ਪ੍ਰਧਾਨ ਮੰਤਰੀ ਨੇ ਰਾਸ਼ਟਰ ਦੀ ਆਤਮਨਿਰਭਰਤਾ ਨੂੰ ਸਸ਼ਕਤ ਬਣਾ ਰਹੇ ਭਾਰਤ ਦੇ ਯੁਵਾ ਅਗਵਾਈ ਵਾਲੇ ਤਕਨੀਕੀ ਇਨੋਵੇਸ਼ਨ ਦੀ ਸ਼ਲਾਘਾ ਕੀਤੀ

June 12th, 10:00 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟੈਕਨੋਲੋਜੀ ਅਤੇ ਦੇਸ਼ ਦੀ ਆਤਮਨਿਰਭਰਤਾ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਭਾਰਤ ਦੇ ਯੁਵਾ ਇਨੋਵੇਟਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ, ਡਿਜੀਟਲ ਇੰਡੀਆ ਨੇ ਨੌਜਵਾਨਾਂ ਨੂੰ ਇਨੋਵੇਸ਼ਨ ਦਾ ਲਾਭ ਉਠਾਉਣ ਦੇ ਲਈ ਸਸ਼ਕਤ ਬਣਾਇਆ ਹੈ, ਜਿਸ ਨਾਲ ਗਲੋਬਲ ਟੈਕਨੋਲੋਜੀ ਪਾਵਰਹਾਊਸ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਹੋਈ ਹੈ।