ਦਿੱਲੀ ਦੇ ਯਸ਼ੋਭੂਮੀ ਵਿੱਚ ਇੰਡੀਆ ਮੋਬਾਈਲ ਕਾਂਗਰਸ 2025 ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
October 08th, 10:15 am
ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ ਜੀ, ਰਾਜ ਮੰਤਰੀ ਸ਼੍ਰੀ ਚੰਦਰ ਸ਼ੇਖਰ ਪੇਮਾਸਾਨੀ ਜੀ, ਵੱਖ-ਵੱਖ ਸੂਬਿਆਂ ਦੇ ਪ੍ਰਤੀਨਿਧ, ਵਿਦੇਸ਼ਾਂ ਤੋਂ ਆਏ ਸਾਡੇ ਮਹਿਮਾਨ, ਟੈਲੀਕਾਮ ਸੈਕਟਰ ਨਾਲ ਜੁੜੇ ਸਾਰੇ ਸਤਿਕਾਰਯੋਗ ਪਤਵੰਤੇ, ਇੱਥੇ ਹਾਜ਼ਰ ਵੱਖ-ਵੱਖ ਕਾਲਜਾਂ ਤੋਂ ਆਏ ਮੇਰੇ ਨੌਜਵਾਨ ਸਾਥੀਓ, ਦੇਵੀਓ ਅਤੇ ਸੱਜਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ 2025 ਨੂੰ ਸੰਬੋਧਨ ਕੀਤਾ
October 08th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਯਸ਼ੋਭੂਮੀ ਵਿਖੇ ਏਸ਼ੀਆ ਦੇ ਸਭ ਤੋਂ ਵੱਡੇ ਟੈਲੀਕੌਮ, ਮੀਡੀਆ ਅਤੇ ਤਕਨਾਲੋਜੀ ਪ੍ਰੋਗਰਾਮ, ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) 2025 ਦੇ 9ਵੇਂ ਸੰਸਕਰਣ ਦਾ ਉਦਘਾਟਨ ਕੀਤਾ। ਇੰਡੀਆ ਮੋਬਾਈਲ ਕਾਂਗਰਸ ਦੇ ਵਿਸ਼ੇਸ਼ ਸੰਸਕਰਣ ਵਿੱਚ ਸਾਰੇ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਕਈ ਸਟਾਰਟਅੱਪਸ ਨੇ ਵਿੱਤੀ ਧੋਖਾਧੜੀ ਰੋਕਥਾਮ, ਕੁਆਂਟਮ ਸੰਚਾਰ, 6ਜੀ, ਆਪਟੀਕਲ ਸੰਚਾਰ ਅਤੇ ਸੈਮੀਕੰਡਕਟਰ ਸਮੇਤ ਮਹੱਤਵਪੂਰਨ ਵਿਸ਼ਿਆਂ 'ਤੇ ਪੇਸ਼ਕਾਰੀਆਂ ਕੀਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਮਹੱਤਵਪੂਰਨ ਵਿਸ਼ਿਆਂ 'ਤੇ ਪੇਸ਼ਕਾਰੀਆਂ ਦੇਖਣ ਨਾਲ ਉਨ੍ਹਾਂ ਦਾ ਵਿਸ਼ਵਾਸ ਮਜ਼ਬੂਤ ਹੁੰਦਾ ਹੈ ਕਿ ਭਾਰਤ ਦਾ ਤਕਨੀਕੀ ਭਵਿੱਖ ਸਮਰੱਥ ਹੱਥਾਂ ਵਿੱਚ ਹੈ। ਉਨ੍ਹਾਂ ਨੇ ਇਸ ਪ੍ਰੋਗਰਾਮ ਅਤੇ ਸਾਰੀਆਂ ਨਵੀਆਂ ਪਹਿਲਕਦਮੀਆਂ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ 2025 ਦੇ ਪ੍ਰਧਾਨਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ
January 12th, 02:15 pm
ਭਾਰਤ ਦੀ ਯੁਵਾ ਸ਼ਕਤੀ ਦੀ ਊਰਜਾ ਤੋਂ ਅੱਜ ਇਹ ਭਾਰਤ ਮੰਡਪਮ ਵੀ ਊਰਜਾ ਨਾਲ ਭਰ ਗਿਆ ਹੈ, ਊਰਜਾਵਾਨ ਹੋ ਗਿਆ ਹੈ। ਅੱਜ ਪੂਰਾ ਦੇਸ਼, ਸਵਾਮੀ ਵਿਵੇਕਾਨੰਦ ਜੀ ਨੂੰ ਯਾਦ ਕਰ ਰਿਹਾ ਹੈ, ਸਵਾਮੀ ਜੀ ਨੂੰ ਪ੍ਰਣਾਮ ਕਰ ਰਿਹਾ ਹੈ। ਸਵਾਮੀ ਵਿਵੇਕਾਨੰਦ ਨੂੰ ਦੇਸ਼ ਦੇ ਨੌਜਵਾਨਾਂ ’ਤੇ ਬਹੁਤ ਭਰੋਸਾ ਸੀ। ਸਵਾਮੀ ਜੀ ਕਹਿੰਦੇ ਸਨ- ਮੇਰਾ ਵਿਸ਼ਵਾਸ ਯੁਵਾ ਪੀੜ੍ਹੀ ਵਿੱਚ ਹੈ, ਨਵੀਂ ਪੀੜ੍ਹੀ ਵਿੱਚ ਹੈ। ਸਵਾਮੀ ਜੀ ਕਹਿੰਦੇ ਸਨ ਮੇਰੇ ਕਾਰਜ ਕਰਤਾ ਨੌਜਵਾਨ ਪੀੜ੍ਹੀ ਤੋਂ ਆਉਣਗੇ, ਸ਼ੇਰਾਂ ਦੇ ਵਾਂਗੂੰ ਉਹ ਹਰ ਸਮੱਸਿਆ ਦਾ ਸਮਾਧਾਨ ਨਿਕਲਣਗੇ। ਅਤੇ ਜਿਵੇਂ ਵਿਵੇਕਾਨੰਦ ਜੀ ਦਾ ਤੁਹਾਡੇ ’ਤੇ ਭਰੋਸਾ ਸੀ, ਮੇਰਾ ਵਿਵੇਕਾਨੰਦ ਜੀ ’ਤੇ ਭਰੋਸਾ ਹੈ, ਮੈਨੂੰ ਉਨ੍ਹਾਂ ਦੀ ਕਹੀ ਹਰ ਗੱਲ ’ਤੇ ਭਰੋਸਾ ਹੈ। ਉਨ੍ਹਾਂ ਨੇ ਭਾਰਤ ਦੇ ਨੌਜਵਾਨਾਂ ਦੇ ਲਈ ਜੋ ਸੋਚਿਆ ਹੈ, ਜੋ ਕਿਹਾ ਹੈ, ਮੇਰਾ ਉਸ ਵਿੱਚ ਅੰਧਵਿਸ਼ਵਾਸ ਹੈ। ਅਸਲ ਵਿੱਚ, ਜੇਕਰ ਸਵਾਮੀ ਵਿਵੇਕਾਨੰਦ ਜੀ, ਸਸ਼ਰੀਰ ਸਾਡੇ ਵਿੱਚ ਹੁੰਦੇ, ਤਾਂ 21ਵੀਂ ਸਦੀ ਦੇ ਯੁਵਾ ਦੀ ਉਸ ਜਾਗ੍ਰਿਤ ਸ਼ਕਤੀ ਨੂੰ ਦੇਖ ਕੇ, ਤੁਹਾਡੇ ਸਰਗਰਮ ਯਤਨਾਂ ਨੂੰ ਦੇਖ ਕੇ, ਉਹ ਭਾਰਤ ਵਿੱਚ ਇੱਕ ਨਵਾਂ ਵਿਸ਼ਵਾਸ ਭਰ ਦਿੰਦੇ, ਨਵੀਂ ਊਰਜਾ ਭਰ ਦਿੰਦੇ ਅਤੇ ਨਵੇਂ ਸੁਪਨਿਆਂ ਦੇ ਬੀਜ ਬੀਜ ਦਿੰਦੇ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ 2025 ਵਿੱਚ ਹਿੱਸਾ ਲਿਆ
January 12th, 02:00 pm
ਸਵਾਮੀ ਵਿਵੇਕਾਨੰਦ ਦੀ ਜਯੰਤੀ ਦੇ ਮੌਕੇ ’ਤੇ ਰਾਸ਼ਟਰੀ ਯੁਵਾ ਦਿਵਸ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ 2025 ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਦੇਸ਼ ਭਰ ਦੇ 3,000 ਉਤਸ਼ਾਹੀ ਯੁਵਾ ਨੇਤਾਵਾਂ ਦੇ ਨਾਲ ਸੰਵਾਦ ਕੀਤਾ। ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਭਾਰਤ ਦੇ ਨੌਜਵਾਨਾਂ ਦੀ ਉਸ ਜੀਵੰਤ ਊਰਜਾ ਨੂੰ ਉਜਾਗਰ ਕੀਤਾ, ਜਿਸ ਨੇ ਭਾਰਤ ਮੰਡਪਮ ਵਿੱਚ ਜੀਵੰਤਤਾ ਅਤੇ ਊਰਜਾ ਲਿਆ ਦਿੱਤੀ।ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਅਬੂ ਧਾਬੀ ਵਿੱਚ ਅਹਲਨ ਮੋਦੀ ਸਮਾਗਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 13th, 11:19 pm
ਅੱਜ, ਅਬੂ ਧਾਬੀ ਵਿੱਚ ਆਪ (ਤੁਸੀਂ) ਲੋਕਾਂ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਆਪ (ਤੁਸੀਂ) ਲੋਕ ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੇ ਕੋਣੇ-ਕੋਣੇ ਤੋਂ ਆਏ ਹੋ ਅਤੇ ਭਾਰਤ ਦੇ ਭੀ ਅਲੱਗ-ਅਲੱਗ ਰਾਜਾਂ ਤੋਂ ਆਏ ਹੋ, ਲੇਕਿਨ ਸਭ ਦੇ ਦਿਲ ਜੁੜੇ ਹੋਏ ਹਨ। ਇਸ ਇਤਿਹਾਸਿਕ ਸਟੇਡੀਅਮ ਵਿੱਚ ਹਰ ਧੜਕਨ ਕਹਿ ਰਹੀ ਹੈ-ਭਾਰਤ-UAE ਦੋਸਦੀ ਜ਼ਿੰਦਾਬਾਦ! ਹਰ ਸਾਂਸ ਕਹ ਰਹੀ ਹੈ-ਭਾਰਤ- ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੋਸਤੀ ਜ਼ਿੰਦਾਬਾਦ! ਹਰ ਆਵਾਜ਼ ਕਹਿ ਰਹੀ ਹੈ-ਭਾਰਤ- ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੋਸਤੀ ਜ਼ਿੰਦਾਬਾਦ! ਬੱਸ....ਇਸ ਪਲ ਨੂੰ ਜੀ ਲੈਣਾ ਹੈ...ਜੀ ਭਰ ਕੇ ਜੀ ਲੈਣਾ ਹੈ। ਅੱਜ ਉਹ ਯਾਦਾਂ ਬਟੋਰ ਲੈਣੀਆਂ ਹਨ, ਜੋ ਜੀਵਨ ਭਰ ਤੁਹਾਡੇ ਸਾਥ ਰਹਿਣ ਵਾਲੀਆਂ ਹਨ। ਜੋ ਯਾਦਾਂ ਜੀਵਨ ਭਰ ਮੇਰੇ ਸਾਥ ਭੀ ਰਹਿਣ ਵਾਲੀਆਂ ਹਨ।ਸੰਯੁਕਤ ਅਰਬ ਅਮੀਰਾਤ ਵਿਖੇ ਭਾਰਤੀ ਸਮੁਦਾਇ ਦੇ ਸਮਾਗਮ- “ਅਹਲਨ ਮੋਦੀ” (''AHLAN MODI'')ਵਿੱਚ ਪ੍ਰਧਾਨ ਮੰਤਰੀ ਦੀ ਗੱਲਬਾਤ
February 13th, 08:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਭਾਰਤੀ ਸਮੁਦਾਇ ਦੇ ਸਮਾਗਮ ‘ਅਹਲਨ ਮੋਦੀ’ (''AHLAN MODI'') ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ 7 ਅਮੀਰਾਤਾਂ (7 Emirates) ਤੋਂ ਭਾਰਤੀ ਪ੍ਰਵਾਸੀਆਂ ਨੇ ਹਿੱਸਾ ਲਿਆ ਅਤੇ ਇਸ ਵਿੱਚ ਸਾਰੇ ਭਾਈਚਾਰਿਆਂ ਦੇ ਭਾਰਤੀ ਸ਼ਾਮਲ ਸਨ। ਦਰਸ਼ਕਾਂ ਵਿੱਚ ਅਮੀਰਾਤੀ (Emiratis) ਭੀ ਸ਼ਾਮਲ ਸਨ।