ਨਾਲ ਹਨ।PM Modi addresses 350th Shaheedi Samagam of Sri Guru Teg Bahadur Ji; highlights initiatives for the Sikh community and social unity
March 01st, 06:00 pm
PM Modi addressed the 350th Martyrdom Year (Shaheedi Samagam) of ‘Hind di Chadar’ Sri Guru Teg Bahadur Sahib Ji. Paying his respects, the PM stated that today we all remember the great Guru on this significant anniversary and expressed that it is a matter of great fortune to be part of such a historic and sacred event.ਪ੍ਰਧਾਨ ਮੰਤਰੀ 25 ਸਤੰਬਰ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਵਰਲਡ ਫੂਡ ਇੰਡੀਆ 2025 ਵਿੱਚ ਹਿੱਸਾ ਲੈਣਗੇ
September 24th, 06:33 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਸਤੰਬਰ ਨੂੰ ਸ਼ਾਮ ਲਗਭਗ 6:15 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਵਰਲਡ ਫੂਡ ਇੰਡੀਆ 2025 ਵਿੱਚ ਹਿੱਸਾ ਲੈਣਗੇ। ਇਸ ਮੌਕੇ ’ਤੇ ਉਹ ਮੌਜੂਦ ਲੋਕਾਂ ਨੂੰ ਵੀ ਸੰਬੋਧਨ ਕਰਨਗੇ।ਪ੍ਰਧਾਨ ਮੰਤਰੀ ਨੇ ਅਫਗਾਨਿਸਤਾਨ ਵਿੱਚ ਆਏ ਭੂਚਾਲ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ‘ਤੇ ਸੋਗ ਪ੍ਰਗਟ ਕੀਤਾ
September 01st, 02:16 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਫਗਾਨਿਸਤਾਨ ਵਿੱਚ ਆਏ ਭੂਚਾਲ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ‘ਤੇ ਸੋਗ ਪ੍ਰਗਟ ਕੀਤਾ।ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
April 27th, 11:30 am
ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਅੱਜ ਜਦੋਂ ਮੈਂ ਤੁਹਾਡੇ ਨਾਲ ‘ਮਨ ਕੀ ਬਾਤ’ ਕਰ ਰਿਹਾ ਹਾਂ ਤਾਂ ਮਨ ਵਿੱਚ ਡੂੰਘੀ ਪੀੜ ਹੈ। 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਈ ਅੱਤਵਾਦੀ ਹਮਲੇ ਨੇ ਦੇਸ਼ ਦੇ ਹਰ ਨਾਗਰਿਕ ਨੂੰ ਦੁੱਖ ਪਹੁੰਚਾਇਆ ਹੈ। ਪੀੜ੍ਹਤ ਪਰਿਵਾਰਾਂ ਦੇ ਪ੍ਰਤੀ ਹਰ ਭਾਰਤੀ ਦੇ ਮਨ ਵਿੱਚ ਡੂੰਘੀ ਸੰਵੇਦਨਾ ਹੈ। ਭਾਵੇਂ ਉਹ ਕਿਸੇ ਵੀ ਰਾਜ ਦਾ ਹੋਵੇ, ਉਹ ਕੋਈ ਵੀ ਭਾਸ਼ਾ ਬੋਲਦਾ ਹੋਵੇ, ਲੇਕਿਨ ਉਹ ਉਨ੍ਹਾਂ ਲੋਕਾਂ ਦੇ ਦਰਦ ਨੂੰ ਮਹਿਸੂਸ ਕਰ ਰਿਹਾ ਹੈ, ਜਿਨ੍ਹਾਂ ਨੇ ਇਸ ਹਮਲੇ ਵਿੱਚ ਆਪਣੇ ਅਜ਼ੀਜਾਂ ਨੂੰ ਗੁਆਇਆ ਹੈ। ਮੈਨੂੰ ਅਹਿਸਾਸ ਹੈ ਕਿ ਹਰ ਭਾਰਤੀ ਦਾ ਖੂਨ ਅੱਤਵਾਦੀ ਹਮਲੇ ਦੀਆਂ ਤਸਵੀਰਾਂ ਨੂੰ ਵੇਖ ਕੇ ਖੌਲ ਰਿਹਾ ਹੈ। ਪਹਿਲਗਾਮ ਵਿੱਚ ਹੋਇਆ ਇਹ ਹਮਲਾ ਅੱਤਵਾਦ ਨੂੰ ਸ਼ੈਅ ਦੇਣ ਵਾਲਿਆਂ ਦੀ ਨਿਰਾਸ਼ਾ ਨੂੰ ਦਿਖਾਉਂਦਾ ਹੈ, ਉਨ੍ਹਾਂ ਦੀ ਬੁਜ਼ਦਿਲੀ ਨੂੰ ਦਰਸਾਉਂਦਾ ਹੈ। ਅਜਿਹੇ ਸਮੇਂ ਵਿੱਚ ਜਦੋਂ ਕਸ਼ਮੀਰ ਵਿੱਚ ਸ਼ਾਂਤੀ ਹੋ ਰਹੀ ਸੀ, ਸਕੂਲਾਂ-ਕਾਲਜਾਂ ਵਿੱਚ ਇੱਕ vibrancy ਸੀ, ਨਿਰਮਾਣ ਕਾਰਜਾਂ ਵਿੱਚ ਅਨੋਖੀ ਗਤੀ ਆਈ ਸੀ, ਲੋਕਤੰਤਰ ਮਜ਼ਬੂਤ ਹੋ ਰਿਹਾ ਸੀ, ਸੈਲਾਨੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋ ਰਿਹਾ ਸੀ, ਲੋਕਾਂ ਦੀ ਕਮਾਈ ਵਧ ਰਹੀ ਸੀ, ਨੌਜਵਾਨਾਂ ਦੇ ਲਈ ਨਵੇਂ ਮੌਕੇ ਤਿਆਰ ਹੋ ਰਹੇ ਸਨ। ਦੇਸ਼ ਦੇ ਦੁਸ਼ਮਣਾਂ ਨੂੰ, ਜੰਮੂ-ਕਸ਼ਮੀਰ ਦੇ ਦੁਸ਼ਮਣਾਂ ਨੂੰ ਇਹ ਰਾਸ ਨਹੀਂ ਆਇਆ। ਅੱਤਵਾਦੀ ਅਤੇ ਅੱਤਵਾਦ ਦੇ ਆਕਾ ਚਾਹੁੰਦੇ ਹਨ ਕਿ ਕਸ਼ਮੀਰ ਫਿਰ ਤੋਂ ਤਬਾਹ ਹੋ ਜਾਵੇ, ਇਸ ਲਈ ਇੰਨੀ ਵੱਡੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਅੱਤਵਾਦ ਦੇ ਖਿਲਾਫ ਇਸ ਯੁੱਧ ਵਿੱਚ ਦੇਸ਼ ਦੀ ਏਕਤਾ, 140 ਕਰੋੜ ਭਾਰਤੀਆਂ ਦੀ ਇੱਕਜੁੱਟਤਾ, ਸਾਡੀ ਸਭ ਤੋਂ ਵੱਡੀ ਤਾਕਤ ਹੈ। ਇਹੀ ਏਕਤਾ ਅੱਤਵਾਦ ਦੇ ਖਿਲਾਫ ਸਾਡੀ ਫੈਸਲਾਕੁੰਨ ਲੜਾਈ ਦਾ ਅਧਾਰ ਹੈ। ਅਸੀਂ ਦੇਸ਼ ਦੇ ਸਾਹਮਣੇ ਆਈ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਆਪਣੇ ਸੰਕਲਪਾਂ ਨੂੰ ਮਜ਼ਬੂਤ ਕਰਨਾ ਹੈ। ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚ ਦ੍ਰਿੜ੍ਹ ਇੱਛਾ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਹੈ। ਅੱਜ ਦੁਨੀਆ ਵੇਖ ਰਹੀ ਹੈ, ਇਸ ਅੱਤਵਾਦੀ ਹਮਲੇ ਤੋਂ ਬਾਅਦ ਪੂਰਾ ਦੇਸ਼ ਇੱਕ ਸੁਰ ਵਿੱਚ ਬੋਲ ਰਿਹਾ ਹੈ।ਦਿੱਲੀ ਵਿੱਚ ਆਯੋਜਿਤ ‘ਜਹਾਂ-ਏ-ਖੁਸਰੋ 2025’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
February 28th, 07:31 pm
ਅੱਜ ਜਹਾਨ-ਏ-ਖੁਸਰੋ ਵਿੱਚ ਆ ਕੇ ਮਨ ਦਾ ਖੁਸ਼ ਹੋਣਾ ਬਹੁਤ ਸੁਭਾਵਿਕ ਹੈ। ਹਜ਼ਰਤ ਅਮੀਰ ਖੁਸਰੋ ਜਿਸ ਬਸੰਤ ਦੇ ਦੀਵਾਨੇ ਸਨ, ਉਹ ਬਸੰਤ ਅੱਜ ਇੱਥੇ ਦਿੱਲੀ ਵਿੱਚ ਮੌਸਮ ਹੈ ਹੀ ਨਹੀਂ, ਸਗੋਂ ਜਹਾਨ-ਏ-ਖੁਸਰੋ ਦੀ ਇਸ ਆਬੋਹਵਾ (ਦੇ ਇਸ ਮਾਹੌਲ) ਵਿੱਚ ਵੀ ਘੁਲਿਆ ਹੋਇਆ ਹੈ। ਹਜ਼ਰਤ ਖੁਸਰੋ ਦੇ ਸ਼ਬਦਾਂ ਵਿੱਚ ਕਹੀਏ ਤਾਂ-ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੂਫੀ ਸੰਗੀਤ ਸਮਾਰੋਹ, ਜਹਾਨ-ਏ-ਖੁਸਰੋ 2025 ਵਿੱਚ ਹਿੱਸਾ ਲਿਆ
February 28th, 07:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਸੁੰਦਰ ਨਰਸਰੀ ਵਿੱਚ ਆਯੋਜਿਤ ਸੂਫੀ ਸੰਗੀਤ ਸਮਾਰੋਹ, ਜਹਾਨ-ਏ-ਖੁਸਰੋ 2025 ਵਿੱਚ ਹਿੱਸਾ ਲਿਆ।ਕੈਥੋਲਿਕ ਬਿਸ਼ਪਸ ਕਾਨਫਰੰਸ ਆਵ੍ ਇੰਡੀਆ ਦੁਆਰਾ ਆਯੋਜਿਤ ਕ੍ਰਿਸਮਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 23rd, 09:24 pm
ਹਾਲੇ ਤਿੰਨ-ਚਾਰ ਦਿਨ ਪਹਿਲਾਂ ਮੈਂ ਆਪਣੇ ਸਾਥੀ ਭਾਰਤ ਸਰਕਾਰ ਵਿੱਚ ਮੰਤਰੀ ਜਾਰਜ ਕੁਰੀਅਨ ਜੀ ਦੇ ਇੱਥੇ ਕ੍ਰਿਸਮਸ ਸੈਲੀਬ੍ਰੇਸ਼ਨ ਵਿੱਚ ਗਿਆ ਸਾਂ। ਹੁਣ ਅੱਜ ਤੁਹਾਡੇ ਦਰਮਿਆਨ ਉਪਸਥਿਤ ਹੋਣ ਦਾ ਆਨੰਦ ਮਿਲ ਰਿਹਾ ਹੈ। Catholic Bishops Conference of India- CBCI ਦਾ ਇਹ ਆਯੋਜਨ ਕ੍ਰਿਸਮਸ ਦੀਆਂ ਖੁਸ਼ੀਆਂ ਵਿੱਚ ਆਪ ਸਭ ਦੇ ਨਾਲ ਜੁੜਨ ਦਾ ਇਹ ਅਵਸਰ, ਇਹ ਦਿਨ ਸਾਡੇ ਸਾਰਿਆਂ ਦੇ ਲਈ ਯਾਦਗਾਰ ਰਹਿਣ ਵਾਲਾ ਹੈ। ਇਹ ਅਵਸਰ ਇਸ ਲਈ ਭੀ ਖਾਸ ਹੈ, ਕਿਉਂਕਿ ਇਸੇ ਵਰ੍ਹੇ CBCI ਦੀ ਸਥਾਪਨਾ ਦੇ 80 ਵਰ੍ਹੇ ਪੂਰੇ ਹੋ ਰਹੇ ਹਨ। ਮੈਂ ਇਸ ਅਵਸਰ ’ਤੇ CBCI ਅਤੇ ਉਸ ਨਾਲ ਜੁੜੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਕੈਥੋਲਿਕ ਬਿਸ਼ਪ ਸੰਮੇਲਨ ਦੁਆਰਾ ਆਯੋਜਿਤ ਕ੍ਰਿਸਮਸ ਸਮਾਰੋਹ ਵਿੱਚ ਹਿੱਸਾ ਲਿਆ
December 23rd, 09:11 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਸੀਬੀਸੀਆਈ ਸੈਂਟਰ ਪਰਿਸਰ ਵਿੱਚ ਕੈਥੋਲਿਕ ਬਿਸ਼ਪਸ ਕਾਨਫਰੰਸ ਆਵ੍ ਇੰਡੀਆ (ਸੀਬੀਸੀਆਈ-CBCI) ਦੁਆਰਾ ਆਯੋਜਿਤ ਕ੍ਰਿਸਮਸ ਸਮਾਰੋਹ ਵਿੱਚ ਹਿੱਸਾ ਲਿਆ। ਇਹ ਪਹਿਲੀ ਵਾਰ ਹੈ ਜਦੋਂ ਕੋਈ ਪ੍ਰਧਾਨ ਮੰਤਰੀ ਭਾਰਤ ਵਿੱਚ ਕੈਥੋਲਿਕ ਚਰਚ ਦੇ ਹੈੱਡਕੁਆਰਟਰ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਨ। ਪ੍ਰਧਾਨ ਮੰਤਰੀ ਨੇ ਕਾਰਡੀਨਲ, ਬਿਸ਼ਪ ਅਤੇ ਚਰਚ ਦੇ ਪ੍ਰਮੁੱਖ ਨੇਤਾਵਾਂ ਸਹਿਤ ਇਸਾਈ ਸਮੁਦਾਇ ਦੇ ਪ੍ਰਮੁੱਖ ਨੇਤਾਵਾਂ ਦੇ ਨਾਲ ਭੀ ਗੱਲਬਾਤ ਕੀਤੀ।The BJP government has diligently tackled the issues faced by sugarcane farmers: PM Modi in Pilibhit
April 09th, 11:00 am
Prime Minister Narendra Modi showered his love and admiration upon the crowd of Pilibhit, Uttar Pradesh. The crowd gathered to celebrate PM Modi’s arrival to the city. PM Modi graced the event and discussed his vision of Uttar Pradesh with the audience. “Amid the various difficulties being faced by the world now, India is showing that there is nothing impossible for it to achieve,” said the PM.PM Modi in his high spirits addresses a public meeting in Pilibhit, Uttar Pradesh
April 09th, 10:42 am
Prime Minister Narendra Modi showered his love and admiration upon the crowd of Pilibhit, Uttar Pradesh. The crowd gathered to celebrate PM Modi’s arrival to the city. PM Modi graced the event and discussed his vision of Uttar Pradesh with the audience. “Amid the various difficulties being faced by the world now, India is showing that there is nothing impossible for it to achieve,” said the PM.ਪ੍ਰਧਾਨ ਮੰਤਰੀ ਨੇ ਆਈਸੀਸੀ (ICC) ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਦੇ ਪਹਿਲੇ ਦੋ ਮੈਚ ਜਿੱਤਣ ‘ਤੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ
October 11th, 11:14 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਸਟ੍ਰੇਲੀਆ ਅਤੇ ਅਫ਼ਗ਼ਾਨਿਸਤਾਨ ਦੇ ਖ਼ਿਲਾਫ਼ ਆਈਸੀਸੀ (ICC) ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਦੇ ਪਹਿਲੇ ਦੋ ਮੈਚ ਜਿੱਤਣ ‘ਤੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ ਹਨ।ਐਥਨਸ, ਗ੍ਰੀਸ ਵਿੱਚ ਭਾਰਤੀ ਸਮੁਦਾਇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 25th, 09:30 pm
ਜਦੋਂ ਜਸ਼ਨ ਦਾ ਮਾਹੌਲ ਹੁੰਦਾ ਹੈ, ਉਤਸਵ ਦਾ ਮਾਹੌਲ ਹੁੰਦਾ ਹੈ ਤਾਂ ਮਨ ਕਰਦਾ ਹੈ ਕਿ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਦੇ ਲੋਕਾਂ ਦੇ ਦਰਮਿਆਨ ਪਹੁੰਚ ਜਾਈਏ, ਮੈਂ ਭੀ ਆਪਣੇ ਪਰਿਵਾਰਜਨਾਂ ਦੇ ਦਰਮਿਆਨ ਆ ਗਿਆ ਹਾਂ। ਸਾਵਣ ਦਾ ਮਹੀਨਾ ਹੈ ਇੱਕ ਪ੍ਰਕਾਰ ਨਾਲ ਸ਼ਿਵ ਜੀ ਦਾ ਮਹੀਨਾ ਹੈ ਅਤੇ ਇਸ ਪਵਿੱਤਰ ਮਹੀਨੇ ਵਿੱਚ ਦੇਸ਼ ਨੇ ਫਿਰ ਇੱਕ ਨਵੀਂ ਉਪਲਬਧੀ ਹਾਸਲ ਕੀਤੀ ਹੈ। ਭਾਰਤ ਚੰਦਰਮਾ ਦੇ dark zone ਵਿੱਚ ਸਾਊਥ ਪੋਲ ਵਿੱਚ ਲੈਂਡ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਭਾਰਤ ਨੇ ਚੰਦਰਮਾ ‘ਤੇ ਤਿਰੰਗਾ ਲਹਿਰਾ ਕੇ ਪੂਰੇ ਵਿਸ਼ਵ ਨੂੰ ਭਾਰਤ ਦੀ ਸਮਰੱਥਾ ਦਾ ਪਰੀਚੈ ਕਰਵਾਇਆ ਹੈ।ਪ੍ਰਧਾਨ ਮੰਤਰੀ ਨੇ ਐਥਨਸ ਵਿੱਚ ਭਾਰਤੀ ਸਮੁਦਾਇ ਨਾਲ ਗੱਲਬਾਤ ਕੀਤੀ
August 25th, 09:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ, 2023 ਨੂੰ ਐਥਨਸ ਵਿੱਚ ਐਥਨਸ ਕੰਜ਼ਰਵੇਟੋਇਰ ਵਿਖੇ (at Athens Conservatoire) ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ।PM Modi interacts with the Indian community in Paris
July 13th, 11:05 pm
PM Modi interacted with the Indian diaspora in France. He highlighted the multi-faceted linkages between India and France. He appreciated the role of Indian community in bolstering the ties between both the countries.The PM also mentioned the strides being made by India in different domains and invited the diaspora members to explore opportunities of investing in India.23ਵੇਂ ਐੱਸਸੀਓ (SCO) ਸਮਿਟ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਟਿੱਪਣੀਆਂ
July 04th, 12:30 pm
ਅੱਜ, ਤੇਈਵੇਂ SCO Summit ਵਿੱਚ, ਆਪ ਸਭ ਦਾ ਹਾਰਦਿਕ ਸੁਆਗਤ ਹੈ। ਪਿਛਲੇ ਦੋ ਦਹਾਕਿਆਂ ਵਿੱਚ, ਐੱਸਸੀਓ (SCO), ਪੂਰੇ ਏਸ਼ਿਆਈ ਖੇਤਰ ਵਿੱਚ, ਸ਼ਾਂਤੀ, ਸਮ੍ਰਿੱਧੀ ਅਤੇ ਵਿਕਾਸ ਦੇ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਦੇ ਰੂਪ ਵਿੱਚ ਉੱਭਰਿਆ ਹੈ। ਇਸ ਖੇਤਰ ਦੇ ਨਾਲ, ਭਾਰਤ ਦੇ ਹਜ਼ਾਰਾਂ ਵਰ੍ਹਿਆਂ ਪੁਰਾਣੇ ਸੱਭਿਆਚਾਰਕ (ਸਾਂਸਕ੍ਰਿਤਿਕ) ਅਤੇ people to people ਸਬੰਧ, ਸਾਡੀ ਸਾਂਝੀ ਵਿਰਾਸਤ ਦਾ ਜੀਵੰਤ ਪ੍ਰਮਾਣ ਹਨ। ਅਸੀਂ ਇਸ ਖੇਤਰ ਨੂੰ “extended neighbourhood” ਹੀ ਨਹੀਂ, “extended family” ਦੀ ਤਰ੍ਹਾਂ ਦੇਖਦੇ ਹਾਂ।ਆਈਟੀਯੂ ਏਰੀਆ ਆਫਿਸ ਐਂਡ ਇਨੋਵੇਸ਼ਨ ਸੈਂਟਰ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 22nd, 03:34 pm
ਅੱਜ ਦਾ ਦਿਨ ਬਹੁਤ ਵਿਸ਼ੇਸ਼ ਹੈ, ਬਹੁਤ ਪਵਿੱਤਰ ਹੈ। ਅੱਜ ਤੋਂ ‘ਹਿੰਦੂ ਕੈਲੰਡਰ’ ਦਾ ਨਵਾਂ ਵਰ੍ਹਾ ਸ਼ੁਰੂ ਹੋਇਆ ਹੈ । ਮੈਂ ਤੁਹਾਨੂੰ ਸਾਰਿਆਂ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਵਿਕ੍ਰਮ ਸੰਵਤ 2080 ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਡੇ ਇਤਨੇ ਵਿਸ਼ਾਲ ਦੇਸ਼ ਵਿੱਚ, ਵਿਵਿਧਤਾ ਨਾਲ ਭਰੇ ਦੇਸ਼ ਵਿੱਚ ਸਦੀਆਂ ਤੋਂ ਅਲੱਗ-ਅਲੱਗ ਕੈਲੰਡਰਸ ਪ੍ਰਚਲਿਤ ਹਨ। ਕੋੱਲਮ ਕਾਲ ਦਾ ਮਲਿਆਲਮ ਕੈਲੰਡਰ ਹੈ, ਤਮਿਲ ਕੈਲੰਡਰ ਹੈ,ਜੋ ਸੈਂਕੜੇ ਵਰ੍ਹਿਆਂ ਤੋਂ ਭਾਰਤ ਨੂੰ ਮਿਤੀ ਗਿਆਨ ਦਿੰਦੇ ਆ ਰਹੇ ਹੋ। ਵਿਕ੍ਰਮ ਸੰਵਤ ਵੀ 2080 ਵਰ੍ਹੇ ਪਹਿਲਾਂ ਤੋਂ ਚਲ ਰਿਹਾ ਹੈ। ਗ੍ਰੇਗੋਰੀਅਨ ਕੈਲੰਡਰ ਵਿੱਚ ਹੁਣ ਸਾਲ 2023 ਚਲ ਰਿਹਾ ਹੈ, ਲੇਕਿਨ ਵਿਕ੍ਰਮ ਸੰਵਤ ਉਸ ਤੋਂ ਵੀ 57 ਸਾਲ ਪਹਿਲਾਂ ਦਾ ਹੈ। ਮੈਨੂੰ ਖੁਸ਼ੀ ਹੈ ਕਿ ਨਵ ਵਰ੍ਹੇ ਦੇ ਪਹਿਲੇ ਦਿਨ ਟੈਲੀਕੌਮ, ICT ਅਤੇ ਇਸ ਨਾਲ ਜੁੜੇ ਇਨੋਵੇਸ਼ਨ ਨੂੰ ਲੈ ਕੇ ਇੱਕ ਬਹੁਤ ਵੱਡੀ ਸ਼ੁਰੂਆਤ ਭਾਰਤ ਵਿੱਚ ਹੋ ਰਹੀ ਹੈ । ਅੱਜ ਇੱਥੇ International Tele-communication Union (ITU) ਦੇ ਏਰੀਆ ਆਫਿਸ ਅਤੇ ਸਿਰਫ਼ ਏਰੀਆ ਆਫਿਸ ਨਹੀਂ, ਏਰੀਆ ਆਫਿਸ ਅਤੇ ਇਨੋਵੇਸ਼ਨ ਸੈਂਟਰ ਦੀ ਸਥਾਪਨਾ ਹੋਈ ਹੈ। ਇਸ ਦੇ ਨਾਲ-ਨਾਲ ਅੱਜ 6G Test-Bed ਨੂੰ ਵੀ ਲਾਂਚ ਕੀਤਾ ਗਿਆ ਹੈ। ਇਸ ਟੈਕਨੋਲੋਜੀ ਨਾਲ ਜੁੜੇ ਸਾਡੇ ਵਿਜ਼ਨ ਡਾਕੂਮੈਂਟ ਨੂੰ unveil ਕੀਤਾ ਗਿਆ ਹੈ । ਇਹ ਡਿਜੀਟਲ ਇੰਡੀਆ ਨੂੰ ਨਵੀਂ ਊਰਜਾ ਦੇਣ ਦੇ ਨਾਲ ਹੀ ਸਾਊਥ ਏਸ਼ੀਆ ਦੇ ਲਈ , ਗਲੋਬਲ ਸਾਊਥ ਦੇ ਲਈ, ਨਵੇਂ ਸਮਾਧਾਨ, ਨਵੇਂ ਇਨੋਵੇਸ਼ਨ ਲੈ ਕੇ ਆਵੇਗਾ । ਖਾਸ ਤੌਰ ’ਤੇ ਸਾਡੇ ਐਕੇਡੀਮੀਆ, ਸਾਡੇ ਇਨੋਵੇਟਰਸ-ਸਟਾਰਟ ਅੱਪਸ, ਸਾਡੀ ਇੰਡਸਟ੍ਰੀ ਦੇ ਲਈ ਇਸ ਤੋਂ ਅਨੇਕ ਨਵੇਂ ਅਵਸਰ ਬਣਨਗੇ।ਪ੍ਰਧਾਨ ਮੰਤਰੀ ਨੇ ਆਈਟੀਯੂ ਏਰੀਆ ਦਫ਼ਤਰ ਅਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕੀਤਾ
March 22nd, 12:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਗਿਆਨ ਭਵਨ ਵਿੱਚ ਇੱਕ ਪ੍ਰੋਗਰਾਮ ਵਿੱਚ ਭਾਰਤ ਵਿੱਚ ਨਵੇਂ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ (ਆਈਟੀਯੂ) ਏਰੀਆ ਦਫ਼ਤਰ ਅਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ 6ਜੀ ਵਿਜ਼ਨ ਦਸਤਾਵੇਜ਼ ਦਾ ਵੀ ਉਦਘਾਟਨ ਕੀਤਾ ਅਤੇ 6ਜੀ ਆਰ ਐਂਡ ਡੀ ਟੈਸਟ ਬੈੱਡ ਨੂੰ ਲਾਂਚ ਕੀਤਾ। ਉਨ੍ਹਾਂ ਨੇ ‘ਕਾਲ ਬਿਫੌਰ ਯੂ ਡਿਗ’ ('Call Before u Dig') ਐਪ ਵੀ ਲਾਂਚ ਕੀਤੀ। ਆਈਟੀਯੂ ਸੂਚਨਾ ਅਤੇ ਸੰਚਾਰ ਟੈਕਨੋਲੋਜੀਆਂ (ਆਈਸੀਟੀ’ਸ) ਲਈ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਏਜੰਸੀ ਹੈ। ਭਾਰਤ ਨੇ ਏਰੀਆ ਦਫਤਰ ਦੀ ਸਥਾਪਨਾ ਲਈ ਆਈਟੀਯੂ ਦੇ ਨਾਲ ਮਾਰਚ 2022 ਵਿੱਚ ਇੱਕ ਮੇਜ਼ਬਾਨ ਦੇਸ਼ ਸਮਝੌਤਾ (Host Country Agreement) ਕੀਤਾ ਸੀ। ਇਹ ਭਾਰਤ, ਨੇਪਾਲ, ਭੂਟਾਨ, ਬੰਗਲਾਦੇਸ਼, ਸ਼੍ਰੀਲੰਕਾ, ਮਾਲਦੀਵ, ਅਫਗਾਨਿਸਤਾਨ ਅਤੇ ਈਰਾਨ ਨੂੰ ਸੇਵਾਵਾਂ ਦੇਵੇਗਾ, ਦੇਸ਼ਾਂ ਦਰਮਿਆਨ ਤਾਲਮੇਲ ਵਧਾਉਣ ਅਤੇ ਖੇਤਰ ਵਿੱਚ ਆਪਸੀ ਲਾਭਕਾਰੀ ਆਰਥਿਕ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।