ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ‘ਤੇ 18ਵੇਂ ਇੰਟਰਨੈਸ਼ਨਲ ਓਲੰਪਿਆਡ ਦੇ ਲਈ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

August 12th, 04:34 pm

ਮਾਣਯੋਗ ਮਹਿਮਾਨੋਂ, ਵਿਸ਼ਿਸ਼ਟ ਡੈਲੀਗੇਟਸ, ਅਧਿਆਪਕੋ, ਮਾਰਗਦਰਸ਼ਕੋ ਅਤੇ ਮੇਰੇ ਪ੍ਰਿਅ ਪ੍ਰਤਿਭਾਸ਼ਾਲੀ ਯੁਵਾ ਮਿੱਤਰੋ, ਨਮਸਕਾਰ!( Honourable Guests, Distinguished Delegates, Teachers, Mentors, And my dear Bright Young Friends, Namaskaar!)

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ‘ਤੇ 18ਵੇਂ ਇੰਟਰਨੈਸ਼ਨਲ ਓਲੰਪਿਆਡ ਨੂੰ ਸੰਬੋਧਨ ਕੀਤਾ

August 12th, 04:33 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ‘ਤੇ 18ਵੇਂ ਅੰਤਰਰਾਸ਼ਟਰੀ ਓਲੰਪਿਆਡ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ, ਪ੍ਰਧਾਨ ਮੰਤਰੀ ਨੇ 64 ਦੇਸ਼ਾਂ ਦੇ 300 ਤੋਂ ਅਧਿਕ ਪ੍ਰਤੀਭਾਗੀਆਂ ਦੇ ਨਾਲ ਜੁੜਨ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਸ਼੍ਰੀ ਮੋਦੀ ਨੇ ਇੰਟਰਨੈਸ਼ਨਲ ਓਲੰਪਿਆਡ ਦੇ ਲਈ ਭਾਰਤ ਵਿੱਚ ਪ੍ਰਤੀਭਾਗੀਆਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਪਰੰਪਰਾ ਦਾ ਮਿਲਣ ਇਨੋਵੇਸ਼ਨ ਨਾਲ ਹੁੰਦਾ ਹੈ, ਅਧਿਆਤਿਮਕਤਾ ਦਾ ਵਿਗਿਆਨ ਨਾਲ ਅਤੇ ਜਗਿਆਸਾ ਦਾ ਸਬੰਧ ਰਚਨਾਤਮਕਤਾ ਨਾਲ ਹੁੰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਦੀਆਂ ਤੋਂ, ਭਾਰਤੀ ਅਸਮਾਨ ਨੂੰ ਨਿਹਾਰਦੇ ਰਹੇ ਹਨ ਅਤੇ ਬੜੇ ਪ੍ਰਸ਼ਨ ਪੁੱਛਦੇ ਰਹੇ ਹਨ। ਉਨ੍ਹਾਂ ਨੇ ਆਰੀਆਭੱਟ (Aryabhatta) ਦੀ ਉਦਾਹਰਣ ਦਿੱਤੀ, ਜਿਨ੍ਹਾਂ ਨੇ 5ਵੀਂ ਸ਼ਤਾਬਦੀ ਵਿੱਚ ਜ਼ੀਰੋ ਦਾ ਆਵਿਸ਼ਕਾਰ ਕੀਤਾ ਸੀ ਅਤੇ ਇਹ ਦੱਸਣ ਵਾਲੇ ਪਹਿਲੇ ਵਿਅਕਤੀ ਸਨ ਕਿ ਪ੍ਰਿਥਵੀ ਆਪਣੀ ਧੁਰੀ ‘ਤੇ ਘੁੰਮਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਸੱਚਮੁੱਚ, ਉਨ੍ਹਾਂ ਨੇ ਜ਼ੀਰੋ ਤੋਂ ਸ਼ੁਰੂਆਤ ਕੀਤੀ ਅਤੇ ਇਤਿਹਾਸ ਰਚ ਦਿੱਤਾ!(“Literally, he started from zero and made history!” the Prime Minister noted. )