ਪ੍ਰਧਾਨ ਮੰਤਰੀ ਨੇ 79ਵੇਂ ਸੁਤੰਤਰਤਾ ਦਿਵਸ ‘ਤੇ ਵਧਾਈਆਂ ਦੇਣ ਦੇ ਲਈ ਵਿਸ਼ਵ ਦੇ ਰਾਜਨੇਤਾਵਾਂ ਦਾ ਆਭਾਰ ਵਿਅਕਤ ਕੀਤਾ
August 15th, 07:26 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 79ਵੇਂ ਸੁਤੰਤਰਤਾ ਦਿਵਸ ‘ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਦੇ ਲਈ ਵਿਸ਼ਵ ਦੇ ਰਾਜਨੇਤਾਵਾਂ ਦਾ ਆਭਾਰ ਵਿਅਕਤ ਕੀਤਾ।79ਵੇਂ ਸੁਤੰਤਰਤਾ ਦਿਵਸ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦੇ ਮੁੱਖ ਅੰਸ਼
August 15th, 03:52 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਲਾਲ ਕਿਲੇ ਦੀ ਫ਼ਸੀਲ ਤੋਂ 79ਵੇਂ ਸੁਤੰਤਰਤਾ ਦਿਵਸ 'ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਦਾ ਰਾਸ਼ਟਰ ਨੂੰ ਸੰਬੋਧਨ ਲਾਲ ਕਿਲੇ ਤੋਂ ਸਭ ਤੋਂ ਲੰਬਾ ਅਤੇ ਸਭ ਤੋਂ ਨਿਰਣਾਇਕ ਭਾਸ਼ਣ ਸੀ, ਜੋ 103 ਮਿੰਟ ਚਲਿਆ, ਜਿਸ ਵਿੱਚ 2047 ਤੱਕ ਵਿਕਸਿਤ ਭਾਰਤ ਲਈ ਇੱਕ ਸਾਹਸਿਕ ਰੋਡਮੈਪ ਤਿਆਰ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਦਾ ਸੰਬੋਧਨ ਆਤਮਨਿਰਭਰਤਾ, ਇਨੋਵੇਸ਼ਨ ਅਤੇ ਨਾਗਰਿਕ ਸਸ਼ਕਤੀਕਰਣ 'ਤੇ ਕੇਂਦ੍ਰਿਤ ਸੀ, ਜਿਸ ਵਿੱਚ ਦੂਸਰਿਆਂ 'ਤੇ ਇੱਕ ਨਿਰਭਰ ਰਾਸ਼ਟਰ ਦੇ ਆਲਮੀ ਰੂਪ ਤੋਂ ਇੱਕ ਆਤਮ-ਵਿਸ਼ਵਾਸੀ, ਤਕਨੀਕੀ ਤੌਰ 'ਤੇ ਉੱਨਤ ਅਤੇ ਆਰਥਿਕ ਤੌਰ 'ਤੇ ਲਚੀਲੇ ਦੇਸ਼ ਬਣਨ ਦੀ ਭਾਰਤ ਦੀ ਯਾਤਰਾ 'ਤੇ ਪ੍ਰਕਾਸ਼ ਪਾਇਆ ਗਿਆ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੁਤੰਤਰਤਾ ਦਿਵਸ 'ਤੇ ਕਿਸਾਨਾਂ ਨੂੰ ਸ਼ਰਧਾਂਜਲੀ : ਭਾਰਤ ਦਾ ਅਧਾਰ ਦੱਸਿਆ
August 15th, 12:02 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 79ਵੇਂ ਆਜ਼ਾਦੀ ਦਿਵਸ 'ਤੇ ਭਾਰਤ ਦੇ ਕਿਸਾਨਾਂ ਨੂੰ ਭਾਵਨਾਤਮਕ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਨਿਰਭਰਤਾ ਤੋਂ ਆਤਮਨਿਰਭਰਤਾ ਤੱਕ ਰਾਸ਼ਟਰ ਦੀ ਯਾਤਰਾ ਦਾ ਅਧਾਰ ਕਿਹਾ। ਉਨ੍ਹਾਂ ਨੇ ਯਾਦ ਦਿਵਾਇਆ ਕਿ ਕਿਵੇਂ ਬਸਤੀਵਾਦੀ ਸ਼ਾਸਨ ਨੇ ਦੇਸ਼ ਨੂੰ ਗਰੀਬ ਬਣਾ ਦਿੱਤਾ ਸੀ, ਪਰ ਇਹ ਕਿਸਾਨਾਂ ਦੇ ਅਣਥੱਕ ਯਤਨਾਂ ਨੇ ਹੀ ਭਾਰਤ ਦੇ ਅੰਨ ਭੰਡਾਰ ਭਰੇ ਅਤੇ ਰਾਸ਼ਟਰ ਦੀ ਖੁਰਾਕ ਪ੍ਰਭੂਸੱਤਾ ਨੂੰ ਸੁਰੱਖਿਅਤ ਕੀਤਾ। ਸ਼੍ਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਭਾਰਤੀ ਖੇਤੀਬਾੜੀ ਦੇ ਭਵਿੱਖ ਲਈ ਇੱਕ ਸਪੱਸ਼ਟ ਰੋਡਮੈਪ ਦੇ ਨਾਲ ਆਪਣਾ ਦਿਲੋਂ ਧੰਨਵਾਦ ਪ੍ਰਗਟ ਕੀਤਾ।ਪ੍ਰਧਾਨ ਮੰਤਰੀ ਮੋਦੀ ਦਾ 79ਵਾਂ ਸੁਤੰਤਰਤਾ ਦਿਵਸ ਸੰਬੋਧਨ: ਵਿਕਸਿਤ ਭਾਰਤ 2047 ਲਈ ਵਿਜ਼ਨ
August 15th, 11:58 am
79ਵੇਂ ਸੁਤੰਤਰਤਾ ਦਿਵਸ 'ਤੇ, ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲੇ ਤੋਂ ਆਪਣਾ ਸਭ ਤੋਂ ਲੰਬਾ ਅਤੇ ਨਿਰਣਾਇਕ ਭਾਸ਼ਣ ਦਿੱਤਾ, ਜੋ ਕਿ 103 ਮਿੰਟ ਲੰਬਾ ਸੀ ਅਤੇ ਜਿਸ ਨੇ ਵਿਕਸਿਤ ਭਾਰਤ 2047 ਲਈ ਇੱਕ ਸਾਹਸਿਕ ਰੋਡਮੈਪ ਤਿਆਰ ਕੀਤਾ। ਆਤਮ-ਨਿਰਭਰਤਾ, ਇਨੋਵੇਸ਼ਨ ਅਤੇ ਨਾਗਰਿਕ ਸਸ਼ਕਤੀਕਰਣ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੇ ਇੱਕ ਨਿਰਭਰ ਰਾਸ਼ਟਰ ਤੋਂ ਇੱਕ ਵਿਸ਼ਵ ਪੱਧਰ 'ਤੇ ਆਤਮਵਿਸ਼ਵਾਸੀ, ਤਕਨੀਕੀ ਤੌਰ 'ਤੇ ਉੱਨਤ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਰਾਸ਼ਟਰ ਬਣਨ ਦੇ ਸਫ਼ਰ 'ਤੇ ਪ੍ਰਕਾਸ਼ ਪਾਇਆ।ਸੁਤੰਤਰਤਾ ਦਿਵਸ ਸੰਬੋਧਨ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੀਤੇ ਗਏ ਪ੍ਰਮੁੱਖ ਐਲਾਨ
August 15th, 10:32 am
ਆਪਣੇ 12ਵੇਂ ਸੁਤੰਤਰਤਾ ਦਿਵਸ ਦੇ ਸੰਬੋਧਨ ਦੇ ਅਵਸਰ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਨੂੰ ਭਾਰਤ ਦੇ ਉਥਾਨ ਦੇ ਅਗਲੇ ਅਧਿਆਇ ਦੇ ਲਈ ਇੱਕ ਸ਼ੁਭਅਰੰਭ ਸਥਲ ਵਿੱਚ ਬਦਲ ਦਿੱਤਾ। 79ਵੇਂ ਸੁਤੰਤਰਤਾ ਦਿਵਸ 'ਤੇ, ਉਨ੍ਹਾਂ ਨੇ ਕਈ ਸਾਹਸਿਕ ਐਨਾਨ ਕੀਤੇ, ਜੋ ਇੱਕ ਅਜਿਹੇ ਰਾਸ਼ਟਰ ਦਾ ਸੰਕੇਤ ਦਿੰਦੇ ਹਨ, ਜੋ ਭਵਿੱਖ ਵਿੱਚ ਕੇਵਲ ਕਦਮ ਰੱਖਣ ਦੇ ਲਈ ਨਹੀਂ, ਬਲਕਿ ਛਲਾਂਗ ਲਗਾਉਣ ਦੇ ਲਈ ਤਿਆਰ ਹੈ।ਪ੍ਰਧਾਨ ਮੰਤਰੀ ਦਾ ਸੁਤੰਤਰਤਾ ਦਿਵਸ 'ਤੇ ਸੰਬੋਧਨ: ਸੁਧਾਰ, ਆਤਮਨਿਰਭਰਤਾ ਅਤੇ ਹਰੇਕ ਭਾਰਤੀ ਨੂੰ ਸੁਸ਼ਕਤ ਬਣਾਉਣ ਦਾ ਇੱਕ ਦ੍ਰਿਸ਼ਟੀਕੋਣ
August 15th, 10:23 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਅੱਜ 79ਵੇਂ ਸੁਤੰਤਰਤਾ ਦਿਵਸ ‘ਤੇ ਦਿੱਲੀ ਦੇ ਲਾਲ ਕਿਲੇ ਦੀ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਭਾਰਤ ਦੀ ਆਤਮਨਿਰਭਰਤਾ ਅਤੇ ਪਰਿਵਰਤਨ ਦੀ ਯਾਤਰਾ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਵਿੱਚ ਰਿਫਾਰਮ, ਪਰਫਾਰਮ ਅਤੇ ਟ੍ਰਾਂਸਫਾਰਮ ਹੋ ਰਿਹਾ ਹੈ, ਲੇਕਿਨ ਹੁਣ ਹੋਰ ਵੀ ਮਜ਼ਬੂਤੀ ਦੇ ਨਾਲ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇੱਕ ਆਧੁਨਿਕ, ਕੁਸ਼ਲ ਅਤੇ ਨਾਗਰਿਕ-ਅਨੁਕੂਲ ਈਕੋਸਿਸਟਮ (citizen-friendly ecosystem) ਬਣਾਉਣ ਦੇ ਲਈ ਪ੍ਰਤੀਬੱਧ ਹੈ, ਜਿੱਥੇ ਕਾਨੂੰਨ, ਨਿਯਮਾਂ, ਅਤੇ ਪ੍ਰਕਿਰਿਆਵਾਂ (laws, regulations, and processes) ਨੂੰ ਸਰਲ ਬਣਾਇਆ ਜਾਵੇ, ਉੱਦਮਤਾ ਨੂੰ ਪ੍ਰੋਤਸਾਹਿਤ ਕੀਤਾ ਜਾਵੇ ਅਤੇ ਹਰੇਕ ਭਾਰਤੀ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਵਿੱਚ ਯੋਗਦਾਨ ਦੇ ਸਕੇ।ਆਤਮਨਿਰਭਰ ਭਾਰਤ : ਇੱਕ ਮਜ਼ਬੂਤ ਅਤੇ ਵਿਕਸਿਤ ਭਾਰਤ ਦੀ ਨੀਂਹ
August 15th, 10:20 am
79ਵੇਂ ਸੁਤੰਤਰਤਾ ਦਿਵਸ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੱਖਿਆ, ਟੈਕਨੋਲੋਜੀ, ਊਰਜਾ, ਪੁਲਾੜ ਅਤੇ ਮੈਨੂਫੈਕਚਰਿੰਗ ਦੇ ਖੇਤਰ ਵਿੱਚ ਹੋਈ ਭਾਰਤ ਦੀ ਪ੍ਰਗਤੀ ਦਾ ਹਵਾਲਾ ਦਿੰਦੇ ਹੋਏ, ਆਤਮਨਿਰਭਰ ਭਾਰਤ ਨੂੰ ਵਿਕਸਿਤ ਭਾਰਤ ਦੇ ਪ੍ਰਮੁੱਖ ਮੂਲ ਸਿਧਾਂਤਾਂ ਵਿੱਚੋਂ ਇੱਕ ਦੱਸਿਆ। ਅਪ੍ਰੇਸ਼ਨ ਸਿੰਦੂਰ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਰਣਨੀਤਕ ਖ਼ੁਦਮੁਖਤਿਆਰੀ ਅਤੇ ਸਵਦੇਸ਼ੀ ਸਮਰੱਥਾਵਾਂ, ਖ਼ਤਰਿਆਂ ਨਾਲ ਨਿਰਣਾਇਕ ਤੌਰ ‘ਤੇ ਨਜਿੱਠਣ, ਆਤਮਨਿਰਭਰਤਾ ਨੂੰ ਰਾਸ਼ਟਰੀ ਸ਼ਕਤੀ, ਸਨਮਾਨ ਅਤੇ 2047 ਤੱਕ ਵਿਕਸਿਤ ਭਾਰਤ ਦੀ ਯਾਤਰਾ ਦਾ ਅਧਾਰ ਬਣਾਉਣ ਦੇ ਲਈ ਬੇਹੱਦ ਅਹਿਮ ਹਨ।79ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
August 15th, 07:00 am
ਆਜ਼ਾਦੀ ਦਾ ਇਹ ਮਹਾਪੁਰਬ 140 ਕਰੋੜ ਸੰਕਲਪਾਂ ਦਾ ਪੁਰਬ ਹੈ। ਆਜ਼ਾਦੀ ਦਾ ਇਹ ਪੁਰਬ ਸਮੂਹਿਕ ਸਿੱਧੀਆਂ ਦਾ, ਗੌਰਵ ਦਾ ਪਲ ਹੈ ਅਤੇ ਹਿਰਦਾ ਉਮੰਗ ਨਾਲ ਭਰਿਆ ਹੋਇਆ ਹੈ। ਦੇਸ਼ ਏਕਤਾ ਦੀ ਭਾਵਨਾ ਨੂੰ ਨਿਰੰਤਰ ਮਜ਼ਬੂਤੀ ਦੇ ਰਿਹਾ ਹੈ। 140 ਕਰੋੜ ਦੇਸ਼ਵਾਸੀ ਅੱਜ ਤਿਰੰਗੇ ਦੇ ਰੰਗ ਵਿੱਚ ਰੰਗੇ ਹੋਏ ਹਨ। ਹਰ ਘਰ ਤਿਰੰਗਾ, ਭਾਰਤ ਦੇ ਹਰ ਕੋਣੇ ਤੋਂ, ਚਾਹੇ ਰੇਗਿਸਤਾਨ ਹੋਵੇ, ਜਾਂ ਹਿਮਾਲਿਆ ਦੀਆਂ ਚੋਟੀਆਂ, ਸਮੁੰਦਰ ਦੇ ਤਟ ਹੋਣ ਜਾਂ ਸੰਘਣੀ ਅਬਾਦੀ ਵਾਲੇ ਖੇਤਰ, ਹਰ ਤਰਫ਼ ਤੋਂ ਇੱਕ ਹੀ ਗੂੰਜ ਹੈ, ਇੱਕ ਹੀ ਜੈਕਾਰਾ ਹੈ, ਸਾਡੇ ਪ੍ਰਾਣ ਤੋਂ ਵੀ ਪਿਆਰੀ ਮਾਤਭੂਮੀ ਦਾ ਜੈਗਾਨ ਹੈ।India celebrates 79th Independence Day
August 15th, 06:45 am
PM Modi, in his address to the nation on the 79th Independence day paid tribute to the Constituent Assembly, freedom fighters, and Constitution makers. He reiterated that India will always protect the interests of its farmers, livestock keepers and fishermen. He highlighted key initiatives—GST reforms, Pradhan Mantri Viksit Bharat Rozgar Yojana, National Sports Policy, and Sudharshan Chakra Mission—aimed at achieving a Viksit Bharat by 2047. Special guests like Panchayat members and “Drone Didis” graced the Red Fort celebrations.