ਪ੍ਰਧਾਨ ਮੰਤਰੀ ਨੇ ਇਥੋਪੀਆ ਦੇ ਅਦੀਸ ਅਬਾਬਾ ਵਿੱਚ ਅਦਵਾ ਵਿਜੇ ਸਮਾਰਕ ਵਿਖੇ ਸ਼ਰਧਾਂਜਲੀ ਭੇਟ ਕੀਤੀ

December 17th, 01:44 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਦੀਸ ਅਬਾਬਾ ਵਿੱਚ ਅਦਵਾ ਵਿਜੇ ਸਮਾਰਕ ’ਤੇ ਫੁੱਲਮਾਲਾ ਸਮਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਹ ਸਮਾਰਕ ਉਨ੍ਹਾਂ ਬਹਾਦਰ ਇਥੋਪੀਆਈ ਸੈਨਿਕਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ 1896 ਵਿੱਚ ਅਦਵਾ ਦੀ ਲੜਾਈ ਵਿੱਚ ਆਪਣੇ ਦੇਸ਼ ਦੀ ਪ੍ਰਭੂਸੱਤਾ ਲਈ ਸਰਬ-ਉੱਚ ਕੁਰਬਾਨੀ ਦਿੱਤੀ ਸੀ। ਇਹ ਸਮਾਰਕ ਅਦਵਾ ਦੇ ਨਾਇਕਾਂ ਦੇ ਅਜਿੱਤ ਹੌਸਲੇ ਅਤੇ ਦੇਸ਼ ਦੀ ਆਜ਼ਾਦੀ, ਮਾਣ ਅਤੇ ਤਾਕਤ ਦੀ ਸ਼ਾਨਦਾਰ ਵਿਰਾਸਤ ਦੇ ਸਨਮਾਨ ਵਜੋਂ ਹੈ।

ਪ੍ਰਧਾਨ ਮੰਤਰੀ ਦੀ ਇਥੋਪੀਆ ਯਾਤਰਾ : ਨਤੀਜਿਆਂ ਦੀ ਸੂਚੀ

December 16th, 10:41 pm

ਦੁਵੱਲੇ ਸਬੰਧਾਂ ਨੂੰ 'ਰਣਨੀਤਕ ਭਾਈਵਾਲੀ' ਪੱਧਰ ਤੱਕ ਉੱਚਾ ਚੁੱਕਣਾ।

ਪ੍ਰਧਾਨ ਮੰਤਰੀ ਦਾ ਇਥੋਪੀਆ ਪਹੁੰਚਣ ’ਤੇ ਵਿਸ਼ੇਸ਼ ਸਵਾਗਤ ਹੋਇਆ

December 16th, 06:21 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇਥੋਪੀਆ ਦੀ ਆਪਣੀ ਪਹਿਲੀ ਦੁਵੱਲੀ ਯਾਤਰਾ ’ਤੇ ਅਦੀਸ ਅਬਾਬਾ ਪਹੁੰਚੇ ਹਨ। ਹਵਾਈ ਅੱਡੇ 'ਤੇ ਪਹੁੰਚਣ 'ਤੇ ਇਥੋਪੀਆ ਦੇ ਪ੍ਰਧਾਨ ਮੰਤਰੀ ਡਾ. ਅਬੀ ਅਹਿਮਦ ਅਲੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ |