Narendra Modi is a leader beyond ceremony

February 28th, 01:15 pm

Zvika Klein, the Editor-in-Chief of The Jerusalem Post writes, “Most leaders who come to Jerusalem talk about security, trade, and technology. PM Modi did that, too, and then he went somewhere else entirely. He gave what I can only describe as a civilizational speech, one that asked a genuinely interesting question: What happens when two of the world’s oldest living cultures finally look at each other carefully and recognize something familiar?”

ਇੱਕ ਸਾਦੀ ਜਿਹੀ ਸੈਰ ਜਿਸ ਨੇ ਵਰਕਰਾਂ ਦੇ ਲਈ ਪ੍ਰਧਾਨ ਮੰਤਰੀ ਮੋਦੀ ਦੇ ਡੂੰਘੇ ਸਨਮਾਨ ਨੂੰ ਦਿਖਾਇਆ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਜੀ ਨੇ ਯਾਦ ਕੀਤਾ

January 21st, 03:00 pm

ਪਟਨਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦੇ ਦੌਰਾਨ, ਇੱਕ ਘਟਨਾ ਨੇ ਮੌਜੂਦਾ ਭਾਜਪਾ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਜੀ 'ਤੇ ਇੱਕ ਗਹਿਰੀ ਛਾਪ ਛੱਡੀ ਅਤੇ ਲੀਡਰਸ਼ਿਪ ਦਾ ਇੱਕ ਸ਼ਾਂਤ ਪਰ ਸ਼ਕਤੀਸ਼ਾਲੀ ਸਬਕ ਦਿੱਤਾ।

ਭਾਰਤੀ ਕਹਾਣੀ ਦੇ ਅਗਲੇ ਅਧਿਆਇ ਨੂੰ ਆਕਾਰ ਦੇਣਾ

September 27th, 11:15 am

ਜਨਤਕ ਜੀਵਨ ਵਿੱਚ, ਸਭ ਤੋਂ ਸਥਾਈ ਸਮਾਰਕ ਸੰਸਥਾਵਾਂ, ਪਲੈਟਫਾਰਮ ਅਤੇ ਮਿਆਰ ਹਨ। ਨਾਗਰਿਕਾਂ ਦੇ ਲਈ, ਪ੍ਰਦਰਸ਼ਨ ਇੱਕ ਅਜਿਹਾ ਲਾਭ ਹੈ ਜੋ ਸਮੇਂ ਸਿਰ ਮਿਲਦਾ ਹੈ ਅਤੇ ਇੱਕ ਅਜਿਹੀ ਕੀਮਤ ਜੋ ਨਿਰਪੱਖ ਰਹਿੰਦੀ ਹੈ। ਉੱਦਮ ਦੇ ਲਈ, ਇਹ ਨੀਤੀਗਤ ਸਪਸ਼ਟਤਾ ਅਤੇ ਵਿਸਤਾਰ ਦਾ ਇੱਕ ਭਰੋਸੇਯੋਗ ਮਾਰਗ ਹੈ। ਰਾਜ ਦੇ ਲਈ, ਇਹ ਅਜਿਹੀਆਂ ਪ੍ਰਣਾਲੀਆਂ ਹਨ ਜੋ ਦਬਾਅ ਵਿੱਚ ਵੀ ਟਿਕੀਆਂ ਰਹਿੰਦੀਆਂ ਹਨ ਅਤੇ ਵਰਤੋਂ ਦੇ ਨਾਲ ਬਿਹਤਰ ਹੁੰਦੀਆਂ ਜਾਂਦੀਆਂ ਹਨ। ਇਹੀ ਉਹ ਪੈਮਾਨਾ ਹੈ ਜਿਸ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤੀ ਇਤਿਹਾਸ ਦੇ ਅਗਲੇ ਅਧਿਆਇ ਦੀ ਰੂਪਰੇਖਾ ਬਣਾਉਂਦੇ ਹੋਏ ਦੇਖਿਆ ਜਾਣਾ ਚਾਹੀਦਾ ਹੈ।

ਸੰਨ 1996 ਵਿੱਚ ਮੋਦੀ ਜੀ ਨਾਲ ਮੇਰੀ ਪਹਿਲੀ ਮੁਲਾਕਾਤ ਨੇ ਮੈਨੂੰ ਲੀਡਰਸ਼ਿਪ ਦੀ ਜੀਵੰਤ ਉਦਾਹਰਣ ਦਿੱਤੀ: ਮਨੋਹਰ ਲਾਲ ਖੱਟਰ

September 25th, 12:06 pm

ਮਨੋਹਰ ਲਾਲ ਖੱਟਰ ਨੇ 1996 ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਇੱਕ ਪਰਿਵਰਤਨਕਾਰੀ ਘਟਨਾ ਦੱਸਿਆ ਅਤੇ ਪ੍ਰਧਾਨ ਮੰਤਰੀ ਦੇ ਧੀਰਜ, ਸਪਸ਼ਟਤਾ ਅਤੇ ਲੀਡਰਸ਼ਿਪ ਵਿੱਚ ਅਨੁਸ਼ਾਸਨ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਦੇ ਮਾਰਗਦਰਸ਼ਨ ਤੋਂ ਪ੍ਰੇਰਿਤ ਹੋ ਕੇ, ਖੱਟਰ ਨੇ ਗੁਜਰਾਤ, ਵਾਰਾਣਸੀ, ਜੰਮੂ ਤੇ ਕਸ਼ਮੀਰ ਅਤੇ ਛੱਤੀਸਗੜ੍ਹ ਵਿੱਚ ਚੁਣੌਤੀਪੂਰਨ ਭੂਮਿਕਾਵਾਂ ਨਿਭਾਈਆਂ। ਸੰਨ 2014 ਤੋਂ ਪ੍ਰਧਾਨ ਮੰਤਰੀ ਮੋਦੀ ਦੇ ਸ਼ਾਸਨ, ਜਿਸ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ (PMAY-Urban), ਸਵਨਿਧੀ, ਡਿਜੀਟਲ ਇੰਡੀਆ, ਯੂਪੀਆਈ, ਜੀਐੱਸਟੀ, ਅਮਰੁਤ (AMRUT), ਅਤੇ ਸਮਾਰਟ ਸਿਟੀਜ਼ ਮਿਸ਼ਨ ਸ਼ਾਮਲ ਹਨ, ਨੇ ਅਜਿਹੇ ਪ੍ਰਣਾਲੀਗਤ ਸੁਧਾਰਾਂ ਨੂੰ ਪ੍ਰਦਰਸ਼ਿਤ ਕੀਤਾ ਹੈ ਜਿਨ੍ਹਾਂ ਨਾਲ ਸਨਮਾਨ, ਇਨਫ੍ਰਾਸਟ੍ਰਕਚਰ ਅਤੇ ਸ਼ਹਿਰੀ ਆਜੀਵਿਕਾ ਵਿੱਚ ਸੁਧਾਰ ਹੋਇਆ ਹੈ।

ਮੋਦੀ ਦਾ ਟ੍ਰੈਂਪੋਲਿਨ - ਕੀ ਭਾਰਤ ਛਲਾਂਗ ਲਗਾਉਣ ਨੂੰ ਤਿਆਰ ਹੈ?

September 18th, 02:26 pm

ਸਦਗੁਰੂ ਲਿਖਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ, ਭਾਰਤ ਨੇ ਅਫਰੀਕਨ ਯੂਨੀਅਨ ਦਾ ਜੀ20 ਵਿੱਚ ਸੁਆਗਤ ਕਰਕੇ, ਗਲੋਬਲ ਸਾਊਥ ਦਾ ਸਮਰਥਨ ਕਰਕੇ, ਅਤੇ ਮਾਨਵੀ ਸਹਾਇਤਾ ਅਤੇ ਰਿਨਿਊਏਬਲ ਐਨਰਜੀ ਪਹਿਲਾਂ ਦੀ ਅਗਵਾਈ ਕਰਕੇ ਸਮਾਵੇਸ਼ਤਾ ਦੀ ਮਿਸਾਲ ਕਾਇਮ ਕੀਤੀ ਹੈ। ਉਹ ਮਨ ਕੀ ਬਾਤ ਦੇ ਜ਼ਰੀਏ ਨਾਗਰਿਕਾਂ ਨਾਲ ਜੁੜਨ ਅਤੇ ਯੋਗ ਦੇ ਆਲਮੀ ਪ੍ਰਚਾਰ-ਪ੍ਰਸਾਰ ਦੇ ਲਈ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕਰਦੇ ਹਨ ਅਤੇ ਉਨ੍ਹਾਂ ਨੂੰ ਇੱਕ ਸਮਰੱਥ, ਸਾਹਸੀ ਅਤੇ ਨਿਰਸੁਆਰਥ ਨੇਤਾ ਦੱਸਦੇ ਹਨ ਜੋ ਭਾਰਤ ਨੂੰ ਸੁਨਹਿਰੀ ਭਵਿੱਖ ਦੀ ਤਰਫ਼ ਲੈ ਜਾ ਰਹੇ ਹਨ।

ਹਿਮਾਚਲ ਪ੍ਰਦੇਸ਼ ਨਾਲ ਨਰੇਂਦਰ ਮੋਦੀ ਦਾ ਅਟੁੱਟ ਰਿਸ਼ਤਾ

September 18th, 02:06 pm

ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਲਿਖਦੇ ਹਨ, ਦੇਸ਼ ਦੀ ਵਾਗਡੋਰ ਸੰਭਾਲਣ ਤੋਂ ਬਹੁਤ ਪਹਿਲਾਂ ਹੀ, ਨਰੇਂਦਰ ਮੋਦੀ ਨੇ ਹਿਮਾਚਲ ਦੀਆਂ ਪਵਿੱਤਰ ਵਾਦੀਆਂ 'ਤੇ ਆਪਣੀ ਛਾਪ ਛੱਡ ਦਿੱਤੀ ਸੀ। ਉਨ੍ਹਾਂ ਨੇ ਹਿਮਾਚਲ ਭਾਜਪਾ ਸੰਗਠਨ ਨੂੰ ਮਜ਼ਬੂਤੀ ਅਤੇ ਨਵੀਂ ਊਰਜਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। ਹਿਮਾਚਲ ਨੇ ਨਰੇਂਦਰ ਮੋਦੀ ਨੂੰ ਅਪਣੱਤ, ਵਿਸ਼ਵਾਸ ਅਤੇ ਸਿੱਖਿਆ ਦਿੱਤੀ, ਅਤੇ ਬਦਲੇ ਵਿੱਚ ਮੋਦੀ ਨੇ ਹਿਮਾਚਲ ਨੂੰ ਨਵੀਂ ਊਰਜਾ, ਵਿਕਾਸ ਅਤੇ ਗੌਰਵ ਦੀ ਪਹਿਚਾਣ ਦਿੱਤੀ।

ਪ੍ਰਧਾਨ ਮੰਤਰੀ ਮੋਦੀ: ਭਾਰਤ ਦੀ ਪ੍ਰਗਤੀ ਦੇ ਸੂਤਰਧਾਰ

September 17th, 04:15 pm

ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਲਿਖਦੇ ਹਨ, ਅੱਜ ਉਨ੍ਹਾਂ ਦੇ ਜਨਮਦਿਨ 'ਤੇ, ਮੇਰੇ ਵਿਚਾਰ ਉਸ ਪ੍ਰਕਾਰ ਦੀ ਪ੍ਰੀਮੀਅਰਸ਼ਿਪ ਦੀ ਤਰਫ਼ ਪਰਤਦੇ ਹਨ ਜਿਸ ਨੂੰ ਦੇਖਣ ਦਾ ਸੁਭਾਗ ਸਾਨੂੰ ਮਿਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਸਭ ਤੋਂ ਅਲੱਗ ਬਣਾਉਣ ਵਾਲਾ ਉਨ੍ਹਾਂ ਦਾ ਵਿਵਹਾਰਿਕ ਦ੍ਰਿਸ਼ਟੀਕੋਣ ਹੈ। ਉਹ ਲੋਕਾਂ ਤੋਂ ਦੂਰ ਨਹੀਂ ਰਹਿੰਦੇ; ਉਹ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦੇ ਹਨ। ਮੈਂ ਸਿਰਫ਼ ਇੱਕ ਵਿਅਕਤੀ ਦੀ ਸ਼ਲਾਘਾ ਨਹੀਂ ਕਰਦਾ; ਮੈਂ ਇੱਕ ਅਜਿਹੇ ਅੰਦੋਲਨ ਦਾ ਜਸ਼ਨ ਮਨਾਉਂਦਾ ਹਾਂ ਜੋ ਹਰ ਦਿਲ ਵਿੱਚ ਉਮੀਦ ਦੀ ਕਿਰਨ ਜਗਾਉਂਦਾ ਹੈ ਅਤੇ ਇੱਕ ਉਦੇਸ਼ ਦਾ ਬੀਜ ਬੀਜਦਾ ਹੈ। ਵਿਕਸਿਤ ਭਾਰਤ 2047 ਦਾ ਉਨ੍ਹਾਂ ਦਾ ਸੁਪਨਾ ਸਦਾ ਸਾਡਾ ਮਾਰਗਦਰਸ਼ਨ ਕਰਦਾ ਰਹੇ।

ਨਰੇਂਦਰ ਮੋਦੀ: 'ਇੱਕ ਸਾਧਕ, ਇੱਕ ਕਰਮਯੋਗੀ'

September 17th, 04:12 pm

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਿਖਦੇ ਹਨ, ਪ੍ਰਧਾਨ ਮੰਤਰੀ ਮੋਦੀ ਜੀ ਨੇ ਦੀਨਦਿਆਲ ਉਪਾਧਿਆਇ ਜੀ ਦੇ 'ਇੰਟੈਗਰਲ ਹਿਊਮੈਨਿਜ਼ਮ' (‘Integral Humanism’) ਦੇ ਦਰਸ਼ਨ ਨੂੰ ਆਪਣੀ ਨੀਤੀ ਨਿਰਮਾਣ 'ਚ ਅਧਾਰ ਬਣਾਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਵਿਕਾਸ ਕੇਵਲ ਆਰਥਿਕ ਨਹੀਂ, ਬਲਕਿ ਸਮਾਜਿਕ, ਸੱਭਿਆਚਾਰਕ ਅਤੇ ਮਾਨਵੀ ਵੀ ਹੋਣਾ ਚਾਹੀਦਾ ਹੈ। ਇਸੇ ਦ੍ਰਿਸ਼ਟੀ ਨਾਲ ਯੋਜਨਾਵਾਂ ਗ਼ਰੀਬਾਂ ਅਤੇ ਵੰਚਿਤਾਂ ਤੱਕ ਪਹੁੰਚਦੀਆਂ ਹਨ, ਮਹਿਲਾਵਾਂ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਂਦੀਆਂ ਹਨ, ਅਤੇ ਅੰਤਿਮ ਨਾਗਰਿਕ ਤੱਕ ਲਾਭ ਸੁਨਿਸ਼ਚਿਤ ਕਰਦੀਆਂ ਹਨ।

ਮਾਂ ਜਿਹੀ ਅਪਣੱਤ, ਪਿਤਾ ਜਿਹੀ ਮਜ਼ਬੂਤੀ... ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ 'ਤੇ ਮੁੱਖ ਮੰਤਰੀ ਰੇਖਾ ਗੁਪਤਾ ਦਾ ਭਾਵੁਕ ਲੇਖ

September 17th, 04:04 pm

ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਮਾਤਾ ਅਤੇ ਪਿਤਾ ਦੋਹਾਂ ਦੀ ਤਰ੍ਹਾਂ ਦੱਸਿਆ। ਉਨ੍ਹਾਂ ਨੇ ਕਿਹਾ ਕਿ ਮਾਂ ਦੀ ਤਰ੍ਹਾਂ ਉਹ ਦੇਸ਼ ਦੀਆਂ ਮਹਿਲਾਵਾਂ ਅਤੇ ਬੱਚਿਆਂ ਦੇ ਪੋਸ਼ਣ, ਸਿਹਤ, ਯੋਗ ਅਤੇ ਖੇਡਾਂ ਦਾ ਧਿਆਨ ਰੱਖਦੇ ਹਨ, ਉੱਜਵਲਾ, ਪਖਾਨੇ ਅਤੇ ਘਰ ਦੀਆਂ ਛੱਤਾਂ ਜਿਹੀਆਂ ਯੋਜਨਾਵਾਂ ਵਿੱਚ ਉਨ੍ਹਾਂ ਦਾ ਸਨੇਹ ਝਲਕਦਾ ਹੈ। ਪਿਤਾ ਦੀ ਤਰ੍ਹਾਂ ਉਹ ਸਾਹਸੀ ਅਤੇ ਨਿਰਣਾਇਕ ਹਨ ਅਤੇ ਬੜੇ ਫ਼ੈਸਲੇ ਲੈਣ ਤੋਂ ਪਿੱਛੇ ਨਹੀਂ ਹਟਦੇ ਹਨ।

‘ਅਦੁੱਤੀ ਲੀਡਰਸ਼ਿਪ, ਖਾਸ ਕਰਿਸ਼ਮਾ’

September 17th, 03:53 pm

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਿਖਦੇ ਹਨ, “17 ਸਤੰਬਰ ਇਤਿਹਾਸ ਵਿੱਚ ਕਈ ਕਾਰਨਾਂ ਕਰਕੇ ਮਹੱਤਵਪੂਰਨ ਹੈ। ਇਸ ਦਿਨ ਇੱਕ ਅਜਿਹੇ ਰਾਜਨੇਤਾ ਦਾ ਜਨਮ ਹੋਇਆ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਰਾਸ਼ਟਰ ਅਤੇ ਉਸ ਦੀ ਜਨਤਾ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ - ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ। ਦਹਾਕਿਆਂ ਤੱਕ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕੰਮ ਕਰਨ ਦੇ ਬਾਅਦ, ਮੈਂ ਗਹਿਰਾਈ ਨਾਲ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਦੀ ਸ਼ਖ਼ਸੀਅਤ ਇੱਕ ਰਾਜਨੇਤਾ ਤੋਂ ਕਿਤੇ ਵਧ ਕੇ ਹੈ - ਇਹ ਰਾਸ਼ਟਰ ਕਲਿਆਣ ਦੇ ਲਈ ਸਮਰਪਿਤ ਇੱਕ ਮਿਸ਼ਨ-ਪ੍ਰੇਰਿਤ ਨੇਤਾ ਦਾ ਪ੍ਰਤੀਕ ਹੈ।”