ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਆਚਾਰੀਆਂ ਸ਼੍ਰੀ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

June 28th, 11:15 am

ਅੱਜ ਅਸੀਂ ਸਾਰੇ ਭਾਰਤ ਦੀ ਆਧਿਆਤਮ ਪਰੰਪਰਾ ਦੇ ਇੱਕ ਮਹੱਤਵਪੂਰਣ ਮੌਕੇ ਦੇ ਸਾਕਸ਼ੀ ਬਣ ਰਹੇ ਹਾਂ। ਪੂਜਯ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ, ਉਨ੍ਹਾਂ ਦੀ ਜਨਮ ਸ਼ਤਾਬਦੀ ਦਾ ਇਹ ਪੁਣਯ ਪਰਵ, ਉਨ੍ਹਾਂ ਦੀਆਂ ਅਮਰ ਪ੍ਰੇਰਣਾਵਾਂ ਨਾਲ ਭਰਿਆ ਇਹ ਪ੍ਰੋਗਰਾਮ, ਇੱਕ ਅਭੂਤਪੂਰਵ ਪ੍ਰੇਰਕ ਵਾਤਾਵਰਣ ਦਾ ਨਿਰਮਾਣ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰ ਰਿਹਾ ਹੈ। ਇਸ ਪ੍ਰਬੰਧ ਵਿੱਚ ਇੱਥੇ ਮੌਜੂਦ ਲੋਕਾਂ ਦੇ ਨਾਲ ਹੀ, ਲੱਖਾਂ ਲੋਕ ਔਨਲਾਈਨ ਵਿਵਸਥਾ ਦੇ ਜ਼ਰੀਏ ਵੀ ਸਾਡੇ ਨਾਲ ਜੁੜੇ ਹਨ। ਮੈਂ ਤੁਹਾਡਾ ਸਾਰਿਆਂ ਦਾ ਅਭਿਨੰਦਨ ਕਰਦਾ ਹਾਂ, ਮੈਨੂੰ ਇੱਥੇ ਆਉਣ ਦਾ ਮੌਕੇ ਦੇਣ ਲਈ ਆਪ ਸਭ ਦਾ ਆਭਾਰ ਵਿਅਕਤ ਕਰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ

June 28th, 11:01 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਾਰਤ ਦੀ ਅਧਿਆਤਮਿਕ ਪਰੰਪਰਾ ਵਿੱਚ ਇੱਕ ਮਹੱਤਵਪੂਰਨ ਮੌਕੇ ਦਾ ਗਵਾਹ ਬਣ ਰਿਹਾ ਹੈ, ਅਤੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਦੇ ਸ਼ਤਾਬਦੀ ਸਮਾਰੋਹ ਦੀ ਪਵਿੱਤਰਤਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਤਿਕਾਰਯੋਗ ਅਚਾਰਿਆ ਦੀ ਅਮਰ ਪ੍ਰੇਰਨਾ ਨਾਲ ਭਰਪੂਰ ਇਹ ਸਮਾਗਮ ਇੱਕ ਅਸਾਧਾਰਣ ਅਤੇ ਉਤਸ਼ਾਹਜਨਕ ਮਾਹੌਲ ਪੈਦਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਮੌਜੂਦ ਸਾਰਿਆਂ ਦਾ ਸਵਾਗਤ ਕੀਤਾ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।