ਵਾਰਾਣਸੀ ਵਿੱਚ 72ਵੇਂ ਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਦੇ ਉਦਘਾਟਨ ਮੌਕੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 04th, 01:00 pm
ਅੱਜ ਕਾਸ਼ੀ ਦੇ ਸਾਂਸਦ ਵਜੋਂ ਤੁਹਾਡੇ ਸਾਰੇ ਖਿਡਾਰੀਆਂ ਦਾ ਸਵਾਗਤ ਕਰਦਿਆਂ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਅੱਜ ਤੋਂ ਕਾਸ਼ੀ ਵਿੱਚ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ ਦੀ ਸ਼ੁਰੂਆਤ ਹੋ ਰਹੀ ਹੈ। ਤੁਸੀਂ ਸਾਰੇ ਖਿਡਾਰੀ ਬਹੁਤ ਸਖ਼ਤ ਮਿਹਨਤ ਤੋਂ ਬਾਅਦ ਇਸ ਨੈਸ਼ਨਲ ਟੂਰਨਾਮੈਂਟ ਤੱਕ ਪਹੁੰਚੇ ਹੋ। ਤੁਸੀਂ ਜੋ ਮਿਹਨਤ ਕੀਤੀ ਹੈ, ਆਉਣ ਵਾਲੇ ਦਿਨਾਂ ਵਿੱਚ ਕਾਸ਼ੀ ਦੇ ਮੈਦਾਨ 'ਤੇ ਉਸ ਦੀ ਪ੍ਰੀਖਿਆ ਹੋਵੇਗੀ। ਵੈਸੇ ਮੈਨੂੰ ਦੱਸਿਆ ਗਿਆ ਹੈ ਕਿ ਦੇਸ਼ ਦੇ 28 ਸੂਬਿਆਂ ਦੀਆਂ ਟੀਮਾਂ ਇੱਥੇ ਇਕੱਠੀਆਂ ਹੋਈਆਂ ਹਨ। ਭਾਵ ਤੁਸੀਂ ਸਾਰੇ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੀ ਬਹੁਤ ਸੋਹਣੀ ਤਸਵੀਰ ਵੀ ਪੇਸ਼ ਕਰ ਰਹੇ ਹੋ। ਮੈਂ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੇ ਸਾਰੇ ਖਿਡਾਰੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਵਾਰਾਣਸੀ ਵਿੱਚ 72ਵੇਂ ਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਕੀਤਾ
January 04th, 12:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ 72ਵੇਂ ਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਵਾਰਾਣਸੀ ਤੋਂ ਸਾਂਸਦ ਹੋਣ ਦੇ ਨਾਤੇ ਸਾਰੇ ਖਿਡਾਰੀਆਂ ਦਾ ਸਵਾਗਤ ਅਤੇ ਵਧਾਈ ਦਿੰਦੇ ਹੋਏ ਖ਼ੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਵਾਲੀਬਾਲ ਚੈਂਪੀਅਨਸ਼ਿਪ ਅੱਜ ਤੋਂ ਵਾਰਾਣਸੀ ਵਿੱਚ ਸ਼ੁਰੂ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖਿਡਾਰੀ ਅਣਥੱਕ ਮਿਹਨਤ ਤੋਂ ਬਾਅਦ ਇਸ ਰਾਸ਼ਟਰੀ ਟੂਰਨਾਮੈਂਟ ਤੱਕ ਪਹੁੰਚੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵਾਰਾਣਸੀ ਦੇ ਮੈਦਾਨ 'ਤੇ ਉਨ੍ਹਾਂ ਦੀ ਮਿਹਨਤ ਦੀ ਪ੍ਰੀਖਿਆ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ 28 ਸੂਬਿਆਂ ਦੀਆਂ ਟੀਮਾਂ ਇਕੱਠੀਆਂ ਹੋਈਆਂ ਹਨ, ਜੋ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦੀ ਸੁੰਦਰ ਤਸਵੀਰ ਪੇਸ਼ ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਚੈਂਪੀਅਨਸ਼ਿਪ ਦੇ ਸਾਰੇ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਪ੍ਰਧਾਨ ਮੰਤਰੀ 4 ਜਨਵਰੀ ਨੂੰ ਵਾਰਾਣਸੀ ਵਿੱਚ 72ਵੇਂ ਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਕਰਨਗੇ
January 03rd, 02:41 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਜਨਵਰੀ, 2026 ਨੂੰ ਦੁਪਹਿਰ 12 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ 72ਵੇਂ ਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਕਰਨਗੇ। ਉਦਘਾਟਨ ਸਮਾਰੋਹ ਡਾ. ਸੰਪੂਰਣਾਨੰਦ ਸਪੋਰਟਸ ਸਟੇਡੀਅਮ, ਵਾਰਾਣਸੀ ਵਿਖੇ ਆਯੋਜਿਤ ਕੀਤਾ ਜਾਵੇਗਾ।ਵਾਰਾਣਸੀ ਤੋਂ ਚਾਰ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਹਰੀ ਝੰਡੀ ਦੇਣ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 08th, 08:39 am
ਉੱਤਰ ਪ੍ਰਦੇਸ਼ ਦੇ ਊਰਜਾਵਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਅਤੇ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਰੱਖਣ ਲਈ ਜੋ ਤਕਨਾਲੋਜੀ ਦੇ ਖੇਤਰ ਵਿੱਚ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਹੈ, ਉਸ ਦੀ ਅਗਵਾਈ ਕਰਨ ਵਾਲੇ ਭਾਈ ਅਸ਼ਵਨੀ ਵੈਸ਼ਣਵ ਜੀ, ਤਕਨਾਲੋਜੀ ਰਾਹੀਂ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਜੁੜੇ ਏਰਨਾਕੁਲਮ ਤੋਂ ਕੇਰਲ ਦੇ ਰਾਜਪਾਲ ਸ਼੍ਰੀ ਰਾਜੇਂਦਰ ਅਰਲੇਕਰ ਜੀ, ਕੇਂਦਰ ਵਿੱਚ ਮੇਰੇ ਸਾਥੀ ਸੁਰੇਸ਼ ਗੋਪੀ ਜੀ, ਜੌਰਜ ਕੁਰੀਅਨ ਜੀ, ਕੇਰਲ ਦੇ ਇਸ ਪ੍ਰੋਗਰਾਮ ਵਿੱਚ ਮੌਜੂਦ ਹੋਰ ਸਾਰੇ ਮੰਤਰੀ, ਜਨ-ਪ੍ਰਤੀਨਿਧੀ, ਫ਼ਿਰੋਜ਼ਪੁਰ ਤੋਂ ਜੁੜੇ ਕੇਂਦਰ ਵਿੱਚ ਮੇਰੇ ਸਾਥੀ, ਪੰਜਾਬ ਦੇ ਨੇਤਾ ਰਵਨੀਤ ਸਿੰਘ ਬਿੱਟੂ ਜੀ, ਉੱਥੇ ਮੌਜੂਦ ਸਾਰੇ ਜਨ-ਪ੍ਰਤੀਨਿਧੀ, ਲਖਨਊ ਤੋਂ ਜੁੜੇ ਯੂਪੀ ਦੇ ਡਿਪਟੀ ਸੀਐੱਮ ਬ੍ਰਜੇਸ਼ ਪਾਠਕ ਜੀ, ਹੋਰ ਪਤਵੰਤੇ ਸੱਜਣੋ ਅਤੇ ਇੱਥੇ ਮੌਜੂਦ ਕਾਸ਼ੀ ਦੇ ਮੇਰੇ ਪਰਿਵਾਰਕ ਮੈਂਬਰੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਰਾਣਸੀ ਤੋਂ ਚਾਰ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਰੇਲ-ਗੱਡੀਆਂ ਨੂੰ ਹਰੀ ਝੰਡੀ ਦਿਖਾਈ
November 08th, 08:15 am
ਭਾਰਤ ਦੇ ਆਧੁਨਿਕ ਰੇਲ ਬੁਨਿਆਦੀ ਢਾਂਚੇ ਦੇ ਵਿਸਥਾਰ ਵੱਲ ਇੱਕ ਮਹੱਤਵਪੂਰਨ ਕਦਮ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਚਾਰ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਰੇਲ-ਗੱਡੀਆਂ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਬਾਬਾ ਵਿਸ਼ਵਨਾਥ ਦੇ ਪਵਿੱਤਰ ਸ਼ਹਿਰ ਵਾਰਾਣਸੀ ਦੇ ਸਾਰੇ ਪਰਿਵਾਰਾਂ ਨੂੰ ਆਪਣੀਆਂ ਸਤਿਕਾਰ ਸਹਿਤ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦੇਵ ਦੀਵਾਲੀ ਦੇ ਅਸਾਧਾਰਨ ਜਸ਼ਨਾਂ 'ਤੇ ਟਿੱਪਣੀ ਕੀਤੀ ਅਤੇ ਕਿਹਾ ਕਿ ਅੱਜ ਦਾ ਦਿਨ ਇੱਕ ਸ਼ੁਭ ਮੌਕਾ ਹੈ ਅਤੇ ਵਿਕਾਸ ਦੇ ਇਸ ਤਿਉਹਾਰ ਲਈ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
September 11th, 12:30 pm
ਸਾਡੀ ਸੰਸਕ੍ਰਿਤੀ ਅਤੇ ਸੰਸਕਾਰ, ਸਦੀਆਂ ਪਹਿਲਾਂ ਭਾਰਤ ਤੋਂ ਮੌਰੀਸ਼ਸ ਪਹੁੰਚੇ, ਅਤੇ ਉੱਥੋਂ ਦੀ ਜੀਵਨ-ਧਾਰਾ ਵਿੱਚ ਰਚ-ਬਸ ਗਏ। ਕਾਸ਼ੀ ਵਿੱਚ ਮਾਂ ਗੰਗਾ ਦੇ ਅਵਿਰਲ ਪ੍ਰਵਾਹ ਦੀ ਤਰ੍ਹਾਂ, ਭਾਰਤੀ ਸੱਭਿਆਚਾਰ ਦਾ ਟਿਕਾਊ ਪ੍ਰਵਾਹ ਮੌਰੀਸ਼ਸ ਨੂੰ ਸਮ੍ਰਿੱਧ ਕਰਦਾ ਰਿਹਾ ਹੈ। ਅਤੇ ਅੱਜ, ਜਦੋਂ ਅਸੀਂ ਮੌਰੀਸ਼ਸ ਦੇ ਦੋਸਤਾਂ ਦਾ ਸੁਆਗਤ ਕਾਸ਼ੀ ਵਿੱਚ ਕਰ ਰਹੇ ਹਾਂ, ਇਹ ਸਿਰਫ਼ ਰਸਮੀ ਨਹੀਂ, ਸਗੋਂ ਇੱਕ ਆਤਮਿਕ ਮਿਲਣ ਹੈ। ਇਸ ਲਈ ਮੈਂ ਮਾਣ ਨਾਲ ਕਹਿੰਦਾ ਹਾਂ ਕਿ ਭਾਰਤ ਅਤੇ ਮੌਰੀਸ਼ਸ ਸਿਰਫ਼ partners ਨਹੀਂ, ਸਗੋਂ ਇੱਕ ਪਰਿਵਾਰ ਹਨ।ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 02nd, 11:30 am
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਡਿਪਟੀ ਸੀਐੱਮ ਕੇਸ਼ਵ ਪ੍ਰਸਾਦ ਮੌਰਯ ਜੀ, ਬ੍ਰਿਜੇਸ਼ ਪਾਠਕ ਜੀ, ਪਟਨਾ ਤੋਂ ਸਾਡੇ ਨਾਲ ਜੁੜੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੀ, ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜੁੜੇ ਹੋਏ ਸਾਰੇ ਆਦਰਯੋਗ ਮੁੱਖ ਮੰਤਰੀਗਣ, ਗਵਰਨਰ ਸ਼੍ਰੀ, ਮੰਤਰੀਗਣ, ਯੂਪੀ ਸਰਕਾਰ ਦੇ ਮੰਤਰੀਗਣ, ਯੂਪੀ ਭਾਜਪਾ ਪ੍ਰਧਾਨ ਭੂਪੇਂਦਰ ਸਿੰਘ ਚੌਧਰੀ ਜੀ, ਸਾਰੇ ਵਿਧਾਇਕ ਅਤੇ ਜਨਪ੍ਰਤੀਨਿਧੀ ਗਣ ਅਤੇ ਮੇਰੇ ਪਿਆਰੇ ਕਿਸਾਨ ਭਾਈਓ ਅਤੇ ਭੈਣੋਂ, ਅਤੇ ਵਿਸ਼ੇਸ਼ ਤੌਰ ‘ਤੇ ਕਾਸ਼ੀ ਦੇ ਮੇਰੇ ਮਾਲਕ ਜਨਤਾ ਜਨਾਰਦਨ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਲਗਭਗ 2,200 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
August 02nd, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਲਗਭਗ 2,200 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਵਣ ਦੇ ਪਾਵਨ ਮਹੀਨੇ (auspicious month of Sawan) ਵਿੱਚ ਵਾਰਾਣਸੀ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਆਪਣੀਆਂ ਹਾਰਦਿਕ ਭਾਵਨਾਵਾਂ ਵਿਅਕਤ ਕੀਤੀਆਂ। ਵਾਰਾਣਸੀ ਦੇ ਲੋਕਾਂ ਦੇ ਨਾਲ ਆਪਣੇ ਗਹਿਰੇ ਭਾਵਨਾਤਮਕ ਜੁੜਾਅ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਸ਼ਹਿਰ ਦੇ ਹਰੇਕ ਪਰਿਵਾਰ ਦੇ ਮੈਂਬਰ ਦੇ ਪ੍ਰਤੀ ਆਪਣਾ ਆਦਰਪੂਰਵਕ ਅਭਿਵਾਦਨ ਕੀਤਾ। ਸ਼੍ਰੀ ਮੋਦੀ ਨੇ ਸਾਵਣ ਦੇ ਪਾਵਨ ਮਹੀਨੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦੇਸ਼ ਭਰ ਦੇ ਕਿਸਾਨਾਂ ਨਾਲ ਜੁੜਨ ‘ਤੇ ਵੀ ਸੰਤੋਸ਼ ਵਿਅਕਤ ਕੀਤਾ।ਪ੍ਰਧਾਨ ਮੰਤਰੀ 2 ਅਗਸਤ ਨੂੰ ਵਾਰਾਣਸੀ ਦਾ ਦੌਰਾ ਕਰਨਗੇ
July 31st, 06:59 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਅਗਸਤ ਨੂੰ ਸਵੇਰੇ ਲਗਭਗ 11 ਵਜੇ ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਲਗਭਗ 2200 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਸ ਅਵਸਰ ‘ਤੇ ਉਹ ਮੌਜੂਦ ਜਨਸਮੂਹ ਨੂੰ ਵੀ ਸੰਬੋਧਨ ਕਰਨਗੇ।ਵਾਰਾਣਸੀ ਵਿਖੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ /ਉਦਘਾਟਨ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 11th, 11:00 am
ਮੰਚ ‘ਤੇ ਬਿਰਾਜਮਾਨ ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਆਨਾਥ, ਡਿਪਟੀ ਸੀਐੱਮ ਕੇਸ਼ਵ ਪ੍ਰਸਾਦ ਮੌਰਯ, ਬ੍ਰਜੇਸ਼ ਪਾਠਕ, ਉਪਸਥਿਤ ਮੰਤਰੀਗਣ, ਹੋਰ ਜਨਪ੍ਰਤੀਨਿਧੀਗਣ, ਬਨਾਸ ਡੇਅਰੀ ਦੇ ਪ੍ਰਧਾਨ ਸ਼ੰਕਰ ਭਾਈ ਚੌਧਰੀ ਅਤੇ ਇੱਥੇ ਇਤਨੀ ਬੜੀ ਸੰਖਿਆ ਵਿੱਚ ਅਸ਼ੀਰਵਾਦ ਦੇਣ ਦੇ ਲਈ ਆਏ ਮੇਰੇ ਸਾਰੇ ਪਰਿਵਾਰ ਜਨ,