ਪ੍ਰਧਾਨ ਮੰਤਰੀ ਨੇ ਭਾਰਤ ਦੇ ਬੁਨਿਆਦੀ ਢਾਂਚੇ ਵਿੱਚ ਹੋਈ ਕ੍ਰਾਂਤੀ ਦੇ 11 ਵਰ੍ਹਿਆਂ ਨੂੰ ਰੇਖਾਂਕਿਤ ਕੀਤਾ

June 11th, 10:17 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਵਿਕਾਸ ਯਾਤਰਾ ਵਿੱਚ ਹਾਸਲ ਇੱਕ ਮਹੱਤਵਪੂਰਨ ਉਪਲਬਧੀ ਦੇ ਰੂਪ ਵਿੱਚ ਬੁਨਿਆਦੀ ਢਾਂਚੇ ਵਿੱਚ ਪਿਛਲੇ 11 ਵਰ੍ਹਿਆਂ ਵਿੱਚ ਹੋਈ ਪ੍ਰਗਤੀ ਦਾ ਉਲੇਖ ਕੀਤਾ ਹੈ। ਇੱਕ ਦਹਾਕੇ ਤੋਂ ਅਧਿਕ ਸਮੇਂ ਤੋਂ ਜਾਰੀ ਪਰਿਵਰਤਨਕਾਰੀ ਬੁਨਿਆਦੀ ਢਾਂਚੇ ਦੇ ਵਿਕਾਸ ਨੇ ਦੇਸ਼ ਨੂੰ ਅੱਗੇ ਵਧਾਇਆ ਹੈ। ਸ਼੍ਰੀ ਮੋਦੀ ਨੇ ਰੇਲਵੇਜ਼, ਰਾਜਮਾਰਗਾਂ, ਬੰਦਰਗਾਹਾਂ ਅਤੇ ਹਵਾਈ ਅੱਡਿਆਂ ਜਿਹੇ ਬੁਨਿਆਦੀ ਢਾਂਚੇ ਵਿੱਚ ਭਾਰਤ ਦੀ ਸ਼ਾਨਦਾਰ ਪ੍ਰਗਤੀ ‘ਤੇ ਪ੍ਰਕਾਸ਼ ਪਾਇਆ ਜਿਸ ਨਾਲ ਬਿਹਤਰ ਕਨੈਕਟਿਵਿਟੀ, ਆਰਥਿਕ ਵਿਸਤਾਰ ਅਤੇ ਜੀਵਨ ਸੁਗਮਤਾ ਵਿੱਚ ਸੁਧਾਰ ‘ਤੇ ਸਮ੍ਰਿੱਧੀ ਵਧੀ ਹੈ।